Friday, 27 October 2023

ਨੌਜਵਾਨ ਸਭਾ ਵਲੋਂ ਚੇਤਨਾ ਕਨਵੈਨਸ਼ਨ ਆਯੋਜਿਤ



ਗੋਇੰਦਵਾਲ ਸਾਹਿਬ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਗੋਇੰਦਵਾਲ ਸਾਹਿਬ ਵਲੋਂ ਬੇਰੋਜ਼ਗਾਰੀ, ਨਸ਼ੇ, ਫਿਰਕਾਪ੍ਰਸਤੀ ਆਦਿ ਮਸਲੇ ਵਿਚਾਰਨ ਲਈ ਕਨਵੈਨਸ਼ਨ ਕੀਤੀ ਗਈ, ਜਿਸ ਦੀ ਪ੍ਰਧਾਨਗੀ ਬੌਬੀ ਗੋਇੰਦਵਾਲ ਸਾਹਿਬ, ਕੈਪਟਨ ਕਾਹਲਵਾਂ ਨੇ ਕੀਤੀ। ਇਸ ਮੌਕੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਤਹਿਸੀਲ ਸਕੱਤਰ ਲਾਜ਼ਰ ਲਾਖਣਾ, ਸੋਨੂੰ ਫਤਿਆਬਾਦ, ਬਲਜੀਤ ਸਿੰਘ ਖੰਡੂਰ ਸਾਹਿਬ, ਜੋਬਨ ਖੇਲਾ ਨੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ ਪ੍ਰੋਫੈਸਰ ਬਲਵਿੰਦਰ ਕੌਰ ਦੀ ਖ਼ੁਦਕੁਸ਼ੀ ਸਰਕਾਰ ਦੇ ਮੁੰਹ ‘ਤੇ ਚਪੇੜ ਮਾਰਦੀ ਹੈ। ਅੱਜ ਦੀ ਕਨਵੈਨਸ਼ਨ ਨੇ ਮਤਾ ਪਾਸ ਕੀਤਾ ਹੈ ਕਿ ਪ੍ਰੋਫੈਸਰਾਂ ਵੱਲੋਂ ਜੋ ਵੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਉਸ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਆਪਣਾ ਪੂਰਾ ਯੋਗਦਾਨ ਪਾਵੇਗੀ। ਆਗੂਆਂ ਨੇ ਕਿਹਾ ਕਿ ਨਸ਼ਾ ਪਹਿਲਾਂ ਦੀ ਤਰ੍ਹਾਂ ਹੀ ਹਰ ਪਿੰਡ ਹਰ ਸ਼ਹਿਰ ਵਿੱਚ ਵਿੱਕ ਰਹਿ ਹੈ ਤੇ ਨਸ਼ੇ ਨਾਲ ਮੌਤਾਂ ਰੋਜ਼ ਹੀ ਹੋ ਰਹੀਆਂ ਹਨ। ਫਿਰਕਾਪ੍ਰਸਤੀ ਦਾ ਪੱਤਾ ਖੇਡ ਕੇ ਅਸਲ ਮੁਦਿਆਂ ਤੋਂ ਹਟਾ ਕੇ ਕੇਂਦਰ ਤੇ ਪੰਜਾਬ ਸਰਕਾਰ ਆਪਣੀ ਰਾਜਸੱਤਾ ਦੀ ਉਮਰ ਲੱਮੀ ਕਰਨਾ ਚਾਹੁਦੀ ਹੈ। 1 ਨਵੰਬਰ ਨੂੰ ਹਰ ਸਾਲ ਦੀ ਤਰਾਂ ਗ਼ਦਰੀ ਬਾਬਿਆਂ ਦੇ ਮੇਲੇ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸ਼ਮੂਲੀਅਤ ਕਰੇਗੀ। 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ‘ਤੇ ਕਨਵੈਨਸ਼ਨ ਉਹਨਾਂ ਦੇ ਜੱਦੀ ਪਿੰਡ ਕੀਤੀ ਜਾਵੇਗੀ ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਨੌਜਵਾਨਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ।

ਇਸ ਮੌਕੇ  ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਸਾਬੜੀ ਸਾਹਿਬ, ਕਰਨਵੀਰ ਸਿੰਘ ਗੰਡੀਵਿੰਡ, ਜਸਕਰਨ ਸਿੰਘ, ਬਲਵੀਰ ਸਿੰਘ ਖੰਡੂਰ ਸਾਹਿਬ, ਵਿਰਆਮ ਸਿੰਘ, ਮੋਹਨ ਕੁਮਾਰ, ਹੁਸਨਪ੍ਰੀਤ ਸਿੰਘ, ਨਵਜੋਤ ਸਿੰਘ, ਲਵਪ੍ਰੀਤ ਸਿੰਘ, ਜਰਨੈਲ ਸਿੰਘ, ਪ੍ਰਭਦੀਪ ਸਿੰਘ ਗੁਰੀ, ਅਜੇ ਸਿੰਘ, ਜਗਨਪ੍ਰੀਤ ਸਿੰਘ ਬੱਬੂ ਘੜਕਾ, ਇੰਦਰਜੀਤ ਸਿੰਘ ਵੇਈਂ ਪੂਈਂ, ਰਨਜੀਤ ਸਿੰਘ ਬਿਲਾ, ਸਨਦੀਪ ਸਿੰਘ, ਵਿਸ਼ਾਲ ਸਿੰਘ, ਅਰਸ਼ਦੀਪ ਸਿੰਘ ਨਸੇਹਰਾ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ ਧੂੰਦਾ, ਮੰਗਾਂ ਸਿੰਘ ਚੱਕ ਮਹਿਲ ਆਦਿ ਹਾਜ਼ਰ ਸਨ।

Thursday, 28 September 2023

ਪੰਜਾਬ ਸਰਕਾਰ ਦੀਆਂ ਰੋਕਾਂ ਤੋੜ ਕੇ ਨੌਜਵਾਨਾਂ ਨੇ ਕੀਤਾ ਸ਼ਹੀਦ ਭਗਤ ਸਿੰਘ ਨੂੰ ਯਾਦ



"ਫਿਰਕਾਪ੍ਰਸਤੀ ਖ਼ਿਲਾਫ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜਨ ਦਾ ਅਹਿਦ"

ਬੰਗਾ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਖਟਕੜ ਕਲਾਂ ਵੱਲ ਵੱਖ-ਵੱਖ ਥਾਵਾਂ ਤੋਂ ਆਰੰਭੇ ਫਿਰਕਾਪ੍ਰਸਤੀ ਅਤੇ ਨਸ਼ਾ ਵਿਰੋਧੀ ਮੋਟਰਸਾਈਕਲ ਮਾਰਚ 'ਚ ਸ਼ਾਮਲ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਅਕੀਦਤ ਭੇਂਟ ਕੀਤੀ। ਇਸ ਤੋਂ ਪਹਿਲਾ ਸਥਾਨਕ ਗੜਸ਼ੰਕਰ ਰੋਡ ‘ਤੇ ਲਗਾਏ ਨਾਕੇ ਦੇ ਬੈਰੀਕੇਡਾਂ ਨੂੰ ਨੌਜਵਾਨਾਂ ਨੇ ਤੋੜਦਿਆਂ ਕਾਫਲਾ ਅੱਗੇ ਤੋਰਿਆ। ਖਟਕੜ ਕਲਾਂ ਪਹਿਲਾ ਇੱਕ ਹੋਰ ਨਾਕੇ ਨੂੰ ਤੋੜਦਿਆਂ ਨੌਜਵਾਨ ਅੱਗੇ ਵੱਧੇ। ਹੈਰਾਨੀ ਇਸ ਗੱਲ ਦੀ ਵੀ ਰਹੀ ਕਿ ਬੁੱਤ ਤੱਕ ਜਾਣ ਲਈ ਵੀ ਭਗਤ ਸਿੰਘ ਦੇ ਵਾਰਸਾਂ ਨੇ ਬੰਦ ਕੀਤੇ ਗੇਟ ਨੂੰ ਖੁਲਵਾਇਆ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਜ਼ੋਸ਼ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਚਾਰੇ ਪਾਸੇ ਸਭਾ ਦੇ ਸਫੇਦ ਰੰਗ ਦੇ ਝੰਡੇ, ਬੈਨਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਮਹੌਲ ਨੂੰ ਇਨਕਲਾਬੀ ਰੰਗ 'ਚ ਲਬਰੇਜ਼ ਕਰ ਰਹੀਆ ਸਨ। ਇਸ ਮੌਕੇ ਮਾਰਚ ਦੀ ਅਗਵਾਈ ਅਜੈ ਫਿਲੌਰ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਮੱਖਣ ਸੰਗਰਾਮੀ ਪੀ.ਐਸ.ਐਫ. ਦੇ ਆਗੂ ਬਲਦੇਵ ਸਾਹਨੀ ਨੇ ਕੀਤੀ।

ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਜਰਨਲ ਸਕੱਤਰ ਧਰਮਿੰਦਰ ਮੁਕੇਰੀਆ, ਜੁਆਇੰਟ ਸਕੱਤਰ ਸ਼ਮਸ਼ੇਰ ਬਟਾਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਸਾਮਰਾਜਵਾਦ, ਫਿਰਕਾਪ੍ਰਸਤੀ ਅਤੇ ਵੱਖਵਾਦ ਖਿਲਾਫ਼ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਸ਼ਹੀਦ ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਦਿੱਤਾ ਸੀ ਪਰ ਦੇਸ਼ ਅਤੇ ਸੂਬੇ ਦੇ ਹਾਕਮ ਸਿਰਫ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਗਾ ਕੇ ਸ਼ਹੀਦ ਭਗਤ ਸਿੰਘ ਨਾਲ ਧਰੋਹ ਕਮਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਗਲਿਆ ਸੜਿਆ ਸਿਸਟਮ ਬਦਲ ਕੇ ਬਰਾਬਰਤਾ ਵਾਲਾ ਪ੍ਰਬੰਧ ਉਸਾਰਨਾਂ ਚਾਹੁੰਦੇ ਸਨ ਪਰ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਫਿਰਕਾਪ੍ਰਸਤੀ ਫੈਲਾ ਕੇ ਦਲਿਤਾਂ ਮੁਸਲਮਾਨਾਂ ਅਤੇ ਘੱਟ ਗਿਣਤੀ ਲੋਕਾਂ ਅਤੇ ਔਰਤਾਂ 'ਤੇ ਲਗਾਤਾਰ ਤਸ਼ੱਦਦ ਕਰਕੇ ਦੇਸ਼ ਅੰਦਰ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।

ਮਨਜਿੰਦਰ ਢੇਸੀ ਨੇ ਕਿਹਾ ਕਿ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਸਿਖਿਆ ਨੂੰ ਅਮੀਰਾਂ ਵਾਸਤੇ ਰਾਖਵੀ ਕਰਕੇ ਗਰੀਬਾਂ ਦੇ ਬੱਚਿਆ ਨੂੰ ਅੱਖਰ ਵਿਹੁਣਾ ਰੱਖਿਆ ਜਾ ਰਿਹਾ ਹੈ। ਪੰਜਾਬ 'ਚ ਰੁਜ਼ਗਾਰ ਨਾ ਦੇ ਕੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪੁਲਸ, ਸਿਆਸੀ, ਗੁੰਡਾ ਗਠਜੋੜ ਦੀ ਮਿਲੀਭੁਗਤ ਨਾਲ ਸ਼ਰੇਆਮ ਨਸ਼ਾ ਵਰਤਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਕਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਮਜਦੂਰ ਦੀ ਦਿਹਾੜੀ ਅੱਠ ਘੰਟਿਆ ਤੋਂ 12 ਘੰਟੇ ਤੱਕ ਕੀਤੇ ਦੀ ਵੀ ਨਿਖੇਧੀ ਕੀਤੀ।   ਇਸ ਮੌਕੇ ਜੱਸਾ ਰੁੜਕਾ, ਵਿਕਰਮ ਮੰਡਿਆਲਾ, ਭਾਰਤੀ ਮਾਹੂੰਵਾਲ, ਤਰਸੇਮ ਸ਼ਾਹਕੋਟ, ਪ੍ਰਭਾਤ ਕਵੀ, ਅਮਰੀਕ ਸਿੰਘ, ਹਰਜੀਤ ਢੇਸੀ, ਗੁਰਵਿੰਦਰ ਜਗਤਪੁਰ, ਸੁਨੀਲ ਭੈਣੀ, ਸਨੀ ਜੱਸਲ, ਸੰਦੀਪ ਫਿਲੌਰ, ਕੁਲਦੀਪ ਬਿਲਗਾ, ਰਿੱਕੀ ਮਿਆਂਵਾਲ, ਲਖਵੀਰ ਖੋਖੇਵਾਲ ਆਦਿ ਆਗੂ ਵੀ ਹਾਜਰ ਸਨ।

ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਨੌਜਵਾਨਾਂ ਵਲੋਂ ਸਕੂਟਰ ਮੋਟਰਸਾਈਕਲ ਮਾਰਚ


ਫਿਲੌਰ: ਸ਼ਹੀਦ ਭਗਤ ਸਿੰਘ ਦੇ 116ਵੇਂ ਜਨਮਦਿਨ ਨੂੰ ਸਮਰਪਿਤ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸਕੂਟਰ ਮੋਟਰਸਾਈਕਲ ਮਾਰਚ ਫਿਲੌਰ ਦੇ ਬਾਜ਼ਾਰ ਚੋਂ ਹੁੰਦਾ ਹੋਇਆ ਖਟਕੜ ਕਲਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਨੌਜਵਾਨ ਫਿਰਕਾਪ੍ਰਸਤੀ ਅਤੇ ਨਸ਼ਿਆਂ ਖਿਲਾਫ ਨਾਅਰੇਬਾਜ਼ੀ ਵੀ ਕਰ ਰਹੇ ਸਨ। ਮਾਰਚ ਦੀ ਅਗਵਾਈ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰਾ, ਬਲਦੇਵ ਸਾਹਨੀ ਅਤੇ ਪ੍ਰਭਾਤ ਕਵੀ ਨੇ ਕੀਤੀ।

ਮਾਰਚ ਨੂੰ ਰਵਾਨਾ ਕਰਨ ਸਮੇਂ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਨਾ ਸਿਰਫ ਦੇਸ਼ ਨੂੰ ਅਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ ਬਲਕਿ ਉਹਨਾਂ ਨੇ ਲੁੱਟ ਖਸੁੱਟ, ਭ੍ਰਿਸ਼ਟਾਚਾਰ ਮੁਕਤ ਅਤੇ ਫਿਰਕਾਪ੍ਰਤੀ ਮੁਕਤ ਸਮਾਜ ਦਾ ਸੁਪਨਾ ਸਿਰਜਿਆ ਸੀ।ਜਦ ਕਿ ਦੇਸ਼ ਤੇ ਰਾਜ ਕਰਨ ਵਾਲੇ ਹਾਕਮਾ ਦਾ ਫਿਰਕੂ ਚਿਹਰਾ ਅੱਜ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ।ਦੇਸ਼ ਅੰਦਰ ਘੱਟ ਗਿਣਤੀਆਂ, ਦਲਿਤਾਂ, ਮੁਸਲਮਾਨਾਂ ਅਤੇ ਔਰਤਾਂ ਨਾਲ ਜੁਲਮ ਲਗਾਤਾਰ ਵੱਧ ਰਿਹਾ ਹੈ। ਇਸੇ ਤਰਾਂ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਅਤੇ ਹੋਰ ਸੰਸਥਾਵਾਂ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਨਸ਼ਾ ਮੁਕਤ ਸਮਾਜ ਦਾ ਲਾਅਰਾ ਲਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਨੌਜ਼ਵਾਨਾਂ ਦਾ ਘਾਣ ਕਰ ਰਹੀ ਹੈ। ਰੁਜ਼ਗਾਰ ਮੰਗ ਰਹੇ ਨੌਜਵਾਨਾਂ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਹਨਾਂ ਨਸ਼ਿਆਂ ਦਾ ਹੱਲ ਸਿਰਫ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜ ਕੇ ਹੀ ਕੀਤਾ ਜਾ ਸਕਦਾ ਹੈ।

ਇਸ ਮੌਕੇ ਸੰਦੀਪ ਫਿਲੌਰ, ਰਿੱਕੀ ਮਿਓਂਵਾਲ, ਲਖਵੀਰ ਖੋਖੇਵਾਲ, ਕੁਲਦੀਪ ਬਿਲਗਾ, ਓਂਕਾਰ ਬਿਰਦੀ, ਸਨੀ ਜੱਸਲ, ਅਰਸ਼ਪ੍ਰੀਤ, ਪਾਰਸ ਆਦਿ ਵੀ ਹਾਜ਼ਰ ਸਨ।

ਨੌਜਵਾਨਾਂ ਤੇ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ


ਹਰੀਕੇ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਇਤਿਹਾਸਕ ਪਿੰਡ ਮਰਹਾਣਾ ਵਿੱਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਹੋਏ ਇਕੱਠ ਦੀ ਪ੍ਰਧਾਨਗੀ ਸ਼ਹੀਦ ਭਗਤ ਸਿੰਘ ਨੌਜਵਨ ਸਭਾ ਦੇ ਪ੍ਰਧਾਨ ਹਰਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਦਿਲਬਾਗ ਸਿੰਘ, ਜਗੀਰ ਸਿੰਘ ਗੰਡੀਵਿੰਡ ਅਤੇ ਇਸਤਰੀ ਮੁਕਤੀ ਮੋਰਚਾ ਦੀ ਪ੍ਰਧਾਨ ਕੁਲਵਿੰਦਰ ਕੌਰ ਖਡੂਰ ਸਾਹਿਬ ਨੇ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਟੀ ਐਸ ਯੂ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਗਤਾਰ ਸਿੰਘ ਉੱਪਲ, ਮੁਖਤਾਰ ਸਿੰਘ ਮੱਲਾ ਅਤੇ ਪਰਗਟ ਸਿੰਘ ਜਾਮਾਰਾਏ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਦੁੱਤੀ ਸ਼ਹਾਦਤ ਦਿੱਤੀ। ਦੇਸ਼ ਦੀ ਅਜ਼ਾਦੀ ਉਪਰੰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕਿਆ। ਉਹਨਾਂ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਨੂੰ ਬੰਦ ਕਰਵਾਉਣ ਅਤੇ ਬਰਾਬਰਤਾ ਅਧਾਰਿਤ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ। ਪਰੰਤੂ  ਮੌਜੂਦਾ ਸਮੇਂ ਅੰਦਰ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਅਮੀਰੀ ਗਰੀਬੀ ਦਾ ਪਾੜਾ ਵੱਧਦਾ ਜਾ ਰਿਹਾ ਹੈ। ਉਹਨਾਂ ਫਿਰਕੂ ਵੰਡ ਨੂੰ ਖਤਮ ਕਰਨ ਅਤੇ ਹਰ ਤਰ੍ਹਾਂ ਦੇ ਵਿਤਕਰੇ ਖਿਲਾਫ ਸੰਘਰਸ਼ ਕਰਨ ਲਈ ਕਿਹਾ। ਮਜੂਦਾ ਹਾਕਮ ਦੇਸ਼ ਅੰਦਰ ਫਿਰਕੂ ਵੰਡ ਪੈਦਾ ਕਰ ਰਹੇ ਹਨ ਅਤੇ ਘੱਟ ਗਿਣਤੀਆਂ, ਦਲਿਤਾਂ ਉੱਪਰ ਹਮਲੇ ਹੋ ਰਹੇ ਹਨ। ਉਹਨਾਂ ਫਿਰਕੂ ਤਾਕਤਾਂ ਨੂੰ ਹਰਾਉਣ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਜਥੇਬੰਦ ਹੋਣ ਦੀ ਅਪੀਲ ਕੀਤੀ।

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਬੇਰੁਜ਼ਗਾਰੀ ਅਤੇ ਵਪਾਰੀਕਰਨ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਅਤੇ ਸਭਾ ਦੇ ਕੇਂਦਰੀ ਨਾਹਰੇ ਬਰਾਬਰ ਵਿੱਦਿਆ,ਸਿਹਤ 'ਤੇ ਰੋਜ਼ਗਾਰ,ਸਭ ਦਾ ਹੋਵੇ ਅਧਿਕਾਰ ਨੂੰ ਘਰ ਘਰ ਲੈਕੇ ਕੇ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ, ਹਰਭਜਨ ਸਿੰਘ ਚੂਸਲੇਵੜ,ਧਰਮ ਸਿੰਘ ਪੱਟੀ, ਮਾ ਸੁਖਦੇਵ ਸਿੰਘ ਮਰਹਾਣਾ, ਗੁਰਭੇਜ ਸਿੰਘ ਤੁੜ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਤੋਂ ਇਲਾਵਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਜੋਤ ਸਹੋਤਾ, ਕੈਪਟਨ ਕਾਹਲਵਾਂ, ਸੋਨੂ ਫਤਿਆਬਾਦ, ਬਲਜੀਤ ਖਡੂਰ ਸਾਹਿਬ, ਸੁਖਵੰਤ ਛਾਪੜੀ ਅਤੇ ਕਾਮਰੇਡ ਬਾਜ ਸਿੰਘ ਗੰਡੀਵਿੰਡ ਹਾਜ਼ਰ ਸਨ।

Tuesday, 26 September 2023

28 ਸਤੰਬਰ ਦੀ ਤਿਆਰੀ ਲਈ ਸੰਗਤਪੁਰ ‘ਚ ਕੀਤੀ ਮੀਟਿੰਗ



ਫਿਲੌਰ: ਇਥੋਂ ਖਟਕੜ ਕਲਾਂ ਵੱਲ ਨੂੰ ਕੀਤਾ ਜਾ ਰਿਹਾ ਮੋਟਰ ਸਾਈਕਲ ਸਕੂਟਰ ਮਾਰਚ ਇਤਿਹਾਸਕ ਹੋਵੇਗਾ, ਇਹ ਦਾਅਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਪਿੰਡ ਸੰਗਤਪੁਰ ‘ਚ ਕੀਤੀ ਇੱਕ ਮੀਟਿੰਗ ਦੌਰਾਨ ਕੀਤਾ ਗਿਆ। 

ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੰਗਤਪੁਰ ਮੀਟਿੰਗ ਕੀਤੀ ਗਈ ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਅਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ 28 ਸਤੰਬਰ ਦੇ ਮਾਰਚ ਉਪਰੰਤ ਖਟਕੜ ਕਲਾਂ ਵਿਖੇ ਮੌਜੂਦਾ ਪੰਜਾਬ ਸਰਕਾਰ ਨੂੰ ਇੱਕ ਵੰਗਾਂਰ ਪੇਸ਼ ਕੀਤੀ ਜਾਏਗੀ, ਜਿਸ ‘ਚ ਮੰਗ ਕੀਤੀ ਜਾਏਗੀ ਕਿ ਪੰਜਾਬ ‘ਚ ਨਸ਼ਾ ਖਤਮ ਕਰਨ ਲਈ ਬੱਝਵੀ ਨੀਤੀ ਬਣਾਈ ਜਾਵੇ। 

ਆਗੂਆਂ ਨੇ ਕਿਹਾ ਕਿ ਹਾਕਮ ਧਿਰ ਕੋਲ ਨਾ ਤਾਂ ਨਸ਼ੇ ਫੜਨ ਲਈ ਕੋਈ ਠੋਸ ਪ੍ਰਬੰਧ ਹਨ ਅਤੇ ਨਾ ਹੀ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਤੋਂ ਕੋਈ ਠੋਸ ਨੀਤੀ ਹੈ। ਉਕਤ ਆਗੂਆਂ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ‘ਚ ਪੁੱਜ ਕੇ ਪੰਜਾਬ ਸਰਕਾਰ ਪਾਸ ਆਪਣੀ ਅਵਾਜ਼ ਬੁਲੰਦ ਕੀਤੀ ਜਾਵੇ।

Sunday, 24 September 2023

ਪਿੰਡ ਨਵਾਂ ਖਹਿਰਾ ਬੇਟ ‘ਚ ਨੌਜਵਾਨ ਸਭਾ ਨੇ ਕੀਤੀ ਮੀਟਿੰਗ


ਫਿਲੌਰ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪਿੰਡ ਨਵਾਂ ਖਹਿਰਾ ਬੇਟ ਵਿਚ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਦਿਨ ਜਿੱਥੇ ਖਟਕੜ ਕਲਾਂ ਵੱਲ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ, ਉਥੇ ਨਸ਼ਾ ਮੁਕਤ ਪੰਜਾਬ ਲਈ ਅਹਿਦ ਕੀਤਾ ਜਾਵੇਗਾ ਕਿ ਜਿੰਨਾ ਸਮਾਂ ਦੇਸ਼ ਦੇ ਹਾਕਮ ਬੇਰੁਜ਼ਗਾਰੀ ਦੂਰ ਕਰਦੇ ਹੋਏ ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਕਿਸੇ ਬੱਝਵੇਂ ਪ੍ਰੋਗਰਾਮ ਰਾਹੀ ਨਸ਼ਾ ਮੁਕਤ ਨਹੀਂ ਕਰਦੇ, ਉਨਾ ਸਮਾਂ ਜੰਗ ਜਾਰੀ ਰਹੇਗੀ।

ਪਿੰਡ ਬੇਗਮਪੁਰ ‘ਚ ਨੌਜਵਾਨ ਸਭਾ ਨੇ ਕੀਤੀ ਮੀਟਿੰਗ


ਫਿਲੌਰ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪਿੰਡ ਬੇਗਮਪੁਰ ਵਿਚ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ, ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਦਿਨ ਜਿੱਥੇ ਖਟਕੜ ਕਲਾਂ ਵੱਲ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ, ਉਥੇ ਨਸ਼ਾ ਮੁਕਤ ਪੰਜਾਬ ਲਈ ਅਹਿਦ ਕੀਤਾ ਜਾਵੇਗਾ ਕਿ ਜਿੰਨਾ ਸਮਾਂ ਦੇਸ਼ ਦੇ ਹਾਕਮ ਬੇਰੁਜ਼ਗਾਰੀ ਦੂਰ ਕਰਦੇ ਹੋਏ ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਕਿਸੇ ਬੱਝਵੇਂ ਪ੍ਰੋਗਰਾਮ ਰਾਹੀ ਨਸ਼ਾ ਮੁਕਤ ਨਹੀਂ ਕਰਦੇ, ਉਨਾ ਸਮਾਂ ਜੰਗ ਜਾਰੀ ਰਹੇਗੀ।

Saturday, 23 September 2023

ਪਿੰਡ ਰੰਧਾਵਾ ‘ਚ ਮੀਟਿੰਗ ਦੌਰਾਨ ਮੋਟਰਸਾਈਕਲ ਮਾਰਚ ‘ਚ ਸ਼ਾਮਲ ਹੋਣ ਦੀ ਕੀਤੀ ਅਪੀਲ


ਗੁਰਾਇਆ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪਿੰਡ ਰੰਧਾਵਾ ਦੀ ਯੂਨਿਟ ਮੀਟਿੰਗ ਕੀਤੀ ਗਈ। ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਨੂੰ ਕੀਤੇ ਜਾਣ ਵਾਲੇ ਮੋਟਰ ਸਾਈਕਲ ਸਕੂਟਰ ਮਾਰਚ ‘ਚ ਸ਼ਾਮਲ ਹੋਣ ਦੀ ਆਗੂਆਂ ਨੇ ਅਪੀਲ ਵੀ ਕੀਤੀ।

ਨੌਜਵਾਨ ਸਭਾ ਨੇ ਪਿੰਡ ਰੁੜਕੀ ‘ਚ ਕੀਤੀ ਮੀਟਿੰਗ


ਗੁਰਾਇਆ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪਿੰਡ ਰੁੜਕੀ ‘ਚ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਢੇਸੀ ਅਤੇ ਫਿਲੌਰ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ, ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ।

ਆਗੂਆਂ ਨੇ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਨੂੰ ਕੀਤੇ ਜਾਣ ਵਾਲੇ ਮੋਟਰ ਸਾਈਕਲ ਸਕੂਟਰ ਮਾਰਚ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ।

Friday, 22 September 2023

ਪਿੰਡ ਸਮਰਾੜੀ ‘ਚ ਮੀਟਿੰਗ ਆਯੋਜਿਤ


ਗੁਰਾਇਆ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪਿੰਡ ਸਮਰਾੜੀ ਵਿੱਚ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ, ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਪੀ.ਐਸ.ਐਫ. ਦੇ ਸੂਬਾ ਆਗੂ ਬਲਦੇਵ ਸਿੰਘ  ਨੇ ਸੰਬੋਧਨ ਕੀਤਾ। ਆਗੂਆਂ ਨੇ ਨੌਜਵਾਨਾਂ ਨਾਲ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ 28 ਸਤੰਬਰ ਦੇ ਖਟਕੜ ਕਲਾਂ ਵੱਲ ਨੂੰ ਕੀਤੇ ਜਾਣ ਵਾਲੇ ਮਾਰਚ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ।

Wednesday, 20 September 2023

ਨੌਜਵਾਨ ਸਭਾ ਨੇ ਪਿੰਡ ਔਜਲਾ ‘ਚ ਕੀਤੀ ਮੀਟਿੰਗ


ਫਿਲੌਰ: ਪਿੰਡ ਔਜਲਾ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇੱਕ ਮੀਟਿੰਗ ਕੀਤੀ ਗਈ। ਜਿਸ ‘ਚ ਨੌਜਵਾਨ ਸਭਾ ਦੇ ਸਾਬਕਾ ਆਗੂ ਬੇਅੰਤ ਔਜਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਸਭਾ ਦੇ ਪ੍ਰੋਗਰਾਮ ਦੱਸਦਿਆਂ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ। ਆਗੂਆਂ ਨੇ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਕੀਤੇ ਜਾਣ ਵਾਲੇ ਮੋਟਰ ਸਾਈਕਲ ਮਾਰਚ ‘ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

Tuesday, 19 September 2023

28 ਸਤੰਬਰ ਦੀ ਤਿਆਰੀ ਲਈ ਰੁੜਕਾ ਕਲਾਂ ‘ਚ ਮੀਟਿੰਗ ਆਯੋਜਿਤ


ਗੁਰਾਇਆ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਤਿਹਾਸਕ ਪਿੰਡ ਰੁੜਕਾ ਕਲਾਂ ਦੀ ਯੂਨਿਟ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ, ਜੱਸਾ ਰੁੜਕਾ, ਅਮਰੀਕ ਸਿੰਘ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਹਾਕਮ ਧਿਰ ਜਾਣਬੁੱਝ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਭੱਠੀ ‘ਚ ਝੋਕ ਰਹੀ ਹੈ। ਜਿਸ ਦੀ ਪੁਸ਼ਟੀ ਇਸ ਗੱਲੋਂ ਹੋ ਜਾਂਦੀ ਹੈ ਕਿ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਲੁੱਟਾਂ ਖੋਹਾਂ ‘ਚ ਲੱਗੇ ਨੌਜਵਾਨਾਂ ਨੂੰ ਨਸ਼ਾ ਛੁਡਾਊਂ ਕੇਂਦਰ ‘ਚ ਭੇਜਣ ਦੀ ਥਾਂ ਜੇਲ੍ਹ ਭੇਜਣ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ। ਆਗੂਆਂ ਨੇ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਮੋਟਰ ਸਾਈਕਲ ਸਕੂਟਰ ਮਾਰਚ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

Sunday, 17 September 2023

ਵਿਕਰਮ ਮਡਿਆਲਾ ਪ੍ਰਧਾਨ ਅਤੇ ਰਾਜੂ ਭੱਟੀ ਸਕੱਤਰ ਚੁਣੇ



ਨਕੋਦਰ: ਅੱਜ ਇਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਨਕੋਦਰ-ਸ਼ਾਹਕੋਟ ਦੀ ਜਨਰਲ ਬਾਡੀ ਮੀਟਿੰਗ ਕੀਤੀ ਗਈ। ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਸੂਬਾਈ ਆਗੂਆਂ ਦਲਵਿੰਦਰ ਸਿੰਘ ਕੁਲਾਰ, ਗੁਰਦੀਪ ਬੇਗਮਪੁਰ, ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ।

ਇਸ ਮੌਕੇ ਅਗਲੇਰਾ ਕੰਮ ਚਲਾਉਣ ਲਈ ਸੱਤ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ‘ਚ ਵਿਕਰਮ ਮਡਿਆਲਾ ਪ੍ਰਧਾਨ ਅਤੇ ਰਾਜੂ ਭੱਟੀ ਸਕੱਤਰ ਚੁਣੇ ਗਏ। ਇਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵੱਲ ਨੂੰ ਕੀਤੇ ਜਾਣ ਵਾਲੇ ਮਾਰਚ ‘ਚ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਗਿਆ।ਆਗੂਆਂ ਨੇ ਕਿਹਾ ਕਿ ਖਟਕੜ ਕਲਾਂ ‘ਚ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਅਹਿਦ ਕੀਤਾ ਜਾਵੇਗਾ ਅਤੇ ਸਰਕਾਰ ਪਾਸੋਂ ਮੰਗ ਕੀਤੀ ਜਾਵੇਗੀ ਕਿ ਸਰਕਾਰ ਨਵੇਂ ਨਸ਼ਾ ਛੁਡਾਊ ਕੇਂਦਰ ਖੋਲੇ ਅਤੇ ਨਵੇਂ ਮਾਹਿਰ ਡਾਕਟਰ ਭਰਤੀ ਕਰੇ। ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਸੰਕਟ ‘ਚੋਂ ਕੱਢਣ ਲਈ ਬੱਝਵੇ ਪ੍ਰੋਗਰਾਮ ਬਣਾਏ ਜਾਣ। ਜਿਸ ‘ਚ ਰੁਜ਼ਗਾਰ ਨੂੰ ਪਹਿਲ ਦਿੱਤੀ ਜਾਵੇ।

ਮੁਹੱਲਾ ਸੰਤੋਖਪੁਰਾ ਫਿਲੌਰ ‘ਚ ਕੀਤੀ ਮੀਟਿੰਗ



ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸਥਾਨਕ ਮੁਹੱਲਾ ਸੰਤੋਖਪੁਰਾ ਵਿੱਚ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਅਤੇ ਪੀ.ਐਸ. ਐਫ. ਦੇ ਸੂਬਾ ਆਗੂ ਐਡਵੋਕੇਟ ਬਲਦੇਵ ਸਿੰਘ ਨੇ ਸੰਬੋਧਨ ਕੀਤਾ। ਆਗੂਆਂ ਨੇ ਸਭਾ ਦਾ ਪ੍ਰੋਗਰਾਮ ਦੱਸਿਆ ਅਤੇ ਨਾਲ ਜੁੜਨ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਮੋਟਰ ਸਾਈਕਲ ਮਾਰਚ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਦਾ ਸੱਦਾ ਵੀ ਦਿੱਤਾ ਗਿਆ।

Thursday, 14 September 2023

ਪਿੰਡ ਕਲਿਆਣਪੁਰ ‘ਚ ਮੀਟਿੰਗ ਆਯੋਜਿਤ



ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ 116ਵੇਂ  ਜਨਮ ਦਿਨ ਨੂੰ ਸਮਰਪਿਤ ਪਿੰਡ ਕਲਿਆਣਪੁਰ ਵਿਖੇ ਸਰਗਰਮ ਮੈਂਬਰਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਗੁਰਦੀਪ ਬੇਗਮਪੁਰ, ਕੁਲਵਿੰਦਰ ਸਿੰਘ, ਦਵਿੰਦਰ ਪਾਲ ਕੀਤੀ। ਇਸ ਮੌਕੇ ਸਭਾ ਦੇ ਸੂਬਾਈ ਆਗੂ ਐਡਵੋਕੇਟ ਅਜੈ ਫਿਲੌਰ, ਐਡਵੋਕੇਟ ਬਲਦੇਵ ਸਾਹਨੀ ਤੇ ਮੱਖਣ ਸੰਗਰਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਡੇਢ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਬਾਅਦ ਵੀ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਗੋਂ ਚਾਰ ਹਫਤਿਆਂ ਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਸਰਕਾਰ ਦੇ ਕਾਰਜਕਾਲ ਅੰਦਰ ਨਸ਼ੇ ਨਾਲ ਹਰ ਰੋਜ ਦਰਜਨਾਂ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਘਰ ਸਰਕਾਰੀ  ਨੌਕਰੀ ਦੇਣ ਜਾਂ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦੀ ਥਾਂ ਪਬਲਿਕ ਸੈਕਟਰ ਨੂੰ ਨਿੱਜੀ ਹੱਥਾਂ 'ਚ ਦੇਣ ਕਾਰਨ ਬੇਰੁਜ਼ਗਾਰੀ ਵਿਚ ਅਥਾਹ ਵਾਧਾ ਹੋਇਆ ਹੈ ਤੇ ਸਿਹਤ ਸਹੂਲਤਾਂ ਦਾ ਭੋਗ ਪਾ ਦਿੱਤਾ ਹੈ। ਇਸ ਵਾਅਦਾ ਖਿਲਾਫ਼ੀ ਲਈ ਜਿੰਮੇਵਾਰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹਨਾਂ ਭਖਦੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਭਰ ਦੇ ਨੌਜਵਾਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ''ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ'' ਨਾਅਰੇ ਹੇਠ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ   ਨੂੰ ਹੋਵੇਗਾ। ਮੋਟਰਸਾਈਕਲ ਸਕੂਟਰ ਮਾਰਚ ਦੀ ਤਿਆਰੀ ਲਈ ਯੂਨਿਟ ਮੀਟਿੰਗਾਂ ਲੜੀਵਾਰ ਚੱਲਦੀਆਂ ਰਹਿਣਗੀਆ। ਇਹ ਮਾਰਚ ਮੁੱਖ ਦਫ਼ਤਰ ਦਿੱਲੀ ਮੋਰਚੇ ਦੇ ਮਹਾਨ ਸ਼ਹੀਦਾਂ ਦੀ ਯਾਦਗਾਰ ਫਿਲੌਰ ਤੋਂ ਰਵਾਨਾ ਹੋਵੇਗਾ ਇਸ ਮੌਕੇ ਸਰਬਜੀਤ ਸਿੰਘ ਸਰਪੰਚ, ਬਲਜੀਤ ਸਿੰਘ, ਰਾਜ ਕੁਮਾਰ, ਪੀਤਾ, ਅਵਤਾਰ, ਜਤਿੰਦਰ ਕੁਮਾਰ, ਪਰਮਿੰਦਰ ਇੰਦੀ, ਜਸਕਰਨ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Monday, 11 September 2023

ਪਿੰਡ ਕੰਗ ਅਰਾਈਆ ‘ਚ ਮੀਟਿੰਗ ਕੀਤੀ


ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇੱਕ ਮੀਟਿੰਗ ਕੰਗ ਅਰਾਈਆ ‘ਚ ਆਯੋਜਿਤ ਕੀਤੀ ਗਈ। ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਸੰਬੋਧਨ ਕੀਤਾ। ਆਗੂਆਂ ਨੇ ਨੌਜਵਾਨਾਂ ਨੂੰ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਨੂੰ ਕੀਤੇ ਜਾਣ ਵਾਲੇ ਮਾਰਚ ‘ਚ ਸ਼ਾਮਲ ਹੋਣ ਲਈ ਪ੍ਰੇਰਿਆ।

ਪ੍ਰਤਾਬਪੁਰਾ ‘ਚ ਮੀਟਿੰਗ ਕੀਤੀ


ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪ੍ਰਤਾਬਪੁਰਾ ‘ਚ ਮੀਟਿੰਗ ਕੀਤੀ ਗਈ ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਸੰਬੋਧਨ ਕੀਤਾ।

 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਹੋਣ ਵਾਲੇ ਮੋਟਰ ਸਾਈਕਲ ਸਕੂਟਰ ਮਾਰਚ ਦੀ ਤਿਆਰੀ ਦੀ ਅਪੀਲ ਕੀਤੀ ਗਈ।

ਪਿੰਡ ਸ਼ੇਖੂਪੁਰ ‘ਚ ਨੌਜਵਾਨ ਸਭਾ ਨੇ ਕੀਤੀ ਮੀਟਿੰਗ


ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਦੇ 116ਵੇਂ ਜਨਮ ਦਿਨ ਨੂੰ ਸਮਰਪਿਤ ਕੀਤੇ ਜਾ ਰਹੇ ਮੋਟਰਸਾਈਕਲ ਮਾਰਚ ਦੀ ਤਿਆਰੀ ਵਜੋਂ ਪਿੰਡ ਸ਼ੇਖੂਪੁਰ ਵਿਖੇ ਯੂਨਿਟ ਮੀਟਿੰਗ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ, ਪਰਮਜੀਤ ਪੰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਢੇਸੀ ਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ''ਬਰਾਬਰ ਵਿਦਿਆ ਸਹਿਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ,, ਨਾਅਰੇ ਹੇਠ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਨੂੰ ਮੋਟਰਸਾਈਕਲ ਸਕੂਟਰ ਮਾਰਚ ਹੋਵੇਗਾ। ਆਗੂਆਂ ਨੇ ਕਿਹਾ ਕਿ ਇਸ ਦੀ ਤਿਆਰੀ ਲਈ ਯੂਨਿਟ ਮੀਟਿੰਗਾਂ ਲੜੀਵਾਰ ਚੱਲ ਦੀਆਂ ਰਹਿਣਗੀਆਂ।

ਹਸਪਤਾਲ ਬਚਾਓ ਸੰਘਰਸ਼ ਕਮੇਟੀ ਨੇ "ਜਿੰਦਰੇ" ਕੀਤੇ ਭੇਟ


ਫਿਲੌਰ: ਤਹਿਸੀਲ ਫਿਲੌਰ ਦੇ ਸਾਰੇ ਸਿਵਲ ਹਸਪਤਾਲ ਤੇ ਪੇਂਡੂ ਡਿਸਪੈਂਸਰੀਆਂ ਨੂੰ ਬਚਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜਿਹਨਾਂ ਵਿੱਚ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਔਰਤ ਮੁਕਤੀ ਮੋਰਚਾ, ਅੰਬੇਡਕਰ ਸੈਨਾ ਪੰਜਾਬ, ਸਮਾਜ ਸੇਵੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਤੇ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਫਿਲੌਰ ਵਲੋਂ 21 ਮੈਂਬਰੀ "ਸਿਵਲ ਹਸਪਤਾਲ ਫਿਲੌਰ ਬਚਾਓ ਸੰਘਰਸ਼ ਕਮੇਟੀ" ਦੀ ਅਗਵਾਈ ਹੇਠ ਅੱਜ ਸਥਾਨਕ ਸਿਵਲ ਹਸਪਤਾਲ ਅੱਗੇ ਜਿੰਦਰੇ ਭੇਂਟ ਕਰਨ ਲਈ ਰੋਹ ਭਰਿਆ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਕੋਈ ਵੀ ਜਿੰਦਰੇ ਲੈਣ ਵਾਸਤੇ ਨਹੀਂ ਪੁੱਜਾ। ਐਕਸ਼ਨ ਕਮੇਟੀ ਦੇ ਆਗੂਆਂ ਨੇ ਬਾਹਰਲੇ ਗੇਟ ਨਾਲ ਹੀ ਜਿੰਦਰਾ ਟੰਗ ਦਿੱਤਾ। 

ਆਗੂਆਂ ਨੇ ਕਿਹਾ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਹਰ ਰੋਜ ਚੰਗੀਆਂ ਸਿਹਤ ਸਹੂਲਤਾਂ ਦਾ ਢੰਡੋਰਾ ਪਿੱਟਦੇ ਹਨ ਪਰ ਜ਼ਮੀਨੀ ਹਕੀਕਤਾਂ ਸਾਰੀਆਂ ਉੱਲਟ ਹਨ। ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਨਵੇਂ ਡਾਕਟਰ ਤਾਂ ਕੀ ਭਰਤੀ ਕਰਨੇ ਸਗੋਂ ਅਖੌਤੀ ਮੁਹੱਲਾ ਕਲੀਨਕ ਖੋਲਣ ਦੀ ਸਿਆਸੀ ਜਿਦ ਪੂਰੀ ਕਰਨ ਲਈ ਪੇਂਡੂ ਖੇਤਰ ਵਿੱਚ ਚਲਦੀਆਂ ਪੇਂਡੂ ਡਿਸਪੈਂਸਰੀਆਂ ਨੂੰ ਵੀ ਧੜਾ ਧੜ ਬੰਦ ਕੀਤਾ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਬੀਤੇ 11 ਅਗਸਤ ਨੂੰ ਐਸਡੀਐਮ ਫਿਲੌਰ ਰਾਹੀਂ, ਮੁੱਖ ਮੰਤਰੀ, ਸਿਹਤ ਮੰਤਰੀ ਤੇ ਡਾਇਰੈਕਟਰ ਸਿਹਤ ਵਿਭਾਗ ਤੇ ਸਿਵਲ ਸਰਜਨ ਨੂੰ ਮੰਗ ਪੱਤਰ ਭੇਜੇ ਗਏ ਸਨ ਪਰ ਇਕ ਮਹੀਨਾ ਬੀਤ ਜਾਣ ‘ਤੇ ਵੀ ਕੋਈ ਸੁਣਵਾਈ ਨਹੀਂ ਹੋਈ। ਜਿੰਦਰੇ ਭੇਂਟ ਕਰਨ ਤੋਂ ਪਹਿਲਾਂ ਸੰਘਰਸ਼ ਕਮੇਟੀ ਦੇ ਹੋਏ ਇਕੱਠ ਦੀ ਅਗਵਾਈ ਕਾਮਰੇਡ ਜਰਨੈਲ ਫਿਲੌਰ ਤਹਿਸੀਲ ਪ੍ਰਧਾਨ ਦਿਹਾਤੀ ਮਜਦੂਰ ਸਭਾ, ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਤਹਿਸੀਲ ਫਿਲੌਰ, ਪਰਸ਼ੋਤਮ ਫਿਲੌਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮਾਸਟਰ ਹੰਸ ਰਾਜ ਪ੍ਰਧਾਨ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਸੰਤੋਖਪੁਰਾ, ਸਰਬਜੀਤ ਸਿੰਘ ਸਰਪੰਚ ਭੱਟੀਆਂ ਆਦਿ ਨੇ ਕੀਤੀ। ਇਸ ਸਮੇਂ ਆਗੂਆਂ ਵਲੋਂ ਕਿਹਾ ਗਿਆ ਕਿ ਅਗਰ ਦੋ ਹਫ਼ਤਿਆਂ ਦੇ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਦੇ ਅਗਲੇ ਪੜਾਅ ਤਹਿਤ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਫਿਲੌਰ ਵਿੱਚ ਤਹਿਸੀਲ ਪੱਧਰੀ ਵਿਸ਼ਾਲ ਜਨਤਕ ਪਰਦਰਸ਼ਨ ਤੇ ਮਾਰਚ ਕੀਤਾ ਜਾਵੇਗਾ, ਜਿਸ ਦੀ ਤਿਆਰੀ ਲਈ "50 ਦਿਨ 50 ਪਿੰਡ, 50 ਮੀਟਿੰਗਾਂ ਦੇ ਨਾਅਰੇ ਤਹਿਤ ਪਿੰਡਾਂ ਵਿੱਚ ਜਨਤਕ ਲਾਮਬੰਦੀ ਕੀਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਤਹਿਸੀਲ ਫਿਲੌਰ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ 80 ਪ੍ਰਤੀਸ਼ਤ ਅਸਾਮੀਆਂ ਖਾਲੀ ਹਨ। 

ਇਸ ਮੌਕੇ ਹੋਰਨਾ ਤੋ ਇਲਾਵਾ ਸਰਪੰਚ ਰਾਮ ਲੁਭਾਇਆ, ਜੋਗਾ ਅਸ਼ਾਹੂਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਅਰਸ਼ਪ੍ਰੀਤ ਗੁਰੂ,  ਸੁਖਜੀਤ ਅਸ਼ਾਹੂਰ, ਸੁਖਜਿੰਦਰ ਰੰਧਾਵਾ ਕਤਪਾਲੋਂ, ਅਮਰਜੀਤ ਸਿੰਘ ਮੋਨੂੰ ਪੰਚ ਨੰਗਲ, ਡਾ ਅਸ਼ੋਕ ਕੁਮਾਰ, ਡਾ ਸੰਦੀਪ ਕੁਮਾਰ, ਗੁਰਜੀਤ ਗੁਰੂ, ਸੰਜੀਵ ਕਾਦਰੀ, ਡਾ. ਆਰਐਲ ਰਾਣਾ, ਬਿੰਦਰ ਅੱਪਰਾ, ਰਿੰਕੂ  ਆਦਿ ਹਾਜ਼ਰ ਸਨ।

Sunday, 10 September 2023

28 ਸਤੰਬਰ ਨੂੰ ਮੋਟਰਸਾਇਕਲ ਮਾਰਚ ਰਾਂਹੀ ਖਟਕੜ ਕਲਾਂ ਪੁੱਜਣ ਦਾ ਸੱਦਾ


ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਏਰੀਆ ਕਮੇਟੀ ਫਿਲੌਰ ਦੀ ਮੀਟਿੰਗ ਡਾ. ਸੰਦੀਪ ਫਿਲੌਰ, ਸੁਖਜੀਤ ਆਸ਼ਾਹੂਰ, ਅਵਤਾਰ ਦਾਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਗੁਰਦੀਪ ਗੋਗੀ, ਸੂਬਾਈ ਆਗੂ ਪਰਸ਼ੋਤਮ ਫਿਲੌਰ ਤੇ ਤਹਿਸੀਲ ਫਿਲੌਰ ਦੇ ਆਗੂ ਸੁਨੀਲ ਭੈਣੀ ਨੇ ਸੰਬੋਧਨ ਕੀਤਾ। ਆਗੂਆਂ ਨੇ ਵਲੋਂ ਨੌਜਵਾਨਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕਰਦਿਆਂ ਸਿਹਤ ਸਿੱਖਿਆ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ ਨੂੰ ਪੂਰਾ ਕਰਨ ਲਈ ਜਨਤਕ ਲਾਮਬੰਦੀ ਤੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ 28 ਸਤੰਬਰ ਨੂੰ ਮੋਟਰਸਾਇਕਲ ਮਾਰਚ ਰਾਂਹੀ ਖਟਕੜ ਕਲਾਂ ਪਹੁੰਚਣ ਦਾ ਸੁਨੇਹਾ ਦਿੱਤਾ ਗਿਆ। ਆਗੂਆਂ ਨੇ ਸਿਹਤ ਸਹੂਲਤਾਂ ਨੂੰ ਬਚਾਉਣ ਲਈ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ 2 ਅਕਤੂਬਰ ਨੂੰ ਕੀਤੀ ਜਾ ਰਹੀ ਰੈਲੀ ਵਿੱਚ ਪੁੱਜਣ ਲਈ ਅਪੀਲ ਵੀ ਕੀਤੀ। ਇਸ ਮੌਕੇ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ, ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ ਹੰਸ ਰਾਜ ਸੰਤੋਖਪੁਰਾ, ਗੌਰਮਿੰਟ ਟੀਚਰਜ਼ ਯੂਨੀਅਨ  ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਵੀ ਸੰਬੋਧਨ ਕੀਤਾ। ਡਾ ਅਸ਼ੋਕ ਕੁਮਾਰ ਨੇ ਮੀਟਿੰਗ ਦੇ ਅੰਤ ਵਿੱਚ ਨੌਜਵਾਨਾਂ ਦਾ ਧੰਨਵਾਦ ਕੀਤਾ। ਮੀਟਿੰਗ ਚ ਮੁਸ਼ਤਾਕ ਕਡਿਆਣਾ, ਅਰਸ਼ਪਰੀਤ ਆਸ਼ੂ, ਸ਼ਾਲੂ ਰਵਿਦਾਸਪੁਰਾ, ਅਨਮੋਲਦੀਪ ਗੁਰੂ, ਨਵਦੀਪ ਗੁਰੂ, ਗੌਰਵ ਕੁਮਾਰ, ਅਕਾਸ਼, ਸੁਖਵੀਰ ਤੂਰਾ, ਹਰਪ੍ਰੀਤ ਢੇਸੀ ਪੁਆਦੜਾ, ਅਜੇ ਕੁਮਾਰ, ਮਨੀ, ਪਿੰਦਾ, ਭੁਪਿੰਦਰ ਸਿੰਘ, ਸੁਖਜੀਤ ਸਿੰਘ, ਨਵਜੋਤ ਸਿੱਧੂ ਬੰਸੀਆਂ, ਦਮਨ ਪਾਲ ਆਦਿ ਹਾਜ਼ਰ ਸਨ।

Saturday, 26 August 2023

ਪਿੰਡ ਖਾਨਫੱਤਾ ‘ਚ ਨੌਜਵਾਨ ਸਭਾ ਦਾ ਇਜਲਾਸ ਆਯੋਜਿਤ


ਬਟਾਲਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਬਟਾਲਾ ਵੱਲੋਂ ਜਥੇਬੰਦੀ ਦਾ ਡੈਲੀਗੇਟ ਇਜਲਾਸ ਪਿੰਡ ਖਾਨਫੱਤਾ ਵਿਖੇ ਸਾਥੀ ਵਿਰਗਟ ਖਾਨਫੱਤਾ, ਸੁਖਦੇਵ ਸਿੰਘ ਭੀਖੋਵਾਲੀ, ਸਟੀਫਿਨ ਮਸੀਹ ਕੁੰਜਰ ਦੀ ਪ੍ਰਧਾਨਗੀ ਹੇਠ ਹੋਇਆ, ਜਿਸ 'ਚ ਵੱਖ-ਵੱਖ ਇਕਾਈਆਂ ਤੋਂ ਨੌਜਵਾਨ ਡੈਲੀਗੇਟ ਸ਼ਾਮਲ ਹੋਏ।


ਇਸ ਮੌਕੇ ਇਜਲਾਸ ਦੀ ਕਾਰਵਾਈ ਸ਼ੁਰੂ ਕਰਦਿਆਂ ਜਥੇਬੰਦੀ ਦੇ ਸੂਬਾਈ ਜਾਇੰਟ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਨੌਜਵਾਨਾਂ ਨੂੰ ਲਾਮਬੰਦ ਕਰਨਾ, ਕਿਉਂਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਤਬਾਹਕੁੰਨ ਨਵਉਦਾਰਵਾਦੀ ਨੀਤੀਆਂ ਦੇ ਕਾਰਨ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਨਿੱਜੀਕਰਨ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਅਤੇ ਨਸ਼ੇ ਤੇ ਗੁੰਡਾਗਰਦੀ 'ਚ ਅਥਾਹ ਵਾਧਾ ਹੋਇਆ ਹੈ।ਉਹਨਾਂ ਕਿਹਾ ਮੋਦੀ ਅਤੇ ਮਾਨ ਸਰਕਾਰ ਵਲੋਂ ਚੋਣਾਂ 'ਚ ਨੌਜਵਾਨ ਵਰਗ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੇਜ ਗਈ ਹੈ।


ਇਸ ਇਜਲਾਸ ਨੂੰ ਭਰਾਤਰੀ ਜਥੇਬੰਦੀਆਂ ਦੇ ਆਗੂ ਮਾਸਟਰ ਰਘਬੀਰ ਸਿੰਘ ਪਕੀਵਾਂ ਅਤੇ ਜਗੀਰ ਸਿੰਘ ਕਿਲਾ ਲਾਲ ਸਿੰਘ ਨੇ ਵੀ ਸੰਬੋਧਨ ਕੀਤਾ। ਅੰਤ 'ਚ ਸਰਬਸੰਮਤੀ ਨਾਲ 20 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਵਿਰਗਟ ਖਾਨਫੱਤਾ ਤਹਿਸੀਲ ਪ੍ਰਧਾਨ, ਸੁਖਦੇਵ ਸਿੰਘ ਭੀਖੋਵਾਲੀ ਤਹਿਸੀਲ ਸਕੱਤਰ, ਕੁਲਦੀਪ ਸਿੰਘ ਕਾਮੋਨੰਗਲ ਮੀਤ ਪ੍ਰਧਾਨ, ਸਟੀਫਿਨ ਮਸੀਹ ਕੁੰਜਰ ਜਾਇੰਟ ਸਕੱਤਰ, ਜਗਤਾਰ ਸਿੰਘ ਮੁਗਲ ਖ਼ਜ਼ਾਨਚੀ, ਰੌਸ਼ਨ ਸਿੰਘ ਸ਼ਕਰੀ ਪ੍ਰੈਸ ਸਕੱਤਰ, ਸੁੱਚਾ ਮਸੀਹ ਵਿਰਕ ਜਥੇਬੰਦਕ ਸਕੱਤਰ, ਸੰਦੀਪ ਸਿੰਘ ਨਾਰਵਾਂ, ਮੈਲੀ ਖਾਨਫੱਤਾ, ਕਮਲ ਸ਼ੇਰਾ, ਸਾਹਿਬਦੀਪ ਸਿੰਘ ਭੀਖੋਵਾਲੀ, ਰੋਬਿਨ ਕੁੰਜਰ, ਭਿੰਦਾ ਕੁੰਜਰ, ਗੁਰਮੀਤ ਸਿੰਘ ਕਾਮੋਨੰਗਲ, ਅਰਪਨ ਵਿਰਕ, ਗੁਰਵਿੰਦਰ ਸਿੰਘ ਨਵਾਂ ਪਿੰਡ, ਹਰਪਾਲ ਸਿੰਘ ਕਿਲਾ ਲਾਲ ਸਿੰਘ ਆਦਿ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ।

Saturday, 10 June 2023

ਪਿੰਡ ਨਾਗਰਾ ਵਿਖੇ ਨੌਜਵਾਨ ਸਭਾ ਨੇ ਕੀਤੀ ਮੀਟਿੰਗ


ਫਿਲੌਰ: ਪਹਿਲਵਾਨਾਂ ਦੇ ਦਿਲੀ ਮੋਰਚੇ ਦੇ ਹੱਕ ਵਿਚ ਪਿੰਡ ਨਾਗਰਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ, ਤਹਿਸੀਲ ਫਿਲੌਰ ਦੇ ਪ੍ਰਧਾਨ ਗੁਰਦੀਪ ਗੋਗੀ ਅਤੇ ਲਵ ਬਿਰਦੀ ਨੇ ਸੰਬੋਧਨ ਕੀਤਾ। ਆਗੂਆਂ ਨੇ ਸਭਾ ਦਾ ਪ੍ਰੋਗਰਾਮ ਦੱਸਦਿਆ ਕਿਹਾ ਕਿ ਬੇਰੁਜ਼ਗਾਰੀ ਤੇ ਨਸ਼ੇ ਅਜੋਕੇ ਸਮੇਂ ਦੇ ਪ੍ਰਮੁਖ ਮੁੱਦੇ ਬਣ ਚੁੱਕੇ ਹਨ। ਦੂਜੇ ਪਾਸੇ ਵਿਸ਼ਵੀਕਰਨ ਦੇ ਦੌਰਾਨ ‘ਚ ਕਾਰਪੋਰੇਟ ਜਗਤ ਲਗਾਤਾਰ ਨੌਜਵਾਨਾਂ ਦੇ ਵਸੀਲੇ ਘਟਾ ਰਿਹਾ ਹੈ, ਜਿਸ ਨਾਲ ਨੌਜਵਾਨ ਸੰਕਟਗ੍ਰਸਤ ਹੋ ਰਿਹਾ ਹੈ। ਇਸ ਦਾ ਹੀ ਸਿੱਟਾ ਹੈ ਕਿ ਪ੍ਰਵਾਜ਼ ਤੇਜ਼ੀ ਨਾਲ ਹੋ ਰਿਹਾ ਹੈ। ਆਗੂਆਂ ਨੇ ਪਹਿਲਵਾਨਾਂ ਨੂੰ ਇਨਸਾਫ਼ ਲਈ ਉਨ੍ਹਾਂ ਵਲੋਂ ਚਲਦੇ ਸੰਘਰਸ਼ ‘ਚ ਸਭਾ ਵਲੋਂ ਹਰ ਤਰਾਂ ਹਮਾਇਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਆਗੂਆਂ ਦੇ ਸਭਾ ਦੇ ਅਗਲੇਰੇ ਪ੍ਰੋਗਰਾਮ ਬਾਰੇ ਵੀ ਸਾਂਝ ਪਾਈ।

ਇਸ ਮੌਕੇ ਸਰਪੰਚ ਸਰਬਜੀਤ ਸਟੀਫਨ, ਲਵਪ੍ਰੀਤ, ਰਾਜਾ, ਰਜਿੰਦਰ ਕੁਮਾਰ, ਸੋਨੂੰ ਰੂਪੋਵਾਲ, ਕਮਲ ਕੁਮਾਰ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।

Friday, 9 June 2023

ਪਿੰਡ ਹਰੀਪੁਰ ਦੇ ਖਿਡਾਰੀਆਂ ਨੇ ਪਹਿਲਵਾਨਾਂ ਦੀ ਕੀਤੀ ਹਮਾਇਤ


ਫਿਲੌਰ: ਪਹਿਲਵਾਨਾਂ ਦੇ ਦਿਲੀ ਮੋਰਚੇ ਦੇ ਹੱਕ ਵਿਚ ਅੱਜ ਪਿੰਡ ਹਰੀਪੁਰ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ, ਤਹਿਸੀਲ ਫਿਲੌਰ ਦੇ ਪ੍ਰਧਾਨ ਗੁਰਦੀਪ ਗੋਗੀ ਅਤੇ ਲਵ ਵਿਰਦੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਪਹਿਲਵਾਨਾਂ ਨੂੰ ਇਨਸਾਫ਼ ਲਈ ਉਨ੍ਹਾਂ ਵਲੋਂ ਚਲਦੇ ਸੰਘਰਸ਼ ‘ਚ ਸਭਾ ਵਲੋਂ ਹਰ ਤਰਾਂ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਆਗੂਆਂ ਦੇ ਸਭਾ ਦੇ ਅਗਲੇਰੇ ਪ੍ਰੋਗਰਾਮ ਬਾਰੇ ਵੀ ਸਾਂਝ ਪਾਈ।
ਇਸ ਮੌਕੇ ਨਰਿੰਦਰ ਕੁਮਾਰ ਨਿੰਦੀ, ਮੰਨਾ ਸਿੰਘ ਪ੍ਰਧਾਨ, ਰਣਬੀਰ ਸਿੰਘ, ਮਾਰਸ਼ਲ, ਪਰਮਜੀਤ, ਬੰਟੀ, ਜਤਿਨ, ਸਨੀ, ਰਵੀ, ਗੌਰਵ ਆਦਿ ਹਾਜ਼ਰ ਸਨ।

Saturday, 27 May 2023

ਸਰਾਭਾ ਦੇ ਜਨਮ ਦਿਵਸ ਨੂੰ ਸਮ੍ਰਪਿਤ ਸਮਾਗਮ ਨੂੰ ਧਰਮਿੰਦਰ ਨੇ ਕੀਤਾ ਸੰਬੋਧਨ


ਜੰਡਿਆਲਾ ਮੰਜਕੀ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਜ਼ਿਲ੍ਹਾ ਜਲੰਧਰ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 127 ਵਾਂ ਜਨਮ ਦਿਹਾੜਾ ਮਨਾਉਣ ਲਈ ਸਟੇਟ ਅਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਦੀ ਅਗਵਾਈ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮੇਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896ਈਸਵੀ ਨੂੰ ਸ.ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਵਿੱਚ ਹੋਇਆ।ਛੋਟੀ ਉਮਰ ਵਿੱਚ ਹੀ ਸਿਰ ਤੋਂ ਪਿਤਾ ਜੀ ਦੀ ਛਤਰ ਛਾਇਆ ਉੱਠ ਜਾਣ ਕਾਰਨ ਉਨ੍ਹਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ ਜੀ ਨੇ ਕੀਤਾ। ਉਹਨਾਂ ਨੇ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਵਿਦਿਆਰਥੀ ਜੀਵਨ ਵਿੱਚ ਵਿਚਰਦੇ ਹੋਏ ਹੀ ਕਰਤਾਰ ਸਿੰਘ ਸਰਾਭਾ ਨੇ ਅਮਰੀਕੀ ਲੋਕਾਂ ਦੇ ਭਾਰਤੀਆਂ ਪ੍ਰਤੀ ਨਸਲਵਾਦੀ ਤੇ ਗੁਲਾਮ ਦੇਸ਼ ਦੇ ਵਾਸੀ ਹੋਣ ਦੇ ਦ੍ਰਿਸ਼ਟੀਕੋਣ ਤੇ ਨਫ਼ਰਤਵਾਦੀ ਭਾਂਪ ਲਿਆ ਸੀ।ਉਹ ਅਮਰੀਕਾ ਵਿੱਚ ਦੇਸ਼ ਦੀ ਆਜ਼ਾਦੀ ਲਈ ਕੰਮ ਕਰ ਰਹੇ ਦੇਸ਼ ਭਗਤਾਂ ਦੇ ਵਿਚਾਰਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ।ਜਿਸ ਦੇ ਸਿੱਟੇ ਵਜੋਂ ਉਹ ਆਜ਼ਾਦੀ ਪ੍ਰਾਪਤੀ ਲਈ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਸਥਾਪਤ ਕੀਤੀ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਗਏ। ਆਜ਼ਾਦੀ ਦੀ ਲੜਾਈ ਦੇ ਵਿਚਾਰਾਂ ਅਤੇ ਪ੍ਰੋਗਰਾਮ ਨੂੰ ਤੇਜ਼ ਕਰਨ ਲਈ ਗ਼ਦਰ ਪਾਰਟੀ ਨੇ ਗ਼ਦਰ ਨਾਂ ਦਾ ਅਖ਼ਬਾਰ ਚਾਲੂ ਕੀਤਾ।ਜਿਸ ਦੇ ਸੰਪਾਦਕੀ ਮੰਡਲ ਵਿੱਚ ਵੀ ਸ਼ਾਮਲ ਹੋਏ। ਹੱਥਾਂ ਨਾਲ ਮਸ਼ੀਨ ਚਲਾ ਕੇ ਅਖ਼ਬਾਰ ਛਾਪਦੇ ਰਹੇ ਅਤੇ ਗ਼ਦਰ ਅਖ਼ਬਾਰ ਨੂੰ ਸਾਈਕਲ ਤੇ ਜਾ ਕੇ ਦੂਰ ਦੂਰ ਤੱਕ ਵੰਡਦੇ ਰਹੇ। ਸਰਾਭਾ ਨੇ ਹਵਾਈ ਜਹਾਜ਼ ਦੀ ਮੁਰੰਮਤ ਕਰਨ ਅਤੇ ਉਡਾਣ ਦੀ ਲਈ। ਅਦਾਲਤ ਦੇ ਜੱਜ ਅਨੁਸਾਰ ਕਰਤਾਰ ਸਿੰਘ ਸਰਾਭਾ ਅਮਰੀਕਾ ਤੋਂ ਲੈ ਕੇ ਸਮੁੰਦਰੀ ਰਸਤਿਆਂ ਅਤੇ ਭਾਰਤ ਵਿੱਚ ਹਰ ਥਾਂ ਉੱਪਰ ਸਭ ਤੋਂ ਵੱਧ ਯੋਗਦਾਨ ਪਾਇਆ ਗਿਆ। ਗ਼ਦਰੀ ਬਾਬਿਆਂ ਦੀ ਹਰ ਲੜਾਈ ਵਿੱਚ ਸਰਾਭਾ ਕੇਂਦਰ ਬਿੰਦੂ ਦੇ ਰੂਪ ਵਿੱਚ ਕੰਮ ਕਰਦਾ ਰਿਹਾ।ਜਿਸ ਕਰਕੇ ਅੰਗਰੇਜ਼ ਹਕੂਮਤ ਸਰਾਭਾ ਨੂੰ ਅੰਗਰੇਜ਼ੀ ਹਕੂਮਤ ਲਈ ਸਭ ਤੋਂ ਵੱਧ ਖ਼ਤਰਨਾਕ ਅੰਦੋਲਨਕਾਰੀ ਮੰਨਦੀ ਸੀ।


ਵੱਖ-ਵੱਖ ਕੇਸਾਂ ਵਿੱਚ ਸੱਤ ਦੇਸ਼ ਭਗਤਾਂ ਸਮੇਤ ਕਰਤਾਰ ਸਿੰਘ ਸਰਾਭਾ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਗਈ। ਅਖੀਰ 16 ਨਵੰਬਰ 1915 ਨੂੰ ਉਹਨਾਂ ਨੂੰ ਫਾਂਸੀ ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ 127ਵੇਂ ਜਨਮ ਦਿਵਸ ਤੇ ਉਹਨਾਂ ਦੇ ਦਿਵਸ ਤੇ ਉਹਨਾਂ ਦੀ ਜੀਵਨ ਗਾਥਾ, ਸੰਘਰਸ਼ ਅਤੇ ਦੇਸ਼ ਦੀ ਆਜ਼ਾਦੀ ਲਈ ਕੀਤੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਅਤੇ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਦੇਸ਼ ਦੀ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਹਰ ਕੁਰਬਾਨੀ ਕਰਨ ਦੇ ਰਾਹ ਤੁਰਨ ਦਾ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ਹੀਦ  ਕਰਤਾਰ ਸਿੰਘ ਸਬੰਧੀ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿੱਚੌ ਜੇਤੂ ਬੱਚਿਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਗਈ

ਇਸ ਸਮੇਂ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਸਟੇਟ ਐਵਾਰਡੀ ਲੈਕਚਰਾਰ ਰਿਸ਼ੀ ਕੁਮਾਰ, ਲੈਕਚਰਾਰ ਵਿਦਿਆ ਸਾਗਰ ਅਤੇ ਲੈਕਚਰਾਰ ਤੀਰਥ ਸਿੰਘ ਬਾਸੀ ਨੇ ਵੀ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਲੈਕਚਰਾਰ ਕੁਲਵੰਤ ਰਾਮ ਰੁੜਕਾ, ਰਾਮ ਦਿਆਲ, ਮੁਨੀਸ਼ ਕੁਮਾਰ, ਜਸਵਿੰਦਰ ਸਿੰਘ, ਮੈਡਮ ਮੰਜੂ ਰਾਣੀ, ਮੈਡਮ ਸਰਬਜੀਤ ਕੌਰ, ਮੈਡਮ  ਜਸਵੀਰ ਕੌਰ, ਮੈਡਮ ਆਸ਼ੂ ਸਭਰਵਾਲ, ਮੈਡਮ ਸੀਮਾ ਅਤੇਮੈਡਮ ਰਜਨੀ ਸੂਦ ਹਾਜ਼ਰ ਸਨ।

Wednesday, 24 May 2023

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਨੌਜਵਾਨਾਂ ਨੇ ਕੀਤਾ ਅਹਿਦ


ਮੋਗਾ: ਅੱਜ ਇਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਜਥੇਬੰਦੀ ਦੇ ਸਥਾਪਨਾ ਦਿਵਸ ਮੋਕੇ ਸੂਬਾ ਪੱਧਰੀ ਜਨਰਲ ਬਾਡੀ ਮੀਟਿੰਗ ਆਯੋਜਿਤ ਕੀਤੀ ਗਈ। ਇਥੋਂ ਦੀ ਦਾਣਾ ਮੰਡੀ ਦੇ ਆੜਤੀ ਐਸ਼ੋਸੀਏਸ਼ਨ ਹਾਲ ਵਿੱਚ ਸ਼ਮਸ਼ੇਰ ਸਿੰਘ ਬਟਾਲਾ, ਸੁੱਲਖਣ ਸਿੰਘ ਤੁੜ, ਜਤਿੰਦਰ ਕੁਮਾਰ ਫਰੀਦਕੋਟ, ਗੁਰਦੀਪ ਬੇਗਮਪੁਰ, ਅਜੈ ਲੁਧਿਆਣਾ, ਗਗਨ ਮੋਗਾ ਦੀ ਪ੍ਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਰਗਰਮ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। 

ਆਰੰਭ ‘ਚ ਸਾਥੀ ਮਨਜੀਤ ਅਲਿਕਾ ਦੀ ਹੋਈ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। 


ਮੀਟਿੰਗ ਨੂੰ ਸੰਬੋਧਨ ਕਰਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਮੁਕੇਰੀਆ ਨੇ ਕਿਹਾ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਉਸ ਸਮੇਂ ਮਨਾ ਰਹੇ ਹਾਂ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੌਜਵਾਨ ਵਿਰੋਧੀ ਨੀਤੀਆਂ ਰੁਜ਼ਗਾਰ ਨਾ ਸੂਰਤ ਵਿੱਚ ਨੌਜਵਾਨ ਲਗਾਤਾਰ ਵੱਡੀ ਗਿਣਤੀ ਵਿਦੇਸ਼ਾਂ ਦੀ ਧਰਤੀ ‘ਤੇ ਰੁਜ਼ਗਾਰ ਦੀ ਭਾਲ ਵਿਚ ਜਾ ਰਹੇ ਹਨ ਅਤੇ ਇਹਨਾਂ ਨੀਤੀਆ ਕਾਰਨ ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਪਹੁੰਚ ਤੋਂ ਬਾਹਰ ਜਾ ਚੁੱਕੀਆਂ ਹਨ, ਬੇਰੁਜ਼ਗਾਰੀ, ਨਸ਼ੇ ਅਤੇ ਗੁੰਡਾਗਰਦੀ ਲਗਾਤਾਰ ਵਾਧਾ ਹੋ ਰਿਹਾ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਨੌਜਵਾਨਾਂ ਦੀ ਲਾਮਬੰਦੀ ਕਰਨ ਲਈ ਅਤੇ ਜਥੇਬੰਦੀ ਦੇ ਢਾਂਚੇ ਦੀ ਉਸਾਰੀ ਲਈ ਜੂਨ ਮਹੀਨੇ ਅੰਦਰ ਪਿੰਡ ਪੱਧਰ ਦੀਆਂ ਇਕਾਈਆਂ ਦੀ ਚੋਣ ਮੈਂਬਰਸ਼ਿਪ ਕਰਕੇ ਕੀਤੀ ਜਾਵੇਗੀ ਅਤੇ ਜੁਲਾਈ-ਅਗਸਤ ਵਿੱਚ ਤਹਿਸੀਲਾਂ/ਜ਼ਿਲ੍ਹਿਆਂ ਦੇ ਅਜਲਾਸ ਕੀਤੇ ਜਾਣਗੇ ਅਤੇ ਸਤੰਬਰ ਦੇ ਆਖੀਰ ਵਿੱਚ ਸੂਬਾ ਅਜਲਾਸ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਮਾਨਸਾ, ਬਿਕਰਮ ਸਾਹਕੋਟ, ਸਰਬਜੀਤ ਹੈਰੀ ਅਮਿੰਤਸਰ, ਬੰਸੀ ਲਾਲ ਸਰਦੂਲਗੜ੍ਹ, ਮਨਹਰਨ, ਲਾਜਰ ਲਾਖਣਾ ਤਰਨ ਤਾਰਨ, ਰਾਮ ਕਿਸ਼ਨ ਭਾਰਤੀ, ਪਰਸ਼ੋਤਮ ਫਿਲੋਰ, ਅਨਮੋਲ ਫਿਰੋਜਪੁਰ, ਗੁਰਜੀਤ ਮੱਖੂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਮੀਟਿੰਗ ਦੌਰਾਨ ਅਹਿਦ ਕੀਤਾ ਕਿ ਜਿਵੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਛੋਟੀ ਜਿਹੀ ਉਮਰ ‘ਚ ਗ਼ਦਰ ਲਹਿਰ ਲਈ ਵਿਸ਼ੇਸ਼ ਯੋਗਦਾਨ ਪਾਇਆ ਸੀ, ਉਨ੍ਹਾਂ ਦੇ ਪਦਚਿੰਨਾ ‘ਤੇ ਚਲਦੇ ਹੋਏ ਲਹਿਰ ਉਸਾਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

ਆਖਰ ‘ਤੇ ਸੂਬਾ ਕਮੇਟੀ ਨੇ ਮੋਗੇ ਦੇ ਨੌਜਵਾਨਾਂ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ਗਿਆ।