ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਲਲਤੋਂ ਕਲਾਂ 'ਚ ਰੋਸ ਪ੍ਰਦਰਸ਼ਨ 'ਚ ਜੰਮ ਕੇ ਨਾਅਰੇਬਾਜ਼ੀ
ਜੋਧਾਂ- ਭਾਜਪਾ ਦੇ ਸਤ੍ਹਾ ਵਿਚ ਆਉਣ ਤੋਂ ਬਾਅਦ ਵਧੀਆਂ ਹਿੰਸਕ ਘਟਨਾਵਾਂ ਦੌਰਾਨ ਰੂਸੀ ਇਨਕਲਾਬ ਦੇ ਮਹਾਨ ਆਗੂ ਵੀ. ਲੈਨਿਨ ਦਾ ਬੁੱਤ ਢਾਹੁਣ 'ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲਾ ਲੁਧਿਆਣਾ ਦੇ ਬੈਨਰ ਹੇਠ ਨੌਜਵਾਨਾਂ ਨੇ ਭਾਜਪਾ ਤੇ ਮੋਦੀ ਸਰਕਾਰ ਖਿਲਾਫ ਅਤੇ ਬੁੱਤ ਢਾਹੁਣ ਵਾਲਿਆਂ ਨੂੰ ਹਿਟਲਰ ਦੀ ਔਲਾਦ ਕਰਾਰ ਦਿੰਦਿਆਂ ਹਿਟਲਰਸ਼ਾਹੀ ਨਹੀਂ ਚੱਲੇਗੀ, ਇਨਕਲਾਬ ਜ਼ਿੰਦਾਬਾਦ ਆਦਿ ਦੇ ਨਾਅਰੇ ਿਪੰਡ ਵਰਤੋਂ ‘ਚ ਲਗਾਏ। ਇਸ ਮੌਕੇ ਬੋਲਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਸਾਥੀ ਲੈਨਿਨ, ਜਿਸ ਨੇ ਰੂਸੀ ਰਾਜੇ 'ਜਾਰ' ਦੀ ਤਾਨਾਸ਼ਾਹੀ ਖਤਮ ਕਰਕੇ ਸਮਾਜਵਾਦ ਦੀ ਨੀਂਹ ਰੱਖੀ। ਇਸ ਮਹਾਨ ਇਨਕਲਾਬੀ ਦਾ ਬੁੱਤ ਢਾਹੁਣਾ ਜਿੱਥੇ ਬਹੁਤ ਨਿੰਦਣਯੋਗ ਹੈ, ਉੱਥੇ ਇਨ੍ਹਾਂ ਸਮਾਜਵਿਰੋਧੀ ਅਨਸਰਾਂ ਨੇ ਦਰਿੰਦਗੀ ਵਾਲਾ ਕਾਰਾ ਕੀਤਾ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲਾ ਲੁਧਿਆਣਾ ਦੇ ਸਕੱਤਰ ਰਘਬੀਰ ਸਿੰਘ ਬੈਨੀਪਾਲ, ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਚਰਨਜੀਤ ਸਿੰਘ ਹਿਮਾਂਯੂਪੁਰਾ ਭੱਠਾ ਮਜ਼ਦੂਰ ਆਗੂ ਅਮਰਜੀਤ ਹਿਮਾਂਯੂਪੁਰਾ ਨੇ ਵੀ ਸੰਬੋਧਨ ਕਰਦਿਆਂ ਤ੍ਰਿਪੁਰਾ ਵਿਚ ਵਾਪਰੀਆਂ ਘਟਨਾਵਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਜਿਹੜੇ ਕਿ ਸਾਥੀ ਲੈਨਿਨ ਦੀ ਅਗਵਾਈ 'ਚ ਹੋਈ ਰੂਸੀ ਕ੍ਰਾਂਤੀ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹ ਫਾਂਸੀ ਲੱਗਣ ਤੋਂ ਪਹਿਲਾਂ ਆਖਰੀ ਸਮੇਂ ਲੈਨਿਨ ਦੀ ਕਿਤਾਬ ਪੜ੍ਹ ਰਹੇ ਸਨ। ਭਾਰਤ ਦੇ ਆਜ਼ਾਦੀ ਸੰਘਰਸ਼ ਲਈ ਲੈਨਿਨ ਸ਼ਹੀਦ ਭਗਤ ਸਿੰਘ ਦੇ ਪ੍ਰੇਰਣਾ ਸਰੋਤ ਬਣ ਗਏ। ਇਸ ਪ੍ਰਦਰਸ਼ਨ ਤੋਂ ਬਾਅਦ ਨੌਜਵਾਨਾਂ ਦਾ ਇਕ ਵਫਦ ਪੁਲਸ ਚੌਕੀ ਲਲਤੋਂ ਕਲਾਂ ਦੇ ਇੰਚਾਰਜ ਨੂੰ ਲੋਕਲ ਮਸਲਿਆਂ ਸਬੰਧੀ ਮਿਲਿਆ। ਇਸ ਦੀ ਅਗਵਾਈ ਗੋਲਡੀ, ਪ੍ਰਦੀਪ ਸਿੰਘ, ਪਰਮਿੰਦਰ ਸਿੰਘ, ਮਲਕੀਤ ਸਿੰਘ, ਰਾਜਵਿੰਦਰ ਸਿੰਘ, ਦਵਿੰਦਰ ਪਾਲ ਸਿੰਘ, ਪਮਦੀਪ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਲਵਪ੍ਰੀਤ ਸਿੰਘ, ਸਵਰਨਜੀਤ ਸਿੰਘ ਵੱਲੋਂ ਕੀਤੀ ਗਈ
No comments:
Post a Comment