ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿਸੀਲ ਕਮੇਟੀ ਦਾ ਅਜਲਾਸ ਪਿੰਡ ਮਹਿਸਮਪੁਰ
ਫਿਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿਸੀਲ ਕਮੇਟੀ ਦਾ ਅਜਲਾਸ ਪਿੰਡ ਮਹਿਸਮਪੁਰ ਵਿਖੇ ਸਰਬਜੀਤ ਸੰਗੋਵਾਲ ਦੇ ਝੰਡਾ ਲਹਿਰਾਉਣ ਉਪਰੰਤ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਢੇਸੀ ਨੇ ਕਿਹਾ ਕਿ ਸਾਮਰਾਜ ਪੱਖੀ ਨੀਤੀਆਂ ਕਾਰਨ ਹੀ ਬੇਰੁਜਗਾਰੀ 'ਚ ਅਥਾਹ ਵਾਧਾ ਹੋ ਰਿਹਾ ਹੈ, ਜਿਸ ਕਾਰਨ ਨਿਰਾਸ਼ਾ ਵਸ ਨੌਜਵਾਨ ਨਸ਼ੇ 'ਚ ਗੁਲਤਾਨ ਹੋ ਰਹੇ ਹਨ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਲਗਾਤਾਰ ਬਾਹਰ ਹੁੰਦੀਆ ਜਾ ਰਹੀਆ ਹਨ। ਇਸ ਮੌਕੇ ਸਾਥੀ ਮੱਖਣ ਸੰਗਰਾਮੀ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਉਸਾਰੂ ਬਹਿਸ ਉਪਰੰਤ ਬਹੁ-ਸੰਮਤੀ ਨਾਲ ਦੋਵੇਂ ਹੱਥ ਖੜੇ ਕਰਕੇ ਪਾਸ ਕੀਤਾ ਗਿਆ। ਇਸ ਮੌਕੇ ਭਰਾਤਰੀ ਜਥੇਬੰਦੀ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਸੰਤੋਖ ਬਿਲਗਾ, ਜੀ.ਟੀ.ਯੂ. ਦੇ ਆਗੂ ਤੀਰਥ ਬਾਸੀ ਨੇ ਨੌਜਵਾਨ ਸਭਾ ਦੁਆਰਾ ਕੀਤੇ ਜਾਣ ਵਾਲੇ ਸੰਘਰਸ਼ਾਂ 'ਚ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ । ਇਸ ਮੌਕੇ ਆਉਣ ਵਾਲੇ ਸਮੇ ਲਈ ਨਵੀ ਕਮੇਟੀ ਦੀ ਚੋਣ ਕਰਕੇ ਗੁਰਦੀਪ ਬੇਗਮਪੁਰ ਪ੍ਰਧਾਨ, ਮੱਖਣ ਸੰਗਰਾਮੀ ਤਹਿਸੀਲ ਸਕੱਤਰ, ਜੱਸਾ ਰੁੜਕਾ ਜਸਪਾਲ ਬਿਲਗਾ ਮੀਤ ਪ੍ਰਧਾਨ, ਵਿਜੈ ਰੁੜਕਾ ਰਿੱਕੀ ਮਿਓਂਵਾਲ ਜੁਆਇੰਟ ਸਕੱਤਰ ਮਨਜਿੰਦਰ ਢੇਸੀ ਪ੍ਰੈਸ ਸਕੱਤਰ, ਪ੍ਰਭਾਤ ਕਵੀ ਖਜਾਨਚੀ ਅਤੇ ਮਨਜਿੰਦਰ ਔਜਲਾ,ਸੰਦੀਪ ਫਿਲੌਰ,ਹਰਜੀਤ ਢੇਸੀ, ਸੁਖਵੀਰ ਸਿੰਘ, ਮਨੋਜ ਕੁਮਾਰ, ਅਮਨ ਬਿਲਗਾ, ਰਵੀ ਕੁਮਾਰ, ਪਰਮਿੰਦਰ ਫਲਪੋਤਾ, ਅਰਸ਼ਪ੍ਰੀਤ ਆਸ਼ੂ, ਲਵਪ੍ਰੀਤ ਸੰਗੋਵਾਲ ਨੂੰ ਤਹਿਸੀਲ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।
No comments:
Post a Comment