Sunday, 30 April 2017

ਕਾਲਜ ਵਲੋਂ ਰੋਲ ਨੰਬਰ ਜਾਰੀ ਨਾ ਕੀਤੇ ਗਏ ਤਾਂ ਕੀਤਾ ਜਾਵੇਗਾ ਸੰਘਰਸ਼ – ਪੀ.ਐਸ.ਐਫ


ਅੱਜ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦੀ ਮੀਟਿੰਗ ਪਿੰਡ ਸੰਗ ਢੇਸੀਆ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਰਾਧਿਕਾ ਨੇ ਕੀਤੀ। 
ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਨਿਜੀਕਰਨ,ਵਪਾਰੀਕਰਨ ਦੀਆਂ ਨੀਤੀਆ 'ਤੇ ਚਲਦੇ ਹੋਏ ਦਲਿਤ ਵਿਦਿਆਰਥੀਆ ਨੂੰ ਮਿਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਲਈ ਕੋਝੀਆ ਚਾਲਾਂ ਚਲੀਆ ਜਾ ਰਹੀਆ ਹਨ। ਜਿਸ ਦੇ ਤਹਿਤ ਹੀ ਸੰਗ ਢੇਸੀਆ ਗਰਲਜ ਕਾਲਜ 'ਚ ਸਿੱਖਿਆ ਪ੍ਰਾਪਤ ਕਰ ਰਹੀਆ ਵਿਦਿਆਰਥਣਾਂ ਦਾ ਕਾਲਜ ਦੇ ਅਕਾÀਟ ਦਾ ਕਲੇਮ ਬਣਾ ਕੇ ਭੇਜਿਆ ਜਾ ਚੁੱਕਾ ਹੈ ਪਰ ਫਿਰ ਵੀ ਕਾਲਜ ਦੁਆਰਾ ਦੇਹਰੀ ਫੀਸ ਮੰਗੀ ਜਾ ਰਹੀ ਹੈ ਅਤੇ ਵਿਦਿਆਰਥਣਾਂ ਦੇ ਰੋਲ ਨੰਬਰ ਰੋਕ ਕੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ। ਜਿਹੜਾ ਕਿ ਗਰੀਬ ਵਰਗ ਦੇ ਨਾਲ ਧੱਕਾ ਹੈ।
ਜਿਕਰਯੋਗ ਹੈ ਕਿ ਪਿਛਲੇ ਦਿਨ•ੀ ਖਾਲਸਾ ਕਾਲਜ ਅਮ੍ਰਿਤਸਰ ਦੇ ਵਿਦਿਆਰਥੀ  ਵਲੋਂ ਕਾਲਜ ਦੀਆਂ ਭਾਰੀ ਫੀਸਾਂ ਨਾ ਭਰਨ ਕਾਰਨ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁਕਣਾ ਪਿਆ। ਉਨ•ਾਂ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਕਿ ਜੇਕਰ ਅਜਿਹੀ ਕੋਈ ਘਟਨਾ ਵਾਪਰੀ ਜਾਂ ਬਿਨਾਂ ਸ਼ਰਤ ਰੋਲ ਨੰਬਰ ਨਾ ਜਾਰੀ ਕੀਤੇ ਗਏ ਤਾਂ ਫੈਡਰੇਸ਼ਨ ਵਲੋਂ ਕੀਤੀ ਗਈ ਕਾਰਵਾਈ ਦੀ ਜਿੰਮੇਵਾਰੀ ਕਾਲਜ ਦੇ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਹੇਰਨਾਂ ਤੋ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਅਤੇਵੱਡੀ ਗਿਣਤੀ ਵਿਦਿਆਰਥਣਾਂ ਹਾਜਰ ਸਨ।

Thursday, 20 April 2017

PSF and SBYF in faridkot burn effigy of central govt.and punjab university chd. administration on fee hike and lathicharge issue



ਪੀ.ਅੈਸ.ਅੈਫ.ਵੱਲੋਂ ਵਿਦਿਆਰਥੀਆ ਦੀਆਂ ਫੀਸਾਂ ਵਿੱਚ ਕੀਤੇ ਵਾਧੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸੰਘਰਸ਼ ਕਰਦੇ ਵਿਦਿਆਰਥੀਆਂ ਤੇ ਹੋਏ ਲਾਠੀਚਾਰਜ਼ ਦੇ ਵਿਰੋਧ ਚ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

Wednesday, 19 April 2017

PSF burn effigy in ITI clge on punjab university chd. hike and brutly lathicharge issue



ਪੰਜਾਬ ਯੂਨੀਵਰਸਿਟੀ ਚੰਡੀਗੜ 'ਚ ਵਾਪਰੇ ਘਟਨਾਕ੍ਰਮ ਦੇ ਰੋਸ ਵਜੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਵਲੋਂ ਪੁਤਲਾ ਫੂਕ ਮੁਜਾਹਰਾ




ਗੁਰਾਇਆ-ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ 'ਤੇ ਹੋਏ ਤਸ਼ੱਦਦ ਦੇ ਰੋਸ ਵਜੋਂ ਪੰਜਾਬ ਦੀਆਂ 8 ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਦੇ ਸੱਦੇ 'ਤੇ ਸਥਾਨਕ ਪਿੰਡ ਰੁੜਕਾ ਕਲਾਂ ਵਿਖੇ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਦੀ ਅਗਵਾਈ ਜੱਸਾ ਰੁੜਕਾ, ਵਿਜੈ ਰੁੜਕਾ ਨੇ ਸਾਂਝੇ ਤੌਰ ਤੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਾਗੂ ਕੀਤੀਆ ਨਿਜੀਕਰਨ, ਵਪਾਰੀਕਰਨ ਦੀਆ ਨੀਤੀਆਂ ਕਾਰਨ ਗਰੀਬ ਵਰਗ ਨੂੰ ਸਿਖਿਆ ਤੋ ਦੂਰ ਕਰਕੇ ਅਮੀਰ ਵਰਗ ਲਈ ਰਾਖਵੀ ਕੀਤੀ ਜਾ ਰਹੀ ਹੈ। ਜੇਕਰ ਵਿਦਿਆਰਥੀਆਂ ਵਲੋਂ ਜਥੇਬੰਦ ਹੋ ਕੇ ਇਨ•ਾਂ ਨੀਤੀਆਂ ਦਾ ਵਿਰੋਧ ਕੀਤਾ ਜਾਦਾ ਹੈ ਤਾਂ ਉਨ•ਾਂ 'ਤੇ ਅਣ-ਮਨੁੱਖੀ ਤਸ਼ੱਦਦ ਕੀਤਾ ਜਾਦਾ ਹੈ। ਜਿਸ ਦੀ ਤਾਜਾ ਮਿਸਾਲ ਪਿਛਲੇ ਦਿਨ•ੀ ਪੰਜਾਬ ਯੂਨੀਵਰਸਿਟੀ ਚੰਡੀਗੜ• ਵਲੋਂ ਫੀਸਾਂ 'ਚ 1100 ਗੁਣਾ ਵਾਧਾ ਕਰਨ 'ਤੇ ਵਿਦਿਆਰਥੀਆਂ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਮੋਦੀ ਦੀ ਸ਼ਹਿ 'ਤੇ ਚੰਡੀਗੜ• ਪ੍ਰਸ਼ਾਸਨ ਵਲੋਂ ਗੈਰ ਸੰਵਿਧਾਨਕ ਤਰੀਕੇ ਨਾਲ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਕੇ ਵੀ ਥਾਣੇ ਅੰਦਰ ਕੁਟਿਆ ਅਤੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ ਗਈ।
ਇਸ ਮੌਕੇ ਉਨ•ਾਂ ਸੰਬੋਧਨ ਕਰਦਿਆ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਵਲੋਂ ਕੀਤਾ ਫੀਸਾਂ 'ਚ ਵਾਧਾ ਤੁਰੰਤ ਵਾਪਸ ਲਿਆ ਜਾਵੇ,ਵਿਦਿਆਰਥੀਆਂ 'ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਹਿਰਾਸਤ 'ਚ ਲਏ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਯੂਨੀਵਰਸਿਟੀ 'ਚ ਪੁਲਸ ਦਾ ਦਖਲ ਬੰਦ ਕੀਤਾ ਜਾਵੇ। ਉਨ•ਾਂ ਐਲਾਨ ਕੀਤਾ ਕਿ ਜੇਕਰ ਇਨ•ਾਂ ਮੰਗਾਂ 'ਤੇ  ਧਿਆਨ ਨਾ ਕੀਤਾ ਗਿਆ ਤਾ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੇ ਇਲਾਵਾ ਬਲਜੀਤ ਸਿੰਘ, ਜਤਿੰਦਰ ਕੁਮਾਰ, ਮਨਪ੍ਰੀਤ ਮਨੀ, ਦਲਜੋਤ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।

Saturday, 8 April 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ/ਹਰਿਆਣਾ ਦੀ ਤਹਿਸੀਲ ਨਕੋਦਰ-ਸ਼ਾਹਕੋਟ ਦਾ ਅਜਲਾਸ ਪਿੰਡ ਮਹੂੰਵਾਲ ਵਿਖੇ ਕਰਵਾਇਆ।





ਨਕੋਦਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿਸੀਲ ਕਮੇਟੀ ਦਾ ਅਜਲਾਸ ਪਿੰਡ ਮਹੂੰਵਾਲ ਵਿਖੇ ਦਵਿੰਦਰ ਕੁਲਾਰ, ਗੁਰਦਿਆਲ ਨੂਰਪੁਰ ਅਤੇ ਤਰਸੇਮ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਸਾਮਰਾਜ ਪੱਖੀ ਨੀਤੀਆਂ ਕਾਰਨ ਹੀ ਬੇਰੁਜਗਾਰੀ 'ਚ ਅਥਾਹ ਵਾਧਾ ਹੋ ਰਿਹਾ ਹੈ, ਜਿਸ ਕਾਰਨ ਨਿਰਾਸ਼ਾ ਵਸ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਲਗਾਤਾਰ ਬਾਹਰ ਹੁੰਦੀਆ ਜਾ ਰਹੀਆ ਹਨ। ਉਨ•ਾਂ ਅੱਗੇ ਕਿਹਾ ਕਿ ਸਮਾਜ ਅੰਦਰ ਵਧ ਰਹੀਆ ਜਾਤੀਵਾਦੀ ਤੇ ਫਿਰਕੂ ਘਟਨਾਵਾਂ ਦਾ ਟਾਕਰਾ ਸ਼ਹੀਦ ਭਗਤ ਸਿੰਘ ਦੇ ਵਿਚਾਰਾ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਭਰਾਤਰੀ ਜਥੇਬੰਦੀ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਮਨੋਹਰ ਗਿੱਲ, ਦਿਹਾਤੀ ਮਜਦੂਰ ਸਭਾ ਦੇ ਆਗੂ ਦਰਸ਼ਨ ਨਾਹਰ, ਨਿਰਮਲ ਆਦੀ, ਜੀ.ਟੀ.ਯੂ. ਦੇ ਆਗੂ ਤੀਰਥ ਬਾਸੀ ਨੇ ਨੌਜਵਾਨ ਸਭਾ ਦੁਆਰਾ ਕੀਤੇ ਜਾਣ ਵਾਲੇ ਸੰਘਰਸ਼ਾਂ 'ਚ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ। ਇਸ ਮੌਕੇ ਆਉਣ ਵਾਲੇ ਸਮੇ ਲਈ ਨਵੀ ਕਮੇਟੀ ਦੀ ਚੋਣ ਕਰਕੇ ਦਲਵਿੰਦਰ ਸਿੰਘ ਕੁਲਾਰ ਪ੍ਰਧਾਨ, ਗੁਰਦਿਆਲ ਨੂਰਪੁਰ ਸਕੱਤਰ, ਤਰਸੇਮ ਸ਼ਾਹਕੋਟ ਮੀਤ ਪ੍ਰਧਾਨ, ਗੁਰਪ੍ਰੀਤ ਮੁਜੱਫਰਪੁਰ ਜੁਆਇੰਟ ਸਕੱਤਰ, ਪਰਮਜੀਤ ਆਧੀ ਖਜਾਨਚੀ ਅਤੇ ਹਰਪ੍ਰੀਤ ਸੋਨੂੰ, ਜਤਿੰਦਰ ਢਿਲਂੋ, ਰਿੱਕੀ ਕਾਲਰਾ, ਜਰਨੈਲ ਸਿੰਘ ਸਹੋਤਾ ਨੂੰ ਤਹਿਸੀਲ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।  

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ/ਹਰਿਆਣਾ ਦੀ ਤਹਿਸੀਲ ਖਡੂਰ ਸਹਿਬ ਦਾ ਅਜਲਾਸ ਪਿੰਡ ਭਰੋਵਾਲ ਵਿਖੇ ਕਰਵਾਇਆ ।



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ/ਹਰਿਆਣਾ ਦੀ ਤਹਿਸੀਲ ਖਡੂਰ ਸਹਿਬ ਦਾ ਅਜਲਾਸ ਪਿੰਡ ਭਰੋਵਾਲ ਵਿਚ ਕੀਤਾ ਗਿਅਾ





Friday, 7 April 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿਸੀਲ ਕਮੇਟੀ ਦਾ ਅਜਲਾਸ ਪਿੰਡ ਮਹਿਸਮਪੁਰ









ਫਿਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿਸੀਲ ਕਮੇਟੀ ਦਾ ਅਜਲਾਸ ਪਿੰਡ ਮਹਿਸਮਪੁਰ ਵਿਖੇ ਸਰਬਜੀਤ ਸੰਗੋਵਾਲ ਦੇ ਝੰਡਾ ਲਹਿਰਾਉਣ ਉਪਰੰਤ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਢੇਸੀ ਨੇ ਕਿਹਾ ਕਿ ਸਾਮਰਾਜ ਪੱਖੀ ਨੀਤੀਆਂ ਕਾਰਨ ਹੀ ਬੇਰੁਜਗਾਰੀ 'ਚ ਅਥਾਹ ਵਾਧਾ ਹੋ ਰਿਹਾ ਹੈ, ਜਿਸ ਕਾਰਨ ਨਿਰਾਸ਼ਾ ਵਸ ਨੌਜਵਾਨ ਨਸ਼ੇ 'ਚ ਗੁਲਤਾਨ ਹੋ ਰਹੇ ਹਨ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਲਗਾਤਾਰ ਬਾਹਰ ਹੁੰਦੀਆ ਜਾ ਰਹੀਆ ਹਨ। ਇਸ ਮੌਕੇ ਸਾਥੀ ਮੱਖਣ ਸੰਗਰਾਮੀ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਉਸਾਰੂ ਬਹਿਸ ਉਪਰੰਤ ਬਹੁ-ਸੰਮਤੀ ਨਾਲ ਦੋਵੇਂ ਹੱਥ ਖੜੇ ਕਰਕੇ ਪਾਸ ਕੀਤਾ ਗਿਆ। ਇਸ ਮੌਕੇ ਭਰਾਤਰੀ ਜਥੇਬੰਦੀ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਸੰਤੋਖ ਬਿਲਗਾ, ਜੀ.ਟੀ.ਯੂ. ਦੇ ਆਗੂ ਤੀਰਥ ਬਾਸੀ ਨੇ  ਨੌਜਵਾਨ ਸਭਾ ਦੁਆਰਾ ਕੀਤੇ ਜਾਣ ਵਾਲੇ ਸੰਘਰਸ਼ਾਂ 'ਚ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ । ਇਸ ਮੌਕੇ ਆਉਣ ਵਾਲੇ ਸਮੇ ਲਈ ਨਵੀ ਕਮੇਟੀ ਦੀ ਚੋਣ ਕਰਕੇ ਗੁਰਦੀਪ ਬੇਗਮਪੁਰ ਪ੍ਰਧਾਨ, ਮੱਖਣ ਸੰਗਰਾਮੀ ਤਹਿਸੀਲ ਸਕੱਤਰ, ਜੱਸਾ ਰੁੜਕਾ ਜਸਪਾਲ ਬਿਲਗਾ ਮੀਤ ਪ੍ਰਧਾਨ, ਵਿਜੈ ਰੁੜਕਾ ਰਿੱਕੀ ਮਿਓਂਵਾਲ ਜੁਆਇੰਟ ਸਕੱਤਰ ਮਨਜਿੰਦਰ ਢੇਸੀ ਪ੍ਰੈਸ ਸਕੱਤਰ, ਪ੍ਰਭਾਤ ਕਵੀ ਖਜਾਨਚੀ ਅਤੇ ਮਨਜਿੰਦਰ ਔਜਲਾ,ਸੰਦੀਪ ਫਿਲੌਰ,ਹਰਜੀਤ ਢੇਸੀ, ਸੁਖਵੀਰ ਸਿੰਘ, ਮਨੋਜ ਕੁਮਾਰ, ਅਮਨ ਬਿਲਗਾ, ਰਵੀ ਕੁਮਾਰ, ਪਰਮਿੰਦਰ ਫਲਪੋਤਾ, ਅਰਸ਼ਪ੍ਰੀਤ ਆਸ਼ੂ, ਲਵਪ੍ਰੀਤ ਸੰਗੋਵਾਲ ਨੂੰ ਤਹਿਸੀਲ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।  

Sunday, 2 April 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਡੈਲੀਗੇਟ ਅਜਲਾਸ 7 ਅਪ੍ਰੈਲ ਨੂੰ ਮਹਿਸਮਪੁਰ (ਫਿਲੌਰ) ਵਿਖੇ।


ਫਿਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਤਹਿਸੀਲ ਦਾ ਅਜਲਾਸ 7 ਅਪ੍ਰੈਲ 2017 ਦਿਨ ਸ਼ੁਕਰਵਾਰ ਨੂੰ ਮਹਿਸਮਪੁਰ ਵਿਖੇ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਜਾਰੀ ਪ੍ਰੈਸ ਬਿਆਨ ਰਾਹੀ ਕੀਤੀ। ਸਾਥੀ ਮੱਖਣ ਸੰਗਰਾਮੀ ਨੇ ਦੱਸਿਆ ਕਿ ਅਜਲਾਸ ਦੀਆਂ ਤਿਆਰੀ ਜੋਰਾਂ ਸ਼ੋਰਾਂ 'ਤੇ ਚੱਲ ਰਹੀਆ ਹਨ। ਇਸਦੇ ਸੰਬੰਧ 'ਚ ਮੈਂਬਰਸ਼ਿਪ ਅਤੇ ਮੀਟਿੰਗਾਂ ਕੀਤੀਆ ਜਾ ਰਹੀਆ ਹਨ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਆਉਣ ਵਾਲੇ ਸਮੇਂ ਦੇ ਸੰਘਰਸ਼ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ•ਾਂ ਅੱਗੇ ਦੱਸਿਆ ਕਿ ਬਿਲਗਾ, ਫਿਲੌਰ, ਮਹਿਸਮਪੁਰ, ਢੇਸੀਆ, ਸੂਰਜਾ, ਘੁੜਕਾ, ਸੰਗਤਪੁਰ, ਬੇਗਮਪੁਰ, ਸੰਗੋਵਾਲ, ਗੜ•ਾ, ਦੁਸਾਝਾਂ ਆਦਿ ਪਿੰਡਾਂ 'ਚ ਮੀਟਿੰਗਾਂ ਕੀਤੀਆ ਜਾ ਚੁੱਕੀਆ ਹਨ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਮੀਟਿੰਗਾਂ ਕੀਤੀਆ ਜਾਣਗੀਆ। ਉਨ•ਾਂ ਅੱਗੇ ਕਿਹਾ ਕਿ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਸ਼ਹੀਦਾਂ ਦੇ ਵਿਚਾਰਾਂ ਨਾਲ ਜੁੜਨਾਂ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ  ਨੌਜਵਾਨਾਂ ਨੂੰ ਰੁਜਗਾਰ, ਬੇਰੁਜਗਾਰੀ ਭੱਤਾ ਅਤੇ ਹੋਰ ਤਰ•ਾਂ-ਤਰ•ਾਂ ਦੇ ਵਾਅਦੇ ਕਰਨ ਵਾਲੀ ਪੰਜਾਬ ਦੀ ਮੌਜੂਦਾ ਸਰਕਾਰ ਆਪਣੇ ਵਾਅਦਿਆਂ ਤੋਂ ਭੱਜਦੀ ਨਜਰ ਆ ਰਹੀ ਹੈ ਅਤੇ ਸਰਕਾਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਰੁਜਗਾਰ ਨੀਤੀ ਨਹੀ ਪੇਸ਼ ਕਰ ਸਕੀ ਜਦਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੀ ਕੋਈ ਪ੍ਰੋਗਰਾਮ ਪੇਸ਼ ਨਹੀ ਕੀਤਾ ਕੇਵਲ ਅਖਬਾਰੀ ਬਿਆਨਬਾਜੀ ਰਾਹੀ ਚਰਚਾ ਹੀ ਕੀਤੀ ਜਾ ਰਹੀ ਹੈ। ਉਨ•ਾਂ ਕਿਹਾਂ ਕਿ ਵਪਾਰੀਕਰਨ,ਨਿਜੀਕਰਨ ਦੀਆ ਨੀਤੀਆਂ ਕਾਰਨ ਸਿਹਤ ਸਹੂਲਤਾਂ ਦਿਨ ਬ ਦਿਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆ ਜਾ ਰਹੀਆ ਹਨ। ਸਿੱਖਿਆ ਦਾ ਵਪਾਰੀਕਰਨ ਕਰਕੇ ਸਿੱਖਿਆ ਅਮੀਰ ਲੋਕਾਂ ਲਈ ਰਾਖਵੀਂ ਕੀਤੀ ਜਾ ਰਹੀ ਹੈ ਅਤੇ ਗਰੀਬ ਬੱਚਿਆ ਨੂੰ ਸਿੱਖਿਆ ਪ੍ਰਾਪਤ ਕਰਨ ਤੋਂ ਦੂਰ ਕੀਤਾ ਜਾ ਰਿਹਾ ਹੈ । ਜਿਸ ਦੇ ਖਿਲਾਫ ਨੌਜਵਾਨਾਂ ਨੂੰ ਲਾਮਬੰਦ ਹੇ ਕੇ ਸੰਘਰਸ਼ ਕਰਨਾ ਸਮੇਂ ਦੀ ਅਹਿਮ ਜਰੂਰਤ ਹੈ। ਇਸ ਮੌਕੇ ਅਜੈ ਫਿਲੌਰ, ਮਨਜਿੰਦਰ ਢੇਸੀ, ਜਸਪਾਲ ਬਿਲਗਾ, ਕੁਲਦੀਪ ਬਿਲਗਾ 'ਤੇ ਹੋਰ ਹਾਜਰ ਸਨ।