Sunday, 5 March 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਤਹਿਸੀਲ ਪੱਧਰੀ ਮੀਟਿੰਗ ਫਿਲੌਰ ।



ਫਿਲੌਰ -ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਪੱਧਰੀ ਮੀਟਿੰਗ ਦੌਰਾਨ ਮਾਰਚ ਮਹੀਨੇ ਨੂੰ ਸ਼ਹੀਦਾਂ ਨੂੰ ਸਮ੍ਰਪਿਤ ਕਰਨ ਦਾ ਫੈਸਲਾ ਕੀਤਾ ਗਿਆ। ਗੁਰਦੀਪ ਗੋਗੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਨੂੰ ਸੂਬਾ ਪ੍ਰਧਾਨ ਜਸਵਿੰਂਦਰ ਢੇਸੀ ਅਤੇ ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਸੰਬੋਧਨ ਕੀਤਾ। ਮੀਟਿੰਗ ਦੇ ਫੈਸਲੇ ਜਾਰੀ ਕਰਦੀਆ ਤਹਿਸੀਲ ਸਕੱੱਤਰ ਮੱਖਣ ਸੰਗਰਾਮੀ ਨੇ ਦੱੱਸਿਆ ਕਿ ਮਾਰਚ ਮਹੀਨੇ ਦੌਰਾਨ ਤਹਿਸੀਲ ਭਰ ਦੇ ਵੱਖ-ਵੱਖ ਪਿੰਡਾਂ ਅੰਦਰ ਮੀਟਿੰਗ ਕਰਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ, ਜਿਸ ਦੌਰਾਨ ਸਲਾਨਾ ਮੈਂਬਰਸ਼ਿਪ ਕਰਨ ਉਪਰੰਤ ਯੂਨਿਟ ਚੋਣਾਂ ਕਰਵਾਈਆ ਜਾਣਗੀਆ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਾਮਰਾਜ ਪੂਰੀ ਦੁਨੀਆ ਅੰਦਰ ਆਪਣੇ ਪੈਰ ਜਮਾ ਰਿਹਾ ਹੈ ਅਤੇ ਟਰੰਪ ਦੀਆਂ ਨੀਤੀਆਂ ਕਾਰਨ ਨਸਲੀ ਵਿਤਕਰਾ ਪਹਿਲਾ ਨਾਲੋਂ ਤੇਜ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਵੀ ਟਰੰਪ ਮਾਅਰਕਾ ਰਾਜਨੀਤੀ ਚਲ ਰਹੀ ਹੈ, ਜਿਸ ਤਹਿਤ ਘੱਟ ਗਿਣਤੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਸਾਮਰਾਜਵਾਦ, ਨਸਲਵਾਦ ਅਤੇ ਫਿਰਕਾਪ੍ਰਸਤੀ ਖਿਲਾਫ ਨੌਜਵਾਨਾਂ ਨੂੰ ਲਾਮਬੰੰਦ ਕਰਨ ਲਈ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਵਿਚਾਰਧਾਰਾ ਤੋਂ ਰੌਸ਼ਨੀ ਲੈ ਕੇ ਤਹਿਸੀਲ ਦਾ ਅਜਲਾਸ ਵੀ ਅਯੋਜਿਤ ਕੀਤਾ ਜਾਵੇਗਾ ਅਤੇ ਜੂਨ ਦੇ ਪਹਿਲੇ ਹਫਤੇ ਸੂਬਾ ਪੱਧਰੀ ਅਜਲਾਸ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਇਸ ਮੀਟਿੰਗ ’ਚ ਮਨਜਿੰਦਰ ਢੇਸੀ, ਸੁਖਬੀਰ ਸੁੱੱਖਾ, ਮਨੋਜ ਕੁਮਾਰ, ਸੋਨੂੰ ਢੇਸੀ, ਜੱਸਾ ਰੁੜਕਾ, ਦਲਵੀਰ ਸੰਧੂ, ਵਿਜੈ ਰੁੜਕਾ, ਬਲਦੇਵ ਫਿਲੌਰ, ਪ੍ਰਭਾਤ ਕਵੀ, ਪਰਮਿੰਦਰ ਫਲਪੋਤਾ, ਪੁਨੀਤ ਸੂਦ, ਸੰਜੀਵ ਸੰਜੂ, ਗੁਰਦੀਪ ਵਿਰਦੀ, ਗੁਰਜੀਤ ਵਿਰਦੀ, ਧਰਮਿੰਦਰ ਬੇਗਮਪੁਰਾ ਆਦਿ ਨੌਜਵਾਨ ਵੀ ਹਾਜ਼ਰ ਸਨ।

No comments:

Post a Comment