ਫਰੀਦਕੋਟ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪਿੰਡ ਪੱਖੀ ਕਲਾਂ ਜਿਲਾ ਫਰੀਦਕੋਟ ਵੱਲੋਂ ਜਿਲਾ ਪ੍ਧਾਨ ਸਿਮਰਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਪੂਰੀ ਟੀਮ ਵੱਲੋਂ ਪਿੰਡ ਪੱਖੀ ਕਲਾਂ ਵਿਖੇ ਦਸਮੇਸ਼ ਡੈਂਟਲ ਕਾਲਜ ਫਰੀਦਕੋਟ ਦੀ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਦੰਦਾਂ ਦਾ ਅਤੇ ਹੱਡੀਆਂ ਦੇ ਜੋੜਾਂ ਦੇ ਫ਼ਰੀ ਚੈਕਅੱਪ ਅਤੇ ਫਰੀ ਇਲਾਜ ਦੇ ਕੈਂਪ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਭਾਰੀ ਗਿਣਤੀ ਵਿੱਚ ਮਰੀਜਾਂ ਨੇ ਆਪਣਾ ਚੈਕਅਪ ਕਰਵਾਇਆ।
ਇਸ ਸਮੇਂ ਪਿੰਡ ਦੀ ਪੰਚਾਇਤ ਸਰਪੰਚ ਗੁਰਦਿੱਤ ਸਿੰਘ ਅਤੇ ਨੌਜਵਾਨ ਸਭਾ ਦੇ ਆਗੂ ਸੰਦੀਪ ਗਿੱਲ, ਜਗਰੂਪ ਸਿੰਘ ,ਬੱਗੜ ਸਿੰਘ ,ਨਵਪਰੀਤ, ਰਣਜੀਤ, ਹਰਜੀਤ ਆਦਿ ਮੌਜੂਦ ਸਨ।
No comments:
Post a Comment