'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਕਰੇਗੀ 28 ਸਤੰਬਰ ਨੂੰ ਕੈਪਟਨ ਨੂੰ ਸਵਾਲ- ਸ਼ਮਸ਼ੇਰ ਬਟਾਲਾ
ਜਲੰਧਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਵਿਸ਼ੋੇਸ਼ ਮੀਟਿੰਗ ਮਨਦੀਪ ਰਤੀਆ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਜਲੰਧਰ ਵਿਖੇ ਹੋਈ। ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਬਟਾਲਾ ਨੇ ਦੱਸਿਆ ਕਿ ਸਰਮਾਏਦਾਰ ਪੱਖੀ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਾਰਪੋਰੇਟ ਘਰਾਣਿਆ ਨੂੰ ਮੁਨਾਫੇ ਦੇਣ ਲਈ ਇਥੋਂ ਦੇ ਪਾਣੀਆ ਨੂੰ ਗੰਦਲਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੂਰੇ ਪੰਜਾਬ ਦੇ ਦਰਿਆਈ ਪਾਣੀ ਅਤੇ ਸਾਫ਼ ਪਾਣੀ ਦੇ ਸ੍ਰੋਤਾਂ 'ਚ ਫੈਕਟਰੀਆਂ ਤੋ ਨਿਕਲਣ ਵਾਲੇ ਵਿਸ਼ੈਲੇ ਪਦਾਰਥ ਤੇ ਰਸਾਇਣਾਂ ਨੂੰ ਮਿਲਾਇਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਕੈਂਸਰ ਦਾ ਗੜ ਬਣਦਾ ਜਾ ਰਿਹਾ ਹੈ। ਇਸ ਵਧਦੇ ਜਲ ਪ੍ਰਦੂਸ਼ਣ ਅਤੇ ਜਲ ਸੰਕਟ ਲਈ ਸਭਾ ਵਲੋਂ ਪੂਰੇ ਪੰਜਾਬ 'ਚ 1 ਜੁਲਾਈ ਤੋ ਲੈ ਕੇ 30 ਜੁਲਾਈ ਤੱਕ ਵਾਤਾਵਰਨ ਬਚਾਓ ਮੁਹਿਮ ਚਲਾਈ ਜਾ ਰਹੀ ਹੈ। ਜਿਸਦੇ ਤਹਿਤ ਹਰ ਪਿੰਡ, ਕਸਬੇ ਅਤੇ ਸ਼ਹਿਰ 'ਚ ਪੌਦੇ ਲਗਾਏ ਜਾਣਗੇ ਅਤੇ ਹਰ ਪਿੰਡ 'ਚ ਸਭਾ ਦੀਆਂ ਇਕਾਈਆ ਦਾ ਗਠਨ ਕਰਕੇ ਮੈਂਬਰਸ਼ਿਪ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਅਤੇ 100 ਸਾਲਾਂ ਸਾਕਾ ਜਲਿਆਵਾਲੇ ਬਾਗ ਨੂੰ ਸਮਰਪਿਤ ਵਾਤਾਵਰਨ ਦੀ ਰੱਖਿਆ ਅਤੇ ਨਸ਼ੇ ਸਮੱਸਿਆ ਵਿਸ਼ੇ ਨੂੰ ਲੈ ਸੂਬਾ ਪੱਧਰੀ ਸੈਮੀਨਾਰ 31 ਜੁਲਾਈ ਨੂੰ ਸੁਨਾਮ ਵਿਖੇ ਕੀਤਾ ਜਾਵੇਗਾ।
ਇਸ ਮੌਕੇ ਸਭਾ ਦੇ ਪ੍ਰਧਾਨ ਮਨਦੀਪ ਰਤੀਆ ਨੇ ਕਿਹਾ ਕਿ 10 ਤੋ 12 ਅਗਸਤ ਤੱਕ ਨੌਜਵਾਨ ਚੇਤਨਾ ਕੈਂਪ ਚੀਮਾ ਭਵਨ ਜਲੰਧਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ 'ਚ ਸੂਬੇ ਭਰ 'ਚੋ ਚੁਣੀਦਾ ਸਰਗਰਮ ਨੌਜਵਾਨ ਸ਼ਾਮਲ ਹੋਣਗੇ। ਨਵੇਂ ਨੌਜਵਾਨ ਨੂੰ ਸਭਾ 'ਚ ਸ਼ਾਮਲ ਕਰਨ ਲਈ ਪੰਜਾਬ ਭਰ ਦੀਆਂ ਤਰਿਸੀਲਾਂ ਦੇ ਅਜਲਾਸ ਅਗਸਤ ਮਹੀਨੇ ਕੀਤੇ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੂੰ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਹਰ ਘਰ ਸਰਕਾਰੀ ਨੌਕਰੀ, ਹਰੇਕ ਵਿਦਿਆਰਥੀ ਨੂੰ ਮੁਫਤ ਸਿਖਿਆ ਅਤੇ ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ, ਹਰ ਬੇਰੁਜਗਾਰ ਨੌਜਵਾਨ ਨੂੰ ਬੇਰੁਜਗਾਰੀ ਭੱਤਾ, ਇਕ ਮਹੀਨੇ 'ਚ ਨਸ਼ਾ ਮੁਕਤ ਪੰਜਾਬ ਆਦਿ ਵਾਅਦਿਆਂ ਨੂੰ ਅਤੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ, ਜਿਸ ਲਈ ਸਭਾ ਵਲੋਂ ਇਹਨਾਂ ਮੁੱਦਿਆ ਦੀ ਪ੍ਰਾਪਤੀ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 'ਕਦੋਂ ਮਿਲੂ ਸਾਨੂੰ ਰੁਜਗਾਰ, ਕੈਪਟਨ ਸਰਕਾਰ ਦਵੇ ਜਵਾਬ' ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਨੂੰ ਖਟਕੜ ਕਲਾਂ ਇਕੱਠਾ ਕਰਕੇ ਖਟਕੜ ਕਲਾਂ ਪੁਜਣ ਵਾਲੇ ਕਾਗਰਸੀ ਲੀਡਰਾਂ ਨੂੰ ਇਸ ਸਬੰਧੀ ਸਵਾਲ ਕਰੇਗੀ।
ਇਸ ਮੌਕੇ ਅਜੈ ਫਿਲੌਰ, ਮਨਜਿੰਦਰ ਢੇਸੀ, ਸੁਲੱਖਣ ਸਿੰਘ ਤੁੜ, ਮੱਖਣ ਸੰਗਰਾਮੀ, ਗੁਰਦੀਪ ਗੋਗੀ, ਜਤਿੰਦਰ ਫਰੀਦਕੋਟ, ਨਵਦੀਪ ਕੋਟਕਪੂਰਾ, ਰਵੀ ਕਟਾਰੂਚੱਕ, ਕਰਮਵੀਰ ਪੱਖੋਕੇ ਆਦਿ ਹਾਜ਼ਰ ਸਨ।
ਜਾਰੀ ਕਰਤਾ
ਅਜੈ ਫਿਲੌਰ
95693-87333
No comments:
Post a Comment