Tuesday, 19 September 2023

28 ਸਤੰਬਰ ਦੀ ਤਿਆਰੀ ਲਈ ਰੁੜਕਾ ਕਲਾਂ ‘ਚ ਮੀਟਿੰਗ ਆਯੋਜਿਤ


ਗੁਰਾਇਆ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਤਿਹਾਸਕ ਪਿੰਡ ਰੁੜਕਾ ਕਲਾਂ ਦੀ ਯੂਨਿਟ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਅਜੈ ਫਿਲੌਰ ਅਤੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ, ਜੱਸਾ ਰੁੜਕਾ, ਅਮਰੀਕ ਸਿੰਘ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਹਾਕਮ ਧਿਰ ਜਾਣਬੁੱਝ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਭੱਠੀ ‘ਚ ਝੋਕ ਰਹੀ ਹੈ। ਜਿਸ ਦੀ ਪੁਸ਼ਟੀ ਇਸ ਗੱਲੋਂ ਹੋ ਜਾਂਦੀ ਹੈ ਕਿ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਲੁੱਟਾਂ ਖੋਹਾਂ ‘ਚ ਲੱਗੇ ਨੌਜਵਾਨਾਂ ਨੂੰ ਨਸ਼ਾ ਛੁਡਾਊਂ ਕੇਂਦਰ ‘ਚ ਭੇਜਣ ਦੀ ਥਾਂ ਜੇਲ੍ਹ ਭੇਜਣ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ। ਆਗੂਆਂ ਨੇ 28 ਸਤੰਬਰ ਨੂੰ ਫਿਲੌਰ ਤੋਂ ਖਟਕੜ ਕਲਾਂ ਵੱਲ ਮੋਟਰ ਸਾਈਕਲ ਸਕੂਟਰ ਮਾਰਚ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

No comments:

Post a Comment