ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਨਕੋਦਰ ਦੇ ਰੁਜ਼ਗਾਰ ਦਫ਼ਤਰ ਸਾਹਮਣੇ ਮੁਜ਼ਾਹਰਾ ਕੀਤਾ
ਨਕੋਦਰ - ਅੱਜ ਇੱਥੇ ਸ਼ਹੀਦ ਭਗਤ ਸਿੰਘ ਨੌਜਵਾਨ
ਸਭਾ ਤਹਿਸੀਲ ਕਮੇਟੀ ਨਕੋਦਰ ਵੱਲੋਂ ਰੁਜ਼ਗਾਰ ਦਫ਼ਤਰ ਨਕੋਦਰ ਸਾਹਮਏ ਮੁਜ਼ਾਹਰਾ ਕਰਨ ਉਪਰੰਤ
ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਇਸ ਦੀ ਅਗਵਾਈ ਦਵਿੰਦਰ ਕੁਲਾਰ, ਜਰਨੈਲ ਜੈਲੀ,
ਗੁਰਦਿਆਲ ਨੂਰਪੁਰ, ਤਰਸੇਮ ਸ਼ਾਹਕੋਟ ਅਤੇ ਭਾਰਤੀ ਮਹੂੰਵਾਲ ਨੇ ਕੀਤੀ। ਇਸ ਮੌਕੇ ਆਗੂਆਂ ਨੇ
ਕਿਹਾ ਕਿ ਕੈਪਟਨ ਦੀ ਸਰਕਾਰ ਬਣਨ ਵੇਲੇ ਨੌਜਵਾਨਾਂ ਨਾਲ ਰੁਜ਼ਗਾਰ ਦੇ ਵਾਅਦੇ ਕੀਤੇ ਸਨ,
ਜਿਨ੍ਹਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਨੌਜਵਾਨਾਂ ਤੇ
ਵਿਦਿਆਰਥੀਆਂ ਨੇ ਰੁਜ਼ਗਾਰ ਦਫ਼ਤਰ ਦੇ ਮੁਖੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
No comments:
Post a Comment