[21
ਜਨਵਰੀ 1930 ਨੂੰ ਲਾਹੌਰ ਸਾਜ਼ਿਸ਼ ਕੇਸ ਦੇ ਅਰੋਪੀ ਲਾਲ ਰੁਮਾਲ ਬੰਨ ਕੇ ਅਦਾਲਤ ਵਿਚ ਪੇਸ਼
ਹੋਏ। ਜਿਸ ਵੇਲੇ ਹੀ ਮੈਜਿਸਟ੍ਰੇਟ ਆਪਣੀ ਕੁਰਸੀ ‘ਤੇ ਬੈਠਾ ਉਹਨਾਂ ਨੇ “ਸਮਾਜਵਾਦੀ
ਇਨਕਲਾਬ ਜਿੰਦਾਬਾਦ”, “ਕਮੀਊਨਿਸਟ ਕੌਮਾਂਤਰੀ ਜਿੰਦਾਬਾਦ”, “ਅਵਾਮ ਜਿੰਦਾਬਾਦ”, “ਲੈਨਿਨ
ਦਾ ਨਾਂਅ ਸਦਾ ਜਿਉਂਦਾ ਰਹੇਗਾ” ਅਤੇ “ਸਾਮਰਾਜਵਾਦ ਮੁਰਦਾਬਾਦ” ਦੇ ਨਾਅਰੇ ਲਾਉਣੇ ਸ਼ੁਰੂ
ਕਰ ਦਿੱਤੇ, ਤਦੇ ਭਗਤ ਸਿੰਘ ਨੇ ਅਦਾਲਤ ਵਿੱਚ ਆਪਣੇ ਟੈਲੀਗਰਾਮ ਵਾਲਾ ਪੱਤਰ ਪੜ੍ਹਿਆ ਅਤੇ
ਜੱਜ ਨੂੰ ਇਹ ਟੈਲੀਗਰਾਮ ‘ਤੀਜੀ ਕੌਮਾਂਤਰੀ ਨੂੰ ਭੇਜਣ ਨੂੰ ਆਖਿਆ।]
“ਲੈਨਿਨ-ਦਿਵਸ ਉੱਤੇ ਅਸੀਂ ਉਹਨਾਂ ਸਭ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ
ਜਿਹੜੇ ਮਹਾਨ ਲੈਨਿਨ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਕੁੱਝ ਕਰ ਰਹੇ ਹਨ। ਅਸੀਂ ਰੂਸ
ਵਿਚ ਚਲ ਰਹੇ ਮਹਾਨ ਪ੍ਰਯੋਗ ਦੀ ਸਫਲਤਾ ਦੀ ਕਾਮਨਾ ਕਰਦੇ ਹਨ। ਅਸੀਂ ਆਪਣੀ ਆਵਾਜ
ਕਿਰਤੀਅਾਂ ਦੀ ਕੌਮਾਂਤਰੀ ਜਮਾਤੀ ਮੁਹਿੰਮ ਦੀ ਆਵਾਜ ਨਾਲ ਮਿਲਾਉਂਦੇ ਹਾਂ। ਪਰੋਲਤਾਰੀ ਦੀ
ਜਿੱਤ ਅਟਲ ਹੈ, ਸਰਮਾਏਦਾਰੀ ਹਾਰੇਗੀ, ਸਾਮਰਾਜਵਾਦ ਦੀ ਮੌਤ ਹੋਵੇਗੀ।
No comments:
Post a Comment