Tuesday, 26 June 2018
ਨਸ਼ਿਆਂ ਤੋਂ ਜਵਾਨੀ ਨੂੰ ਜਾਗਰੂਕ ਕਰਨ ਲਈ ਮੀਟਿੰਗ ਕੀਤੀ
ਫ਼ਤਿਆਬਾਦ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਨਸ਼ਿਆਂ ਨਾਲ ਤਬਾਹ ਹੋ ਰਹੀ ਜਵਾਨੀ ਨੂੰ ਜਾਗਰੂਕ ਕਰਨ, ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਵਿਰੁੱਧ ਅਤੇ ਨਸ਼ੇ ਦਾ ਵਪਾਰ 'ਤੇ ਰੋਕ ਲਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ,।ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਪਿੰਡ ਵੇਈਪੂਈ ਵਿਖੇ ਨੌਜਵਾਨਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਇੱਥੇ ਇਹ ਵਰਨਣਯੋਗ ਵੀ ਹੈ ਕਿ ਅੱਜ ਨਸ਼ੀਲੇ ਪਦਾਰਥਾਂ ਅਤੇ ਤਸਕਰੀ ਦੇ ਖ਼ਿਲਾਫ਼ ਅੰਤਰਰਾਸ਼ਟਰੀ ਦਿਨ ਵੀ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਸੁਲੱਖਣ ਸਿੰਘ ਤੁੜ ਨੇ ਕਿਹਾ ਕੇ ਕਾਂਗਰਸ ਦੀ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾ ਪਵਿੱਤਰ ਬਾਣੀ ਦੀ ਸਹੁੰ ਚੁੱਕ ਕੇ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਨਸ਼ੇ ਦਾ ਵਪਾਰ ਸ਼ਰੇਆਮ ਹੋ ਰਿਹਾ ਹੈ।।ਹਰ ਰੋਜ਼ ਨੌਜਵਾਨਾਂ ਦੀਆਂ ਮੌਤਾਂ ਨਸ਼ੇ ਦੇ ਟੀਕੇ ਲਾਉਣ ਨਾਲ ਹੋ ਰਹੀਆਂ ਹਨ। ਇੱਕ ਦਿਨ ਵਿੱਚ ਹੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆ, ਭੈਲ, ਐਮਾ 'ਚ ਅਤੇ ਇੱਕ ਲੁਧਿਆਣਾ ਸਮੇਤ ਚਾਰ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ ਭਾਜਪਾ ਦੇ ਰਾਹ 'ਤੇ ਹੀ ਚੱਲ ਰਹੀ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ਿਆਂ ਨਾਲ ਤਬਾਹ ਕਰ ਰਹੀ ਹੈ। ਸਿਆਸੀ ਆਗੂਆਂ ਦੀ ਸ਼ਹਿ ਉੱਪਰ ਪੁਲੀਸ ਅਤੇ ਸਮਗਲਰਾਂ ਦਾ ਗੱਠਜੋੜ ਬਣਿਆ ਹੋਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਨਿਰਾਸ਼ਾ ਛੱਡ ਕੇ ਨਸ਼ਿਆਂ ਵਿਰੁੱਧ ਅਤੇ ਰੁਜ਼ਗਾਰ ਪ੍ਰਾਪਤੀ ਸੰਘਰਸ਼ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਸ਼ਵਿੰਦਰ ਸਿੰਘ, ਜਸਪਾਲ ਸਿੰਘ, ਸੁਖਪਾਲ ਸਿੰਘ, ਹੀਰਾ ਸਿੰਘ, ਸਤਨਾਮ ਸਿੰਘ, ਮਿੱਠੂ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।
Monday, 25 June 2018
ਨੌਜਵਾਨਾਂ ਤੇ ਵਿਦਿਆਰਥੀਆਂ ਨੇ ਮਨਸੂਰਾਂ 'ਚ ਹਜ਼ਾਰ ਬੂਟੇ ਲਗਾਏ
ਜੋਧਾਂ : ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ, ਗਲੋਬਲ ਵਾਰਮਿੰਗ ਨੂੰ ਘਟਾਉਣ ਤੇ ਵਾਯੂੰਡਲ 'ਚ ਆਕਸੀਜਨ ਦੀ ਮਾਤਰਾ ਵਧਾਉਣ ਦੇ ਯਤਨ ਵਜੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ) ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ 'ਚ ਰੁੱਖ ਲਾਓ ਤੇ ਰੁੱਖ ਬਚਾਓ ਦੀ ਮੁਹਿੰਮ ਤਹਿਤ ਪਿੰਡ ਮਨਸੂਰਾਂ (ਨੇੜੇ ਜੋਧਾਂ) ਦੇ ਨੌਜਵਾਨਾਂ ਤੇ ਵਿਦਿਆਰਥੀਆਂ ਜਿਹੜੇ ਉਕਤ ਸਭਾਵਾਂ ਨਾਲ ਸੰਬੰਧ ਰੱਖਦੇ ਹਨ, ਉਨਾਂ ਵੱਲੋਂ ਪਿੰਡ ਮਨਸੂਰਾਂ ਵਿਖੇ ਜਨਤਕ ਥਾਵਾਂ, ਵਿਦਿਅਕ ਅਦਾਰਿਆਂ ਤੇ ਸੜਕਾਂ ਦੇ ਆਲੇ-ਦੁਆਲੇ ਇਕ ਹਜ਼ਾਰ ਤੋਂ ਉਪਰ ਬੂਟੇ ਲਗਾਏ ਗਏ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਮਨਸੂਰਾਂ ਦੇ ਪ੍ਰਧਾਨ ਸਿਕੰਦਰ ਸਿੰਘ, ਸਕੱਤਰ ਮਨਪਿੰਦਰ ਸਿੰਘ, ਜੁਆਇੰਟ ਸਕੱਤਰ ਗੁਰਪ੍ਰੀਤ ਗੁਰੀ, ਖਜ਼ਾਨਚੀ ਜਤਿੰਦਰ ਚੋਪੜਾ, ਮੀਤ ਪ੍ਰਧਾਨ ਰਣਜੀਤ ਸਿੰਘ, ਕੁਲਦੀਪ ਸਿੰਘ ਮੀਤ ਪ੍ਰਧਾਨ ਤੋਂ ਇਲਾਵਾ ਪੀ.ਐੱਸ.ਐੱਫ ਆਗੂਆਂ ਹਰਦੀਪ ਸਿੰਘ, ਭਿੰਦਰ ਸਿੰਘ, ਨਵਨੀਤ ਸਿੰਘ, ਸਿਮਰਨਜੀਤ ਸਿੰਘ, ਹਰਮਨ ਨੇ ਦਸਿਆ ਕਿ ਮਨਸੂਰਾਂ ਪਿੰਡ 'ਚ ਹੋਰ 4 ਹਜ਼ਾਰ ਬੂਟੇ ਲਗਾਏ ਜਾਣਗੇ। ਇਸ ਮੌਕੇ 'ਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਕਾ ਟੇਲਰ, ਅਵਤਾਰ ਸਿੰਘ, ਹਰਮੇਸ਼ ਮੇਸ਼ੀ, ਧਰਮ ਪਾਲ ਸਿੰਘ, ਸੰਗਤ ਸਿੰਘ, ਸਤਨਾਮ ਸਿੰਘ, ਟਿੰਕੂ, ਇੰਦਰਜੀਤ ਸਿੰਘ, ਜੀਤ ਸਿੰਘ, ਗੁਰਪਿੰਦਰ ਸਿੰਘ, ਨਵਪ੍ਰੀਤ ਸਿੰਘ, ਮਨਦੀਪ ਕਾਲਾ, ਸੁਖਦੇਵ ਸਿੰਘ ਤੇ ਹੋਰ ਨੌਜਵਾਨ ਤੇ ਵਿਦਿਆਰਥੀ ਹਾਜ਼ਰ ਸਨ।
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਨਸ਼ੇ ਦੇ ਖਿਲਾਫ਼ ਅਤੇ ਵਾਤਾਵਰਨ ਦੇ ਬਚਾਓ ਲਈ ਸੈਮੀਨਾਰ 31 ਨੂੰ -ਅਜੈ ਫਿਲੌਰ
'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦੇਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਕਰੇਗੀ 28 ਸਤੰਬਰ ਨੂੰ ਕੈਪਟਨ ਨੂੰ ਸਵਾਲ- ਢੇਸੀ
ਗੋਰਾਇਆ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਜਿਲਾ ਕਮੇਟੀ ਜਲੰਧਰ ਦੀ ਮੀਟਿੰਗ ਮਨਜਿੰਦਰ ਢੇਸੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ ਵਿਖੇ ਹੋਈ। ਮੀਟਿੰਗ ਦੌਰਾਨ ਪੰਜਾਬ ਦੇ ਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਨਸ਼ਿਆਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਸਖਤ ਨੋਟਿਸ ਲੈਦਿਆਂ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਚੋਣਾਂ ਦੌਰਾਨ ਗੁਟਕਾ ਸਾਹਿਬ ਦੀਆ ਸੌਹਾਂ ਕੇ ਇਕ ਮਹੀਨੇ 'ਚ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਦਾ ਲਾਰਾ ਲਾ ਕੇ ਸੱਤਾ ਹਾਸਲ ਕਾਰਨ ਵਾਲੀ ਕੈਪਟਨ ਸਰਕਾਰ ਪੂਰੇ ਇਕ ਸਾਲ ਬਾਦ ਵੀ ਨਸ਼ਾ ਖਤਮ ਕਰਨ 'ਚ ਪੂਰੀ ਤਰਾਂ ਨਾਲ ਨਾਕਾਮਯਾਬ ਰਹੀ ਹੈ, ਇਹ ਸਭ ਕੈਪਟਨ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ 'ਚ ਧਸਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਨੇ ਕਾਰਪੋਰੇਟ ਘਰਾਣਿਆ ਨੂੰ ਮੁਨਾਫੇ ਦੇਣ ਲਈ ਇਥੋਂ ਦੇ ਪਾਣੀਆ ਨੂੰ ਗੰਦਲਾ ਕੀਤਾ ਹੈ, ਜਿਸ ਕਾਰਨ ਪੂਰਾ ਪੰਜਾਬ ਕੈਂਸਰ ਦਾ ਗੜ ਬਣਦਾ ਜਾ ਰਿਹਾ ਹੈ। ਇਸ ਵਧਦੇ ਨਸ਼ੇ ਅਤੇ ਜਲ ਪ੍ਰਦੂਸ਼ਣ ਦੇ ਖਿਲਾਫ਼ ਸਭਾ ਵਲੋਂ ਪੂਰੇ ਪੰਜਾਬ 'ਚ 1 ਜੁਲਾਈ ਤੋ ਲੈ ਕੇ 30 ਜੁਲਾਈ ਤੱਕ ਪੌਦੇ ਲਗਾ ਕੇ ਨੌਜਵਾਨਾਂ ਨੂੰ ਨਸ਼ਿਆ ਦੇ ਖਿਲਾਫ ਜਥੇਬੰਦ ਕਰਕੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਸੁਨਾਮ ਦੇ ਜੱਦੀ ਸ਼ਹਿਰ ਸੁਨਾਮ ਵਿਖੇ ਸੈਮੀਨਾਰ ਕਰਕੇ ਸੰਘਰਸ਼ ਨੂੰ ਤੇਜ਼ ਕਰੇਗੀ।
ਇਸ ਮੌਕੇ ਜਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੂੰ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਹਰੇਕ ਵਿਦਿਆਰਥੀ ਨੂੰ ਮੁਫਤ ਸਿਖਿਆ ਅਤੇ ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ, ਹਰ ਘਰ ਸਰਕਾਰੀ ਨੌਕਰੀ, ਹਰ ਬੇਰੁਜਗਾਰ ਨੌਜਵਾਨ ਨੂੰ 2500 ਰੁਪਏ ਬੇਰੁਜਗਾਰੀ ਭੱਤਾ ਆਦਿ ਵਾਅਦਿਆਂ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ, ਜਿਸ ਲਈ ਸਭਾ ਵਲੋਂ ਇਹਨਾਂ ਮੁੱਦਿਆ ਦੀ ਪ੍ਰਾਪਤੀ ਲਈ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦੇਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਨੂੰ ਖਟਕੜ ਕਲਾਂ ਇਕੱਠਾ ਕਰਕੇ ਉਥੇ ਪੁਜਣ ਵਾਲੇ ਕਾਗਰਸੀ ਲੀਡਰਾਂ ਨੂੰ ਇਸ ਸਬੰਧੀ ਸਵਾਲ ਕਰੇਗੀ।
ਇਸ ਮੌਕੇ ਮੱਖਣ ਸੰਗਰਾਮੀ, ਗੁਰਦੀਪ ਗੋਗੀ,ਜੱਸਾ ਰੁੜਕਾ, ਵਿਜੈ ਰੁੜਕਾ,ਰਿੱਕੀ ਮਿਉਵਾਲ, ਦਲਵਿੰਦਰ ਕੁਲਾਰ, ਭਾਰਤੀ ਮਾਹੂੰਵਾਲ, ਜਰਨੈਲ ਜੈਲੀ ਆਦਿ ਹਾਜ਼ਰ ਸਨ।
ਜਾਰੀ ਕਰਤਾ
ਅਜੈ ਫਿਲੌਰ
95693-87333
Sunday, 24 June 2018
झारखंड के खुंटी में बलात्कार के खिलाफ रोष मार्च
रतिया : झारखंड के खूंटी जिले के पत्थर गढ़ी नामक स्थान पर मानवता स्तरीय और अन्य सामाजिक बुराइयों के खिलाफ नुक्कड़ नाटकों के द्वारा लोगों को जागरुक करने गई पांच लड़कियों से बलात्कार की घटना सामने आई है जिसमें रेड आर्ट्स और शहीद भगत सिंह नौजवान सभा के कार्यकर्ताओं मैं रोष है इस घटना के खिलाफ दोषियों पर कार्रवाई करने की मांग फतेहाबाद जिले में 28 दिनों में 11 बलात्कार की घटना होना हमारे इलाके के लिए बहुत ही शर्म की बात है कानून व्यवस्था का जनाजा निकल चुका है केंद्र सरकार विकास के दावे कर रही है मगर असलियत कुछ और है शिक्षा चिकित्सा रोजगार जैसे बुनियादी सवालों से लोगों का ध्यान भटकाने के लिए धर्म की आड़ में सरकार के सहयोग से लगातार लोगों का आपसी भाईचारा तोड़ने के प्रयास किए जा रहे हैं मंदिर मस्जिद के नाम पर लोगों को लड़वाने की तैयारी की जा रही है आजाद हिंदुस्तान में ऐसी घटनाएं घटना क्या संकेत दे रही है हम तमाम इंसाफ पसंद लोगों से अपील करते हैं ऐसी घटनाओं का पुरजोर विरोध किया जाए जात पात और धर्म के नाम पर झगड़ा करने वालों के खिलाफ भी लोगों को जागरूक किया जाए इस प्रदर्शन में मनदीप नथवान निर्भय रतिया तहसील के प्रधान रवि सतनाम रेड आर्ट्स से दीपक नियाज त्रिलोचन अतुल आजाद मनजिंदर प्रवीण तहसील कमेटी मेंबर अमर भी शामिल थे
Monday, 18 June 2018
ਨਸ਼ਿਆਂ ਖ਼ਿਲਾਫ਼ ਲਾਮਬੰਦੀ ਕੀਤੀ
ਤਰਨ ਤਾਰਨ: ਡੁੱਬ ਰਹੀ ਨਸ਼ਿਆਂ ਜਵਾਨੀ ਨੂੰ ਬਚਾਉਣ ਲਈ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਿਰੁੱਧ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਦੀ ਪ੍ਰਧਾਨਗੀ ਹੇਠ ਜ਼ਿਲਾ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਨੂੰ ਸਭਾ ਦੇ ਸਾਬਕਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਸਭਾ ਦੇ ਸਾਬਕਾ ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ 'ਤੇ ਅਲੋਚਨਾ ਕੀਤੀ ਅਤੇ ਨੌਜਵਾਨਾਂ ਨੂੰ ਸੰਘਰਸ਼ 'ਚ ਕੁੱਦਣ ਦੀ ਅਪੀਲ ਕੀਤੀ। ਇਸ ਮੀਟਿੰਗ 'ਚ ਸੁਰਜੀਤ ਸਿੰਘ ਕੋਟ, ਪਰਗਟ ਸਿੰਘ ਪੱਟੀ, ਮੌਸ ਸਿੰਘ ਮੱਖੂ, ਹਰਜਿੰਦਰ ਸਿੰਘ ਭੁੱਲਰ, ਹਰਦੇਵ ਸਿੰਘ ਜਲਾਲਾਬਾਦ, ਚਰਨਜੀਤ ਸਿੰਘ ਲੌਹਕਾ, ਸੁਖਦੇਵ ਸਿੰਘ ਪੂਨੀਆ, ਅੰਗਰੇਜ਼ ਸਿੰਘ ਦਿਆਲਪੁਰਾ ਆਦਿ ਹਾਜ਼ਰ ਸਨ। ਇਸ ਮੌਕੇ ਅਣਅਧਿਕਾਰਤ ਠੇਕੇ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਵੀ ਫ਼ੈਸਲਾ ਕੀਤਾ ਗਿਆ।
Subscribe to:
Posts (Atom)





