Monday, 30 October 2017

Sbyf unit #CHICHA (Amtitsar) and membership compain




ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਕੌਮੀ ਨਾਾਅਰੇ "ਬਰਾਬਰ ਵਿਦਿਅਾ, ਸਿਹਤ ਤੇ ਰੁਜ਼ਗਾਰ, ਸਭ ਦਾ ਹੋਵੇ ੲਿਹ ਅਧਿਕਾਰ" ਦੀ ਪ੍ਰਾਪਤੀ ਲੲੀ ਸ਼ੰਘਰਸ਼ ਦੀ ਕੜੀ ਵਜੋਂ ਚੀਚਾ (ਅਮ੍ਰਿਤਸਰ) ਵਿਚ ਨੌਜਵਾਨਾਂ ਦੀ ਮੀਟਿੰਗ ਅਤੇ ਮੈਬਰਸ਼ਿਪ ਕਰਦੇ ਹੋੲੇ ਸਾਥੀ ਸਰਬਜੀਤ ਹੈਰੀ ।

Sbyf membsrship compain at phillaur





ਮੈਂਬਰਸ਼ਿਪ ਮੁਹਿੰਮ ਦਾ ਫਿਲੌਰ ਵਿਖੇ ਕੈਂਪ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨਾਲ ਜੋੜਿਅਾ.

Thursday, 26 October 2017

ਸਕੂਲ ਬੰਦ ਕਰਨ ਖ਼ਿਲਾਫ਼ ਰੋਸ ਪ੍ਰਗਟਾਇਆ




ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਪਿੰਡ ਢੇਸੀਆ ਕਾਹਨਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਨਰਜਿੰਦਰ ਸਿੰਘ ਨੇ ਕੀਤੀ। ਇਸ ਮੌਕੇ ਪੀਐਸਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਵਲੋਂ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਐਲਾਨ ਨੇ ਸਰਕਾਰ ਦੇ ਚੋਣ ਵਾਅਦਿਆਂ ਦੀ ਵੀ ਪੂਰੀ ਤਰ੍ਹਾਂ ਫੂਕ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਇਕ ਮਹੀਨੇ ਅੰਦਰ ਨਸ਼ਾ ਖਤਮ ਕਰਨ, ਹਰ ਘਰ ਰੁਜਗਾਰ ਦੇਣ ਜਾਂ ਬੇਰੁਜਗਾਰੀ ਭੱਤਾ ਦੇਣ ਅਤੇ ਲੜਕੀਆਂ ਨੂੰ ਪੀ.ਐਚ.ਡੀ. ਤੱਕ ਦੀ ਮੁਫਤ ਸਿਖਿਆ ਦੇਣ ਦੇ ਵਾਅਦਿਆਂ ਨੂੰ ਛੱਡ ਕੇ ਸਰਕਾਰੀ ਸਕੂਲ ਬੰਦ ਕਰਨ ਦੇ ਐਲਾਨ ਨੇ ਗਰੀਬ ਵਰਗ ਦੇ ਬੱਚਿਆ ਦਾ ਭਵਿੱਖ 'ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਢੇਸੀ ਨੇ ਅੱਗੇ ਕਿਹਾ ਕਿ ਤਹਿਸੀਲ ਫਿਲੌਰ ਦੇ 20 ਸਕੂਲ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਆਂਗਨਵਾੜੀ ਸਕੂਲਾਂ 'ਤੇ ਵੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸੀਨੀਅਰ ਸੈਕੰਡਰੀ ਸਕੂਲਾਂ 'ਚ ਵੀ ਅਧਿਆਪਕ ਨਾ ਭੇਜ ਕੇ ਇਨ੍ਹਾਂ ਸਕੂਲਾਂ ਨੂੰ ਵੀ ਤਾਲੇ ਲਗਾਉਣ 'ਤੇ ਤੁਲੀ ਹੋਈ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਮਨੋਜ ਕੁਮਾਰ, ਮਨਮੀਤ ਸਿੰਘ, ਗੁਰਿੰਦਰ ਸਿੰਘ, ਪੀਤੂ, ਗੁਰਵਿੰਦਰ ਸਿੰਘ, ਸ਼ਰਨਜੀਤ ਸਿੰਘ, ਗੋਪੀ ਆਦਿ ਵੀ ਹਾਜ਼ਰ ਸਨ।

Psf and sbyf burn effigy in pathankot of the state govt. On issue of to close 800 govt. school in punjab



ਪੀ.ਐਸ.ਐਫ ਤੇ ਨੌਜਵਾਨ ਸਭਾ ਵੱਲੋਂ 800 ਸਰਕਾਰੀ ਸਕੂਲ ਬੰਦ ਕੀਤੇ ਜਾਣ ਦੇ ਸਰਕਾਰੀ ਫੈਸਲੇ ਖਿਲਾਫ ਪਠਾਨਕੋਟ ਵਿਖੇ ਪੁਤਲਾ-ਫੂਕ ਮੁਜ਼ਾਹਰਾ ਕੀਤਾ ਗਿਅਾ 

Psf and sbyf burn effigy in samana (patiala) of the state govt. On issue of to close 800 govt. school in punjab



ਪੀ.ਐਸ.ਐਫ ਤੇ ਨੌਜਵਾਨ ਸਭਾ ਵੱਲੋਂ 800 ਸਰਕਾਰੀ ਸਕੂਲ ਬੰਦ ਕੀਤੇ ਜਾਣ ਦੇ ਸਰਕਾਰੀ ਫੈਸਲੇ ਖਿਲਾਫ ਸਮਾਣਾ (ਪਟਿਅਾਲਾ) ਵਿਖੇ ਪੁਤਲਾ-ਫੂਕ ਮੁਜ਼ਾਹਰਾ ਕੀਤਾ ਗਿਅਾ 

Wednesday, 25 October 2017

Psf burn effigy at vill: Ahluwal (sardulghar)




ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਪੰਜਾਬ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਸਰਦੂਲਗੜ੍ਹ ਵੱਲੋ ਪਿੰਡ ਆਹਲੂਪੁਰ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ

Psf burn effigy at Dharamkot (Batala)



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋ ਅੱਡਾ ਧਰਮਕੋਟ ਬੱਗਾ (ਬਟਾਲਾ ) ਵਿਖੇ 800 ਸਕੂਲ ਬੰਦ ਕਰਨ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਪਤੂਲਾ ਫੂਕਿਆ ਗਿਆ

Psf burn effigy at vill: Fattha mloka (sarduhlghar)



ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਪੰਜਾਬ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਸਰਦੂਲਗੜ੍ਹ ਵੱਲੋ ਪਿੰਡ ਫੱਤਾ ਮਲੋਕਾ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ

Sbyf burn effigy of state govt. At faridkot




ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਲਾ ਫਰੀਦਕੋਟ ਵੱਲੋਂ ਜਿਲਾ ਪ੍ਧਾਨ ਸਿਮਰਜੀਤ ਸਿੰਘ ਬਰਾੜ ਅਤੇ ਸਟੇਟ ਆਗੂ ਜਤਿੰਦਰ ਕੁਮਾਰ ਦੀ ਅਗਵਾਈ ਵਿੱਚ ਫਰੀਦਕੋਟ ਬੱਸ ਸਟੈਂਡ ਮੂਹਰੇ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪਰਦਰਸ਼ਨ ਕੀਤਾ ਗਿਆ।

Psf and sbyf burn effigy in Noshera-panuan (Trn-Tarn) of the state govt. On issue of to close 800 govt. school in punjab





ਪੀ.ਐਸ.ਐਫ ਤੇ ਨੌਜਵਾਨ ਸਭਾ ਵੱਲੋਂ 800ਸਰਕਾਰੀ ਸਕੂਲ ਬੰਦ ਕੀਤੇ ਜਾਣ ਦੇ ਸਰਕਾਰੀ ਫੈਸਲੇ ਖਿਲਾਫ ਨੌਸ਼ਹਿਰਾ ਪੰਨੂਅਾ (ਤਰਨਤਾਰਨ) ਵਿਖੇ ਵਿਖੇ ਪੁਤਲਾ-ਫੂਕ ਮੁਜ਼ਾਹਰਾ ਕੀਤਾ ਗਿਅਾ 

Tuesday, 24 October 2017

ਪੁਸਤਕ ਮੁਕਾਬਲੇ 'ਚ ਅੰਕਿਤਾ, ਪੇਟਿੰਗ ਮੁਕਾਬਲੇ 'ਚ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ


ਪਿੰਡ ਮੁਠੱਡਾ ਕਲਾਂ 'ਚ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਯਾਦਗਾਰੀ ਸੁਸਾਇਟੀ ਵਲੋਂ ਕਰਵਾਏ ਤੀਜੇ ਪੁਸਤਕ ਅਧਾਰਿਤ, ਪੇਂਟਿੰਗ ਅਤੇ ਬੈਡਮਿੰਟਨ ਮੁਕਾਬਲੇ ਸੰਪਨ ਹੋ ਗਏ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਏ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਮਨਮੋਹਣ ਸ਼ਰਮਾ ਨੇ ਕੀਤਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰਸਟੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅਜੋਕੀ ਪੀੜ੍ਹੀ ਭਗਤ ਸਿੰਘ ਨਾਲੋਂ ਫਿਲਮੀ ਕਲਾਕਾਰਾਂ ਨੂੰ ਵਧੇਰੇ ਜਾਣਦੀ ਹੈ ਕਿਉਂਕਿ ਦੇਸ਼ ਦੀ ਸਰਮਾਏਦਾਰੀ ਵਲੋਂ ਪੈਦਾ ਕੀਤੇ ਸਾਧਨਾ ਨੇ ਨੌਜਵਾਨ ਪੀੜ੍ਹੀ ਨੂੰ ਇਹੀ ਰਟਣ ਮੰਤਰ ਦੇ ਦਿੱਤਾ ਹੈ, ਜਿਸ ਕਾਰਨ ਬਹੁਤੇ ਨੌਜਵਾਨ ਫਿਲਮਾਂ ਆਦਿ ਬਾਰੇ ਹੀ ਸੋਚਦੇ ਰਹਿੰਦੇ ਹਨ। ਸ਼ਹੀਦ ਭਗਤ ਸਿੰਘ ਦੀ ਸੰਖੇਪ ਜੀਵਨੀ ਅਤੇ ਕੁੱਝ ਲੇਖਾਂ ਅਧਾਰਿਤ ਕਿਤਾਬ ਦੇ ਕਰਵਾਏ ਲਿਖਤੀ ਮੁਕਾਬਲੇ 'ਚ ਪਹਿਲਾ ਸਥਾਨ ਗੁਰਾਇਆ ਦੇ ਵਿਨਾਇਕ ਪਬਲਿਕ ਸਕੂਲ ਦੀ ਅੰਕਿਤਾ ਨੇ ਹਾਸਲ ਕੀਤਾ। ਦੂਜੇ ਸਥਾਨ 'ਤੇ ਗੁਰਾਇਆ ਦੇ ਐਕਸੈਲਸ਼ੀਅਲਰ ਕਾਨਵੈਂਟ ਸਕੂਲ ਦੀ ਜਸਪ੍ਰੀਤ ਕੌਰ ਰਹੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਸਪੁਰ ਦੀ ਨੇਹਾ ਤੀਜੇ ਨੰਬਰ 'ਤੇ ਰਹੀ। ਇਸ ਮੁਕਾਬਲੇ 'ਚ ਐਸਟੀਐਸ ਸਕੂਲ ਰਾਜਗੁਮਾਲ ਦੀ ਜਸਜੀਤ ਕੌਰ ਤੇ ਵੇਨੁਕਾ ਸ਼ਰਮਾ, 5ਐਚ ਪੰਜਾਬ ਪਬਲਿਕ ਸਕੂਲ ਬੜਾ ਪਿੰਡ ਦੀ ਜਸਪ੍ਰੀਤ, ਵਿਨਾਇਕ ਪਬਲਿਕ ਹਾਈ ਸਕੂਲ ਗੁਰਾਇਆ ਦੀ ਰਾਜਵੀਰ ਕੌਰ ਨੂੰ ਹੌਸਲਾ ਅਫਜਾਊ ਇਨਾਮ ਦਿੱਤੇ ਗਏ। ਸ਼ਹੀਦ ਊਧਮ ਸਿੰਘ ਦੀ ਤਸਵੀਰ ਬਣਾਉਣ ਦੇ ਮੁਕਾਬਲੇ 'ਚ ਐਕਸੈਲਸ਼ੀਅਰ ਕਾਨਵੈਂਟ ਸਕੂਲ ਗੁਰਾਇਆ ਦੀ ਗੁਰਪ੍ਰੀਤ ਕੌਰ ਨੇ ਪਹਿਲਾ, ਬ੍ਰਿਲੀਐਂਟ ਕਾਨਵੈਂਟ ਸਕੂਲ ਗੁਰਾਇਆ ਦੇ ਜਸਪ੍ਰੀਤ ਸਿੰਘ ਨੇ ਦੂਜਾ, ਸਰਕਾਰੀ ਮਿਡਲ ਸਕੂਲ ਦੁਸਾਂਝ ਖੁਰਦ ਦੇ ਨਵਦੀਪ ਕੁਮਾਰ ਨੇ ਤੀਜਾ ਇਨਾਮ ਹਾਸਲ ਕੀਤਾ। ਇਸ ਮੁਕਾਬਲੇ 'ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਦੀ ਆਂਚਲ, ਸ਼੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਦੀ ਪ੍ਰੀਤੀ ਚੌਧਰੀ ਨੂੰ ਹੌਸਲਾ ਹਫਜਾਊ ਇਨਾਮ ਦਿੱਤੇ ਗਏ। ਬੈਡਮਿੰਟਨ ਅੰਡਰ 17 ਦੇ ਮੁਕਾਬਲੇ 'ਚ ਗੁਰਾਇਆ ਦੇ ਅਕਾਸ਼ ਕਾਲੀਆ ਪਹਿਲੇ, ਮੁਠੱਡਾ ਕਲਾਂ ਦੇ ਬਲਕਰਨ ਸਿੰਘ ਦੂਜੇ ਅਤੇ ਮੁਠੱਡਾ ਕਲਾਂ ਦੇ ਹਰਸਿਮਰਨ ਸਿੰਘ ਤੀਜੇ ਸਥਾਨ 'ਤੇ ਰਹੇ। ਬੈਡਮਿੰਟਨ ਓਪਨ 'ਚ ਫਿਲੌਰ ਦੇ ਸੰਜੇ ਪਹਿਲੇ, ਅੱਟੀ ਦੇ ਕਰਤਾਰ ਸਿੰਘ ਦੂਜੇ ਅਤੇ ਗੁਰਾਇਆ ਦੇ ਗਿਫਟੀ ਹੀਰ ਤੀਜੇ ਨੰਬਰ 'ਤੇ ਰਹੇ। ਇਸ ਮੌਕੇ ਇਨਾਮਾਂ ਦੀ ਵੰਡ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰਸਟੀ ਪਰਗਟ ਸਿੰਘ ਜਾਮਾਰਾਏ ਨੇ ਕੀਤੀ। ਇਸ ਮੌਕੇ ਉਨ੍ਹਾਂ ਸੁਸਾਇਟੀ ਦੇ ਉੱਦਮ ਦਾ ਸਰਹਾਨਾ ਕਰਦੇ ਹੋਏ ਕਿਹਾ ਕਿ ਗਦਰੀ ਬਾਬਿਆਂ ਦੇ ਮੇਲੇ 'ਚ ਵੀ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਮੇਲੇ 'ਚ ਹੁੰਮ ਹੁਮਾ ਕੇ ਪੁੱਜਣ ਦਾ ਸੱਦਾ ਦਿੰਦੇ ਹੋਏ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ। ਇਸ ਸਮਾਗਮ 'ਚ ਪਿੰਡ ਦੇ ਸਰਪੰਚ ਕਾਂਤੀ ਮੋਹਣ, ਨੰਬਰਦਾਰ ਗੁਰਪਾਲ ਸਿੰਘ ਔਜਲਾ, ਅਮਰਜੀਤ ਸਿੰਘ ਮਹਿਮੀ, ਚਰਨਜੀਤ ਸਿੰਘ ਪੂਨੀਆ, ਨਿਰਮੋਲਕ ਸਿੰਘ, ਸਕੂਲ ਮੁਖੀ ਹਰਬਲਾਸ, ਲਖਵਿੰਦਰ ਕੌਰ, ਜਸਵਿੰਦਰ ਕੌਰ, ਨਿਰਮਲ ਕੌਰ, ਦਲਬੀਰ ਕੌਰ, ਹਰਜੀਤ ਸਿੰਘ ਚਾਨਾ, ਹਰਿੰਦਰ ਸਿੰਘ ਸਾਬੀ, ਦੀਪਕ ਭਾਰਤੀ, ਤਰਜਿੰਦਰ ਸਿੰਘ ਬੂਰਾ, ਦਲਵਿੰਦਰ ਸਿੰਘ ਸੈਂਭੀ, ਅਜੈ ਫਿਲੌਰ, ਮਨਜਿੰਦਰ ਸਿੰਘ ਢੇਸੀ, ਜਥੇਦਾਰ ਮਹਿੰਦਰ ਸਿੰਘ, ਬਲਬੀਰ ਸਿੰਘ, ਸੁਰਿੰਦਰ ਬਾਗਲਾ, ਰਜਿੰਦਰ ਮਹਿਮੀ, ਅਵਤਾਰ ਸਿੰਘ ਬਾਰੀਆ, ਅਵਤਾਰ ਸਿੰਘ ਭਲਵਾਨ, ਠੇਕੇਦਾਰ ਹੰਸ ਰਾਜ, ਗੁਰਮੁਖ ਸਿੰਘ ਕਾਕੂ, ਤੀਰਥ ਸਿੰਘ ਬਾਸੀ, ਅਵਤਾਰ ਲਾਲ, ਕਰਨੈਲ ਫਿਲੌਰ, ਮਨਜੀਤ ਸੂਰਜਾ, ਸੁਰਜੀਤ ਸਿੰਘ ਬਰਨਾਲਾ, ਬੂਟਾ ਸਿੰਘ ਔਜਲਾ, ਪੰਚ ਰਛਪਾਲ ਸਿੰਘ, ਪੰਚ ਗੁਰਮੀਤ ਲਾਲ, ਬਲਵਿੰਦਰ ਬਿੰਦੂ, ਸੋਢੀ ਸਿੰਘ, ਕਮਲ ਮਹਿਮੀ, ਪੰਚ ਸੋਮਾ ਰਾਣੀ, ਬੂਟਾ ਰਾਮ, ਅਮਰੀਕ ਮੁਠੱਡਾ, ਗੁਰਨਾਮ ਸਿੰਘ ਬੂਰਾ, ਜਸਵੰਤ ਸਿੰਘ ਬੂਰਾ, ਅਮਰਜੀਤ ਸਿੰਘ ਔਜਲਾ, ਸਿਰਾਜ ਕਨਵਰ ਰਾਏ, ਗੁਰਿੰਦਰਜੀਤ ਸਿੰਘ, ਰੌਕੀ ਮਹਿਮੀ, ਰਣਜੀਤ ਸਿੰਘ ਭੋਲਾ, ਅਵਤਾਰ ਰਾਮ, ਕੁਲਦੀਪ ਕੌਰ, ਗੁਰਮੀਤ ਲਾਲ, ਰਿੰਪੀ, ਗੀਤਾ, ਅਮਨਦੀਪ ਕੌਰ, ਬਲਬੀਰ ਕੌਰ, ਨਿਸ਼ਾ, ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਪ੍ਰਭਾਤ ਕਵੀ, ਸੰਦੀਪ ਸਿੰਘ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ। ਅੰਤ 'ਚ ਸਰਬਜੀਤ ਗਿੱਲ ਨੇ ਸਭਨਾ ਸਹਿਯੋਗੀਆਂ, ਖੇਡ ਪ੍ਰੇਮੀਆਂ ਅਤੇ ਭਾਗ ਲੈਣ ਵਾਲੇ ਸਕੂਲਾਂ ਦਾ ਧੰਨਵਾਦ ਕੀਤਾ।