Sunday, 11 March 2018

22 ਮਾਰਚ ਨੂੰ ਬਰਾਬਰ ਵਿਦਿਆ, ਸਿਹਤ ਤੇ ਰੁਜਗਾਰ ਦੀ ਮੰਗ ਲੈ ਕੇ ਕੀਤੇ ਜਾਣ ਵਾਲੇ ਮਾਰਚ 'ਚ ਤਹਿ. ਫਿਲੌਰ ਤੋ ਸੈਕੜੇ ਨੌਜਵਾਨ-ਵਿਦਿਆਰਥੀ ਹਿੱਸਾ ਲੈਣਗੇ- ਸੰਗਰਾਮੀ




ਫਿਲੌਰ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ 22 ਮਾਰਚ ਨੂੰ ਪੰਜਾਬ ਅਸੰਬਲੀ ਵੱਲ ਕੀਤੇ ਜਾਣ ਵਾਲੇ ਮਾਰਚ ਦੀ ਤਿਆਰੀ ਵਜੋਂ ਤਹਿਸੀਲ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਪਿੰਡ ਬੇਗਮਪੁਰ 'ਚ ਕੀਤੀ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ ਬੇਗਮਪੁਰ ਨੇ ਕੀਤੀ। ਇਸ ਮੀਟਿੰਗ ਨੂੰ ਉਚੇਚੇ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਅਤੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕੈਪਟਨ ਵੱਲੋਂ ਚੋਣਾਂ ਦੌਰਾਨ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਅਤੇ ਇਨ੍ਹਾਂ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਪੰਜਾਬ ਦੀ ਅਸੰਬਲੀ ਵੱਲ ਮਾਰਚ ਕੀਤਾ ਜਾਵੇਗਾ। ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਦੱਸਿਆ ਕਿ ਇਸ ਐਕਸ਼ਨ ਦੀ ਤਿਆਰੀ ਵਜੋਂ ਪਿੰਡਾਂ 'ਚ ਵੱਡੀਆਂ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ 'ਚ ਨੌਜਵਾਨ ਅਸੰਬਲੀ ਵੱਲ ਕੀਤੇ ਜਾਣ ਵਾਲੇ ਮਾਰਚ 'ਚ ਹਿੱਸਾ ਲੈਣਗੇ। ਇਸ ਮੀਟਿੰਗ 'ਚ ਉਚੇਚੇ ਤੌਰ 'ਤੇ ਜੱਸਾ ਰੁੜਕਾ, ਹਰਜੀਤ ਢੇਸੀ, ਰਣਜੋਤ ਸੰਗੋਵਾਲ, ਲਵਪ੍ਰੀਤ ਸੰਗੋਵਾਲ, ਸਨੀ ਫਿਲੌਰ, ਪ੍ਰਭਾਤ ਕਵੀ, ਹਰਪ੍ਰੀਤ ਬਿਰਦੀ, ਜੋਗਾ ਬਿਰਦੀ, ਅਮਨ ਬਿਰਦੀ, ਯੁਗਰਾਜ, ਸੁਨੀਲ ਭੈਣੀ, ਜੱਗਾ ਭੈਣੀ ਆਦਿ ਹਾਜ਼ਰ ਸਨ।

No comments:

Post a Comment