ਸ਼ਹੀਦ ਭਗਤ ਸਿੰਘ ਦੇ 110 ਵੇਂ ਜਨਮ ਦਿਵਸ ਨੂੰ ਸਮਰਪਿਤ ਪਿੰਡ ਹਰੀਪੁਰ ਖਾਲਸਾ ਵਿਖੇ 8 ਅਕਤੂਬਰ ਦਿਨ ਐਤਵਾਰ ਨੂੰ ਲੋਕ-ਪੱਖੀ ਸਭਿਆਚਾਰਕ ਫਿਲਮ ਚੰਮ ਅਤੇ ਨਾਟਕ ਪੇਸ਼ ਕੀਤੇ ਜਾਣਗੇ। ਇਸ ਦੀ ਜਾਣਕਾਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਯੂਨਿਟ ਕਮੇਟੀ ਹਰੀਪੁਰ ਖਾਲਸਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨੀਸ਼ਾ ਰਾਣੀ ਨੇ ਦਿਤੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 70 ਵਰ੍ਹੇ ਬੀਤ ਜਾਣ ਬਾਦ ਵੀ ਔਰਤਾਂ 'ਤੇ ਕੀਤੇ ਜਾਦੇ ਤਸ਼ੱਦਦ ਅੱਜ ਵੀ ਲਗਾਤਾਰ ਜਾਰੀ ਨੇ ਜਿਸ ਦੀ ਤਾਜ਼ਾ ਮਿਸਾਲ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਵਿਦਿਆਰਥਣਾਂ ਵਲੋਂ ਆਪਣੀ ਰਾਖੀ ਲਈ ਕੀਤੇ ਜਾ ਰਹੇ ਸੰਘਰਸ਼ 'ਤੇ ਲਾਠੀਚਾਰਜ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਹਿੰਗੀ ਹੋ ਰਹੀ ਵਿਦਿਆ, ਵੱਧ ਰਹੀ ਬੇਰੁਜਗਾਰੀ, ਸਿਹਤ ਸਹੂਲਤਾਂ ਦੀ ਘਾਟ, ਜਵਾਨੀ ਨੂੰ ਨਸ਼ਿਆਂ ਤੋ ਬਚਾਉਣ ਲਈ ਭਗਤ ਸਿੰਘ ਦੇ ਵਿਚਾਰਾਂ 'ਤੇ ਚਲਦਿਆਂ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਰਿਤੂ, ਰਾਧੀਕਾ, ਸੁਨੀਤਾ, ਰਿਤਿਕਾ, ਟੀਨਾ, ਪ੍ਰਿਆ ਅਤੇ ਬੇਬੀ ਆਦਿ ਹਾਜ਼ਰ ਸਨ।
No comments:
Post a Comment