Friday, 23 March 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਅਗਵਾਈ ਹੇਠ ਮਨਸੂਰਾਂ (ਲੁਧਿਆਣਾ) ਵਿਖੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਮਸ਼ਾਲ ਮਾਰਚ ਕੀਤਾ ਗਿਆ |


घग्गर नदी को प्रदूषण मुक्त करवाने की मांग को लेकर शहीद भगत सिंह राजगुरु सुखदेव के शहीदी दिवस पर शहीद भगत सिंह नौजवान सभा के कार्यकर्ताओं ने दी गिरफ्तारी रतिया में






23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਕੱਢਿਆ ਮਸ਼ਾਲ ਮਾਰਚ ।





ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਂਡਰੇਸ਼ਨ (ਪੀ.ਐਸ.ਐਫ) ਵਲੋਂ ਸ਼ਹੀਦ ਭਗਤ ਸਿੰਘ, ਰਾਜਗੂਰੁ, ਸੁਖਦੇਵ ਦੀ ਯਾਦ ਨੂੰ ਸਮਰਪਿਤ ਪਿੰਡ ਢੇਸੀਆ ਕਾਹਨਾਂ ਵਿਖੇ ਮਸ਼ਾਲ ਮਾਰਚ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਪੁਨੀਤ ਢੇਸੀ, ਹਰਜੀਤ ਸਿੰਘ ਅਤੇ ਅਮਿਤ ਸੂਦ ਨੇ ਸਾਂਝੇ ਤੌਰ ਤੇ ਕੀਤੀ।
ਇਸ ਮੌਕੇ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਪੰਜਾਬ ਸਟੂਡੈਂਟਸ ਫੈਂਡਰੇਸ਼ਨ ਦੇ ਜਨਰਲ ਸਕੱਤਰ ਅਜੈ ਫਿਲੌਰ ਅਤੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜ਼ਾਦੀ ਦੇ 70 ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਹਾਕਮਾਂ ਵਲੋਂ ਬਰਾਬਰ ਵਿਦਿਆ, ਸਿਹਤ ਸਹੂਲਤਾਂ ਅਤੇ ਰੁਜਗਾਰ ਦੇ ਪ੍ਰਬੰਧ ਨਹੀਂ ਕੀਤੇ ਜਾ ਸਕੇ ਸਗੋਂ ਪਿਛਲੇ ਲੰਬੇ ਸਮੇਂ ਤੋਂ ਨੌਜਵਾਨੀ 'ਤੇ ਨਸ਼ੇ ਦਾ ਕਹਿਰ ਢਾਹਿਆ ਜਾ ਰਿਹਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਹਾਕਮ ਸਰਕਾਰ ਵਲੋਂ ਨਿਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਗਰੀਬ ਨੂੰ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਕੀਤਾ ਜਾ ਰਿਹਾ ਹੈ, ਜਿਸਦਾ ਇਕੋ ਇਕ ਹੱਲ ਭਗਤ ਸਿੰਘ ਦੇ ਵਿਚਾਰਾਂ ਦੀ ਬਰਾਬਰਤਾ ਵਾਲੀ ਅਜ਼ਾਦੀ ਹੈ। ਇਸ ਮੌਕੇ ਆਸ਼ੂ ਫਿਲੌਰ, ਜੱਸਾ ਰੁੜਕਾ, ਪੰਚ ਹਰਜਿੰਦਰ ਬਿੱਲਾ, ਪੰਚ ਮਨੋਜ ਕੁਮਾਰ, ਰਾਹੁਲ, ਦੀਪਾ ਉੱਪਲ, ਸਨੀ, ਮਨਮੀਤ ਸਿੰਘ, ਅਭੀ, ਲੱਖੀ, ਰਮਨ, ਗੱਗਾ, ਗੋਲੂ, ਗੁਰਪ੍ਰੀਤ ਢੇਸੀ, ਗੁਰਵਿੰਦਰ ਸਿੰਘ, ਮਨਵੀਰ, ਨਿੰਦਰੀ ਆਦਿ ਵੱਡੀ ਗਿਣਤੀ ਨੌਜਵਾਨ ਹਾਜਰ ਸਨ।

23 ਮਾਰਚ ਦੇ ਸ਼ਹੀਦਾਂ ਨੂੰ ਕੈਂਡਲ ਮਾਰਚ ਕਰਕੇ ਸ਼ਰਧਾਂਜਲੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੁਧਰਾਏ ਦੇ ਕਾਰਕੁੰਨ


Thursday, 22 March 2018

ਕੈਪਟਨ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਅਸੈਂਬਲੀ ਵੱਲ ਹਜ਼ਾਰਾਂ ਦੀ ਗਿਣਤੀ 'ਚ ਵਿਸ਼ਾਲ ਮਾਰਚ



कैप्टन सरकार को नौजवानों के साथ किए वायदों को लागू कराने के लिए असेंबली की तरफ हज़ारों की संख्या में विशाल मार्च














ਚੰਡੀਗੜ੍ਹ/ ਮੁਹਾਲੀ, 22 ਮਾਰਚ - ਕੈਪਟਨ ਸਰਕਾਰ ਵਲੋਂ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਦੇ ਸੱਦੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਨੌਜਵਾਨਾਂ ਪੰਜਾਬ ਵਿਧਾਨ ਸਭਾ ਵੱਲ ਰੋਹ ਭਰਪੂਰ ਮਾਰਚ ਕੀਤਾ।  ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਮੰਗਾ ਦੀ ਪ੍ਰਾਪਤੀ ਲਈ  ਇਸ ਮਾਰਚ 'ਚ ਨੌਜਵਾਨਾਂ ਨੇ ਭਗਤ ਸਿੰਘ ਦੀ ਫੋਟੋ ਵਾਲੇ ਝੰਡੇ, ਬੈਨਰ ਅਤੇ ਮੰਗਾਂ ਸਬੰਧੀ ਤਖਤੀਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ। ਨੌਜਵਾਨ ਨਾਹਰੇ ਲਾ ਰਹੇ ਸਨ ਕਿ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ, ਕੇਂਦਰ ਅਤੇ ਪੰਜਾਬ ਸਰਕਾਰ ਮੁਰਦਾਬਾਦ, ਨਸ਼ੇ ਦੇ ਵਪਾਰੀਆਂ ਨੂੰ ਸਖਤ ਸਜ਼ਾਵਾਂ ਦਿਓ। ਵਿਧਾਨ ਸਭਾ ਵੱਲ ਕੀਤੇ ਜਾ ਰਹੇ ਨੌਜਵਾਨ-ਵਿਦਿਆਰਥੀ  ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਮਨਦੀਪ  ਰਤੀਆ, ਰਵੀ ਕੁਮਾਰ ਕਟਾਰੂਚੱਕ, ਕੁਲਵੰਤ ਸਿੰਘ ਮੱਲੂਨੰਗਲ, ਸੁਲੱਖਣ ਸਿੰਘ ਤੁੜ ਅਤੇ ਮਨਜਿੰਦਰ ਢੇਸੀ ਨੇ ਸਾਂਝੇ ਤੌਰ 'ਤੇ ਕੀਤੀ ।
ਇਸ ਮੌਕੇ ਜੁੜੇ ਨੌਜਵਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੂੰ ਇਕ ਸਾਲ ਦਾ ਸਮਾਂ ਹੋ ਗਿਆ ਹੈ। ਨੌਜਵਾਨਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ, ਹਰੇਕ ਲਈ ਲਾਜ਼ਮੀ ਤੇ ਇਕਸਾਰ ਮੁਫ਼ਤ ਸਿੱਖਿਆ ਅਤੇ ਲੜਕੀਆਂ ਨੂੰ ਪੀ.ਐਚ. ਡੀ. ਤੱਕ ਦੀ ਮੁਫ਼ਤ ਵਿਦਿਆ ਦੇਣ , ਪ੍ਰਤੀ ਮਹੀਨਾ ਪੱਚੀ ਸੌ ਰੁਪਏ ਬੇਰੁਜ਼ਗਾਰੀ ਭੱਤਾ,ਸਮਾਰਟ ਫੋਨ, ਨਸ਼ਿਆਂ ਤੇ ਮੁਕੰਮਲ ਪਾਬੰਦੀ ਅਤੇ ਲੜਕੀਆਂ  ਦੀ ਸੁਰੱਖਿਆ ਯਕੀਨੀ ਬਣਾਉਣਾ ਆਦਿ ਤੇ ਉਕਾ ਹੀ ਅਮਲ ਨਹੀਂ ਕੀਤਾ ਗਿਆ। ਸਗੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ, 800 ਸਰਕਾਰੀ ਸਕੂਲਾਂ ਨੂੰ ਪੱਕੇ ਤਾਲੇ ਲਾ ਕੇ, ਆਂਗਣਵਾੜੀ ਸਕੂਲ ਬੰਦ ਕਰਕੇ ਬੇਰੁਜ਼ਗਾਰੀ ਵਿਚ ਅਕਹਿ ਵਾਧਾ ਕੀਤਾ ਹੈ,। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਕੈਪਟਨ ਦੀ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ। ਦੋਹਾਂ ਦੀਆਂ ਨੀਤੀਆਂ ਨਿੱਜੀਕਰਨ ਦੇ ਹੱਕ ਵਿਚ ਹਨ। ਉਨ੍ਹਾਂ ਨੌਜਵਾਨਾਂ ਨੂੰ ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ ਦੇ ਨਾਹਰੇ ਹੇਠ ਲਾਮਬੰਦ ਹੋ ਕੇ ਹਾਕਮ ਸਰਕਾਰਾਂ ਦੀਆਂ ਨੌਜਵਾਨ ਮਾਰੂ ਨੀਤੀਆਂ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ  ਸੱਦਾ ਦਿੱਤਾ।
ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਨੇ ਗਰੀਬ ਵਰਗ ਦੇ ਬੱਚਿਆਂ ਕੋਲੋਂ ਵਿਦਿਆ ਖੋਹ ਕੇ ਅਮੀਰ ਲੋਕਾਂ ਦੇ ਹੱਥ ਵਿਚ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆ ਦਾ  ਨਿਜੀਕਰਨ,ਵਪਾਰੀਕਰਨ ਕਰਕੇ ਹਜ਼ਾਰਾਂ ਸਰਕਾਰੀ ਸਕੂਲ/ਕਾਲਜ ਟੀਚਰਾਂ ਤੋਂ ਵਾਂਝੇ ਕਰ ਦਿੱਤੇ ਹਨ, ਦੂਸਰੇ ਪਾਸੇ ਨਕਲ ਬੰਦ ਕਰਨ ਦਾ ਢੰਡੋਰਾ ਪਿਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ 'ਚ ਹਜ਼ਾਰਾਂ ਖਾਲੀ ਪਈਆਂ ਪੋਸਟਾਂ ਰੈਗੂਲਰ ਭਰੀਆਂ ਜਾਣ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਨੌਜਵਾਨਾਂ ਨਾਲ ਕੀਤੇ ਚੋਣ ਵਾਅਦੇ ਤੁਰੰਤ ਪੂਰੇ ਕੀਤੇ ਜਾਣ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ 'ਚ ਸ਼ਾਮਲ ਕੀਤਾ ਜਾਵ,ੇ ਵਿਦਿਆ ਦਾ ਵਪਾਰੀਕਰਨ/ਨਿੱਜੀਕਰਨ ਬੰਦ ਕੀਤਾ ਜਾਵੇ, ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ 'ਚ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ, ਪੋਸਟ ਗਰੈਜੁਏਸ਼ਨ ਤੱਕ ਦੀ ਮਿਆਰੀ ਸਿੱਖਿਆ ਮੁਫ਼ਤ ਇਕਸਾਰ ਦਿੱਤੀ ਜਾਵੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਤੁਰੰਤ ਕਾਲਜਾਂ ਨੂੰ ਭੇਜੇ ਜਾਣ, ਲੜਕੀਆਂ ਦੀ ਪੀ.ਐਚ. ਡੀ. ਤੱਕ ਦੀ ਮੁਫ਼ਤ ਸਿਖਿਆ  ਦੇਣ ਲਈ ਤੁਰੰਤ ਨੋਟੀਫਿਕੇਸ਼ਨ ਕੀਤਾ ਜਾਵੇ,ਬਸ ਪਾਸ ਸਹੂਲਤ ਹਰ ਸਰਕਾਰੀ ਅਤੇ ਨਿਜੀ ਬਸ ਅੰਦਰ ਸਖਤੀ ਨਾਲ ਲਾਗੂ ਕਰਕੇ ਹਰ ਅੱਡੇ 'ਤੇ ਰੁਕਣਾ ਯਕੀਨੀ ਬਣਾਇਆ ਜਾਵੇ,ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਦੂਰ ਕਰਕੇ ਲੋੜਵੰਦਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ, ਹਰ ਇੱਕ ਲਈ ਮੁਫ਼ਤ ਸਿਹਤ ਬੀਮਾ ਯੋਜਨਾ, ਬੇਰੁਜ਼ਗਾਰੀ ਭੱਤਾ ਯੋਗਤਾ ਅਨੁਸਾਰ ਤਨਖਾਹ ਦਾ ਘੱੱਟੋ ਘੱਟ ਅੱਧਾ ਦਿੱਤਾ ਜਾਵੇ, ਨਸ਼ਿਆਂ 'ਤੇ ਮੁਕੰਮਲ ਪਾਬੰਦੀ ਲਾਈ ਜਾਵੇ ਅਤੇ ਨਸ਼ਾ ਸਮਗਲਰਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।  ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕੀਤੇ ਜਾਣ ਅਤੇ ਪੰਜਾਬ ਅੰਦਰ ਨਵੀਆਂ ਸਨਅਤਾਂ ਲਾਈਆਂ ਜਾਣ ਅਤੇ ਬੰਦ ਪਈਆਂ ਸਨਅਤਾਂ ਨੂੰ ਮੁੜ ਚਾਲੂ ਕੀਤਾ ਜਾਵੇ। ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਨੌਜਵਾਨ ਆਗੂਆਂ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਰੋਜ਼ਗਾਰ, ਵਿੱਦਿਆ, ਵਿਗਿਆਨਕ ਵਿਚਾਰਾਂ, ਪ੍ਰਗਤੀਵਾਦੀ ਸਰੋਕਾਰਾਂ ਨਾਲ ਲੈਸ ਕਰਨ ਦੀ ਸੰਘ ਪਰਵਾਰ ਦੀ ਅਗਵਾਈ ਵਿਚ ਫਿਰਕੂ ਸੰਗਠਨਾਂ ਵਲੋਂ ਦੰਗਾਕਾਰੀ ਤੇ ਅਰਾਜਕ ਬੇਲਗਾਮ ਫੌਜਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜੋ ਦੇਸ਼ ਅਤੇ ਨੌਜਵਾਨਾਂ ਦੇ ਭਵਿੱਖ ਲਈ ਅਤੀ ਘਾਤਕ ਹੈ।
ਇਸ ਮੌਕੇ ਮਨਦੀਪ ਕੌਰ ਸ਼ੱਕਰੀ, ਸੁਰਜੀਤ ਸਿੰਘ ਦੁਧਰਾਏ, ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਹਰਨੇਕ ਗੁਜਰਵਾਲ, ਦਲਵਿੰਦਰ ਕੁਲਾਰ, ਸੁਰੇਸ਼ ਸਮਾਣਾ, ਜਤਿੰਦਰ ਫਰੀਦਕੋਟ, ਸਿਮਰਜੀਤ ਬਰਾੜ, ਬੰਸੀ ਲਾਲ, ਸੰਦੀਪ ਮਾਨਸਾ, ਤਸਵੀਰ ਖਿਲਚੀਆਂ, ਸੁਖਦੇਵ ਜਵੰਦਾ, ਕਰਮਬੀਰ ਪੱਖੋਕੇ, ਰਮਨਦੀਪ ਘਨੌਰ, ਸਤਨਾਮ ਸੁੱਜੋਂ, ਪ੍ਰਭਾਤ ਕਵੀ, ਸੰਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਨੌਜਵਾਨ-ਵਿਦਿਆਰਥੀ ਹਾਜ਼ਰ ਸਨ।
ਜਾਰੀ ਕਰਤਾ
ਸ਼ਮਸ਼ੇਰ ਸਿੰਘ ਬਟਾਲਾ

Chandigarh/ Mohali, March 22-  Thousands of youth and students, today marched towards Punjab assembly at the call of Shaheed Bhagat Singh Naujwan Sabha (sbyf) and Punjab Students federation (psf). They were strongly protesting against the Punjab government for not fulfilling it’s electoral promises made to the people of Punjab, especially the unemployed youth. The leaders of the protesting youth Mandip Ratia, Shamsher Singh Batala, Ajay Phillaur, Manjinder Dhesi, Ravi Kataru chakk, Kulwant Singh MalluNangal, Sulkhan singh Tur and others reminded the people of Punjab that the present Govt. for the purpose of winning assembly elections, not only made tall promises, but also utiliesed the holy books to cash the sentiments of the suffering youth. Now this Govt. has forgotten every promise it made to woo the voters. They clailmed that it has been proved a same kind of JUMLABAJI which MODI uttered to win the general election of 2014.
The leaders blamed that all Central and State Govts., implementing the neo-liberal policies, are abolishing the jobs and employement avenues. These policies are also responsible for depriving people off, health services, education, drinking water, land, forests and other natural resources.
They called upon the youth to organise and fight against these pro-corporate policies.
A memorendum was also sent to the CM of Punjab through authorites.
This march was organised to observe the martyre day of Shaheed-E-Azam Bhagat Singh, Rajguru and Sukhdev.


 चंडीगढ़/ मुहाली , 22 मार्च - कैप्टन सरकार की तरफ से युवाओं के साथ किए वायदों को लागू करवाने के लिए शहीद भगत सिंह नौजवान सभा और पंजाब स्टूडैंट्स फेडरेशन (पी.एस.एफ) के आह्वान पर हज़ारों की संख्या में एकत्रित हुए युवाओं ने पंजाब विधान सभा की तरफ रोष मार्च किया। शहीद भगत सिंह, राजगुरू, सुखदेव के शहादत दिवस को समर्पित अपनी मांगों को लेकर निकाले गए इस मार्च में युवाओं ने भगत सिंह की फोटो वाले झंडे, बैनर और मांगों से संबंधित तख्तियां हाथों में पकड़ी हुई थीं। युवा नारे लगा रहे थे कि नौजवानों के साथ किये वायदे पूरे करो, बराबर विद्या, सेहत और रोज़गार सब का हो यह अधिकार, केंद्र और पंजाब सरकार मुर्दाबाद, नशो के व्यापारियों को सख़्त सज़ाएं दो। विधानसभा की तरफ किए जा रहे नौजवान- विद्यार्थी मार्च का नेतृत्व प्रदेशाध्यक्ष मनदीप सिंह, रवि कुमार कटारू चक्क, कुलवंत सिंह मल्लू नंगल, सुलक्खण सिंह और मनजिन्दर सिंह ढेसी ने संयुक्त तौर पर की।
   इस अवसर पर पहुंचे नौजवानों के विशाल जलसे को संबोधन करते सभा के महासचिव शमशेर सिंह बटाला ने कहा कि पंजाब की कैप्टन सरकार को एक साल का समय हो गया है। नौजवानों के साथ चुनावों के दौरान किए वायदे जिनमें परिवार के एक सदस्य को सरकारी नौकरी, सभी के लिए लाज़िमी और एक जैसी मुफ़्त शिक्षा और लड़कियों को पी.एच.डी तक की मुफ़्त शिक्षा देने, प्रति महीना पच्चीस सौ रुपए बेरोज़गारी भत्ता, स्मार्ट फ़ोन, नशों और मुकम्मल पाबंदी और लड़कियों की सुरक्षा यकीनी बनाना आदि और चूक ही अमल नहीं किया गया। बल्कि सरकारी थर्मल पलांट बंद करके, 800 सरकारी स्कूलों को पके ताले लगा कर, आंगनबाड़ी स्कूल बंद करके बेरोज़गारी में अकथनीय विस्तार किया है, उन्होंने कहा कि केंद्र की नरिन्दर मोदी की सरकार और कैप्टन की सरकार की नीतियों में कोई अंतर नहीं और दोनों की नीतियां निजीकरण के हक में हैं। उन्होंने नौजवानों को बराबर शिक्षा, सेहत पर रोज़गार सब का हो यह अधिकार के नारे नीचे लामबंद हो कर हाकिम सरकारों की नौजवान बरसाती नीतियाँ विरुद्ध तीखा संघर्ष करन का न्योता दिया।
इस मौके पंजाब स्टूडैंट्स फेडरेशन के जनरल सचिव अजय फिल्लौर ने कहा कि कैप्टन सरकार की विद्यार्थी विरोधी नीतियों ने गरीब वर्ग के बच्चों के पास से शिक्षा छीन कर अमीर लोगों के हाथ में दे दी है। उन कहा कि शिक्षा का निजीकरण, वपारीकरन करके हज़ारें सरकारी स्कूल/ कालज मज़ाकों से वंचित कर दिए हैं, दूसरे तरफ़ नकल बंद करन का ढींढौरा पीटा जा रहा है। उन्होंने कहा कि शिक्षा संस्थायों में हज़ारें खाली पड़ीं पोस्टों रेगुलर भरीं जाएँ और ठेका मुलाजिमों को पक्का किया जाये।
उक्त नेताओं ने पंजाब सरकार से ज़ोरदार माँग करते कहा कि नौजवानों के साथ किये चयन वायदे तुरंत पूरे किये जाएं, काम के अधिकार को मौलिक अधिकार में शामिल किया जाए, शिक्षा का व्यापारीकरण अथवा निजिकरण बंद किया जाए, सरकारी और अर्ध सरकारी विभागों में खाली पड़ी पोस्टें तुरंत भरीं जाएं, पोस्ट ग्रेजुएशन तक की मानक शिक्षा मुफ़्त एकसार दी जाये, पोस्ट मैट्रिक स्कालरशिप स्कीम के पैसे तुरंत कालेजों को भेजे जाएं, लड़कियों की पी.एच.डी. तक की मुफ़्त शिक्षा देने के लिए तुरंत नोटिफिकेशन किया जाए, बस के पास सुविधा हर सरकारी और निजी बस अंदर सख्ती के साथ लागू करके हर अड्डे पर रुकना यकीनी बनाया जाये, सरकारी अस्पतालों में डाक्टरों और ओर पैरा मैडीकल स्टाफ की कमी दूर करके ज़रूरतमंदों का मुफ़्त इलाज किया जाये, हर एक के लिए मुफ़्त सेहत बीमा योजना, बेरोज़गारी भत्ता योग्यता अनुसार तनख़्वाह का घॱ्ट्टो कम आधा दिया जाये, नशों पर मुकम्मल पाबंदी लगाई जाये और नशा समगलरें को सख़्त सज़ाएं दीं जाएं। रोज़गार के नये साधन पैदा किये जाएँ और पंजाब अंदर नयी उद्योग लगाईं जाएं और बंद पड़ीं उद्योग को फिर चालू किया जाये। लड़कियों की सुरक्षा यकीनी बनाई जाये।
नौजवान नेताओं दोष लगाया कि नौजवानों को रोज़गार, शिक्षा, वैज्ञानिक विचारों, प्रगतिवादी सरोकारें के साथ लैस करन की संघ परिवार का नेतृत्व में सांप्रदायिक संगठनों की तरफ से दंगाकारी और अराजक बेलगाम फौजें में तबदील किया जा रहा है जो देश और नौजवानों के भविष्य के लिए अति घातक है।
इस मौके मनदीप कौर शक्करी, सुरजीत सिंह दुधराए, मक्खन संग्रामी, गुरदीप बेगमपुर, हरनेक गुजरवाल, दलविन्दर कुलार, सुरेश समाना, जतिन्दर फरीदकोट, सिमरजीत बराड़, बंसी लाल, सन्दीप मानसा, तस्वीर खिलचियें, सुखदेव जवन्दा, करमबीर पक्खोके, रमनदीप घनौर, सतनाम सूजो, प्रभात कवि, संदीप सिंह के इलावा बड़ी संख्या में नौजवान विद्यार्थी उपस्थित थे।