Tuesday, 24 October 2017

ਪੁਸਤਕ ਮੁਕਾਬਲੇ 'ਚ ਅੰਕਿਤਾ, ਪੇਟਿੰਗ ਮੁਕਾਬਲੇ 'ਚ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ


ਪਿੰਡ ਮੁਠੱਡਾ ਕਲਾਂ 'ਚ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਯਾਦਗਾਰੀ ਸੁਸਾਇਟੀ ਵਲੋਂ ਕਰਵਾਏ ਤੀਜੇ ਪੁਸਤਕ ਅਧਾਰਿਤ, ਪੇਂਟਿੰਗ ਅਤੇ ਬੈਡਮਿੰਟਨ ਮੁਕਾਬਲੇ ਸੰਪਨ ਹੋ ਗਏ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਏ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਮਨਮੋਹਣ ਸ਼ਰਮਾ ਨੇ ਕੀਤਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰਸਟੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅਜੋਕੀ ਪੀੜ੍ਹੀ ਭਗਤ ਸਿੰਘ ਨਾਲੋਂ ਫਿਲਮੀ ਕਲਾਕਾਰਾਂ ਨੂੰ ਵਧੇਰੇ ਜਾਣਦੀ ਹੈ ਕਿਉਂਕਿ ਦੇਸ਼ ਦੀ ਸਰਮਾਏਦਾਰੀ ਵਲੋਂ ਪੈਦਾ ਕੀਤੇ ਸਾਧਨਾ ਨੇ ਨੌਜਵਾਨ ਪੀੜ੍ਹੀ ਨੂੰ ਇਹੀ ਰਟਣ ਮੰਤਰ ਦੇ ਦਿੱਤਾ ਹੈ, ਜਿਸ ਕਾਰਨ ਬਹੁਤੇ ਨੌਜਵਾਨ ਫਿਲਮਾਂ ਆਦਿ ਬਾਰੇ ਹੀ ਸੋਚਦੇ ਰਹਿੰਦੇ ਹਨ। ਸ਼ਹੀਦ ਭਗਤ ਸਿੰਘ ਦੀ ਸੰਖੇਪ ਜੀਵਨੀ ਅਤੇ ਕੁੱਝ ਲੇਖਾਂ ਅਧਾਰਿਤ ਕਿਤਾਬ ਦੇ ਕਰਵਾਏ ਲਿਖਤੀ ਮੁਕਾਬਲੇ 'ਚ ਪਹਿਲਾ ਸਥਾਨ ਗੁਰਾਇਆ ਦੇ ਵਿਨਾਇਕ ਪਬਲਿਕ ਸਕੂਲ ਦੀ ਅੰਕਿਤਾ ਨੇ ਹਾਸਲ ਕੀਤਾ। ਦੂਜੇ ਸਥਾਨ 'ਤੇ ਗੁਰਾਇਆ ਦੇ ਐਕਸੈਲਸ਼ੀਅਲਰ ਕਾਨਵੈਂਟ ਸਕੂਲ ਦੀ ਜਸਪ੍ਰੀਤ ਕੌਰ ਰਹੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਸਪੁਰ ਦੀ ਨੇਹਾ ਤੀਜੇ ਨੰਬਰ 'ਤੇ ਰਹੀ। ਇਸ ਮੁਕਾਬਲੇ 'ਚ ਐਸਟੀਐਸ ਸਕੂਲ ਰਾਜਗੁਮਾਲ ਦੀ ਜਸਜੀਤ ਕੌਰ ਤੇ ਵੇਨੁਕਾ ਸ਼ਰਮਾ, 5ਐਚ ਪੰਜਾਬ ਪਬਲਿਕ ਸਕੂਲ ਬੜਾ ਪਿੰਡ ਦੀ ਜਸਪ੍ਰੀਤ, ਵਿਨਾਇਕ ਪਬਲਿਕ ਹਾਈ ਸਕੂਲ ਗੁਰਾਇਆ ਦੀ ਰਾਜਵੀਰ ਕੌਰ ਨੂੰ ਹੌਸਲਾ ਅਫਜਾਊ ਇਨਾਮ ਦਿੱਤੇ ਗਏ। ਸ਼ਹੀਦ ਊਧਮ ਸਿੰਘ ਦੀ ਤਸਵੀਰ ਬਣਾਉਣ ਦੇ ਮੁਕਾਬਲੇ 'ਚ ਐਕਸੈਲਸ਼ੀਅਰ ਕਾਨਵੈਂਟ ਸਕੂਲ ਗੁਰਾਇਆ ਦੀ ਗੁਰਪ੍ਰੀਤ ਕੌਰ ਨੇ ਪਹਿਲਾ, ਬ੍ਰਿਲੀਐਂਟ ਕਾਨਵੈਂਟ ਸਕੂਲ ਗੁਰਾਇਆ ਦੇ ਜਸਪ੍ਰੀਤ ਸਿੰਘ ਨੇ ਦੂਜਾ, ਸਰਕਾਰੀ ਮਿਡਲ ਸਕੂਲ ਦੁਸਾਂਝ ਖੁਰਦ ਦੇ ਨਵਦੀਪ ਕੁਮਾਰ ਨੇ ਤੀਜਾ ਇਨਾਮ ਹਾਸਲ ਕੀਤਾ। ਇਸ ਮੁਕਾਬਲੇ 'ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਦੀ ਆਂਚਲ, ਸ਼੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਦੀ ਪ੍ਰੀਤੀ ਚੌਧਰੀ ਨੂੰ ਹੌਸਲਾ ਹਫਜਾਊ ਇਨਾਮ ਦਿੱਤੇ ਗਏ। ਬੈਡਮਿੰਟਨ ਅੰਡਰ 17 ਦੇ ਮੁਕਾਬਲੇ 'ਚ ਗੁਰਾਇਆ ਦੇ ਅਕਾਸ਼ ਕਾਲੀਆ ਪਹਿਲੇ, ਮੁਠੱਡਾ ਕਲਾਂ ਦੇ ਬਲਕਰਨ ਸਿੰਘ ਦੂਜੇ ਅਤੇ ਮੁਠੱਡਾ ਕਲਾਂ ਦੇ ਹਰਸਿਮਰਨ ਸਿੰਘ ਤੀਜੇ ਸਥਾਨ 'ਤੇ ਰਹੇ। ਬੈਡਮਿੰਟਨ ਓਪਨ 'ਚ ਫਿਲੌਰ ਦੇ ਸੰਜੇ ਪਹਿਲੇ, ਅੱਟੀ ਦੇ ਕਰਤਾਰ ਸਿੰਘ ਦੂਜੇ ਅਤੇ ਗੁਰਾਇਆ ਦੇ ਗਿਫਟੀ ਹੀਰ ਤੀਜੇ ਨੰਬਰ 'ਤੇ ਰਹੇ। ਇਸ ਮੌਕੇ ਇਨਾਮਾਂ ਦੀ ਵੰਡ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰਸਟੀ ਪਰਗਟ ਸਿੰਘ ਜਾਮਾਰਾਏ ਨੇ ਕੀਤੀ। ਇਸ ਮੌਕੇ ਉਨ੍ਹਾਂ ਸੁਸਾਇਟੀ ਦੇ ਉੱਦਮ ਦਾ ਸਰਹਾਨਾ ਕਰਦੇ ਹੋਏ ਕਿਹਾ ਕਿ ਗਦਰੀ ਬਾਬਿਆਂ ਦੇ ਮੇਲੇ 'ਚ ਵੀ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਮੇਲੇ 'ਚ ਹੁੰਮ ਹੁਮਾ ਕੇ ਪੁੱਜਣ ਦਾ ਸੱਦਾ ਦਿੰਦੇ ਹੋਏ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ। ਇਸ ਸਮਾਗਮ 'ਚ ਪਿੰਡ ਦੇ ਸਰਪੰਚ ਕਾਂਤੀ ਮੋਹਣ, ਨੰਬਰਦਾਰ ਗੁਰਪਾਲ ਸਿੰਘ ਔਜਲਾ, ਅਮਰਜੀਤ ਸਿੰਘ ਮਹਿਮੀ, ਚਰਨਜੀਤ ਸਿੰਘ ਪੂਨੀਆ, ਨਿਰਮੋਲਕ ਸਿੰਘ, ਸਕੂਲ ਮੁਖੀ ਹਰਬਲਾਸ, ਲਖਵਿੰਦਰ ਕੌਰ, ਜਸਵਿੰਦਰ ਕੌਰ, ਨਿਰਮਲ ਕੌਰ, ਦਲਬੀਰ ਕੌਰ, ਹਰਜੀਤ ਸਿੰਘ ਚਾਨਾ, ਹਰਿੰਦਰ ਸਿੰਘ ਸਾਬੀ, ਦੀਪਕ ਭਾਰਤੀ, ਤਰਜਿੰਦਰ ਸਿੰਘ ਬੂਰਾ, ਦਲਵਿੰਦਰ ਸਿੰਘ ਸੈਂਭੀ, ਅਜੈ ਫਿਲੌਰ, ਮਨਜਿੰਦਰ ਸਿੰਘ ਢੇਸੀ, ਜਥੇਦਾਰ ਮਹਿੰਦਰ ਸਿੰਘ, ਬਲਬੀਰ ਸਿੰਘ, ਸੁਰਿੰਦਰ ਬਾਗਲਾ, ਰਜਿੰਦਰ ਮਹਿਮੀ, ਅਵਤਾਰ ਸਿੰਘ ਬਾਰੀਆ, ਅਵਤਾਰ ਸਿੰਘ ਭਲਵਾਨ, ਠੇਕੇਦਾਰ ਹੰਸ ਰਾਜ, ਗੁਰਮੁਖ ਸਿੰਘ ਕਾਕੂ, ਤੀਰਥ ਸਿੰਘ ਬਾਸੀ, ਅਵਤਾਰ ਲਾਲ, ਕਰਨੈਲ ਫਿਲੌਰ, ਮਨਜੀਤ ਸੂਰਜਾ, ਸੁਰਜੀਤ ਸਿੰਘ ਬਰਨਾਲਾ, ਬੂਟਾ ਸਿੰਘ ਔਜਲਾ, ਪੰਚ ਰਛਪਾਲ ਸਿੰਘ, ਪੰਚ ਗੁਰਮੀਤ ਲਾਲ, ਬਲਵਿੰਦਰ ਬਿੰਦੂ, ਸੋਢੀ ਸਿੰਘ, ਕਮਲ ਮਹਿਮੀ, ਪੰਚ ਸੋਮਾ ਰਾਣੀ, ਬੂਟਾ ਰਾਮ, ਅਮਰੀਕ ਮੁਠੱਡਾ, ਗੁਰਨਾਮ ਸਿੰਘ ਬੂਰਾ, ਜਸਵੰਤ ਸਿੰਘ ਬੂਰਾ, ਅਮਰਜੀਤ ਸਿੰਘ ਔਜਲਾ, ਸਿਰਾਜ ਕਨਵਰ ਰਾਏ, ਗੁਰਿੰਦਰਜੀਤ ਸਿੰਘ, ਰੌਕੀ ਮਹਿਮੀ, ਰਣਜੀਤ ਸਿੰਘ ਭੋਲਾ, ਅਵਤਾਰ ਰਾਮ, ਕੁਲਦੀਪ ਕੌਰ, ਗੁਰਮੀਤ ਲਾਲ, ਰਿੰਪੀ, ਗੀਤਾ, ਅਮਨਦੀਪ ਕੌਰ, ਬਲਬੀਰ ਕੌਰ, ਨਿਸ਼ਾ, ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਪ੍ਰਭਾਤ ਕਵੀ, ਸੰਦੀਪ ਸਿੰਘ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ। ਅੰਤ 'ਚ ਸਰਬਜੀਤ ਗਿੱਲ ਨੇ ਸਭਨਾ ਸਹਿਯੋਗੀਆਂ, ਖੇਡ ਪ੍ਰੇਮੀਆਂ ਅਤੇ ਭਾਗ ਲੈਣ ਵਾਲੇ ਸਕੂਲਾਂ ਦਾ ਧੰਨਵਾਦ ਕੀਤਾ।























































































No comments:

Post a Comment