Monday, 2 October 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਨਾਟਕ ਮੇਲਾ 7 ਨੂੰ ਬੇਗਮਪੁਰ ਵਿਖੇ।



ਫਿਲੌਰ- ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪਿੰਡ ਬੇਗਮਪੁਰ ਵਿਖੇ 7 ਅਕਤੂਬਰ ਨੂੰ ਲੋਕ-ਪੱਖੀ ਸਭਿਆਚਾਰਕ ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਦੀ ਜਾਣਕਾਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਯੂਨਿਟ ਕਮੇਟੀ ਬੇਗਮਪੁਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਦਿਤੀ। ਉਨ੍ਹਾਂ ਕਿਹਾ ਕਿ ਅੱਜ ਸਰਮਾਏਦਾਰ ਪਾਰਟੀਆਂ ਦੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਨੌਜਵਾਨਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ ਨੀਤੀਆਂ ਦੇ ਕਾਰਨ ਹੀ ਬੇਰੁਜਗਾਰੀ ਵਿੱਚ ਵਾਧਾ ਹੋਇਆ ਹੈ ਅਤੇ ਨਸ਼ਿਆ ਵੱਲ ਨੌਜਵਾਨਾਂ ਨੂੰ ਧੱਕਿਆ ਜਾ ਰਿਹਾ ਹੈ ਜਦਕਿ ਚੋਣਾਂ ਦੌਰਾਨ ਕੀਤੇ ਗਏ ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ, ਹਰ ਘਰ ਨੌਕਰੀ ਜਾਂ ਬੇਰੁਜਗਾਰੀ ਭੱਤਾ ਦੇਣ, ਲੜਕੀਆਂ ਨੂੰ ਪੀ.ਐਚ.ਡੀ. ਤਕ ਮੁਫਤ ਵਿਦਿਆ ਦੇਣ ਦੇ ਵਾਅਦੇ ਤੋ ਹੁਣ ਕੈਪਟਨ ਸਰਕਾਰ ਭਜਦੀ ਦਿਖਾਈ ਦਿੰਦੀ ਹੈ, ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਜਲਦ ਵਾਅਦੇ ਪੂਰੇ ਨਾ ਕੀਤੇ ਤਾਂ ਇਸ ਖਿਲਾਫ਼ ਸਭਾ ਵਲੋਂ ਸੰਘਰਸ਼ ਵਿਢਿਆ ਜਾਵੇਗਾ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ ਨੇ ਆਏ ਹੋਏ ਨੌਜਵਾਨਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਪਰਮਿੰਦਰ ਕੁਮਾਰ, ਓਕਾਰ ਬਿਰਦੀ, ਧਰਮਿੰਦਰ ਬਿਰਦੀ, ਬਲਜਿੰਦਰ ਕੁਮਾਰ, ਸੁਖਵਿੰਦਰ ਬਿਰਦੀ, ਬੱਬੂ, ਹਰਪ੍ਰੀਤ ਹੈਪੀ, ਮੁਕੇਸ਼, ਲੱਕੀ, ਰਵੀ, ਜੱਗੀ  ਤੋ ਇਲਾਵਾ ਯੂਨਿਟ ਕਮੇਟੀ ਮੈਂਬਰ ਹਾਜ਼ਰ ਸਨ।

No comments:

Post a Comment