Monday, 25 June 2018

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਨਸ਼ੇ ਦੇ ਖਿਲਾਫ਼ ਅਤੇ ਵਾਤਾਵਰਨ ਦੇ ਬਚਾਓ ਲਈ ਸੈਮੀਨਾਰ 31 ਨੂੰ -ਅਜੈ ਫਿਲੌਰ



'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦੇਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਕਰੇਗੀ 28 ਸਤੰਬਰ ਨੂੰ ਕੈਪਟਨ ਨੂੰ ਸਵਾਲ- ਢੇਸੀ
ਗੋਰਾਇਆ-  ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ  ਜਿਲਾ ਕਮੇਟੀ  ਜਲੰਧਰ ਦੀ ਮੀਟਿੰਗ ਮਨਜਿੰਦਰ ਢੇਸੀ  ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ  ਵਿਖੇ ਹੋਈ।  ਮੀਟਿੰਗ ਦੌਰਾਨ ਪੰਜਾਬ ਦੇ ਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਨਸ਼ਿਆਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਸਖਤ ਨੋਟਿਸ ਲੈਦਿਆਂ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਚੋਣਾਂ ਦੌਰਾਨ  ਗੁਟਕਾ ਸਾਹਿਬ ਦੀਆ ਸੌਹਾਂ ਕੇ ਇਕ ਮਹੀਨੇ 'ਚ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਦਾ ਲਾਰਾ ਲਾ ਕੇ ਸੱਤਾ ਹਾਸਲ ਕਾਰਨ ਵਾਲੀ ਕੈਪਟਨ ਸਰਕਾਰ ਪੂਰੇ ਇਕ ਸਾਲ ਬਾਦ ਵੀ ਨਸ਼ਾ ਖਤਮ ਕਰਨ 'ਚ ਪੂਰੀ ਤਰਾਂ ਨਾਲ ਨਾਕਾਮਯਾਬ ਰਹੀ ਹੈ, ਇਹ ਸਭ ਕੈਪਟਨ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ 'ਚ ਧਸਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਨੇ ਕਾਰਪੋਰੇਟ ਘਰਾਣਿਆ ਨੂੰ ਮੁਨਾਫੇ ਦੇਣ ਲਈ ਇਥੋਂ ਦੇ ਪਾਣੀਆ ਨੂੰ ਗੰਦਲਾ ਕੀਤਾ ਹੈ, ਜਿਸ ਕਾਰਨ ਪੂਰਾ ਪੰਜਾਬ ਕੈਂਸਰ ਦਾ ਗੜ ਬਣਦਾ ਜਾ ਰਿਹਾ ਹੈ। ਇਸ ਵਧਦੇ ਨਸ਼ੇ ਅਤੇ ਜਲ ਪ੍ਰਦੂਸ਼ਣ ਦੇ ਖਿਲਾਫ਼ ਸਭਾ ਵਲੋਂ ਪੂਰੇ ਪੰਜਾਬ 'ਚ 1 ਜੁਲਾਈ ਤੋ ਲੈ ਕੇ 30 ਜੁਲਾਈ ਤੱਕ ਪੌਦੇ ਲਗਾ ਕੇ ਨੌਜਵਾਨਾਂ ਨੂੰ ਨਸ਼ਿਆ ਦੇ ਖਿਲਾਫ ਜਥੇਬੰਦ ਕਰਕੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਸੁਨਾਮ ਦੇ ਜੱਦੀ ਸ਼ਹਿਰ ਸੁਨਾਮ ਵਿਖੇ ਸੈਮੀਨਾਰ ਕਰਕੇ ਸੰਘਰਸ਼ ਨੂੰ ਤੇਜ਼ ਕਰੇਗੀ।
ਇਸ ਮੌਕੇ ਜਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੂੰ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਹਰੇਕ ਵਿਦਿਆਰਥੀ ਨੂੰ ਮੁਫਤ ਸਿਖਿਆ ਅਤੇ ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ, ਹਰ ਘਰ ਸਰਕਾਰੀ ਨੌਕਰੀ, ਹਰ ਬੇਰੁਜਗਾਰ ਨੌਜਵਾਨ ਨੂੰ 2500 ਰੁਪਏ ਬੇਰੁਜਗਾਰੀ ਭੱਤਾ ਆਦਿ ਵਾਅਦਿਆਂ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ, ਜਿਸ ਲਈ ਸਭਾ ਵਲੋਂ ਇਹਨਾਂ ਮੁੱਦਿਆ ਦੀ ਪ੍ਰਾਪਤੀ ਲਈ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦੇਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਨੂੰ ਖਟਕੜ ਕਲਾਂ ਇਕੱਠਾ ਕਰਕੇ ਉਥੇ ਪੁਜਣ ਵਾਲੇ ਕਾਗਰਸੀ ਲੀਡਰਾਂ ਨੂੰ ਇਸ ਸਬੰਧੀ ਸਵਾਲ ਕਰੇਗੀ।
ਇਸ ਮੌਕੇ ਮੱਖਣ ਸੰਗਰਾਮੀ, ਗੁਰਦੀਪ ਗੋਗੀ,ਜੱਸਾ ਰੁੜਕਾ, ਵਿਜੈ ਰੁੜਕਾ,ਰਿੱਕੀ ਮਿਉਵਾਲ, ਦਲਵਿੰਦਰ ਕੁਲਾਰ, ਭਾਰਤੀ ਮਾਹੂੰਵਾਲ, ਜਰਨੈਲ ਜੈਲੀ  ਆਦਿ ਹਾਜ਼ਰ ਸਨ।
ਜਾਰੀ ਕਰਤਾ
ਅਜੈ ਫਿਲੌਰ
95693-87333

No comments:

Post a Comment