Tuesday, 26 June 2018

ਨਸ਼ੇ ਨਾਲ ਹੋ ਰਹੀਆਂ ਮੌਤਾਂ ਦੇ ਵਿਰੋਧ 'ਚ ਪ੍ਰਦਰਸ਼ਨ


ਜੋਧਾਂ : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਸੰਵੇਦਨਸ਼ੀਲ ਹਿਰਦਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਰਜ਼ਾਈ ਹੋਏ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਨਾਲ-ਨਾਲ ਨਸ਼ਿਆਂ ਦੀ ਗ੍ਰਿਫਤ 'ਚ ਆਏ ਨੌਜਵਾਨਾਂ ਦੀਆਂ ਮੌਤਾਂ ਹੁਣ ਪੰਜਾਬ ਦੇ ਲੋਕਾਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇਸੇ ਤਹਿਤ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਜਿਨਾਂ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲਾ ਲੁਧਿਆਣਾ ਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ .ਐੱਸ.ਐੱਫ) ਜਿਲਾ ਲੁਧਿਆਣਾ ਵੱਲੋਂ ਜੋਧਾਂ ਰਤਨ ਬਾਜਾਰ 'ਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੇ ਵਿਰੋਧ 'ਚ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।


ਇਥੇ ਇਹ ਵਰਨਣਯੋਗ ਵੀ ਹੈ ਕਿ ਅੱਜ ਨਸ਼ੀਲੇ ਪਦਾਰਥਾਂ ਅਤੇ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਨ ਵੀ ਹੈ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਮਨਸੂਰਾਂ ਯੂਨਿਟ ਦੇ ਪ੍ਰਧਾਨ ਸਿਕੰਦਰ ਸਿੰਘ ਮਨਸੂਰਾਂ ਨੇ ਕਿਹਾ ਕਿ ਪਹਿਲਾਂ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਰਾਜ 'ਚ ਨਸ਼ਿਆਂ ਦਾ ਕਾਰੋਬਾਰ ਪੂਰੇ ਜ਼ੋਬਨ 'ਤੇ ਰਿਹਾ ਅਤੇ ਹੁਣ ਰਾਜ ਸੱਤਾ ਤੇ ਕਾਬਜ ਕੈਪਟਨ ਸਰਕਾਰ ਜਿਸ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਇਕ ਮਹੀਨੇ 'ਚ ਬੰਦ ਕਰਨ ਦਾ ਦਾਅਵਾ ਕੀਤਾ ਸੀ, ਇਸ ਸਰਕਾਰ ਨੇ ਵਾਅਦਾ ਤਾਂ ਕੀ ਪੂਰਾ ਕਰਨਾ ਉਸ ਦੇ ਉਲਟ ਨਸ਼ਿਆਂ ਦੇ ਸੌਦਾਗਰਾਂ ਨੂੰ ਹੋਰ ਖੁੱਲ੍ਹੀਆਂ ਛੁੱਟੀਆਂ ਦੇ ਰੱਖੀਆਂ ਹਨ। ਜਿਸ ਦੇ ਸਿੱਟੇ ਵਜੋਂ ਆਏ ਦਿਨ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਕੇ ਆਪਣੀ ਮੌਤ ਗਲੇ ਲਗਾ ਰਹੇ ਹਨ। ਉਨਾਂ ਨਸ਼ਿਆਂ ਦੇ ਵਧ ਰਹੇ ਕਾਰੋਬਾਰ ਨੂੰ ਪੁਲਸ-ਸਿਆਸੀ ਤੇ ਗੁੰਡਾ ਗੱਠਜੋੜ ਨੂੰ ਦੋਸ਼ੀ ਠਹਿਰਾਇਆ।
ਇਸ ਮੌਕੇ ਤੇ ਏਰੀਆ ਕਮੇਟੀ ਜੋਧਾਂ ਦੇ ਪ੍ਰਧਾਨ ਲਵਪ੍ਰੀਤ ਸਿੰਘ ਗੁੱਜਰਵਾਲ, ਜੋਧਾਂ ਯੂਨਿਟ ਦੇ ਪ੍ਰਧਾਨ ਅਮਰੀਕ ਸਿੰਘ ਮੀਕਾ, ਜਿਲਾ ਆਗੂ ਰਾਣਾ ਲਤਾਲਾ, ਚਰਨਜੀਤ ਲਤਾਲਾ, ਦੀਪੀ ਜੋਧਾਂ, ਵਿੱਕੀ ਜੋਧਾਂ, ਖੁਸ਼ਪ੍ਰੀਤ ਜੋਧਾਂ, ਪੀ.ਐੱਸ.ਐੱਫ ਦੇ ਕਨਵੀਨਰ ਮਨਪ੍ਰੀਤ ਮੋਨੂ ਜੋਧਾਂ, ਕੁਲਦੀਪ ਸਿੰਘ ਦੀਪਾ ਮਨਸੂਰਾਂ, ਸੁਖਵਿੰਦਰ ਕਾਕਾ ਮਨਸੂਰਾਂ, ਜਤਿੰਦਰ ਚੋਪੜਾ, ਨਵਨੀਤ, ਬੂਟਾ ਮਨਸੂਰਾਂ, ਗੁਰਪ੍ਰੀਤ ਗੋਗੀ, ਹਰਪ੍ਰੀਤ, ਗੁਰੀ ਗਰੇਵਾਲ, ਸਹਿਬਾਜ ਖਾਨ, ਬੂਟਾ ਸਿੰਘ, ਸੁਖਦੀਪ ਸਹਿਜਾਦ, ਹਰਕੀਰਤ, ਜਸਵੀਰ, ਇੰਦਰਪਾਲ ਫੱਲੇਵਾਲ, ਸੁਰਪ੍ਰੀਤ ਬੱਲੋਵਾਲ ਸ਼ਸ਼ੀ ਲੋਹਗੜ੍ਹ, ਵਰਿੰਦਰ ਸਿੰਘ ਬ੍ਰਹਮਪੁਰ, ਰਣਦੀਪ ਸਿੰਘ ਲੀਲ ਪੰਚ, ਬਲਜਿੰਦਰ ਜੋਧਾਂ, ਏ.ਕੇ. ਲੁਧਿਆਣਾ, ਸੋਨੀ ਮਨਸੂਰਾਂ, ਕਰਨੈਲ ਸਿੰਘ ਰਤਨ, ਸੰਤਾ ਸਿੰਘ ਰਤਨ, ਸਚਿਨ ਸਹਿਜਾਦ, ਦੀਪਾ ਜੋਧਾਂ, ਦਲਬੀਰ ਏਸ਼ੀਨ ਤੋਂ ਇਲਾਵਾ ਹੋਰ ਵੱਖ ਵੱਖ ਪਿੰਡਾਂ 'ਚ ਨੌਜਵਾਨਾਂ ਵਿਦਿਆਰਥੀਆਂ ਤੇ ਜੋਧਾਂ-ਰਤਨ ਬਾਜਾਰ ਦੇ ਦੁਕਾਨਦਾਰਾਂ ਨੇ ਇਸ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈ ਕੇ ਮੰਗ ਕੀਤੀ ਕਿ ਨਸ਼ਿਆਂ ਦੇ ਤਸਕਰਾਂ  ਨੂੰ ਜਲਦੀ ਕਾਬੂ ਕੀਤਾ ਜਾਵੇ।
ਇਸ ਮੌਕੇ ਤੇ ਐਲਾਨ ਕੀਤਾ ਗਿਆ ਕਿ 1 ਜੁਲਾਈ ਨੂੰ ਜੋਧਾਂ-ਰਤਨ ਬਾਜਾਰ 'ਚ ਨਸ਼ਿਆਂ ਖਿਲਾਫ ਸਵੇਰੇ 10 ਵਜੇ ਵੱਡੇ ਇਕੱਠ ਕੀਤਾ ਜਾਵੇਗਾ।

No comments:

Post a Comment