ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਯੂਨਿਟ ਕਮੇਟੀ ਹਰੀਪੁਰ ਦੀਆਂ ਲੜਕੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਨ ਨੂੰ ਸਮਰਪਿਤ ਸਭਿਆਚਾਰਕ ਫਿਲਮ ਚੰਮ, ਨਾਟਕ ਅਤੇ ਕੋਰਿਓਗ੍ਰਾਫੀਆ ਕਰਵਾਈਆ ਗਈਆ।
ਇਸ ਨਾਟਕ ਮੇਲੇ ਦੀ ਅਗਵਾਈ ਮਨੀਸ਼ਾ ਰਾਣੀ ਨੇ ਕੀਤੀ। ਜਿਸ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਅਤੇ ਮਨਜੀਤ ਸੂਰਜਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ''ਬੇਟੀ ਬਚਾਓ,ਬੇਟੀ ਪੜਾਓ'' ਦਾ ਨਾਅਰਾ ਦੇਣ ਵਾਲੀ ਮੋਦੀ ਸਰਕਾਰ ਵਲੋਂ ਔਰਤਾਂ ਦੀ ਸਿਖਿਆ ਤੇ ਸੁਰੱਖਿਆ ਵੱਲ ਕੋਈ ਧਿਆਨ ਨਹੀ ਦਿਤਾ ਜਾ ਰਿਹਾ ਇਸਦੇ ਉਲਟ ਆਪਣੇ ਹੱਕਾਂ ਲਈ ਸੰਘਰਸ਼ ਵਾਲਿਆਂ ਨੂੰ ਡੰਡੇ ਦੇ ਜੋਰ ਨਾਲ ਦਬਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਲੜਕੀਆਂ ਨੇ ਪਿਛਲੇ ਸਮੇਂ ਦੌਰਾਨ ਪੀ.ਐਸ.ਐਫ. ਦੇ ਝੰਡੇ ਹੇਠ ਸੰਗ ਢੇਸੀਆ ਕਾਲਜ ਵਿਖੇ 324 ਦਲਿਤ ਵਿਦਿਆਰਥਣਾਂ ਦੀ 40 ਲੱਖ ਦੇ ਕਰੀਬ ਫੀਸ ਵੀ ਮੁਆਫ ਕਰਵਾਈ ਸੀ। ਇਸ ਮੌਕੇ ਜਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਗੁਰਦੀਪ ਗੋਗੀ, ਸੁਨੀਲ ਭੈਣੀ, ਰਿੱਕੀ ਮਿਓਵਾਲ, ਹਰਜੀਤ ਸਿੰਘ, ਰਿਤੂ, ਰਾਧਿਕਾ, ਸੁਨੀਤਾ, ਅਰਸ਼ਪ੍ਰੀਤ ਆਸ਼ੂ, ਹਰਪ੍ਰੀਤ ਹੈਪੀ, ਬਿੰਦਰ ਹਰੀਪੁਰ ਆਦਿ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
No comments:
Post a Comment