ਨੌਜਵਾਨਾਂ ਤੇ ਵਿਦਿਆਰਥੀਆਂ ਨੇ ਮਨਸੂਰਾਂ 'ਚ ਹਜ਼ਾਰ ਬੂਟੇ ਲਗਾਏ
ਜੋਧਾਂ : ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ, ਗਲੋਬਲ ਵਾਰਮਿੰਗ ਨੂੰ ਘਟਾਉਣ ਤੇ ਵਾਯੂੰਡਲ 'ਚ ਆਕਸੀਜਨ ਦੀ ਮਾਤਰਾ ਵਧਾਉਣ ਦੇ ਯਤਨ ਵਜੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ) ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ 'ਚ ਰੁੱਖ ਲਾਓ ਤੇ ਰੁੱਖ ਬਚਾਓ ਦੀ ਮੁਹਿੰਮ ਤਹਿਤ ਪਿੰਡ ਮਨਸੂਰਾਂ (ਨੇੜੇ ਜੋਧਾਂ) ਦੇ ਨੌਜਵਾਨਾਂ ਤੇ ਵਿਦਿਆਰਥੀਆਂ ਜਿਹੜੇ ਉਕਤ ਸਭਾਵਾਂ ਨਾਲ ਸੰਬੰਧ ਰੱਖਦੇ ਹਨ, ਉਨਾਂ ਵੱਲੋਂ ਪਿੰਡ ਮਨਸੂਰਾਂ ਵਿਖੇ ਜਨਤਕ ਥਾਵਾਂ, ਵਿਦਿਅਕ ਅਦਾਰਿਆਂ ਤੇ ਸੜਕਾਂ ਦੇ ਆਲੇ-ਦੁਆਲੇ ਇਕ ਹਜ਼ਾਰ ਤੋਂ ਉਪਰ ਬੂਟੇ ਲਗਾਏ ਗਏ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਮਨਸੂਰਾਂ ਦੇ ਪ੍ਰਧਾਨ ਸਿਕੰਦਰ ਸਿੰਘ, ਸਕੱਤਰ ਮਨਪਿੰਦਰ ਸਿੰਘ, ਜੁਆਇੰਟ ਸਕੱਤਰ ਗੁਰਪ੍ਰੀਤ ਗੁਰੀ, ਖਜ਼ਾਨਚੀ ਜਤਿੰਦਰ ਚੋਪੜਾ, ਮੀਤ ਪ੍ਰਧਾਨ ਰਣਜੀਤ ਸਿੰਘ, ਕੁਲਦੀਪ ਸਿੰਘ ਮੀਤ ਪ੍ਰਧਾਨ ਤੋਂ ਇਲਾਵਾ ਪੀ.ਐੱਸ.ਐੱਫ ਆਗੂਆਂ ਹਰਦੀਪ ਸਿੰਘ, ਭਿੰਦਰ ਸਿੰਘ, ਨਵਨੀਤ ਸਿੰਘ, ਸਿਮਰਨਜੀਤ ਸਿੰਘ, ਹਰਮਨ ਨੇ ਦਸਿਆ ਕਿ ਮਨਸੂਰਾਂ ਪਿੰਡ 'ਚ ਹੋਰ 4 ਹਜ਼ਾਰ ਬੂਟੇ ਲਗਾਏ ਜਾਣਗੇ। ਇਸ ਮੌਕੇ 'ਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਕਾ ਟੇਲਰ, ਅਵਤਾਰ ਸਿੰਘ, ਹਰਮੇਸ਼ ਮੇਸ਼ੀ, ਧਰਮ ਪਾਲ ਸਿੰਘ, ਸੰਗਤ ਸਿੰਘ, ਸਤਨਾਮ ਸਿੰਘ, ਟਿੰਕੂ, ਇੰਦਰਜੀਤ ਸਿੰਘ, ਜੀਤ ਸਿੰਘ, ਗੁਰਪਿੰਦਰ ਸਿੰਘ, ਨਵਪ੍ਰੀਤ ਸਿੰਘ, ਮਨਦੀਪ ਕਾਲਾ, ਸੁਖਦੇਵ ਸਿੰਘ ਤੇ ਹੋਰ ਨੌਜਵਾਨ ਤੇ ਵਿਦਿਆਰਥੀ ਹਾਜ਼ਰ ਸਨ।
No comments:
Post a Comment