Sunday, 28 October 2018

ਸ਼ਹੀਦੇ ਆਜਮ ਭਗਤ ਸਿੰਘ ਦ ਜਨਮ ਦਿਹਾੜਾ ਮਨਾਇਆ


ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਹਾੜਾ ਪਿੰਡ ਮਲੂ ਨੰਗਲ ਵਿਚ ਬਣ ਰਹੇ ਦਫ਼ਤਰ ਸ਼ਹੀਦੇ ਆਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਯਾਦਗਾਰੀ ਟਰੱਸਟ ਵਿੱਚ ਜਨਤਕ ਜਥੇਬੰਦੀਆਂ ਵਲੋਂ ਮਨਾਇਆ ਗਿਆ ਜਿਸ ਵਿਚ ਕਿਸਾਨ ਸਭਾ ਦੇ ਆਗੂ ਬੇਅੰਤ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੰਤੋਖ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਤਹਿਸੀਲ ਕਮੇਟੀ ਮੈਂਬਰ ਧਰਮਿੰਦਰ ਸਿੰਘ ਤੇ ਜਨਤਕ ਜਥੇਬੰਦੀਆਂ ਦੇ ਮੈਂਬਰ ਵੀ ਹਾਜ਼ਰ ਸਨ

Sunday, 7 October 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਪਠਾਨਕੋਟ ਦਾ ਜਥੇਬੰਦਕ ਅਜਲਾਸ ਪਿੰਡ ਭੋਆ



ਭੋਆ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਪਠਾਨਕੋਟ ਦਾ ਜਥੇਬੰਦਕ ਅਜਲਾਸ ਪਿੰਡ ਭੋਆ ਵਿਖੇ ਹੋਇਆ। ਜਿਸ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਅਤੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ਕਟਾਰੂਚੱਕ ਨੇ ਸੰਬੋਧਨ ਕੀਤਾ। ਇਸ ਅਜਲਾਸ ਵਿੱੱਚ ਸੁਰਿੰਦਰ ਸ਼ਾਹ ਸਿਹੌੜਾ ਕਲਾਂ ਤਹਿਸੀਲ ਪ੍ਰਧਾਨ , ਡਾ ਰਜਿੰਦਰ ਕੁਮਾਰ ਕਟਾਰੂ ਚੱਕ ਸਕੱਤਰ ਸਮੇਤ 11 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗੲੀ।

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਜੋਧਾ (ਲੁਧਿਆਣਾ) ਵਿਖੇ ਹੋਏ ੲਿਨਕਲਾਬੀ ਮੇਲਾ







ਜੋਧਾ- ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਏ ੲਿਨਕਲਾਬੀ ਮੇਲਾ ਕਰਵਾੲਿਅਾ ਗਿਅਾ ਜਿਸ ਮੌਕੇ ਉਘੇ ਬੁੱਧੀਜੀਵੀ ਪ੍ਰੌ. ਜੈਪਾਲ ਸਿੰਘ , ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕਾਲਖ, ਹਰਨੇਕ ਗੁੱਜਰਵਾਲ, ਜਨਵਾਦੀ ਇਸਤਰੀ ਸਭਾ ਦੇ ਜ਼ਿਲ੍ਹਾ ਕਨਵੀਨਰ ਗੁਰਿੰਦਰ ਕੌਰ ਗੁੱਜਰਵਾਲ , ਡਾ. ਭਗਵੰਤ ਸਿੰਘ ਬੰੜੂਦੀ , ਹਰਪਿੰਦਰਪਾਲ ਜੋਧਾ ਬੈਲਜੀਅਮ , ਡਾ. ਪ੍ਰਦੀਪ ਜੋਧਾਂ ਅਤੇ ਹੋਰ...

Sunday, 30 September 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਕਮੇਟੀ ਰੁੜਕਾ ਕਲਾਂ ਦੀ ਮੀਟਿੰਗ



ਰੁੜਕਾ ਕਲਾਂ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਕਮੇਟੀ ਰੁੜਕਾ ਕਲਾਂ ਦੀ ਮੀਟਿੰਗ ਰੁੜਕਾ ਕਲਾਂ ਦਫਤਰ ਵਿਚ ਹੋੲੀ, ਜਿਸ ਵਿਚ ਪਿਛਲੇ ਕੰਮਾਂ ਦਾ ਰਿਵਿੳੂ ਕੀਤਾ ਅਤੇ ਪਿੰਡ ਵਿਚ ਮੈਂਬਰਸ਼ਿਪ ਅਭਿਅਾਨ ਚਲਾੳੁਣ ਅਤੇ 7 ਨਵੰਬਰ 2018 ਨੂੰ ਬਾਬਾ ਬਚਿੰਤ ਸਿੰਘ, ਕਿੰਗ ਅਾਫ ਰੁੜਕਾਂ ਕਲਾ (ਗਦਰੀ ਬਾਬਾ) ਦੇ ਨਾਂਅ 'ਤੇ ਲਾੲਿਬ੍ਰੇਰੀ ਖੋਲਣ ਦਾ ਫੈਸਲਾ ਕੀਤਾ ਗਿਅਾ।

Friday, 28 September 2018

Sbyf and psf young worker held Road show march from Phagwara to Khatkar kalan (Ancestral house of Bhagat singh) desicated to 111th birth anniversary of Bhagat singh .






ਖਟਕੜ ਕਲਾਂ - ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਖਟਕੜ ਕਲਾਂ ਵੱਲ ਵੱਖ-ਵੱਖ ਥਾਵਾਂ ਤੋਂ ਆਰੰਭੇ ਮੋਟਰਸਾਈਕਲ ਮਾਰਚ 'ਚ ਸ਼ਾਮਲ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਅਕੀਦਤ ਭੇਂਟ ਕੀਤੀ। ਇਸ ਮੌਕੇ ਮਾਰਚ ਦੀ ਅਗਵਾਈ ਮਨਜਿੰਦਰ ਢੇਸੀ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਸਤਨਾਮ ਸੁੱਜੋ, ਬਹਾਦਰ ਜਗਤਪੁਰ ਨੇ ਕੀਤੀ। ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਸਕੱਤਰ ਸ਼ਮਸ਼ੇਰ ਬਟਾਲਾ ਅਤੇ ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਸਾਮਰਾਜਵਾਦ ਖਿਲਾਫ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਸ਼ਹੀਦ ਭਗਤ ਸਿੰਘ ਨੇ ਇਨਕਾਲਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਦਿੱਤਾ ਸੀ ਪਰ ਦੇਸ਼ ਦੇ ਹਾਕਮ ਅਤੇ ਕੁੱਝ ਹੋਰ ਪਾਰਟੀਆਂ ਸਿਰਫ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਗਾ ਕੇ ਸ਼ਹੀਦ ਭਗਤ ਸਿੰਘ ਨਾਲ ਧਰੋਹ ਕਮਾ ਰਹੀਆ ਹਨ। ਅਜੇ ਫਿਲੌਰ ਨੇ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਗਲਿਆ ਸੜਿਆ ਸਿਸਟਮ ਬਦਲ ਕੇ ਬਰਾਬਰਤਾ ਵਾਲਾ ਪ੍ਰਬੰਧ ਉਸਾਰਨਾਂ ਚਾਹੁੰਦੇ ਸਨ ਪਰ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਕਂੇਦਰ ਸਰਕਾਰ ਫਿਰਕਾਪ੍ਰਸਤੀ ਫੈਲਾ ਕੇ ਦਲਿਤਾਂ ਅਤੇ ਘੱਟ ਗਿਣਤੀ ਲੋਕਾਂ 'ਤੇ ਲਗਾਤਾਰ ਤਸ਼ੱਦਦ ਕਰਕੇ ਦੇਸ਼ ਅੰਦਰ ਡਰ ਦਾ ਮਾਹੌਲ ਸਿਰਤ ਰਹੀਆ ਹਨ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਸਕੱਤਰ ਸ਼ਮਸ਼ੇਰ ਬਟਾਲਾ ਨੇ ਕਿਹਾ ਕਿ ਨਿਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਸਿਖਿਆ ਨੂੰ ਅਮੀਰਾਂ ਵਾਸਤੇ ਰਾਖਵੀ ਕਰਕੇ ਗਰੀਬਾਂ ਦੇ ਬੱਚਿਆ ਨੂੰ ਅੱਖਰ ਵਿਹੁਣਾ ਰੱਖਿਆ ਜਾ ਰਿਹਾ ਹੈ। ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸ਼ਰੇਆਮ ਨਸ਼ਾ ਵਰਤਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਕਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਜ਼ੋਸ਼ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਚਾਰੇ ਪਾਸੇ ਸਭਾ ਦੇ ਸਫੇਦ ਰੰਗ ਦੇ ਝੰਡੇ, ਬੈਨਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਮਹੌਲ ਨੂੰ ਇਨਕਾਲਬੀ ਰੰਗ 'ਚ ਲਬਰੇਜ਼ ਕਰ ਰਹੀਆ ਸਨ। ਇਸ ਮੌਕੇ ਮੱਖਣ ਸੰਗਰਾਮੀ, ਭਾਰਤੀ ਮਾਹੂੰਵਾਲ, ਜਰਨੈਲ ਜੈਲੀ, ਤਰਸੇਮ ਸ਼ਾਹਕੋਟ, ਸਨੀ ਫਿਲੌਰ, ਪ੍ਰਭਾਤ ਕਵੀ, ਆਸ਼ੂ ਫਿਲੌਰ, ਗੁਰਵਿੰਦਰ ਜਗਤਪੁਰ, ਜਸਪਾਲ ਭੱਟੀ, ਸੁਨੀਲ ਭੈਣੀ, ਗੁਲਸ਼ਨ, ਸੁੱਖ ਸੰਗਤਪੁਰ ਆਦਿ ਆਗੂ ਵੀ ਹਾਜਰ ਸਨ।

ਸਹੀਦ ਭਗਤ ਸਿੰਘ ਨੋਜਵਾਨ ਸਭਾ ਵਲੋਂ ਸਿਹੋੜਾ ਵਿੱਚ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ|



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਅਜਨਾਲਾ ਸ਼ਹਿਰ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ



रसूलपुर मे शहीद भगत सिंह नौजवान सभा ने शहीद भगत सिंह का जन्म दिवस मनाया गांव गुंजा इंकलाब के नारों से महिलाएं बड़ी गिनती में शामिल हुई


ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਬਾਬਾ ਬਕਾਲਾ ਦੇ ਕਾਰਕੁੰਨਾਂ ਵੱਲੋਂ ਮਸ਼ਾਲ ਮਾਰਚ ਕੀਤਾ ।


ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਮਨਸੂਰਾੰ ਵਿਖੇ ਮਸ਼ਾਲ ਮਾਰਚ



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈੰਟਸ ਫੈਡਰੇਸ਼ਨ PSF ਵੱਲ਼ੋ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਮਨਸੂਰਾੰ ਵਿਖੇ ਮਸ਼ਾਲ ਮਾਰਚ ਕੀਤਾ ਗਿਆ । ਇਸ ਮੌਕੇ ਤੇ ਜ਼ਿਲ੍ਹਾ ਸਕੱਤਰ ਹਰਨੇਕ ਗੁੱਜਰਵਾਲ , ਕਾ. ਸੋਮਨਾਥ ਮਨਸੂਰਾੰ , ਯੁਨਿਟ ਪ੍ਰਧਾਨ ਸਿਕੰਦਰ ਮਨਸੂਰਾ, ਸਕੱਤਰ ਮਨਪਿੰਦਰ , ਸੀਨੀ . ਮੀਤ ਪ੍ਰਧਾਨ ਸੁਖਵਿੰਦਰ ਕਾਕਾ , ਮੀਤ ਪ੍ਰਧਾਨ ਕੁਲਦੀਪ ਕੀਪਾ , ਖ਼ਜ਼ਾਨਚੀ ਜਤਿੰਦਰ ਚੋਪੜਾ ਨੇ ਸੰਬੋਧਨ ਕੀਤਾ ।

ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਤਹਿਸੀਲ ਕਮੇਟੀ ਸਰਦੂਲਗੜ੍ਹ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਸਰਦੂਲਗੜ੍ਹ ਵਿੱਚ ਮਾਰਚ



Sbyf workers candel march on 111th birthday of shaheed Bhagat singh at Faridkot


Wednesday, 26 September 2018

Sbyf phillaur organise programm last night dedicated to 111th birth anniversary of Shaheed Bhagat Singh









ਫਿਲੌਰ- ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਵਸ ਨੂੰ ਸਮਰਪਿਤ ੲਿਨਕਲਾਬੀ ਨਾਟਕ ਮੇਲਾ ਫਿਲੌਰ ਵਿਖੇ ਕਰਵਾੲਿਅਾ ਗਿਅਾ ੲਿਸ ਮੌਕੇ ਮਾਨਵਤਾ ਕਲਾ ਮੰਚ ਨਗਰ ਦੇ ਕਲਾਕਾਰਾਂ ਵੱਲੌਂ ੲਿਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਅਾ ਦਾ ਮੰਚਨ ਕੀਤਾ ਗਿਅਾ। ਜਿਸ ਨੂੰ ਸਭਾ ਦੇ ਸੂਬਾ ਜਨ.ਸਕੱਤਰ ਸ਼ਮਸੇਰ ਬਟਾਲਾ, ਪੀ.ਅੈਸ.ਅੈਫ. ਦੇ ਸਕੱਤਰ ਅਜੈ ਫਿਲੌਰ, ਮਨਜਿੰਦਰ ਢੇਸੀ, ਗੁਰਦੀਪ ਬੇਗਮਪੁਰ ਅਾਦਿ ਅਾਗੂਅਾ ਨੇ ਸੰਬੋਧਨ ਕੀਤਾ, ਮੰਚ ਸੰਚਾਲਨ ਦੀ ਭੂਮਿਕਾ ਮੱਖਣ ਸੰਗਰਾਮੀ ਨੇ ਨਿਭਾੲੀ 

Friday, 21 September 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿ. ਕਮੇਟੀ ਨਕੋਦਰ ਦੀ ਮੀਟਿੰਗ


ਨਕੋਦਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿ. ਕਮੇਟੀ ਨਕੋਦਰ ਦੀ ਮੀਟਿੰਗ ਸਾਥੀ ਦਲਵਿੰਦਰ ਕੁਲਾਰ ਦੀ ਪ੍ਧਾਨਗੀ ਹੇਠ ਹੋਈ | ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਕੁਲਾਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਫਗਵਾੜਾ ਤੋ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਤੱਕ ਸਕੂਟਰ-ਮੋਟਰਸਾਇਕਲ ਮਾਰਚ ਕੀਤਾ ਜਾਵੇਗਾ | ਜਿਸ ਵਿਚ ਤਹਿਸੀਲ ਭਰ 'ਚੋ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਣਗੇ |

Tuesday, 18 September 2018


ਸ਼ਹੀਦ ਸੋਹਣ ਸਿੰਘ ਢੇਸੀ



ਅੱਜ ਸ਼ਹੀਦ ਸੋਹਣ ਸਿੰਘ ਢੇਸੀ ਦੀ ਸ਼ਹਾਦਤ ਦੀ ਅਹਿਮੀਅਤ ੳੁਸ ਸਮੇਂ ਹੋਰ ਵੀ ਜ਼ਿਅਾਦਾ ਵੱਧ ਜਾਦੀ ਹੈ ਜਦੋਂ ਫਿਰਕਾਪ੍ਰਸਤੀ ਦਾ ਖਤਰਾ ਪੂਰੇ ਦੇਸ਼ 'ਤੇ ਮੰਡਰਾ ਰਿਹਾ ਹੈ, ਜਦ ਦੇਸ਼ ਦੀ ਹਰ ਸੰਸਥਾ ਨੂੰ ਹੁਕਮਰਾਨਾਂ ਦੁਅਾਰਾ ਫਿਰਕੂ ਰੰਗ ਚਾੜ੍ਹਿਅਾ ਜਾ ਰਿਹਾ ਹੋਵੇ, ਸਿੱਖਿਅਾ ਅਤੇ ਸਿੱਖਿਅਕ ਸੰਸਥਾਵਾਂ ਦਾ ਭਗਵਾਂਕਰਨ ਕਰਕੇ ਵਿਗਿਅਾਨ ਨੂੰ ਮਜ਼ਾਕ ਕੀਤਾ ਜਾ ਰਿਹਾ ਹੋਵੇ, ਜਦੋਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਜਵਾਨੀ ਨਸ਼ਿਅਾ ਦੇ ਨਾਗ ਨਾਲ ਡੰਗ ਮਾਰਿਅਾ ਜਾ ਰਿਹਾ ਹੋਵੇ, ਜਦੋਂ ਰੁਜ਼ਗਾਰ ਅਤੇ ਸਿੱਖਿਅਾ ਦਾ ਹੱਕ ਮੰਗਦੇ ਨੌਜਵਾਨਾਂ ਨੂੰ ਦੇਸ਼ ਧਰੋਹ ਦੇ ਖਿਤਾਬ ਦਿੱਤੇ ਜਾ ਰਹੇ ਹੋਣ, ਜਦੋਂ ਧਰਮ-ਨਿਰਪੱਖਤਾ ਅਤੇ ਜਮਹੂਰੀਅਤ ਦੀ ਬਾਤ ਪਾੳੁਣ ਵਾਲੇ ਬੁੱਧੀਜੀਵੀਅਾ ਨੂੰ ਮੌਤ ਦੇ ਘਾਟ ੳੁਤਾਰਿਅਾ ਜਾ ਰਿਹਾ ਹੋਵੇ ਤੇ ਬਚੇ ਹੋੲਿਅਾ ਨੂੰ ਜੇਲ੍ਹਾਂ 'ਚ ਸੁੱਟਿਅਾ ਜਾ ਰਿਹਾ ਹੋਵੇ । ਤਾਂ ਸੋਹਣ ਸਿੰਘ ਢੇਸੀ ਦੀ ਕੁਰਬਾਨੀ ਦੀ ਅਹਿਮੀਅਤ ਹੋਰ ਜ਼ਿਅਾਦਾ ਵੱਧ ਜਾਦੀ ਹੈ। ਕਿੳੁਕਿ ਸੋਹਣ ਸਿੰਘ ਢੇਸੀ ਕਾਲਖ ਦੇ ਵਣਜਾਰਿਅਾ ਹੱਥੋਂ ਸ਼ਹੀਦ ਹੋਣ ਦੇ 29ਸਾਲਾਂ ਬਾਅਦ ਵੀ ਨੌਜਵਾਨਾਂ ਲੲੀ ਸ਼ੰਘਰਸਾਂ ਦਾ ਰਾਹ ਦਸੇਰਾ ਹੈ, ਅੱਜ ਵੀ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਦਾ ਪ੍ਰਤੀਕ ਹੈ, ਅੱਜ ਵੀ ੲਿਨਕਲਾਬ ਲੲੀ ਸ਼ੰਘਰਸ਼ ਕਰਦੇ ਨੌਜਵਾਨਾਂ ਲੲੀ ਮਿਸਾਲ ਹੈ । ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪਜਾਬ-ਹਰਿਅਾਣਾ ਅਾਪਣੇ ੲਿਸ ਹਰਮਨ ਪਿਅਾਰੇ ਅਾਗੂ ਨੂੰ ਸ਼ਰਧਾ ਦੇ ਫੁੱਲ ਭੇੰਟ ਕਰਦੀ ਹੈ ਤੇ ੳੁਸਦੇ ਅਧੂਰੇ ਸੁਪਨਿਅਾ ਨੂੰ ਪੂਰਾ ਕਰਨ ਦਾ ਵਚਨ ਦਹੁਰਾੳੁਦੀ ਹੈ।

ਸ਼ਹੀਦੀ ਦਿਵਸ 18 ਸਤੰਬਰ 1989

Sunday, 9 September 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੀ ਤਹਿਸੀਲ ਅਜਨਾਲਾ ਦਾ ਜਥੇਬੰਦਕ ਅਜਲਾਸ



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੀ ਤਹਿਸੀਲ ਅਜਨਾਲਾ ਦਾ ਜਥੇਬੰਦਕ ਅਜਲਾਸ ਸਾਥੀ ਕੁਲਵੰਤ ਸਿੰਘ ਮੱਲੂਨੰਗਲ, ਸਤਵਿੰਦਰ ਸਿੰਘ ਹੋਠੀਆਂ, ਸੁੱਚਾ ਸਿੰਘ ਘੋਗਾ, ਜੱਗਾ ਸਿੰਘ ਡੱਲਾ ,ਸਾਹਿਬ ਸਿੰਘ ਬੂਆਨੰਗਲੀ ਦੀ ਸਾਂਝੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਤਹਿਸੀਲ ਜਥੇਬੰਦਕ ਇਜਲਾਸ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਅਤੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਦੁਧਰਾਏ ਨੇ ਸੰਬੋਧਨ ਕੀਤਾ ।ਇਸ ਤਹਿਸੀਲ ਅਜਲਾਸ ਵਿੱਚ ਕੁਲਵੰਤ ਸਿੰਘ ਮੱਲੂ ਨੰਗਲ ਤਹਿਸੀਲ ਪ੍ਰਧਾਨ ਤੇ ਸਤਵਿੰਦਰ ਸਿੰਘ ਹੋਠੀਆਂ ਤਹਿਸੀਲ ਸਕੱਤਰ ਸਮੇਤ 17 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ ।

Tuesday, 26 June 2018

ਨਸ਼ੇ ਨਾਲ ਹੋ ਰਹੀਆਂ ਮੌਤਾਂ ਦੇ ਵਿਰੋਧ 'ਚ ਪ੍ਰਦਰਸ਼ਨ


ਜੋਧਾਂ : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਸੰਵੇਦਨਸ਼ੀਲ ਹਿਰਦਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਰਜ਼ਾਈ ਹੋਏ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਨਾਲ-ਨਾਲ ਨਸ਼ਿਆਂ ਦੀ ਗ੍ਰਿਫਤ 'ਚ ਆਏ ਨੌਜਵਾਨਾਂ ਦੀਆਂ ਮੌਤਾਂ ਹੁਣ ਪੰਜਾਬ ਦੇ ਲੋਕਾਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇਸੇ ਤਹਿਤ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਜਿਨਾਂ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲਾ ਲੁਧਿਆਣਾ ਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ .ਐੱਸ.ਐੱਫ) ਜਿਲਾ ਲੁਧਿਆਣਾ ਵੱਲੋਂ ਜੋਧਾਂ ਰਤਨ ਬਾਜਾਰ 'ਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੇ ਵਿਰੋਧ 'ਚ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।


ਇਥੇ ਇਹ ਵਰਨਣਯੋਗ ਵੀ ਹੈ ਕਿ ਅੱਜ ਨਸ਼ੀਲੇ ਪਦਾਰਥਾਂ ਅਤੇ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਨ ਵੀ ਹੈ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਮਨਸੂਰਾਂ ਯੂਨਿਟ ਦੇ ਪ੍ਰਧਾਨ ਸਿਕੰਦਰ ਸਿੰਘ ਮਨਸੂਰਾਂ ਨੇ ਕਿਹਾ ਕਿ ਪਹਿਲਾਂ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਰਾਜ 'ਚ ਨਸ਼ਿਆਂ ਦਾ ਕਾਰੋਬਾਰ ਪੂਰੇ ਜ਼ੋਬਨ 'ਤੇ ਰਿਹਾ ਅਤੇ ਹੁਣ ਰਾਜ ਸੱਤਾ ਤੇ ਕਾਬਜ ਕੈਪਟਨ ਸਰਕਾਰ ਜਿਸ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਇਕ ਮਹੀਨੇ 'ਚ ਬੰਦ ਕਰਨ ਦਾ ਦਾਅਵਾ ਕੀਤਾ ਸੀ, ਇਸ ਸਰਕਾਰ ਨੇ ਵਾਅਦਾ ਤਾਂ ਕੀ ਪੂਰਾ ਕਰਨਾ ਉਸ ਦੇ ਉਲਟ ਨਸ਼ਿਆਂ ਦੇ ਸੌਦਾਗਰਾਂ ਨੂੰ ਹੋਰ ਖੁੱਲ੍ਹੀਆਂ ਛੁੱਟੀਆਂ ਦੇ ਰੱਖੀਆਂ ਹਨ। ਜਿਸ ਦੇ ਸਿੱਟੇ ਵਜੋਂ ਆਏ ਦਿਨ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਕੇ ਆਪਣੀ ਮੌਤ ਗਲੇ ਲਗਾ ਰਹੇ ਹਨ। ਉਨਾਂ ਨਸ਼ਿਆਂ ਦੇ ਵਧ ਰਹੇ ਕਾਰੋਬਾਰ ਨੂੰ ਪੁਲਸ-ਸਿਆਸੀ ਤੇ ਗੁੰਡਾ ਗੱਠਜੋੜ ਨੂੰ ਦੋਸ਼ੀ ਠਹਿਰਾਇਆ।
ਇਸ ਮੌਕੇ ਤੇ ਏਰੀਆ ਕਮੇਟੀ ਜੋਧਾਂ ਦੇ ਪ੍ਰਧਾਨ ਲਵਪ੍ਰੀਤ ਸਿੰਘ ਗੁੱਜਰਵਾਲ, ਜੋਧਾਂ ਯੂਨਿਟ ਦੇ ਪ੍ਰਧਾਨ ਅਮਰੀਕ ਸਿੰਘ ਮੀਕਾ, ਜਿਲਾ ਆਗੂ ਰਾਣਾ ਲਤਾਲਾ, ਚਰਨਜੀਤ ਲਤਾਲਾ, ਦੀਪੀ ਜੋਧਾਂ, ਵਿੱਕੀ ਜੋਧਾਂ, ਖੁਸ਼ਪ੍ਰੀਤ ਜੋਧਾਂ, ਪੀ.ਐੱਸ.ਐੱਫ ਦੇ ਕਨਵੀਨਰ ਮਨਪ੍ਰੀਤ ਮੋਨੂ ਜੋਧਾਂ, ਕੁਲਦੀਪ ਸਿੰਘ ਦੀਪਾ ਮਨਸੂਰਾਂ, ਸੁਖਵਿੰਦਰ ਕਾਕਾ ਮਨਸੂਰਾਂ, ਜਤਿੰਦਰ ਚੋਪੜਾ, ਨਵਨੀਤ, ਬੂਟਾ ਮਨਸੂਰਾਂ, ਗੁਰਪ੍ਰੀਤ ਗੋਗੀ, ਹਰਪ੍ਰੀਤ, ਗੁਰੀ ਗਰੇਵਾਲ, ਸਹਿਬਾਜ ਖਾਨ, ਬੂਟਾ ਸਿੰਘ, ਸੁਖਦੀਪ ਸਹਿਜਾਦ, ਹਰਕੀਰਤ, ਜਸਵੀਰ, ਇੰਦਰਪਾਲ ਫੱਲੇਵਾਲ, ਸੁਰਪ੍ਰੀਤ ਬੱਲੋਵਾਲ ਸ਼ਸ਼ੀ ਲੋਹਗੜ੍ਹ, ਵਰਿੰਦਰ ਸਿੰਘ ਬ੍ਰਹਮਪੁਰ, ਰਣਦੀਪ ਸਿੰਘ ਲੀਲ ਪੰਚ, ਬਲਜਿੰਦਰ ਜੋਧਾਂ, ਏ.ਕੇ. ਲੁਧਿਆਣਾ, ਸੋਨੀ ਮਨਸੂਰਾਂ, ਕਰਨੈਲ ਸਿੰਘ ਰਤਨ, ਸੰਤਾ ਸਿੰਘ ਰਤਨ, ਸਚਿਨ ਸਹਿਜਾਦ, ਦੀਪਾ ਜੋਧਾਂ, ਦਲਬੀਰ ਏਸ਼ੀਨ ਤੋਂ ਇਲਾਵਾ ਹੋਰ ਵੱਖ ਵੱਖ ਪਿੰਡਾਂ 'ਚ ਨੌਜਵਾਨਾਂ ਵਿਦਿਆਰਥੀਆਂ ਤੇ ਜੋਧਾਂ-ਰਤਨ ਬਾਜਾਰ ਦੇ ਦੁਕਾਨਦਾਰਾਂ ਨੇ ਇਸ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈ ਕੇ ਮੰਗ ਕੀਤੀ ਕਿ ਨਸ਼ਿਆਂ ਦੇ ਤਸਕਰਾਂ  ਨੂੰ ਜਲਦੀ ਕਾਬੂ ਕੀਤਾ ਜਾਵੇ।
ਇਸ ਮੌਕੇ ਤੇ ਐਲਾਨ ਕੀਤਾ ਗਿਆ ਕਿ 1 ਜੁਲਾਈ ਨੂੰ ਜੋਧਾਂ-ਰਤਨ ਬਾਜਾਰ 'ਚ ਨਸ਼ਿਆਂ ਖਿਲਾਫ ਸਵੇਰੇ 10 ਵਜੇ ਵੱਡੇ ਇਕੱਠ ਕੀਤਾ ਜਾਵੇਗਾ।

ਨਸ਼ਿਆਂ ਤੋਂ ਜਵਾਨੀ ਨੂੰ ਜਾਗਰੂਕ ਕਰਨ ਲਈ ਮੀਟਿੰਗ ਕੀਤੀ


ਫ਼ਤਿਆਬਾਦ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਨਸ਼ਿਆਂ ਨਾਲ ਤਬਾਹ ਹੋ ਰਹੀ ਜਵਾਨੀ ਨੂੰ ਜਾਗਰੂਕ ਕਰਨ, ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਵਿਰੁੱਧ ਅਤੇ ਨਸ਼ੇ ਦਾ ਵਪਾਰ 'ਤੇ ਰੋਕ ਲਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ,।ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਪਿੰਡ ਵੇਈਪੂਈ ਵਿਖੇ ਨੌਜਵਾਨਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਇੱਥੇ ਇਹ ਵਰਨਣਯੋਗ ਵੀ ਹੈ ਕਿ ਅੱਜ ਨਸ਼ੀਲੇ ਪਦਾਰਥਾਂ ਅਤੇ ਤਸਕਰੀ ਦੇ ਖ਼ਿਲਾਫ਼ ਅੰਤਰਰਾਸ਼ਟਰੀ ਦਿਨ ਵੀ ਹੈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਸੁਲੱਖਣ ਸਿੰਘ ਤੁੜ ਨੇ ਕਿਹਾ ਕੇ ਕਾਂਗਰਸ ਦੀ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾ ਪਵਿੱਤਰ ਬਾਣੀ ਦੀ ਸਹੁੰ ਚੁੱਕ ਕੇ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਨਸ਼ੇ ਦਾ ਵਪਾਰ ਸ਼ਰੇਆਮ ਹੋ ਰਿਹਾ ਹੈ।।ਹਰ ਰੋਜ਼ ਨੌਜਵਾਨਾਂ ਦੀਆਂ ਮੌਤਾਂ ਨਸ਼ੇ ਦੇ ਟੀਕੇ ਲਾਉਣ ਨਾਲ ਹੋ ਰਹੀਆਂ ਹਨ। ਇੱਕ ਦਿਨ ਵਿੱਚ ਹੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆ, ਭੈਲ, ਐਮਾ 'ਚ ਅਤੇ ਇੱਕ ਲੁਧਿਆਣਾ ਸਮੇਤ ਚਾਰ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ ਭਾਜਪਾ ਦੇ ਰਾਹ 'ਤੇ ਹੀ ਚੱਲ ਰਹੀ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ਿਆਂ ਨਾਲ ਤਬਾਹ ਕਰ ਰਹੀ ਹੈ। ਸਿਆਸੀ ਆਗੂਆਂ ਦੀ ਸ਼ਹਿ ਉੱਪਰ ਪੁਲੀਸ ਅਤੇ ਸਮਗਲਰਾਂ ਦਾ ਗੱਠਜੋੜ ਬਣਿਆ ਹੋਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਨਿਰਾਸ਼ਾ ਛੱਡ ਕੇ ਨਸ਼ਿਆਂ ਵਿਰੁੱਧ ਅਤੇ ਰੁਜ਼ਗਾਰ ਪ੍ਰਾਪਤੀ ਸੰਘਰਸ਼ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਸ਼ਵਿੰਦਰ ਸਿੰਘ, ਜਸਪਾਲ ਸਿੰਘ, ਸੁਖਪਾਲ ਸਿੰਘ, ਹੀਰਾ ਸਿੰਘ, ਸਤਨਾਮ ਸਿੰਘ, ਮਿੱਠੂ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।

Monday, 25 June 2018

ਨੌਜਵਾਨਾਂ ਤੇ ਵਿਦਿਆਰਥੀਆਂ ਨੇ ਮਨਸੂਰਾਂ 'ਚ ਹਜ਼ਾਰ ਬੂਟੇ ਲਗਾਏ


ਜੋਧਾਂ : ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ, ਗਲੋਬਲ ਵਾਰਮਿੰਗ ਨੂੰ ਘਟਾਉਣ ਤੇ ਵਾਯੂੰਡਲ 'ਚ ਆਕਸੀਜਨ ਦੀ ਮਾਤਰਾ ਵਧਾਉਣ ਦੇ ਯਤਨ ਵਜੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ) ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ 'ਚ ਰੁੱਖ ਲਾਓ ਤੇ ਰੁੱਖ ਬਚਾਓ ਦੀ ਮੁਹਿੰਮ ਤਹਿਤ ਪਿੰਡ ਮਨਸੂਰਾਂ (ਨੇੜੇ ਜੋਧਾਂ) ਦੇ ਨੌਜਵਾਨਾਂ ਤੇ ਵਿਦਿਆਰਥੀਆਂ ਜਿਹੜੇ ਉਕਤ ਸਭਾਵਾਂ ਨਾਲ ਸੰਬੰਧ ਰੱਖਦੇ ਹਨ, ਉਨਾਂ ਵੱਲੋਂ ਪਿੰਡ ਮਨਸੂਰਾਂ ਵਿਖੇ ਜਨਤਕ ਥਾਵਾਂ, ਵਿਦਿਅਕ ਅਦਾਰਿਆਂ ਤੇ ਸੜਕਾਂ ਦੇ ਆਲੇ-ਦੁਆਲੇ ਇਕ ਹਜ਼ਾਰ ਤੋਂ ਉਪਰ ਬੂਟੇ ਲਗਾਏ ਗਏ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਮਨਸੂਰਾਂ ਦੇ ਪ੍ਰਧਾਨ ਸਿਕੰਦਰ ਸਿੰਘ, ਸਕੱਤਰ ਮਨਪਿੰਦਰ ਸਿੰਘ, ਜੁਆਇੰਟ ਸਕੱਤਰ ਗੁਰਪ੍ਰੀਤ ਗੁਰੀ, ਖਜ਼ਾਨਚੀ ਜਤਿੰਦਰ ਚੋਪੜਾ, ਮੀਤ ਪ੍ਰਧਾਨ ਰਣਜੀਤ ਸਿੰਘ, ਕੁਲਦੀਪ ਸਿੰਘ ਮੀਤ ਪ੍ਰਧਾਨ ਤੋਂ ਇਲਾਵਾ ਪੀ.ਐੱਸ.ਐੱਫ ਆਗੂਆਂ ਹਰਦੀਪ ਸਿੰਘ, ਭਿੰਦਰ ਸਿੰਘ, ਨਵਨੀਤ ਸਿੰਘ, ਸਿਮਰਨਜੀਤ ਸਿੰਘ, ਹਰਮਨ ਨੇ ਦਸਿਆ ਕਿ ਮਨਸੂਰਾਂ ਪਿੰਡ 'ਚ ਹੋਰ 4 ਹਜ਼ਾਰ ਬੂਟੇ ਲਗਾਏ ਜਾਣਗੇ। ਇਸ ਮੌਕੇ 'ਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਕਾ ਟੇਲਰ, ਅਵਤਾਰ ਸਿੰਘ, ਹਰਮੇਸ਼ ਮੇਸ਼ੀ, ਧਰਮ ਪਾਲ ਸਿੰਘ, ਸੰਗਤ ਸਿੰਘ, ਸਤਨਾਮ ਸਿੰਘ, ਟਿੰਕੂ, ਇੰਦਰਜੀਤ ਸਿੰਘ, ਜੀਤ ਸਿੰਘ, ਗੁਰਪਿੰਦਰ ਸਿੰਘ, ਨਵਪ੍ਰੀਤ ਸਿੰਘ, ਮਨਦੀਪ ਕਾਲਾ, ਸੁਖਦੇਵ ਸਿੰਘ ਤੇ ਹੋਰ ਨੌਜਵਾਨ ਤੇ ਵਿਦਿਆਰਥੀ ਹਾਜ਼ਰ ਸਨ।

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਨਸ਼ੇ ਦੇ ਖਿਲਾਫ਼ ਅਤੇ ਵਾਤਾਵਰਨ ਦੇ ਬਚਾਓ ਲਈ ਸੈਮੀਨਾਰ 31 ਨੂੰ -ਅਜੈ ਫਿਲੌਰ



'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦੇਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਕਰੇਗੀ 28 ਸਤੰਬਰ ਨੂੰ ਕੈਪਟਨ ਨੂੰ ਸਵਾਲ- ਢੇਸੀ
ਗੋਰਾਇਆ-  ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ  ਜਿਲਾ ਕਮੇਟੀ  ਜਲੰਧਰ ਦੀ ਮੀਟਿੰਗ ਮਨਜਿੰਦਰ ਢੇਸੀ  ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ  ਵਿਖੇ ਹੋਈ।  ਮੀਟਿੰਗ ਦੌਰਾਨ ਪੰਜਾਬ ਦੇ ਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਨਸ਼ਿਆਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਸਖਤ ਨੋਟਿਸ ਲੈਦਿਆਂ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਚੋਣਾਂ ਦੌਰਾਨ  ਗੁਟਕਾ ਸਾਹਿਬ ਦੀਆ ਸੌਹਾਂ ਕੇ ਇਕ ਮਹੀਨੇ 'ਚ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਦਾ ਲਾਰਾ ਲਾ ਕੇ ਸੱਤਾ ਹਾਸਲ ਕਾਰਨ ਵਾਲੀ ਕੈਪਟਨ ਸਰਕਾਰ ਪੂਰੇ ਇਕ ਸਾਲ ਬਾਦ ਵੀ ਨਸ਼ਾ ਖਤਮ ਕਰਨ 'ਚ ਪੂਰੀ ਤਰਾਂ ਨਾਲ ਨਾਕਾਮਯਾਬ ਰਹੀ ਹੈ, ਇਹ ਸਭ ਕੈਪਟਨ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ 'ਚ ਧਸਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਨੇ ਕਾਰਪੋਰੇਟ ਘਰਾਣਿਆ ਨੂੰ ਮੁਨਾਫੇ ਦੇਣ ਲਈ ਇਥੋਂ ਦੇ ਪਾਣੀਆ ਨੂੰ ਗੰਦਲਾ ਕੀਤਾ ਹੈ, ਜਿਸ ਕਾਰਨ ਪੂਰਾ ਪੰਜਾਬ ਕੈਂਸਰ ਦਾ ਗੜ ਬਣਦਾ ਜਾ ਰਿਹਾ ਹੈ। ਇਸ ਵਧਦੇ ਨਸ਼ੇ ਅਤੇ ਜਲ ਪ੍ਰਦੂਸ਼ਣ ਦੇ ਖਿਲਾਫ਼ ਸਭਾ ਵਲੋਂ ਪੂਰੇ ਪੰਜਾਬ 'ਚ 1 ਜੁਲਾਈ ਤੋ ਲੈ ਕੇ 30 ਜੁਲਾਈ ਤੱਕ ਪੌਦੇ ਲਗਾ ਕੇ ਨੌਜਵਾਨਾਂ ਨੂੰ ਨਸ਼ਿਆ ਦੇ ਖਿਲਾਫ ਜਥੇਬੰਦ ਕਰਕੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਸੁਨਾਮ ਦੇ ਜੱਦੀ ਸ਼ਹਿਰ ਸੁਨਾਮ ਵਿਖੇ ਸੈਮੀਨਾਰ ਕਰਕੇ ਸੰਘਰਸ਼ ਨੂੰ ਤੇਜ਼ ਕਰੇਗੀ।
ਇਸ ਮੌਕੇ ਜਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੂੰ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਹਰੇਕ ਵਿਦਿਆਰਥੀ ਨੂੰ ਮੁਫਤ ਸਿਖਿਆ ਅਤੇ ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ, ਹਰ ਘਰ ਸਰਕਾਰੀ ਨੌਕਰੀ, ਹਰ ਬੇਰੁਜਗਾਰ ਨੌਜਵਾਨ ਨੂੰ 2500 ਰੁਪਏ ਬੇਰੁਜਗਾਰੀ ਭੱਤਾ ਆਦਿ ਵਾਅਦਿਆਂ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ, ਜਿਸ ਲਈ ਸਭਾ ਵਲੋਂ ਇਹਨਾਂ ਮੁੱਦਿਆ ਦੀ ਪ੍ਰਾਪਤੀ ਲਈ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦੇਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਨੂੰ ਖਟਕੜ ਕਲਾਂ ਇਕੱਠਾ ਕਰਕੇ ਉਥੇ ਪੁਜਣ ਵਾਲੇ ਕਾਗਰਸੀ ਲੀਡਰਾਂ ਨੂੰ ਇਸ ਸਬੰਧੀ ਸਵਾਲ ਕਰੇਗੀ।
ਇਸ ਮੌਕੇ ਮੱਖਣ ਸੰਗਰਾਮੀ, ਗੁਰਦੀਪ ਗੋਗੀ,ਜੱਸਾ ਰੁੜਕਾ, ਵਿਜੈ ਰੁੜਕਾ,ਰਿੱਕੀ ਮਿਉਵਾਲ, ਦਲਵਿੰਦਰ ਕੁਲਾਰ, ਭਾਰਤੀ ਮਾਹੂੰਵਾਲ, ਜਰਨੈਲ ਜੈਲੀ  ਆਦਿ ਹਾਜ਼ਰ ਸਨ।
ਜਾਰੀ ਕਰਤਾ
ਅਜੈ ਫਿਲੌਰ
95693-87333

Sunday, 24 June 2018

झारखंड के खुंटी में बलात्कार के खिलाफ रोष मार्च


रतिया : झारखंड के खूंटी जिले के पत्थर गढ़ी नामक स्थान पर मानवता स्तरीय और अन्य सामाजिक बुराइयों के खिलाफ नुक्कड़ नाटकों के द्वारा लोगों को जागरुक करने गई पांच लड़कियों से बलात्कार की घटना सामने आई है जिसमें रेड आर्ट्स और शहीद भगत सिंह नौजवान सभा के कार्यकर्ताओं मैं रोष है इस घटना के खिलाफ दोषियों पर कार्रवाई करने की मांग फतेहाबाद जिले में 28 दिनों में 11 बलात्कार की घटना होना हमारे इलाके के लिए बहुत ही शर्म की बात है कानून व्यवस्था का जनाजा निकल चुका है  केंद्र सरकार विकास के दावे कर रही है मगर असलियत कुछ और  है शिक्षा चिकित्सा रोजगार जैसे बुनियादी सवालों से लोगों का ध्यान भटकाने के लिए धर्म की आड़ में सरकार के सहयोग से लगातार लोगों का आपसी भाईचारा तोड़ने के प्रयास किए जा रहे हैं मंदिर मस्जिद के नाम पर लोगों को लड़वाने की तैयारी की जा रही है आजाद हिंदुस्तान में ऐसी घटनाएं घटना क्या संकेत दे रही है हम तमाम इंसाफ पसंद लोगों से अपील करते हैं ऐसी घटनाओं का पुरजोर विरोध किया जाए जात पात और धर्म के नाम पर झगड़ा करने वालों के खिलाफ भी लोगों को जागरूक किया जाए इस प्रदर्शन में मनदीप नथवान निर्भय रतिया तहसील के प्रधान रवि सतनाम रेड आर्ट्स से दीपक नियाज त्रिलोचन अतुल आजाद मनजिंदर प्रवीण तहसील कमेटी मेंबर अमर भी शामिल थे

ਵਾਤਾਵਰਨ ਨੂੰ ਬਚਾਉਣ ਲਈ ਮੀਟਿੰਗ ਕੀਤੀ


ਲੁਧਿਆਣਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਬਰਾਂਚ ਲੋਹਟਬੱਦੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਕਿ ਵਾਤਾਵਰਨ ਨੂੰ ਬਚਾਉਣ ਲਈ ਦਰਖ਼ਤ ਲਗਾਏ ਜਾਣਗੇ। ਨੌਜਵਾਨਾਂ ਨੂੰ ਨਸ਼ਿਆ ਖ਼ਿਲਾਫ਼ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਤੇ ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਅਮਰ ਸਿੰਘ ਆਦਿ ਹਾਜ਼ਰ ਸਨ।

Monday, 18 June 2018

ਨਸ਼ਿਆਂ ਖ਼ਿਲਾਫ਼ ਲਾਮਬੰਦੀ ਕੀਤੀ


ਤਰਨ ਤਾਰਨ: ਡੁੱਬ ਰਹੀ ਨਸ਼ਿਆਂ ਜਵਾਨੀ ਨੂੰ ਬਚਾਉਣ ਲਈ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਿਰੁੱਧ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਦੀ ਪ੍ਰਧਾਨਗੀ ਹੇਠ ਜ਼ਿਲਾ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਨੂੰ ਸਭਾ ਦੇ ਸਾਬਕਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਸਭਾ ਦੇ ਸਾਬਕਾ ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ 'ਤੇ ਅਲੋਚਨਾ ਕੀਤੀ ਅਤੇ ਨੌਜਵਾਨਾਂ ਨੂੰ ਸੰਘਰਸ਼ 'ਚ ਕੁੱਦਣ ਦੀ ਅਪੀਲ ਕੀਤੀ। ਇਸ ਮੀਟਿੰਗ 'ਚ ਸੁਰਜੀਤ ਸਿੰਘ ਕੋਟ, ਪਰਗਟ ਸਿੰਘ ਪੱਟੀ, ਮੌਸ ਸਿੰਘ ਮੱਖੂ, ਹਰਜਿੰਦਰ ਸਿੰਘ ਭੁੱਲਰ, ਹਰਦੇਵ ਸਿੰਘ ਜਲਾਲਾਬਾਦ, ਚਰਨਜੀਤ ਸਿੰਘ ਲੌਹਕਾ, ਸੁਖਦੇਵ ਸਿੰਘ ਪੂਨੀਆ, ਅੰਗਰੇਜ਼ ਸਿੰਘ ਦਿਆਲਪੁਰਾ ਆਦਿ ਹਾਜ਼ਰ ਸਨ। ਇਸ ਮੌਕੇ ਅਣਅਧਿਕਾਰਤ ਠੇਕੇ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਵੀ ਫ਼ੈਸਲਾ ਕੀਤਾ ਗਿਆ।

Sunday, 17 June 2018

ਸੁਖਦੀਪ ਸਹਿਜਾਦ ਪ੍ਰਧਾਨ ਤੇ ਮਨਦੀਪ ਸਹਿਜਾਦ ਸਕੱਤਰ ਬਣੇ


ਜੋਧਾਂ : ਸ਼ਹੀਦ ਭਗਤ ਨੌਜਵਾਨ ਸਭਾ ਪੰਜਾਬ ਵੱਲੋਂ ਸੂਬਾਈ ਪੱਧਰ 'ਤੇ ਨੌਜਾਵਾਨਾਂ ਨੂੰ ਜਥੇਬੰਦ ਕਰਨ ਦੀ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਲੁਧਿਆਣਾ 'ਚ ਗਠਿਤ ਕੀਤੀਆਂ ਜਾ ਰਹੀਆਂ ਇਕਾਈਆਂ ਦੀ ਲੜੀ ਤਹਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਵੱਲੋਂ ਪਿੰਡ ਸਹਿਜਾਦ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ ਕੀਤਾ ਗਿਆ। ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਨੌਜਵਾਨਾਂ ਨੇ ਸਰਬ ਸੰਮਤੀ ਨਾਲ ਸੁਖਦੀਪ ਸਿੰਘ ਸਹਿਜਾਦ ਨੂੰ ਪ੍ਰਧਾਨ, ਮਨਦੀਪ ਸਿੰਘ ਸਹਿਜਾਦ ਨੂੰ ਸਕੱਤਰ, ਕਰਨਵੀਰ ਸਿੰਘ ਨੂੰ ਖ਼ਜ਼ਾਨਚੀ, ਹਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਇੰਦਰਪ੍ਰੀਤ ਸਿੰਘ ਨੂੰ ਜੁਆਇੰਟ ਸਕੱਤਰ ਚੁਣਿਆਂ ਗਿਆ। ਇਸ ਮੌਕੇ 'ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਰਾਜ ਕਰਦੀ ਪਾਰਟੀ ਵੱਲੋਂ ਨੌਜਵਾਨਾਂ ਲਈ ਘਰ-ਘਰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਸੀ, ਉਹ ਹੁਣ ਝੂਠੇ ਲਾਰਿਆਂ 'ਚ ਬਦਲ ਚੁੱਕਾ ਹੈ। ਸੱਚਾਈ ਤਾਂ ਇਹ ਹੈ ਕਿ ਸਾਮਰਾਜੀ ਦੇਸ਼ਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੇਂ ਦੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਨੇ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਜਿਨਾਂ ਨੀਤੀਆਂ ਖਿਲਾਫ ਦੇਸ਼ ਅਤੇ ਪੰਜਾਬ 'ਚ ਨੌਜਵਾਨਾਂ ਦੀ ਵਿਸ਼ਾਲ ਏਕਤਾ ਤੇ ਤਿੱਖੇ ਸੰਘਰਸ਼ ਹੀ ਇਕੋ ਇਕ ਸਹੀ ਰਸਤਾ ਹੈ। ਇਸ ਮੌਕੇ 'ਤੇ ਏਰੀਆ ਕਮੇਟੀ ਜੋਧਾਂ ਦੇ ਪ੍ਰਧਾਨ ਲਵਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ 'ਚ ਸਤਪ੍ਰੀਤ ਸਿੰਘ ਗੁੱਜਰਵਾਲ, ਮਨਪ੍ਰੀਤ ਸਿੰਘ, ਤਲਵਿੰਦਰ ਸਿੰਘ, ਪਰਮਿੰਦਰ ਸਿੰਘ, ਅਰਸ਼ ਪ੍ਰੀਤ ਸਿੰਘ, ਹਰਕੀਰਤ ਸਿੰਘ, ਹਰਪ੍ਰੀਤ ਸਿੰਗ ਸਰਾਭਾ, ਸੁਖਦੀਪ ਸਿੰਘ ਮਨਸੂਰਾਂ, ਬਿਕਰਮਜੀਤ ਸਿੰਘ ਆਦਿ ਏਰੀਆ ਕਮੇਟੀ ਦੇ ਆਗੂ ਹਾਜ਼ਰ ਸਨ। ਇਸ ਚੋਣ ਤੋਂ ਬਾਅਦ ਨੌਜਵਾਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਤੇ ਨੌਜਵਾਨਾਂ ਵਿਰੋਧੀ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਰੋਹ ਭਰਪੂਰ ਪ੍ਰਦਰਸ਼ਨ ਕੀਤਾ।

ਨਸ਼ੇ ਦੀ ਸਮੱੱਸਿਆ ਅਤੇ ਜਲ ਪ੍ਰਦੂਸ਼ਣ ਦੇ ਮਸਲੇ ਨੂੰ ਲੈ ਕੇ ਸੈਮੀਨਾਰ 31 ਜੁਲਾਈ ਨੂੰ - ਮਨਦੀਪ ਰਤੀਆ


'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਕਰੇਗੀ 28 ਸਤੰਬਰ ਨੂੰ ਕੈਪਟਨ ਨੂੰ ਸਵਾਲ- ਸ਼ਮਸ਼ੇਰ ਬਟਾਲਾ

ਜਲੰਧਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਵਿਸ਼ੋੇਸ਼ ਮੀਟਿੰਗ ਮਨਦੀਪ ਰਤੀਆ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਜਲੰਧਰ ਵਿਖੇ ਹੋਈ। ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਬਟਾਲਾ ਨੇ ਦੱਸਿਆ ਕਿ ਸਰਮਾਏਦਾਰ ਪੱਖੀ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਾਰਪੋਰੇਟ ਘਰਾਣਿਆ ਨੂੰ ਮੁਨਾਫੇ ਦੇਣ ਲਈ ਇਥੋਂ ਦੇ ਪਾਣੀਆ ਨੂੰ ਗੰਦਲਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੂਰੇ ਪੰਜਾਬ ਦੇ ਦਰਿਆਈ ਪਾਣੀ ਅਤੇ ਸਾਫ਼ ਪਾਣੀ ਦੇ ਸ੍ਰੋਤਾਂ 'ਚ ਫੈਕਟਰੀਆਂ ਤੋ ਨਿਕਲਣ ਵਾਲੇ  ਵਿਸ਼ੈਲੇ ਪਦਾਰਥ ਤੇ ਰਸਾਇਣਾਂ ਨੂੰ ਮਿਲਾਇਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਕੈਂਸਰ ਦਾ ਗੜ ਬਣਦਾ ਜਾ ਰਿਹਾ ਹੈ। ਇਸ ਵਧਦੇ ਜਲ ਪ੍ਰਦੂਸ਼ਣ ਅਤੇ ਜਲ ਸੰਕਟ ਲਈ ਸਭਾ ਵਲੋਂ ਪੂਰੇ ਪੰਜਾਬ 'ਚ 1 ਜੁਲਾਈ ਤੋ ਲੈ ਕੇ 30 ਜੁਲਾਈ ਤੱਕ ਵਾਤਾਵਰਨ ਬਚਾਓ ਮੁਹਿਮ ਚਲਾਈ ਜਾ ਰਹੀ ਹੈ। ਜਿਸਦੇ ਤਹਿਤ ਹਰ ਪਿੰਡ, ਕਸਬੇ ਅਤੇ ਸ਼ਹਿਰ 'ਚ ਪੌਦੇ ਲਗਾਏ ਜਾਣਗੇ ਅਤੇ ਹਰ ਪਿੰਡ 'ਚ ਸਭਾ ਦੀਆਂ ਇਕਾਈਆ ਦਾ ਗਠਨ ਕਰਕੇ ਮੈਂਬਰਸ਼ਿਪ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਅਤੇ 100 ਸਾਲਾਂ ਸਾਕਾ ਜਲਿਆਵਾਲੇ ਬਾਗ ਨੂੰ ਸਮਰਪਿਤ  ਵਾਤਾਵਰਨ ਦੀ ਰੱਖਿਆ ਅਤੇ ਨਸ਼ੇ ਸਮੱਸਿਆ ਵਿਸ਼ੇ ਨੂੰ ਲੈ ਸੂਬਾ ਪੱਧਰੀ ਸੈਮੀਨਾਰ 31 ਜੁਲਾਈ ਨੂੰ ਸੁਨਾਮ ਵਿਖੇ ਕੀਤਾ ਜਾਵੇਗਾ।
ਇਸ ਮੌਕੇ ਸਭਾ ਦੇ ਪ੍ਰਧਾਨ ਮਨਦੀਪ ਰਤੀਆ ਨੇ ਕਿਹਾ ਕਿ 10 ਤੋ 12 ਅਗਸਤ ਤੱਕ ਨੌਜਵਾਨ ਚੇਤਨਾ ਕੈਂਪ ਚੀਮਾ ਭਵਨ ਜਲੰਧਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ 'ਚ ਸੂਬੇ ਭਰ 'ਚੋ ਚੁਣੀਦਾ ਸਰਗਰਮ ਨੌਜਵਾਨ ਸ਼ਾਮਲ ਹੋਣਗੇ। ਨਵੇਂ ਨੌਜਵਾਨ ਨੂੰ ਸਭਾ 'ਚ ਸ਼ਾਮਲ ਕਰਨ ਲਈ ਪੰਜਾਬ ਭਰ ਦੀਆਂ ਤਰਿਸੀਲਾਂ ਦੇ ਅਜਲਾਸ ਅਗਸਤ ਮਹੀਨੇ ਕੀਤੇ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੂੰ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ  ਕੀਤੇ ਵਾਅਦੇ ਹਰ ਘਰ ਸਰਕਾਰੀ ਨੌਕਰੀ, ਹਰੇਕ ਵਿਦਿਆਰਥੀ ਨੂੰ ਮੁਫਤ ਸਿਖਿਆ ਅਤੇ ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ, ਹਰ ਬੇਰੁਜਗਾਰ ਨੌਜਵਾਨ ਨੂੰ ਬੇਰੁਜਗਾਰੀ ਭੱਤਾ, ਇਕ ਮਹੀਨੇ 'ਚ ਨਸ਼ਾ ਮੁਕਤ ਪੰਜਾਬ ਆਦਿ ਵਾਅਦਿਆਂ ਨੂੰ ਅਤੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ, ਜਿਸ ਲਈ ਸਭਾ ਵਲੋਂ ਇਹਨਾਂ ਮੁੱਦਿਆ ਦੀ ਪ੍ਰਾਪਤੀ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਨੂੰ ਖਟਕੜ ਕਲਾਂ ਇਕੱਠਾ ਕਰਕੇ  ਖਟਕੜ ਕਲਾਂ ਪੁਜਣ ਵਾਲੇ ਕਾਗਰਸੀ ਲੀਡਰਾਂ ਨੂੰ ਇਸ ਸਬੰਧੀ ਸਵਾਲ ਕਰੇਗੀ।
ਇਸ ਮੌਕੇ ਅਜੈ ਫਿਲੌਰ, ਮਨਜਿੰਦਰ ਢੇਸੀ, ਸੁਲੱਖਣ ਸਿੰਘ ਤੁੜ, ਮੱਖਣ ਸੰਗਰਾਮੀ, ਗੁਰਦੀਪ ਗੋਗੀ, ਜਤਿੰਦਰ ਫਰੀਦਕੋਟ, ਨਵਦੀਪ ਕੋਟਕਪੂਰਾ, ਰਵੀ ਕਟਾਰੂਚੱਕ, ਕਰਮਵੀਰ ਪੱਖੋਕੇ ਆਦਿ ਹਾਜ਼ਰ ਸਨ।
ਜਾਰੀ ਕਰਤਾ
ਅਜੈ ਫਿਲੌਰ
95693-87333

Friday, 15 June 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਲੋਕਾਂ ਦੇ ਮਸਲੇ ਉਠਾਏ

 

ਜੋਧਾਂ : ਜੋਧਾਂ-ਰਤਨ ਬਾਜ਼ਾਰ ਵਿਚ ਪਿੰਡ ਰਤਨ ਤੋਂ ਜੋਧਾਂ ਲਿੰਕ ਸੜਕ ਦੇ ਮੋੜ 'ਤੇ ਕਾਫੀ ਲੰਮੇ ਸਮੇਂ ਤੋਂ ਖੰਭਾ ਟੇਢਾ ਹੋਇਆ ਪਿਆ ਹੈ ਜਿਸ ਕਾਰਨ ਇਸ ਖੰਭੇ ਤੋਂ ਜਾਂਦੀਆਂ ਤਾਰਾਂ ਢਿੱਲੀਆਂ ਹੋ ਕੇ ਹੇਠਾਂ ਕੂੜੇ ਦੇ ਢੇਰਾਂ 'ਤੇ ਵਿਛੀਆਂ ਹੋਈਆਂ ਹਨ ਤੇ ਇਸ ਦੇ ਨਾਲ ਹੀ ਇਸੇ ਜਗ੍ਹਾ 'ਤੇ ਲੋਕਾਂ ਵੱਲੋਂ ਸੁੱਟਿਆ ਜਾ ਰਿਹਾ ਕੂੜਾ ਵੀ ਪੂਰੀ ਗੰਦਗੀ ਫੈਲਾ ਰਿਹਾ ਹੈ ਅਤੇ ਬਰਸਾਤ ਦੌਰਾਨ ਇਸੇ ਕੂੜੇ ਤੋਂ ਬਹੁਤ ਹੀ ਭੈੜੀ ਬਦਬੂ ਆਉਂਦੀ ਹੈ। ਨਾਲ ਲਗਦੇ ਦੁਕਾਨਦਾਰਾਂ ਤੇ ਰਾਹਗੀਰਾਂ ਲਈ ਇਹ ਕੂੜੇ ਦੇ ਢੇਰ ਸਿਰਦਰਦੀ ਬਣ ਚੁੱਕੇ ਹਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਯੂਨੀਟ ਜੋਧਾਂ ਨੇ ਅੱਜ ਮੀਡੀਏ ਸਾਹਮਣੇ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਹੈ ਕਿ ਪਾਵਰਕਾਮ ਇਸ ਸਥਾਨ 'ਤੇ ਖੰਭਿਆਂ ਨੂੰ ਸਿੱਧਾ ਕਰਕੇ ਖੰਭਿਆਂ 'ਤੇ ਲੱਗੇ ਮੀਟਰਾਂ ਦੀਆਂ ਨੰਗੀਆਂ ਤਾਰਾਂ ਦੇ ਬਕਸੇ ਬਦਲੀ ਕਰੇ। ਇਸ ਦੌਰਾਨ ਪਿੰਡ ਰਤਨ ਦੇ ਸਰਪੰਚ ਦਵਿੰਦਰ ਸਿੰਘ ਦਿਓਲ ਨੇ ਵੀ ਪਾਵਰਕਾਮ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਤਾਰਾਂ ਨੂੰ ਕੱਸਿਆ ਜਾਵੇ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰਾਂ ਨਵਜੋਤ ਸਿੰਘ ਜੋਧਾਂ, ਮਨਦੀਪ ਸਿੰਘ ਜੋਧਾਂ, ਖੁਸ਼ੀ ਜੋਧਾਂ, ਰਣਧੀਰ ਸਿੰਘ ਜੋਧਾਂ, ਬੂਟਾ ਸਿੰਘ ਢੈਪਈ, ਗੁਰਵਿੰਦਰ ਸਿੰਘ, ਲਖਵੀਰ ਸਿੰਘ, ਦਲਵੀਰ ਸਿੰਘ, ਸੁਮਿਤ ਕੁਮਾਰ, ਗੁਰਪ੍ਰੀਤ ਗੋਪਾ ਤੇ ਹੋਰਨਾ ਨੇ ਕਿਹਾ ਕਿ ਜੇਕਰ ਪਾਵਰਕਾਮ ਨੇ ਇਨ੍ਹਾਂ ਤਾਰਾਂ ਨੂੰ ਜਲਦ ਨਾ ਕੱਸਿਆ ਤਾਂ ਆਉਂਦੇ ਦਿਨਾਂ ਵਿਚ ਨੌਜਵਾਨਾਂ ਵੱਲੋਂ ਪਾਵਰਕਾਮ ਦਫਤਰ ਲਲਤੋਂ ਕਲਾਂ ਵਿਖੇ ਧਰਨਾ ਦਿੱਤਾ ਜਾਵੇਗਾ।

Monday, 11 June 2018

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਛਬੀਲ ਲਗਾਈ ।


ਗੁਰਾਇਆ-  ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਅਤੇ ਜਲਿਆਵਾਲੇ ਬਾਗ ਦੇ ਸ਼ਹੀਦੀ ਸਾਕੇ ਦੇ 100 ਸਾਲਾ ਵਰ੍ਹੇ ਨੂੰ ਸਮਰਪਿਤ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਕਾਈ ਢੇਸੀਆ ਕਾਹਨਾਂ ਦੇ ਸਮੂਹ ਨੌਜਵਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ।
ਬਰਾਬਰਤਾ ਵਾਲਾ ਸਮਾਜ ਸਿਰਜਣ ਵਾਸਤੇ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਭਾ ਦੇ ਜਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਇਤਿਹਾਸ ਨੂੰ ਭੁਲਾ ਕੇ ਕੁਰਾਹੇ ਜਾ ਰਹੀ ਹੈ ਅਤੇ ਦੂਜਾ ਸਰਕਾਰੀ ਬੇਰੁਖੀ ਦਾ ਸ਼ਿਕਾਰ ਬੇਰੁਜ਼ਗਾਰ ਨੌਜਵਾਨ ਨਿਰਾਸ਼ਾ 'ਚ ਆ ਕੇ ਨਸ਼ੇ ਵੱਲ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਨੌਜਵਾਨੀ ਦਾ ਦਿਸ਼ਾਹੀੋਣ ਹੋਣ ਕਾਰਨ ਦੇਸ਼ ਦੀ ਹਾਲਤ ਦਿਨ-ਬ-ਦਿਨ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ-ਵਿਦਿਆਰਥੀਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਾਸਤੇ ਸਭਾ ਵਲੋਂ ਮਹਿੰਗੀ ਹੋ ਰਹੀ ਸਿਖਿਆ ਨੂੰ ਬਚਾਉਣ, ਰੁਜਗਾਰ ਦਾ ਪ੍ਰਬੰਧ ਕਰਨ, ਚੰਗੀ ਸਿਹਤ ਸਹੂਲਤ ਪ੍ਰਦਾਨ ਕਰਨ ਅਤੇ ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਲਗਾਤਾਰ ਸੰਘਰਸ਼ ਕਰ ਰਹੀ ਹੈ।
ਇਸ ਮੌਕੇ ਗੁਰਜੀਤ ਸਿੰਘ, ਲਾਡੀ, ਵਿੱਕੀ, ਗਗਨ, ਕਾਕਾ, ਸ਼ਰਨਜੀਤ ਸਿੰਘ, ਨਰਜਿੰਦਰ ਸਿੰਘ, ਜਸਵਿੰਦਰ ਸਿੰਘ, ਮਨਮੀਤ, ਦੀਪ ਆਦਿ ਹਾਜ਼ਰ ਸਨ।

Sunday, 10 June 2018

'ਕੰਮ ਦਿਓ ਜਾਂ ਕਿੱਤਾ ਨਹੀਂ ਫਿਰ ਬੇਰੁਜ਼ਗਾਰੀ ਭੱਤਾ' ਦੀ ਮੰਗ ਨੂੰ ਲੈ ਕੇ ਨੌਜਵਾਨਾਂ ਵੱਲੋਂ ਪ੍ਰਦਰਸ਼ਨ

 

ਜੋਧਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲਾ ਲੁਧਿਆਣਾ ਵੱਲੋਂ ਰੁਜਗਾਰ ਦੀ ਪ੍ਰਾਪਤੀ ਲਈ, ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਾਉਣ, ਭ੍ਰਿਸ਼ਟਾਚਾਰ, ਮਹਿੰਗਾਈ, ਨਸ਼ਿਆਂ, 'ਬਰਾਬਰ ਸਿਖਿਆ ਸਿਹਤ ਤੇ ਰੁਜਗਾਰ, ਸਭ ਦਾ ਹੋਵੇ ਇਹ ਅਧਿਕਾਰ', 'ਕੰਮ ਦਿਓ ਜਾਂ ਕਿੱਤਾ, ਨਹੀਂ ਫਿਰ ਬੇਰੁਜਗਾਰੀ ਭੱਤਾ', ਲੱਖਾਂ ਫਿਰਦੇ ਬੇਰੁਜਗਾਰ ਕੌਣ ਇਨ੍ਹਾਂ ਦਾ ਜ਼ਿੰਮੇਵਾਰ' ਆਦਿ ਮੰਗਾਂ ਤੇ ਨਾਅਰਿਆਂ ਦੀ ਗੂੰਜ 'ਚ ਪਿੰਡ ਜੜਤੌਲੀ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਲਵਪ੍ਰੀਤ ਤੇ ਬੂਟਾ ਸਿੰਘ ਗੁੱਜਰਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਦੀਆਂ ਹੱਕੀ ਮੰਗਾਂ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡਾਂ ਤੇ ਸ਼ਹਿਰਾਂ 'ਚ ਵਿਸ਼ਾਲ ਲਾਮਬੰਦੀ ਕੀਤੀ ਜਾ ਰਹੀ ਹੈ। ਜਿਸ ਤਹਿਤ ਨੌਜਵਾਨ ਸਭਾਵਾਂ ਦਾ ਗਠਨ ਕੀਤਾ ਜਾ ਰਿਹਾ ਹੈ, ਜ਼ਿਲ੍ਹੇ 'ਚ ਨੌਜਵਾਨਾਂ ਵੱਡਾ ਏਕਾ ਉਸਾਰ ਕੇ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਕਨਵੈਨਸ਼ਨ ਕੀਤੀ ਜਾਵੇਗੀ। ਜਿਸਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ) ਦੇ ਸੂਬਾਈ ਆਗੂ ਸੰਬੋਧਨ ਕਰਨਗੇ। ਇਸ ਮੌਕੇ 'ਤੇ ਲੋਹਗੜ ਬਰਾਂਚ ਦੇ ਆਗੂਆਂ ਜਗਦੀਪ ਸਿੰਘ, ਮਨਦੀਪ ਸਿੰਘ, ਜਸਪ੍ਰੀਤ ਸਿੰਘ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਜਸਵੀਰ ਸਿੰਘ ਬੂਟਾ, ਗੁਰਪ੍ਰੀਤ ਸਿੰਘ ਮਹਿਮਾ ਸਿੰਘ ਵਾਲਾ, ਸਹਿਜਾਦ ਖਾਨ ਗੁੱਜਰਵਾਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਇਸ ਮੀਟਿੰਗ ਦਾ ਪ੍ਰਬੰਧ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜੜਤੌਲੀ ਦੇ ਆਗੂਆਂ ਗੁਰਵਿੰਦਰ ਸਿੰਘ, ਸੁਖਪਾਲ ਸਿੰਘ, ਬਲਜਿੰਦਰ ਸਿੰਘ, ਅਮਰਦੀਪ ਸਿੰਘ, ਰਖਵਿੰਦਰ ਸਿੰਘ, ਨਾਮਦੇਵ ਸਿੰਘ, ਸਵਰਨਜੀਤ ਸਿੰਘ, ਹਰਜੋਤ ਸਿੰਘ, ਦਵਿੰਦਰ ਸਿੰਘ, ਨਵਦੀਪ ਸਿੰਘ, ਗੁਰਜੀਤ ਸਿੰਘ, ਬਲਵੀਰ ਸਿੰਘ, ਅਕਾਸ਼ ਦੀਪ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ, ਹਰਮਨ ਦੀਪ ਸਿੰਘ, ਸਲੀਮ ਖਾਨ ਵੱਲੋਂ ਕੀਤਾ ਗਿਆ।