Wednesday, 31 January 2018
ਨੌਜਵਾਨ ਸਭਾ ਦੀ ਤਹਿਸੀਲ ਪੱਧਰੀ ਮੀਟਿੰਗ ਆਯੋਜਿਤ
ਭਿੱਖੀਵਿੰਡ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਕਮੇਟੀ ਦੀ ਇੱਕ ਮੀਟਿੰਗ ਤਹਿਸੀਲ ਪ੍ਰਧਾਨ ਸ਼ਮਸ਼ੇਰ ਸਿੰਘ ਸੁਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਅਤੇ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕੀਤਾ। ਇਸ ਮੀਟਿੰਗ 'ਚ 8 ਫਰਵਰੀ ਨੂੰ ਕੈਪਟਨ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪੱਟੀ ਵਿਖੇ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ।
Tuesday, 30 January 2018
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਰਨ ਤਾਰਨ ਵੱਲੋਂ ਧਰਨਾ ਦਿੱਤਾ
ਤਰਨ ਤਾਰਨ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੈਂਕੜੇ ਨੌਜਵਾਨਾਂ ਨੇ ਰੁਜ਼ਗਾਰ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਨੌਜਵਾਨ ਮੰਗ ਕਰ ਰਹੇ ਸਨ ਕਿ ਚੋਣ ਵਾਅਦੇ ਮੁਤਾਬਿਕ ਨੌਜਵਾਨ ਲੜਕੇ ਲੜਕੀਆਂ ਲਈ ਪੱਕੇ ਗੁਜ਼ਾਰੇ ਯੋਗ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਬੇਰੁਜ਼ਗਾਰ ਨੌਜਵਾਨਾਂ ਲਈ ਯੋਗਤਾ ਮੁਤਾਬਿਕ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਇਸ ਧਰਨੇ ਦੀ ਅਗਵਾਈ ਕਰਨਬੀਰ ਸਿੰਘ ਪੱਖੋਕੇ, ਬੂਟਾ ਸਿੰਘ ਕੋਟ, ਅੰਮ੍ਰਿਤਪਾਲ ਸਿੰਘ ਨੌਸ਼ਹਿਰਾ ਆਦਿ ਆਗੂਆਂ ਨੇ ਕੀਤੀ।
ਧਰਨਾ ਦੇ ਰਹੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਮੋਦੀ ਸਰਕਾਰ ਨੇ ਚੋਣਾਂ ਵਿੱਚ ਵਾਅਦਾ ਕੀਤਾ ਸੀ ਕਿ ਹਰ ਸਾਲ ਇੱਕ ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ ਪਰੰਤੂ ਭਾਜਪਾ ਦੇ ਚਾਰ ਸਾਲ ਦੇ ਰਾਜ ਦੌਰਾਨ ਨਵੇਂ ਰੁਜ਼ਗਾਰ ਪੈਦਾ ਹੋਣ ਦੀ ਥਾਂ ਰੁਜ਼ਗਾਰ ਦੇ ਮੌਕੇ ਲਗਾਤਾਰ ਘਟੇ ਹਨ।।ਇਸ ਤਰਾਂ ਪੰਜਾਬ ਦੀ ਕਾਂਗਰਸ ਦੀ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ, ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਅਤੇ ਸਮਾਰਟ ਫ਼ੋਨ ਦੇਣ ਦੇ ਵਾਅਦੇ ਕੀਤੇ ਪਰ ਸੱਤਾ ਹਥਿਆਉਂਦਿਆਂ ਹੀ ਸਰਕਾਰੀ ਸਕੂਲ, ਥਰਮਲ ਪਲਾਟ, ਆਂਗਣਵਾੜੀ ਸੈਂਟਰ ਬੰਦ ਕਰਕੇ ਰੁਜ਼ਗਾਰ ਖੋਹਣ ਦਾ ਕੰਮ ਕਰ ਰਹੀ ਹੈ।
ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਅਤੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਵੰਦਾ ਨੇ ਕਿਹਾ ਕੇ ਕੈਪਟਨ ਸਰਕਾਰ ਨੇ ਇੱਕ ਹਫ਼ਤੇ ਵਿੱਚ ਨਸ਼ੇ ਖ਼ਤਮ ਕਰਨ ਦੀ ਸਹੁੰ ਚੁੱਕੀ ਸੀ ਅਤੇ ਹਾਲੇ ਵੀ।ਨਸ਼ੇ ਦਾ ਵਪਾਰ ਸ਼ਰੇਆਮ ਹੋ ਰਿਹਾ ਹੈ,।ਬੇਰੁਜ਼ਗਾਰ ਨੌਜਵਾਨਾਂ ਨੂੰ ਤਬਾਹ ਕਰ ਰਿਹਾ ਹੈ ਅਤੇ ਗੈਰ ਸਮਾਜੀ ਕੰਮਾਂ ਵੱਲ ਧਕੇਲ ਰਿਹਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਨਵਦੀਪ ਸਿੰਘ ਜਲਾਲਾਬਾਦ, ਅਸ਼ਵਨੀ ਕੁਮਾਰ, ਗੁਰਜੀਤ ਸਿੰਘ ਘੜਕਾ, ਮਾ. ਸਰਬਜੀਤ ਸਿੰਘ, ਮਨਜਿੰਦਰ ਸਿੰਘ ਤੁੜ, ਮੰਗਲ ਸਿੰਘ ਜਵੰਦਾ, ਪਰਮਜੀਤ ਸਿੰਘ, ਹਰਦੀਪ ਸਿੰਘ, ਰਣਯੋਧ ਸਿੰਘ ਨੌਸ਼ਹਿਰਾ ਪੰਨੂਆਂ, ਰਵੀਸ਼ੇਰ ਸਿੰਘ ਚੰਬਾ, ਰਣਜੋਧ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਇਹਨਾਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਭੇਜੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕੀਤਾ ਜਾਵੇ, ਵਿੱਦਿਆ ਦਾ ਵਪਾਰੀਕਰਨ ਨਿੱਜੀਕਰਨ ਬੰਦ ਕੀਤਾ ਜਾਵੇ, ਬੇਰੁਜ਼ਗਾਰੀ ਭੱਤਾ ਯੋਗਤਾ ਅਨੁਸਾਰ ਬਣਦੀ ਤਨਖ਼ਾਹ ਦਾ ਘੱਟੋ ਘੱਟ ਅੱਧ ਦਿੱਤਾ ਜਾਵੇ।
Monday, 29 January 2018
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਬਟਾਲਾ ਦੇ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ
ਬਟਾਲਾ- ਅੱਜ ਇੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਬਟਾਲਾ ਵੱਲੋਂ ਮਨਦੀਪ ਕੌਰ ਸ਼ਕਰੀ, ਵਿਰਗਟ ਖਾਨਫੱਤਾ, ਗੁਰਪ੍ਰੀਤ ਸਿੰਘ ਸਰੂਪਵਾਲੀ ਦੀ ਅਗਵਾਈ ਹੇਠ ਸ਼ਹਿਰ 'ਚ ਮਾਰਚ ਕਰਕੇ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਬਣਨ ਤੋਂ ਪਹਿਲਾ ਕਾਂਗਰਸ ਨੇ ਨੌਜਵਾਨਾਂ ਨਾਲ ਰੁਜ਼ਗਾਰ ਦੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਧਰਨੇ ਦੇ ਅੰਤ 'ਚ ਇਕੱਠੇ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਰੁਜ਼ਗਾਰ ਦਫ਼ਤਰ ਦੇ ਮੁਖੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ, ਜਿਸ 'ਚ ਸਰਕਾਰ ਨੂੰ ਮੰਗਾਂ ਮੰਨਣ ਲਈ ਚੇਤੇ ਕਰਵਾਇਆ ਗਿਆ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਨਕੋਦਰ ਦੇ ਰੁਜ਼ਗਾਰ ਦਫ਼ਤਰ ਸਾਹਮਣੇ ਮੁਜ਼ਾਹਰਾ ਕੀਤਾ
ਨਕੋਦਰ - ਅੱਜ ਇੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਨਕੋਦਰ ਵੱਲੋਂ ਰੁਜ਼ਗਾਰ ਦਫ਼ਤਰ ਨਕੋਦਰ ਸਾਹਮਏ ਮੁਜ਼ਾਹਰਾ ਕਰਨ ਉਪਰੰਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਇਸ ਦੀ ਅਗਵਾਈ ਦਵਿੰਦਰ ਕੁਲਾਰ, ਜਰਨੈਲ ਜੈਲੀ, ਗੁਰਦਿਆਲ ਨੂਰਪੁਰ, ਤਰਸੇਮ ਸ਼ਾਹਕੋਟ ਅਤੇ ਭਾਰਤੀ ਮਹੂੰਵਾਲ ਨੇ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਬਣਨ ਵੇਲੇ ਨੌਜਵਾਨਾਂ ਨਾਲ ਰੁਜ਼ਗਾਰ ਦੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਰੁਜ਼ਗਾਰ ਦਫ਼ਤਰ ਦੇ ਮੁਖੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
Sunday, 28 January 2018
Saturday, 27 January 2018
29 ਜਨਵਰੀ ਬਟਾਲਾ ਰੁਜ਼ਗਾਰ ਦਫ਼ਤਰ ਅੱਗੇ ਦਿੱਤਾ ਜਾਵੇਗਾ ਰੋਸ ਧਰਨਾ
ਬਟਾਲਾ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਤਹਿਸੀਲ ਬਟਾਲਾ ਦੇ ਰੁਜ਼ਗਾਰ ਦਫ਼ਤਰ ਅੱਗੇ ਧਰਨਾ ਦੇ ਕੇ ਹਰ ਘਰ ਸਰਕਾਰੀ ਨੌਕਰੀ, 2500 ਰੂਪੈ ਬੇਰੁਜ਼ਗਾਰੀ ਭੱਤਾ , ਨਸ਼ੇ ਦੇ ਕਾਰੋਬਾਰ ਦੇ ਖਾਤਮੇ ਲਈ , ਮੁਫਤ ਸਿੱਖਿਆ ਲਈ ਅਤੇ ਹੋਰ ਨੌਜਵਾਨਾਂ ,ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਇਸ ਧਰਨੇ ਦੀ ਤਿਆਰੀ ਲਈ ਬਟਾਲਾ ਦੇ ਵੱਖ-ਵੱਖ ਪਿੰਡਾਂ ਸ਼ਕਰੀ, ਖਾਨਫੱਤਾ, ਸਰੂਪਵਾਲੀ ਕਲਾਂ, ਨਵਾਂ ਪਿੰਡ, ਗੱਗੋਵਾਲੀ ਆਦਿ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਧਰਨੇ ਦੀ ਤਿਆਰੀ ਕੀਤੀ ਗਈ, ਇਹਨਾਂ ਮੀਟਿੰਗਾਂ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਸੰਬੋਧਨ ਕੀਤਾ
Thursday, 25 January 2018
ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਰੁਜ਼ਗਾਰ ਦੀ ਮੰਗ ਮਨਵਾਉਣ ਲਈ ਰੋਸ ਮਾਰਚ ਕੀਤਾ
ਰਾਏਕੋਟ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਿੰਡ ਲੋਹਟਬੱਦੀ ਵਿਖੇ ਉੱਘੇ ਦੇਸ਼ ਭਗਤ ਬਾਬਾ ਹਰਨਾਮ ਸਿੰਘ ਚਮਕ ਦੇ ਆਦਮਕੱਦ ਬੁੱਤ 'ਤੇ ਫ਼ੁਲ ਮਾਲਾਵਾਂ ਭੇਂਟ ਕਰਨ ਉਪਰੰਤ ਪੈਦਲ ਮਾਰਚ ਕੀਤਾ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਰਘਬੀਰ ਸਿੰਘ ਬੈਨੀਪਾਲ ਤੇ ਮਹਿੰਦਰ ਸਿੰਘ ਅੱਚਰਵਾਲ ਨੇ ਸਾਂਝੇ ਤੌਰ 'ਤੇ ਕੀਤੀ। ਪਿੰਡ 'ਚ ਇਹ ਮਾਰਚ ਕੈਪਟਨ ਸਰਕਾਰ ਵੱਲੋਂ ਰੁਜ਼ਗਾਰ ਨਾ ਦੇਣ ਤੋਂ ਟਾਲਾ ਵੱਟਣ ਖ਼ਿਲਾਫ਼ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੱਜਰਵਾਲ, ਸੀਟੀਯੂ ਆਗੂ ਜਗਤਾਰ ਚਕੋਹੀ, ਚਰਨਜੀਤ ਹਿਮਾਯੂਪੁਰ, ਗੁਰਦੀਪ ਕਲਸੀ, ਹਰਬੰਸ ਲੋਹਟਬੱਦੀ, ਅਮਰਜੀਤ ਹਿਮਾਯੂਪੁਰ, ਬਲਦੇਵ ਸਿੰਘ ਲੋਹਟਬੱਦੀ, ਦਰਬਾਰਾ ਸਿੰਘ, ਸੁਖਦੇਵ ਸਿੰਘ ਮੰਡ, ਦਵਿੰਦਰ ਰਾਣਾ ਲਤਾਲਾ, ਚਰਨਜੀਤ ਲਤਾਲਾ, ਡਾ. ਅਜਾਇਬ ਸਿੰਘ ਧੂਲਕੋਟ ਆਦਿ ਨੇ ਮਾਰਚ ਦੀ ਅਗਵਾਈ ਕੀਤੀ। ਸਭਾ ਦੀ ਇਕਾਈ ਲੋਹਟਬੱਦੀ ਨੇ ਆਗੂਆਂ ਭਵਨਜੀਤ ਸਿੰਘ, ਗੁਰਪ੍ਰਕਾਸ਼ ਸਿੰਘ ਟੀਟੂ, ਜਸਪ੍ਰੀਤ ਸਿੰਘ ਜੱਸੀ, ਸੰਦੀਪ ਸਿੰਘ , ਜਰਨੈਲ ਸਿੰਘ ਹੈਪੀ, ਬਸੰਤ ਸਿੰਘ, ਰਾਜ, ਤਾਰੀ ਆਦਿ ਵੱਲੋਂ ਕੀਤੀ ਗਈ। ਇਸ ਮਾਰਚ 'ਚ ਅਰਸ਼ਦੀਪ ਸਿੰਘ ਕਾਲਖ, ਮਨਪ੍ਰੀਤ ਧੂਲਕੋਟ, ਜਸਬੀਰ ਲਤਾਲਾ, ਅਮਰ ਸਿੰਘ ਬੜੂੰਦੀ ਵੱਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ ਗਈ।
ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਰੁਜ਼ਗਾਰ ਪ੍ਰਾਪਤੀ ਲਈ ਮੰਗ ਪੱਤਰ ਦਿੱਤਾ
ਬਾਬਾ ਬਕਾਲਾ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਤਹਿਸੀਲ ਬਾਬਾ ਬਕਾਲਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ 'ਚ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਇਆ ਗਿਆ। ਆਗੂਆਂ ਨੇ ਕਿਹਾ ਕਿ ਚੋਣਾਂ ਦੌਰਾਨ ਕੈਪਟਨ ਨੇ ਰੁਜ਼ਗਾਰ ਸਮੇਤ ਹੋਰ ਬਹੁਤ ਸਾਰੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਕਾਰਕੁਨਾਂ ਨੇ ਰੋਸ ਮਾਰਚ ਕਰਨ ਉਪਰੰਤ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
Tuesday, 23 January 2018
ਅਜਨਾਲਾ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਰੁਜ਼ਗਾਰ ਨਾ ਮਿਲਣ ਕਾਰਨ ਰੋਹ ਦਾ ਪ੍ਰਗਟਾਵਾ ਕੀਤਾ
ਅਜਨਾਲਾ - ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਨੌਜਵਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਇਕੱਠੇ ਹੋਏ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹਿਰ 'ਚ ਮਾਰਚ ਕੀਤਾ ਅਤੇ ਮਗਰੋਂ ਰੁਜ਼ਗਾਰ ਦਫ਼ਤਰ ਅੱਗੇ ਧਰਨਾ ਦਿੱਤਾ। ਜਿਸ ਦੀ ਅਗਵਾਈ ਕੁਲਵੰਤ ਸਿੰਘ ਮੱਲੂਨੰਗਲ , ਸਤਵਿੰਦਰ ਸਿੰਘ ਉਠੀਆਂ, ਸੁੱਚਾ ਸਿੰਘ ਘੱਗਾ, ਜੱਗਾ ਸਿੰਘ ਡੱਲਾ ਨੇ ਕੀਤੀ ਅਤੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ, ਜਿਲ੍ਹਾ ਸਕੱਤਰ ਸੁਰਜੀਤ ਸਿੰਘ ਦੁਧਰਾਏ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇ। ਇਸ ਉਪਰੰਤ ਰੁਜ਼ਗਾਰ ਦਫ਼ਤਰ ਦੇ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
जाखल शहर की शहीद भगत सिंह नौजवान सभा यूनिट कमेटी का दूसरा सम्मेलन हुआ जस्सी कुमार बने प्रधान
जाखल- शहीद भगत सिंह नौजवान सभा पंजाब हरियाणा का जाखल बस्ती का दूसरा सम्मेलन यूनिट प्रधान लकी सिंह की अध्यक्षता में हुआ जिस सम्मेलन को संबोधित करते हुए जिला कमेटी सदस्य बिंदर कुमार ने कहा युवाओं को अपने अधिकारों को प्राप्त करने के लिए संगठित होना होगा 70 साल की आजादी के बाद शिक्षा चिकित्सा रोजगार जैसी सुविधाएं आम जन से दूर होती जा रही है आज हमें अपने अधिकारों को प्राप्त करने के लिए युवाओं को संगठित कर संघर्षों के मैदान में जाना होगा
Monday, 22 January 2018
ਸਮਾਣਾ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਮੰਗ ਪੱਤਰ ਦਿੱਤਾ
ਸਮਾਣਾ - ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਨੌਜਵਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਦੇ ਰੁਜ਼ਗਾਰ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨੌਜਵਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਇੱਥੋਂ ਦੇ ਰੁਜ਼ਗਾਰ ਅੱਗੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਅਤੇ ਮੰਗ ਪੱਤਰ ਦਿੱਤਾ ਹੈ।
ਫ਼ਰੀਦਕੋਟ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਮੰਗ ਪੱਤਰ ਦਿੱਤਾ
ਫ਼ਰੀਦਕੋਟ - ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਨੌਜਵਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਇਕੱਠੇ ਹੋਏ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹਿਰ 'ਚ ਮਾਰਚ ਕੀਤਾ ਅਤੇ ਮਗਰੋਂ ਰੁਜ਼ਗਾਰ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਧਰਨੇ ਨੂੰ ਸਿਮਰਜੀਤ ਬਰਾੜ, ਜਤਿੰਦਰ ਫ਼ਰੀਦਕੋਟ, ਗੁਰਪਾਲ ਸਿੰਘ, ਸੁਖਪਾਲ ਫ਼ਰੀਦਕੋਟ, ਹਰਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇ। ਇਸ ਉਪਰੰਤ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
Sunday, 21 January 2018
Saturday, 20 January 2018
Thursday, 18 January 2018
शराब ठेका हटवाने की मांग को लेकर मनोहर लाल का पुतला फूंका
फतेहाबाद- जाखल बस्ती के नजदीक शराब ठेका हटवाने की मांग को लेकर शहीद भगत सिंह नौजवान सभा ने सीएम मनोहर लाल का पुतला फूंका। इस माैके पर मनदीप सिंह ने कहा कि हरियाणा में जिस तरह से क्राइम बढ़ रहा है, उसे देखते हुए लगता है कि नशे पर कार्रवाई के लिए सरकार के एक्शन के दावे खोखले हैं। उन्होंने कहा कि फतेहाबाद की जाखल बस्ती जो कि पंजाब सीमा के पास लगने वाला इलाका है, वहां पर पंजाब से लोग आकर शराब पीते हैं। बड़ी बात ये है कि शराब का ये ठेका बस्ती में स्थित आंगनबाड़ी के नजदीक स्थित है जहां बच्चे और महलाओं का आना-जाना रहता है। शिकायत करने पर भी भ्रष्ट अफसर ठेके को नहीं हटा रहे, जिसके कारण जाखल में भी किसी भी समय रेप या अन्य संगीन वारदात घट सकती है। ऐसे में यदि हरियाणा सरकार अपराध कम करना चाहती है तो वास्तव में नशे पर रोक लगानी होगी। मनदीप सिंह ने कहा कि सरकार यदि जाखल बस्ती से शराब ठेका नहीं हटवाती है तो सभा की ओर से बड़ा आंदोलन किया जाएगा। बता दें कि इससे पहले भी मनदीप सिंह नशे पर रोक की मांग को लेकर चर्चा में रह चुका है, मनदीप सिंह की शिकायत पर ही मंत्री अनिल विज और आईपीएस संगीता कालिया के बीच विवाद पनपा था और मनदीप सिंह ने फिर से हरियाणा की भाजपा सरकार पर नशे पर कार्रवाई नहीं होने को लेकर सवाल खड़े कर दिए हैं।
Wednesday, 17 January 2018
शराब के ठेके को बस्ती से हटाने के लिए धरना दूसरे दिन भी जारी
फतेहाबाद- कड़ाके की सर्दी में शहीद भगत सिंह नौजवान सभा के साथी डीसी दफ्तर फतेहाबाद बस्ती से शराब के ठेके को हटवाने के लिए धरना स्थल पर बैठे हैं बस्ती में शराब का ठेका होने के कारण महिलाओं से छेड़छाड़ होती है मगर प्रशासन इसे गंभीरता से नहीं ले रहा हरियाणा में एक के बाद एक घटनाएं बलात्कार की घाटी रही हैं जिसके पीछे नशे का बहुत बड़ा कारण है फतेहाबाद जिला राजस्थान और पंजाब के साथ सीमाएं लगती हैं यह नशे का बहुत बड़ा अड्डा बन चुका है कुछ भ्रष्ट अफसरों के सहयोग से इस क्षेत्र में नशे का कारोबार निरंतर बढ़ रहा है युवाओं को नशा अपनी चपेट में ले रहा है बेरोजगार युवा निराशा के चलते हुए नशे का शिकार हो रहे हैं और अमानवीय घटनाओं को अंजाम तक दिया जा रहा है इसके लिए यह व्यवस्था यह सरकार जिम्मेदार हैं
Tuesday, 16 January 2018
हरियाणा में लड़कियों से हो रहे बलात्कार पर शहीद भगत सिंह नौजवान सभा ने गहरी चिंता प्रकट की
हरियाणा में अलग-अलग जगहों पर लड़कियों के साथ बलात्कार हत्या की घटनाएं सामने आ रही है यह घटना दिल दहला देने वाली घटनाएं हैं एक के बाद एक घटना घट रही है 7 माह पहले रतिया के साथ लगते गांव कमाना की 12 वर्षीय बच्ची की हत्या हुई शर्मनाक बात यह रही आज तक ना तो हत्यारे गिरफ्तार हुए हैं और और ना ही पुलिस ने इस बात की पुष्टि की है कि बच्ची के साथ बलात्कार हुआ या नहीं पुलिस की कार्यप्रणाली भी शक के घेरे में है अभी लगातार तीन ऐसी घटना सामने आई है जिनमें 2 लड़कियां नाबालिग थी जिसके साथ बलात्कार करने के बाद हत्या कर दी गई और एक युवती 22 वर्ष की थी इन घटनाओं ने हरियाणा में ही नहीं पूरे देश में महिलाओं की सुरक्षा पर सवाल खड़े कर दिए हैं अभी ताजा घटना जिला कुरुक्षेत्र के झांसा गांव की नाबालिग लड़की की है जिस की लाश जींद जिले के गांव बुड्ढा खेड़ा के पास से गुजर रही हंसी ब्रांच नहर की पटरी से 12 जनवरी को रात बरामद की गई लड़की की पोस्टमार्टम रिपोर्ट से यह पुष्टि हुई है की लड़की के साथ बलात्कार हुआ है लड़की के शरीर को बुरी तरह से नोचा गया है पिछले दिनों हिसार जिले के उकलाना शहर में एक छोटी बच्ची को बलात्कार का शिकार बनाया गया और उसके बाद उसकी हत्या कर दी गई हरियाणा के पानीपत जिले में भी छठी कक्षा में पढ़ती बच्ची के साथ बलात्कार किया गया उसी की चुन्नी से गला घोंटकर हत्या कर दी गई पोस्टमार्टम की रिपोर्ट के अनुसार बच्ची की मौत के बाद भी 4 घंटे तक बलात्कार किया गया इसके बाद गांव के पास नग्न अवस्था में बाल्मीकि चौपाल के पास गंदे पानी में फेंक दिया गया चौथी घटना फरीदाबाद की है 22 वर्षीय महिला शनिवार को ऑफिस से घर लौट रही थी नेशनल हाईवे पर राजीव गांधी चौक से सरेआम गाड़ी में गवा कर लिया गया घटना को देखने वालों ने कंट्रोल रूम में फोन कर पुलिस को सूचना लेकिन घटना पर पूरा दिन बीत जाने के बाद भी पुलिस उस कुछ नहीं कर पाई 2 घंटे कार में ही गैंग रेप होता रहा महिला से महिला सुरक्षा के दम भरने वाली सरकार भाषणों में ही महिलाओं को सुरक्षा देती है वास्तव में महिलाएं सुरक्षित नहीं है बेटी बचाओ बेटी पढ़ाओ के नाम पर भाजपा सरकार नाटक कर रही है हरियाणा में खाप पंचायतों ने महिलाओं पर एक तरफा फरमान सुनाया जाता था आज उस हरियाणा में भाजपा सरकार आने के महिलाओं को और प्रताड़ित करने का काम किया जा रहा है हरियाणा में जहां लड़की लड़का अपनी मर्जी से शादी करवा लेते खाप पंचायतें कानून को ताक पर रखकर गांव से निकालने यहां तक कि लड़की लड़के को मौत के घाट उतार दिया जाता रहा है आज जा सत्ता पक्ष महिलाओं की सुरक्षा में फेल साबित हो रहा है वही विपक्ष अमानवीय घटनाओं के खिलाफ लड़ने की बजाए सत्ता सुख भोगने के लिए चुनाव का इंतजार कर रहा है दिल्ली में 2012 में निर्भया कांड हुआ जिसके खिलाफ पूरे हिंदुस्तान में लोगों ने बलात्कार की घटना का पुरजोर विरोध किया बड़ा जन आंदोलन हुआ अपराधी पकड़े गए सरकार की तरफ से बड़ी बड़ी बातें की गई महिला सुरक्षा को लेकर परंतु दुख की बात यह है देश में बलात्कार की घटनाएं कम नहीं हुई इस में लगातार इजाफा हुआ है 2012 में 24923 मामले दर्ज हुए थे बलात्कार के वही 2016 में बढ़कर 28947 हो गई महिलाओं पर अत्याचार की घटनाएं लगातार देश में बढ़ रही है जहां तक हरियाणा की बात करें हरियाणा में भाजपा पार्टी के प्रदेश अध्यक्ष के बेटे ने जो चंडीगढ़ में दीपिका कुंडू के साथ छेड़छाड़ की घटना को अंजाम दिया काफी समय जेल में काटने के बाद प्रदेश अध्यक्ष का बेटा बाहर आया है इन लोगों से क्या उम्मीद की जा सकती है की क्या औरतों की सुरक्षा की गारंटी कर सकते हैं भाजपा सरकार सिरसा बलात्कारी बाबा राम रहीम के आगे नतमस्तक थी भाजपा के मंत्री ही नहीं खुद मुख्यमंत्री बलात्कारी बाबा के चरणो में नजर आ रहा था राम रहीम आस्था के नाम पर लडकियों से बलात्कार कर रहा था सभी पूंजीपति पार्टियों के नेता बलात्कारी बाबा के चरणों में माथा टेकते थे कांग्रेस भाजपा के नेताओं से महिलाओं की सुरक्षा की उम्मीद करना ही अपने आप में बेईमानी होगी आज आस्था के नाम पर राम रहीम जैसे अनेक बाबा महिलाओं को अपनी हवस का शिकार बना रहे हैं आर्थिक तंगी के चलते हुए लोग ये मानते हैं कि शायद यह हमारे पिछले कर्मों का फल है जो हम गरीब हैं और किसी चमत्कार की उम्मीद के लिए इन बाबाओं के चक्कर में फस जाते हैं महिलाओं को किस व्यवस्था ने एक ऐसी बाजारू चीज बना कर पेश किया जा रहा है हर एक ज्ञापन में महिला को अर्धनग्न अवस्था में तस्वीर लगा कर पेश किया जा रहा है धर्म के ठेकेदार मोहन भागवत एक शर्मनाक बयान देते हैं हिंदुओं को 10 10 बच्चे पैदा करने चाहिए महिलाओं को बच्चे पैदा करने की मशीन समझा जा रहा है महिलाओं का उत्पीड़न हर क्षेत्र में किया महिला सुरक्षा शिक्षा स्वास्थ्य रोजगार इन विषयों पर चर्चा की बजाय हरियाणा में भाजपा सरकार जातिगत रंग देने में लगी हुई है सरकार का एक मंत्री जाट रैली को संबोधित करता है और दूसरा मंत्री उसी दिन गैर जाट रैली को संबोधित करता है लोगों का आपसी भाईचारा तोड़ने का प्रयास भाजपा कर रही है महिला सुरक्षा के नाम पर बड़े-बड़े भाषण तो दिए जा रहे हैं मगर हालात हमारे सामने हैं सत्ता में आने से पहले भाजपा सरकार ने युवाओं को रोजगार देने का वादा किया था यदि रोजगार नहीं तो ₹9000 तक बेरोजगारी भत्ता हरियाणा सरकार देगी यह वायदा भाजपा ने अपने चुनावी घोषणापत्र में हरियाणा के युवाओं से किया था सरकार रोजगार तो नहीं दे रही एक काम जरूर सरकार ने कर दिया है नशा युवाओं तक आसानी से पहुंचे इस काम के लिए सरकार सफल नजर आ रही है नशा हर जगह मिल रहा है बेरोजगार युवा निराशा के चलते नशे का शिकार हो रहे हैं जिसके चलते ऐसी अमानवीय घटनाएं बढ़ रही है शिक्षा की बात की जाए हरियाणा के सरकारी स्कूलों में अध्यापकों की भारी कमी है निजी स्कूलों द्वारा मनमर्जी तरीके से फीस वसूली जा रही हैं मुख्यमंत्री हरियाणा सरकार निजी स्कूलों के पक्ष में बयान देता है इसे अंदाजा लगाया जा सकता है सरकार सरकारी स्कूलों को बंद करना चाहती है सरकारी स्कूलों के बंद होने का मतलब गरीब लोग अपने बच्चों को नहीं पढ़ा सकेंगे भाजपा हर क्षेत्र में जन विरोधी नीतियां बड़ी तेजी से लागू कर रही है आज हर व्यक्ति अपने आप को असुरक्षित महसूस कर रहा है हम तमाम इंसाफ पसंद लोगों से अपील करते हैं महिलाओं की सुरक्षा के लिए रोजगार के लिए शिक्षा स्वास्थ्य की मांग को लेकर आम जनता को साथ लेकर संघर्ष का रास्ता अपनाना चाहिए
जाखल बस्ती से शराब का ठेका हटाने के लिए व अन्य मेडिकल नशे के खिलाफ शहीद भगत सिंह नौजवान यूनिट कमेटी जाखल ने डीसी दफ्तर फतेहाबाद पड़ाव शुरु किया
साथी परमिंदर अली का डीसी दफ्तर के सामने पड़ाव में शामिल साथियों के लिए खाना बनाते हुए
साथी परमिंदर अली का डीसी दफ्तर के सामने पड़ाव में शामिल साथियों के लिए खाना बनाते हुए
शहीद भगत सिंह नौजवान सभा पंजाब हरियाणा यूनिट कमेटी जाखल प्रदान फुला राम की अध्यक्षता में जिसको संबोधित जिला कमेटी सदस्य बिंदर जाखल ने किया शराब के ठेके को बस्ती से दूर करवाने के लिए डीसी दफ्तर में पड़ाव शुरु किया पिछले 15 माह से बस्ती वाले वह पंचायत में प्रस्ताव डालकर ठेके को हटवाने के मांग पत्र दे चुके हैं समस्या यह है कि शराब का ठेका पंजाब बॉर्डर की सीमा पर होने के कारण पंजाब से कम रेट पर शराब मिलती है जिसके कारण पंजाब के लोग शराब लेने आते हैं और वहां गुंडागर्दी करते हैं आते जाते महिलाओं के साथ छेड़खानी करते हैं और नजदीक आंगनवाड़ी होने के कारण बच्चों पर बुरा असर पड़ता है और कई बार तो शराबी अर्ध नग्न होकर खड़े हो जाते हैं सरकार रोजगार देने की बजाय नौजवानों को नशे का आदी बना रही है जाखल की सीमा पंजाब क्षेत्र से नजदीक होने के कारण मेडिकल नशा भी फैला हुआ है जिसके चलते शहीद भगत सिंह नौजवान सभा पिछले काफी समय से नशे पर रोक लगाने के लिए प्रयास कर रही है परंतु प्रशासन इस पर कोई ध्यान नहीं दे रहा शहीद भगत सिंह नौजवान सभा यह मांगा करती है नशे पर रोक लगाई जाए अगर ऐसा नहीं होता नौजवान सभा एक बड़ा आंदोलन शुरू करेगी मौजूद सदस्य प्रदेश अध्यक्ष मनदीप नाथवान, जिला प्रधान सुनील, जिला उप प्रधान मनजीत अलीका, परविंदर अलीका, बलकार, छिंदा ,कंता, जस्सी, जगशी आदि सदस्य मौजूद रहे
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਮੰਗ ਪੱਤਰ ਦਿੱਤਾ
ਪਠਾਨਕੋਟ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਵੀ ਕਟਾਰੂਚੱਕ ਦੀ ਅਗਵਾਈ ਹੇਠ ਨੌਜਵਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਜ਼ਿਲ੍ਹੇ ਦੇ ਰੁਜ਼ਗਾਰ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨੌਜਵਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਇਥੋਂ ਦੇ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ ਗਿਆ।।ਇਸ ਮੌਕੇ ਨੌਜਵਾਨ-ਵਿਦਿਆਰਥੀਆਂ ਦੀ ਅਗਵਾਈ ਤਹਿਸੀਲ ਪ੍ਰਧਾਨ ਸੁਰਿੰਦਰ ਸਿਹੋੜਾ, ਤਹਿਸੀਲ ਸਕੱਤਰ ਅਸ਼ਵਨੀ ਕਾਸਮਾ, ਸੰਮੀ ਕੁਮਾਰ, ਰਜਿੰਦਰ ਕੁਮਾਰ, ਸਾਹਿਲ ਕੁਮਾਰ, ਸੁਰਜੀਤ ਕੁਮਾਰ, ਦਿਨੇਸ਼ ਕੁਮਾਰ, ਸਿਕੰਦਰ ਕੁਮਾਰ, ਵਿਸ਼ਾਲ, ਸ਼ੁਕਵ ਕੁਮਾਰ, ਰਜਤ, ਬੀਰਾ, ਬੀਰਬਲ, ਸਵਰਨ ਆਦਿ ਨੇ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਸੱਤਾ ਹਾਸਲ ਕਰਨ ਲਈ ਨੌਜਵਾਨਾਂ ਨਾਲ ਗੁਟਕਾ ਸਾਹਿਬ ਉੱਪਰ ਹੱਥ ਰੱਖ ਕੇ ਕਸਮਾਂ ਖਾਣ ਵਾਲਾ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਸਰਕਾਰ ਆਪਣੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਚੁੱਕੀ ਹੈ ਕਿਉਂਕਿ ਨਾ ਤਾਂ ਸਰਕਾਰ ਦੁਆਰਾ ਕਿਸੇ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਨਾ ਹੀ ਸਰਕਾਰ ਇਸ ਪ੍ਰਤੀ ਚਿੰਤਤ ਹੈ।।ਉਨ੍ਹਾਂ ਸਰਕਾਰ ਦੁਆਰਾ ਨੌਜਵਾਨਾਂ ਨੂੰ 2500 ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਨੂੰ ਯਾਦ ਕਰਵਾਇਆ ਅਤੇ ਹਰ ਘਰ ਨੌਕਰੀ ਦੇਣ, ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦੇ ਰੁਕੇ ਬਕਾਏ ਤੁਰੰਤ ਜਾਰੀ ਕਰਨ, ਬਰਾਬਰ ਅਤੇ ਮੁਫ਼ਤ ਵਿੱਦਿਆ ਦਾ ਪ੍ਰਬੰਧ ਕਰਨ, ਨਸ਼ੇ ਰੋਕਣ ਲਈ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਿਸ ਗੱਠਜੋੜ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ, ਬੱਸ ਪਾਸ ਸਹੂਲਤ ਨੂੰ ਸਾਰੀਆਂ ਬੱਸਾਂ ਵਿਚ ਲਾਗੂ ਕਰਨ, ਲੜਕੀਆਂ ਦੀ ਮੁਫ਼ਤ ਵਿੱਦਿਆ ਦੇ ਕਾਨੂੰਨ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿਚ ਸਖ਼ਤੀ ਨਾਲ ਲਾਗੂ ਕਰਨ, ਸ਼ਹੀਦਾਂ ਦੇ ਦਿਨਾਂ 'ਤੇ ਛੁੱਟੀਆਂ ਮੁੜ ਬਹਾਲ ਕਰਨ ਆਦਿ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ।।ਆਗੂਆਂ ਨੇ ਕਿਹਾ ਕਿ ਕੇਂਦਰ ਵਿਚ ਸਥਾਪਿਤ ਭਾਜਪਾ ਸਰਕਾਰ ਆਪਣੇ ਫ਼ਿਰਕੂ ਏਜੰਡੇ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ।ਹਰ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਅੰਦਰ ਫ਼ਿਰਕੂ ਤੱਤਾਂ ਦੀ ਦਖ਼ਲ-ਅੰਦਾਜ਼ੀ ਕਾਫ਼ੀ ਵੱਧ ਗਈ ਹੈ,।ਜਿਸ ਦਾ ਸਪਸ਼ਟ ਪਤਾ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੁਆਰਾ ਦਿੱਤੇ ਗਏ ਬਿਆਨਾਂ ਤੋਂ ਲੱਗ ਜਾਂਦਾ ਹੈ।ਕਿਉਂਕਿ ਨਿਰਪੱਖ ਦਿਖਾਈ ਦੇਣ ਵਾਲੀ ਨਿਆਂ ਪਾਲਿਕਾ ਵੀ ਹੁਣ ਫ਼ਿਰਕੂ ਤਾਕਤਾਂ ਦੀ ਦਖ਼ਲ-ਅੰਦਾਜ਼ੀ ਦਾ ਸ਼ਿਕਾਰ ਹੋ ਚੁੱਕੀ ਹੈ। ਆਗੂਆਂ ਨੇ।ਕਿਹਾ ਕਿ ਨੌਜਵਾਨ, ਹਾਕਮਾਂ ਦੇ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।।ਆਗੂਆਂ ਨੇ ਨੌਜਵਾਨਾਂ ਨੂੰ ਇਸ ਖ਼ਿਲਾਫ਼ ਵੱਡੀ ਪੱਧਰ 'ਤੇ ਲਾਮਬੰਦੀ ਕਰਨ ਅਤੇ ਸ਼ੰਘਰਸ਼ ਵਿੱਢਣ ਦਾ ਸੁਨੇਹਾ ਦਿੱਤਾ ਅਤੇ ਐਲਾਨ ਕੀਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਵੀ ਕੀਤਾ ਜਾਵੇਗਾ।
Monday, 15 January 2018
बढ़ रहे फासीवादी दखल के विरोध में रोष मार्च निकाला
रतिया (हरियाणा)- शहीद भगत सिंह नौजवान सभा तहसील कमेटी रतिया द्वारा जनरल मीटिंग कर न्यायपालिका में बढ़ रहे फासीवादी दखल के विरोध में रतिया शहर में साथी नवजीत व रवि कुमार गुरतेज नागपुर के नेतृत्व में रोष मार्च निकाला मीटिंग में कई विषयों पर चर्चा हुई स्कूलों में अध्यापकों की कमी क्षेत्र में बढ़ रहा नशा घग्गर नदी के दूषित होने के कारण क्षेत्र में बढ़ रहे हैं कैंसर जैसी भयानक रुप अनेक विषयों पर संघर्ष करने का फैसला किया गया 30 जनवरी को फतेहाबाद में होने वाले सेमिनार में नौजवान सभा के साथी भाग लेंगे हरियाणा में लड़कियों के साथ घटित घटनाओं का भी विरोध किया गया आज आम आदमी की सुरक्षा का बहुत बड़ा सवाल है सरकार हर क्षेत्र में फेल हो चुकी है ना रोजगार ना ही शिक्षा ना चिकित्सा है
ਨੌਜਵਾਨਾਂ ਨੇ ਕੀਤੀ ਸਰਕਾਰ ਕੋਲੋਂ ਰੁਜ਼ਗਾਰ ਦੀ ਮੰਗ
ਪੰਜਾਬ ਸਰਕਾਰ ਨੂੰ ਯਾਦ ਕਰਵਾਏ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨੌਜਵਾਨਾਂ ਨਾਲ ਕੀਤੇ ਵਾਅਦੇ
ਫਿਲੌਰ, 15 ਜਨਵਰੀ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨੌਜਵਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਇਥੋਂ ਦੇ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ ਗਿਆ।।ਇਸ ਮੌਕੇ ਨੌਜਵਾਨ-ਵਿਦਿਆਰਥੀਆਂ ਦੀ ਅਗਵਾਈ ਸਾਥੀ ਗੁਰਦੀਪ ਗੋਗੀ, ਮੱਖਣ ਸੰਗਰਾਮੀ, ਮਨੀਸ਼ਾ ਰਾਣੀ ਨੇ ਕੀਤੀ।।ਧਰਨੇ ਤੋਂ ਪਹਿਲਾ ਨੌਜਵਾਨਾਂ ਵੱਲੋਂ ਸ਼ਹਿਰ ਅੰਦਰ ਰੋਹ ਭਰਪੂਰ ਮਾਰਚ ਵੀ ਕੱਢਿਆ ਗਿਆ।।ਇਸ ਮੌਕੇ ਸੰਬੋਧਨ ਕਰਦਿਆਂ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ, ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸੱਤਾ ਹਾਸਲ ਕਰਨ ਲਈ ਨੌਜਵਾਨਾਂ ਨਾਲ ਗੁਟਕਾ ਸਾਹਿਬ ਉੱਪਰ ਹੱਥ ਰੱਖ ਕੇ ਕਸਮਾਂ ਖਾਣ ਵਾਲਾ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਆਪਣੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਚੁੱਕੀ ਹੈ ਕਿਉਂਕਿ ਨਾ ਤਾਂ ਸਰਕਾਰ ਦੁਆਰਾ ਕਿਸੇ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਨਾ ਹੀ ਸਰਕਾਰ ਇਸ ਪ੍ਰਤੀ ਚਿੰਤਤ ਹੈ।ਉਨ੍ਹਾਂ ਸਰਕਾਰ ਦੁਆਰਾ ਨੌਜਵਾਨਾਂ ਨੂੰ 2500 ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਨੂੰ ਯਾਦ ਕਰਵਾਇਆ ਅਤੇ ਹਰ ਘਰ ਨੌਕਰੀ ਦੇਣ, ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦੇ ਰੁਕੇ ਬਕਾਏ ਤੁਰੰਤ ਜਾਰੀ ਕਰਨ, ਬਰਾਬਰ ਅਤੇ ਮੁਫ਼ਤ ਵਿੱਦਿਆ ਦਾ ਪ੍ਰਬੰਧ ਕਰਨ, ਨਸ਼ੇ ਰੋਕਣ ਲਈ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਿਸ ਗੱਠਜੋੜ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ, ਬੱਸ ਪਾਸ ਸਹੂਲਤ ਨੂੰ ਸਾਰੀਆਂ ਬੱਸਾਂ ਵਿਚ ਲਾਗੂ ਕਰਨ, ਲੜਕੀਆਂ ਦੀ ਮੁਫ਼ਤ ਵਿੱਦਿਆ ਦੇ ਕਾਨੂੰਨ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿਚ ਸਖ਼ਤੀ ਨਾਲ ਲਾਗੂ ਕਰਨ, ਸ਼ਹੀਦਾਂ ਦੇ ਦਿਨਾਂ 'ਤੇ ਛੁੱਟੀਆਂ ਮੁੜ ਬਹਾਲ ਕਰਨ ਆਦਿ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ।।ਆਗੂਆਂ ਨੇ ਕਿਹਾ ਕਿ ਕੇਂਦਰ ਵਿਚ ਸਥਾਪਿਤ ਭਾਜਪਾ ਸਰਕਾਰ ਆਪਣੇ ਫ਼ਿਰਕੂ ਏਜੰਡੇ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ।ਹਰ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਅੰਦਰ ਫ਼ਿਰਕੂ ਤੱਤਾਂ ਦੀ ਦਖ਼ਲ-ਅੰਦਾਜ਼ੀ ਕਾਫ਼ੀ ਵੱਧ ਗਈ ਹੈ,।ਜਿਸ ਦਾ ਸਪਸ਼ਟ ਪਤਾ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੁਆਰਾ ਦਿੱਤੇ ਗਏ ਬਿਆਨਾਂ ਤੋਂ ਲੱਗ ਜਾਂਦਾ ਹੈ।ਕਿਉਂਕਿ ਨਿਰਪੱਖ ਦਿਖਾਈ ਦੇਣ ਵਾਲੀ ਨਿਆਂ ਪਾਲਿਕਾ ਵੀ ਹੁਣ ਫ਼ਿਰਕੂ ਤਾਕਤਾਂ ਦੀ ਦਖ਼ਲ-ਅੰਦਾਜ਼ੀ ਦਾ ਸ਼ਿਕਾਰ ਹੋ ਚੁੱਕੀ ਹੈ। ਆਗੂਆਂ ਨੇ।ਕਿਹਾ ਕਿ ਨੌਜਵਾਨ, ਹਾਕਮਾਂ ਦੇ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।।ਆਗੂਆਂ ਨੇ ਨੌਜਵਾਨਾਂ ਨੂੰ ਇਸ ਖ਼ਿਲਾਫ਼ ਵੱਡੀ ਪੱਧਰ 'ਤੇ ਲਾਮਬੰਦੀ ਕਰਨ ਅਤੇ ਸ਼ੰਘਰਸ਼ ਵਿੱਢਣ ਦਾ ਸੁਨੇਹਾ ਦਿੱਤਾ।।ਇਸ ਮੌਕੇ ਜੱਸਾ ਰੁੜਕਾ, ਰਿੱਕੀ ਮਿਉਵਾਲ, ਪ੍ਰਭਾਤ ਕਵੀ, ਵਿਜੇ ਰੁੜਕਾ, ਅਰਸ਼ਪ੍ਰੀਤ ਆਸ਼ੂ, ਲਵਪ੍ਰੀਤ ਸਿੰਘ, ਰਣਜੋਧ ਸੰਗੋਵਾਲ, ਸੰਦੀਪ, ਹਰਪ੍ਰੀਤ ਹੈਪੀ ਆਦਿ ਵੀ ਹਾਜ਼ਰ ਸਨ
।
ਜਾਰੀ ਕਰਤਾ
ਮੱਖਣ ਸੰਗਰਾਮੀ
(98728-19404)
Friday, 12 January 2018
Thursday, 11 January 2018
Wednesday, 10 January 2018
Monday, 8 January 2018
Sunday, 7 January 2018
ਰੁਜ਼ਗਾਰ ਦੀ ਪ੍ਰਾਪਤੀ ਲਈ 15 ਜਨਵਰੀ ਨੂੰ ਧਰਨਾ ਦੇਣ ਦਾ ਐਲਾਨ
ਗੁਰਾਇਆ, 7 ਜਨਵਰੀ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਕਾਈ ਤਹਿਸੀਲ ਫਿਲੌਰ ਨੇ ਅੱਜ ਇੱਕ ਮੀਟਿੰਗ 'ਚ ਫੈਸਲਾ ਕੀਤਾ ਕਿ ਹਾਕਮ ਧਿਰ ਦੇ ਵਾਅਦੇ ਮੁਤਾਬਿਕ ਰੁਜ਼ਗਾਰ ਨਾ ਮਿਲਣ ਕਾਰਨ ਤਹਿਸੀਲ ਪੱਧਰ 'ਤੇ ਰੁਜ਼ਾਗਰ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਪਿੰਡ ਸੰਗ ਢੇਸੀਆਂ 'ਚ ਕੀਤੀ ਇਸ ਮੀਟਿੰਗ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਕੀਤੀ। 15 ਜਨਵਰੀ ਨੂੰ ਫਿਲੌਰ ਦੇ ਰੁਜ਼ਗਾਰ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਲਈ ਕੀਤੀ ਇਸ ਮੀਟਿੰਗ ਨੂੰ ਸਭਾ ਦੇ ਸਾਬਕਾ ਆਗੂ ਸਰਬਜੀਤ ਗਿੱਲ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ। ਉਨ੍ਹਾਂ ਆਦਿ ਮਨੁੱਖ ਤੋਂ ਲੈ ਕੇ ਪੂੰਜੀਵਾਦੀ ਸਿਸਟਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੂੰਜੀਵਾਦ ਦਾ ਸੰਕਟ ਹੋਰ ਡੂੰਘਾ ਹੋਵੇਗਾ, ਜਿਸ ਦਾ ਮੁਕਾਬਲਾ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਨੂੰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਸਤ ਦੇਸ਼ ਆਪਣੇ ਸੰਕਟ ਹੋਰ ਦੇਸ਼ਾਂ 'ਤੇ ਲੱਦ ਰਹੇ ਹਨ, ਜਿਸ ਕਾਰਨ ਭਾਰਤ 'ਚ ਕੁੱਝ ਰਾਹਤ ਵਜੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਵੀ ਬੰਦ ਕੀਤੀਆ ਜਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨਕਲਾਬ ਸਾਮਰਾਜ ਦੇ ਕਫ਼ਨ 'ਚੋਂ ਹੀ ਪੈਦਾ ਹੋ ਸਕੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨਾਲ ਕਾਫੀ ਵਾਅਦੇ ਕੀਤੇ ਸਨ ਪਰ ਹੁਣ ਤੱਕ ਇੱਕ ਵੀ ਵਾਅਦਾ ਨਹੀਂ ਨਿਭਾਇਆ ਗਿਆ। ਉਨ੍ਹਾਂ 15 ਜਨਵਰੀ ਨੂੰ ਦਿੱਤੇ ਜਾਣ ਵਾਲੇ ਧਰਨੇ ਨੂੰ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸਭਾ ਦੇ ਸਾਬਕਾ ਆਗੂ ਮਨਜੀਤ ਸੂਰਜਾ ਨੇ ਪੋਸਟ ਮੈਟ੍ਰਿਕ ਸਕਾਲਰਸ਼ਿੱਪ 'ਚ ਸਰਕਾਰਾਂ ਅਤੇ ਅਦਾਰਿਆਂ ਦੀਆਂ ਨਲਾਇਕੀਆਂ ਨੂੰ ਵੀ ਨੰਗਾ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਹੱਕ ਲੈਣ ਲਈ ਅੱਗੇ ਆਉਣ। ਇਸ ਮੌਕੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਧਰਨੇ ਨੂੰ ਕਾਮਯਾਬ ਕਰਨ ਲਈ ਨੌਜਵਾਨਾਂ ਨੂੰ ਜਿੰਮੇਵਾਰੀਆਂ ਦੀ ਵੰਡ ਵੀ ਕੀਤੀ। ਇਸ ਮੀਟਿੰਗ 'ਚ ਹੋਰਨਾ ਤੋਂ ਇਲਾਵਾ ਰਿੱਕੀ ਮੀਓਵਾਲ, ਅਰਸ਼ਪ੍ਰੀਤ ਆਸ਼ੂ, ਜੱਸਾ ਰੁੜਕਾ, ਰਣਜੋਤ, ਲਵਪ੍ਰੀਤ, ਜੀਤੇ ਢੇਸੀ, ਚੰਦਨਾ, ਰਾਧਿਕਾ ਰੀਤੂ, ਨੀਸ਼ਾ, ਇੰਦਰਜੀਤ ਕੌਰ, ਪ੍ਰਭਜੋਤ ਕੌਰ, ਰੇਨੂਕਾ ਮਨੀਸ਼ਾ ਰਾਣੀ ਆਦਿ ਹਾਜ਼ਰ ਸਨ।
Subscribe to:
Posts (Atom)