ਫਿਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਤਹਿਸੀਲ ਦਾ ਅਜਲਾਸ 7 ਅਪ੍ਰੈਲ 2017 ਦਿਨ ਸ਼ੁਕਰਵਾਰ ਨੂੰ ਮਹਿਸਮਪੁਰ ਵਿਖੇ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਜਾਰੀ ਪ੍ਰੈਸ ਬਿਆਨ ਰਾਹੀ ਕੀਤੀ। ਸਾਥੀ ਮੱਖਣ ਸੰਗਰਾਮੀ ਨੇ ਦੱਸਿਆ ਕਿ ਅਜਲਾਸ ਦੀਆਂ ਤਿਆਰੀ ਜੋਰਾਂ ਸ਼ੋਰਾਂ 'ਤੇ ਚੱਲ ਰਹੀਆ ਹਨ। ਇਸਦੇ ਸੰਬੰਧ 'ਚ ਮੈਂਬਰਸ਼ਿਪ ਅਤੇ ਮੀਟਿੰਗਾਂ ਕੀਤੀਆ ਜਾ ਰਹੀਆ ਹਨ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਆਉਣ ਵਾਲੇ ਸਮੇਂ ਦੇ ਸੰਘਰਸ਼ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ•ਾਂ ਅੱਗੇ ਦੱਸਿਆ ਕਿ ਬਿਲਗਾ, ਫਿਲੌਰ, ਮਹਿਸਮਪੁਰ, ਢੇਸੀਆ, ਸੂਰਜਾ, ਘੁੜਕਾ, ਸੰਗਤਪੁਰ, ਬੇਗਮਪੁਰ, ਸੰਗੋਵਾਲ, ਗੜ•ਾ, ਦੁਸਾਝਾਂ ਆਦਿ ਪਿੰਡਾਂ 'ਚ ਮੀਟਿੰਗਾਂ ਕੀਤੀਆ ਜਾ ਚੁੱਕੀਆ ਹਨ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਮੀਟਿੰਗਾਂ ਕੀਤੀਆ ਜਾਣਗੀਆ। ਉਨ•ਾਂ ਅੱਗੇ ਕਿਹਾ ਕਿ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਸ਼ਹੀਦਾਂ ਦੇ ਵਿਚਾਰਾਂ ਨਾਲ ਜੁੜਨਾਂ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਨੌਜਵਾਨਾਂ ਨੂੰ ਰੁਜਗਾਰ, ਬੇਰੁਜਗਾਰੀ ਭੱਤਾ ਅਤੇ ਹੋਰ ਤਰ•ਾਂ-ਤਰ•ਾਂ ਦੇ ਵਾਅਦੇ ਕਰਨ ਵਾਲੀ ਪੰਜਾਬ ਦੀ ਮੌਜੂਦਾ ਸਰਕਾਰ ਆਪਣੇ ਵਾਅਦਿਆਂ ਤੋਂ ਭੱਜਦੀ ਨਜਰ ਆ ਰਹੀ ਹੈ ਅਤੇ ਸਰਕਾਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਰੁਜਗਾਰ ਨੀਤੀ ਨਹੀ ਪੇਸ਼ ਕਰ ਸਕੀ ਜਦਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੀ ਕੋਈ ਪ੍ਰੋਗਰਾਮ ਪੇਸ਼ ਨਹੀ ਕੀਤਾ ਕੇਵਲ ਅਖਬਾਰੀ ਬਿਆਨਬਾਜੀ ਰਾਹੀ ਚਰਚਾ ਹੀ ਕੀਤੀ ਜਾ ਰਹੀ ਹੈ। ਉਨ•ਾਂ ਕਿਹਾਂ ਕਿ ਵਪਾਰੀਕਰਨ,ਨਿਜੀਕਰਨ ਦੀਆ ਨੀਤੀਆਂ ਕਾਰਨ ਸਿਹਤ ਸਹੂਲਤਾਂ ਦਿਨ ਬ ਦਿਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆ ਜਾ ਰਹੀਆ ਹਨ। ਸਿੱਖਿਆ ਦਾ ਵਪਾਰੀਕਰਨ ਕਰਕੇ ਸਿੱਖਿਆ ਅਮੀਰ ਲੋਕਾਂ ਲਈ ਰਾਖਵੀਂ ਕੀਤੀ ਜਾ ਰਹੀ ਹੈ ਅਤੇ ਗਰੀਬ ਬੱਚਿਆ ਨੂੰ ਸਿੱਖਿਆ ਪ੍ਰਾਪਤ ਕਰਨ ਤੋਂ ਦੂਰ ਕੀਤਾ ਜਾ ਰਿਹਾ ਹੈ । ਜਿਸ ਦੇ ਖਿਲਾਫ ਨੌਜਵਾਨਾਂ ਨੂੰ ਲਾਮਬੰਦ ਹੇ ਕੇ ਸੰਘਰਸ਼ ਕਰਨਾ ਸਮੇਂ ਦੀ ਅਹਿਮ ਜਰੂਰਤ ਹੈ। ਇਸ ਮੌਕੇ ਅਜੈ ਫਿਲੌਰ, ਮਨਜਿੰਦਰ ਢੇਸੀ, ਜਸਪਾਲ ਬਿਲਗਾ, ਕੁਲਦੀਪ ਬਿਲਗਾ 'ਤੇ ਹੋਰ ਹਾਜਰ ਸਨ।
No comments:
Post a Comment