Saturday, 8 April 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ/ਹਰਿਆਣਾ ਦੀ ਤਹਿਸੀਲ ਨਕੋਦਰ-ਸ਼ਾਹਕੋਟ ਦਾ ਅਜਲਾਸ ਪਿੰਡ ਮਹੂੰਵਾਲ ਵਿਖੇ ਕਰਵਾਇਆ।





ਨਕੋਦਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿਸੀਲ ਕਮੇਟੀ ਦਾ ਅਜਲਾਸ ਪਿੰਡ ਮਹੂੰਵਾਲ ਵਿਖੇ ਦਵਿੰਦਰ ਕੁਲਾਰ, ਗੁਰਦਿਆਲ ਨੂਰਪੁਰ ਅਤੇ ਤਰਸੇਮ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਸਾਮਰਾਜ ਪੱਖੀ ਨੀਤੀਆਂ ਕਾਰਨ ਹੀ ਬੇਰੁਜਗਾਰੀ 'ਚ ਅਥਾਹ ਵਾਧਾ ਹੋ ਰਿਹਾ ਹੈ, ਜਿਸ ਕਾਰਨ ਨਿਰਾਸ਼ਾ ਵਸ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਲਗਾਤਾਰ ਬਾਹਰ ਹੁੰਦੀਆ ਜਾ ਰਹੀਆ ਹਨ। ਉਨ•ਾਂ ਅੱਗੇ ਕਿਹਾ ਕਿ ਸਮਾਜ ਅੰਦਰ ਵਧ ਰਹੀਆ ਜਾਤੀਵਾਦੀ ਤੇ ਫਿਰਕੂ ਘਟਨਾਵਾਂ ਦਾ ਟਾਕਰਾ ਸ਼ਹੀਦ ਭਗਤ ਸਿੰਘ ਦੇ ਵਿਚਾਰਾ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਭਰਾਤਰੀ ਜਥੇਬੰਦੀ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਮਨੋਹਰ ਗਿੱਲ, ਦਿਹਾਤੀ ਮਜਦੂਰ ਸਭਾ ਦੇ ਆਗੂ ਦਰਸ਼ਨ ਨਾਹਰ, ਨਿਰਮਲ ਆਦੀ, ਜੀ.ਟੀ.ਯੂ. ਦੇ ਆਗੂ ਤੀਰਥ ਬਾਸੀ ਨੇ ਨੌਜਵਾਨ ਸਭਾ ਦੁਆਰਾ ਕੀਤੇ ਜਾਣ ਵਾਲੇ ਸੰਘਰਸ਼ਾਂ 'ਚ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ। ਇਸ ਮੌਕੇ ਆਉਣ ਵਾਲੇ ਸਮੇ ਲਈ ਨਵੀ ਕਮੇਟੀ ਦੀ ਚੋਣ ਕਰਕੇ ਦਲਵਿੰਦਰ ਸਿੰਘ ਕੁਲਾਰ ਪ੍ਰਧਾਨ, ਗੁਰਦਿਆਲ ਨੂਰਪੁਰ ਸਕੱਤਰ, ਤਰਸੇਮ ਸ਼ਾਹਕੋਟ ਮੀਤ ਪ੍ਰਧਾਨ, ਗੁਰਪ੍ਰੀਤ ਮੁਜੱਫਰਪੁਰ ਜੁਆਇੰਟ ਸਕੱਤਰ, ਪਰਮਜੀਤ ਆਧੀ ਖਜਾਨਚੀ ਅਤੇ ਹਰਪ੍ਰੀਤ ਸੋਨੂੰ, ਜਤਿੰਦਰ ਢਿਲਂੋ, ਰਿੱਕੀ ਕਾਲਰਾ, ਜਰਨੈਲ ਸਿੰਘ ਸਹੋਤਾ ਨੂੰ ਤਹਿਸੀਲ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।  

No comments:

Post a Comment