ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਯਾਦਗਾਰੀ ਸੁਸਾਇਟੀ, ਮੁਠੱਡਾ ਕਲਾਂ
ਵਲੋਂ ਦੇਸ਼ ਭਗਤੀ ਦੀਆਂ ਮਹਾਨ ਰਵਾਇਤਾਂ ਨੂੰ ਅੱਗੇ ਤੋਰਦਿਆ, ਇਸ ਵਾਰ ਤੀਜਾ ਪੁਸਤਕ ਅਤੇ ਪੇਂਟਿੰਗ ਮੁਕਾਬਲਾ
24 ਅਕਤੂਬਰ ਨੂੰ ਪਿੰਡ ਮੁਠੱਡਾ ਕਲਾਂ 'ਚ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ 12ਵੀਂ ਜਮਾਤ ਤੱਕ ਦੇ
ਵਿਦਿਆਰਥੀਆਂ ਲਈ ਕਿਤਾਬ
'ਸੰਖੇਪ ਜੀਵਨੀ: ਸ਼ਹੀਦ ਭਗਤ ਸਿੰਘ ਅਤੇ ਦੋ ਅਹਿਮ ਲਿਖਤਾਂ' |
ਅਤੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ
ਸ਼ਹੀਦ ਊਧਮ ਸਿੰਘ ਦੀ ਤਸਵੀਰ |
ਬਣਾਉਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਖੇਡਾਂ ਨੂੰ
ਉਤਸ਼ਾਹਿਤ ਕਰਨ ਲਈ ਬੈਡਮਿੰਟਨ ਅੰਡਰ 17 ਲੜਕੇ ਸਕੂਲਾਂ ਲਈ ਅਤੇ ਓਪਨ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ।
ਦੇਸ਼ ਭਗਤ ਯਾਦਗਰ ਕਮੇਟੀ ਜਲੰਧਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ
ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਬਾਲਿਆਂ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਨਗ਼ਦ ਇਨਾਮ
ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਇਸ ਸਮਾਗਮ ਦਾ ਉਦਘਾਟਨ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਮਨਮੋਹਣ ਸ਼ਰਮਾ
ਕਰਨਗੇ ਅਤੇ ਇਨਾਮਾਂ ਦੀ ਵੰਡ ਦੇਸ਼ ਭਗਤ ਯਾਦਗਰ ਕਮੇਟੀ ਜਲੰਧਰ ਦੇ ਟਰੱਸਟੀ ਪਰਗਟ ਸਿੰਘ ਜਾਮਾਰਾਏ ਕਰਨਗੇ।
ਬੈਡਮਿੰਟਨ ਮੁਕਾਬਲੇ 'ਚ ਭਾਗ ਲੈਣ ਵਾਲੇ ਹਰ ਖ਼ਿਡਾਰੀ ਨੂੰ ਨਗਦ ਇਨਾਮ ਅਤੇ
ਸਰਟੀਫਿਕੇਟ ਦਿੱਤੇ ਜਾਣਗੇ। ਅੰਡਰ 17 ਵਾਲੇ ਸਕੂਲੀ ਬੱਚੇ ਆਪਣੇ ਸਕੂਲ ਤੋਂ ਉੱਮਰ ਸਬੰਧੀ ਲਿਖਵਾ ਕੇ
ਲਿਆਉਣ। ਹਰ ਸਕੂਲ 'ਚੋਂ ਸਿਰਫ ਇੱਕ ਖ਼ਿਡਾਰੀ ਹੀ ਭਾਗ ਲੈ ਸਕਦਾ ਹੈ। ਓਪਨ 'ਚ ਸਿਰਫ ਸੱਦੇ ਹੋਏ ਖਿਡਾਰੀ
ਹੀ ਭਾਗ ਲੈ ਸਕਣਗੇ। ਸਵੇਰ ਵੇਲੇ ਸਕੂਲੀ ਬੱਚਿਆਂ ਦੇ ਮੁਕਾਬਲੇ ਹੋਣਗੇ, ਇਸ ਉਪਰੰਤ ਓਪਨ ਦੇ ਮੁਕਾਬਲੇ
ਹੋਣਗੇ।
No comments:
Post a Comment