29 ਜਨਵਰੀ ਬਟਾਲਾ ਰੁਜ਼ਗਾਰ ਦਫ਼ਤਰ ਅੱਗੇ ਦਿੱਤਾ ਜਾਵੇਗਾ ਰੋਸ ਧਰਨਾ
ਬਟਾਲਾ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ
ਹਰਿਆਣਾ ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਤਹਿਸੀਲ ਬਟਾਲਾ ਦੇ ਰੁਜ਼ਗਾਰ ਦਫ਼ਤਰ ਅੱਗੇ
ਧਰਨਾ ਦੇ ਕੇ ਹਰ ਘਰ ਸਰਕਾਰੀ ਨੌਕਰੀ, 2500 ਰੂਪੈ ਬੇਰੁਜ਼ਗਾਰੀ ਭੱਤਾ , ਨਸ਼ੇ ਦੇ ਕਾਰੋਬਾਰ
ਦੇ ਖਾਤਮੇ ਲਈ , ਮੁਫਤ ਸਿੱਖਿਆ ਲਈ ਅਤੇ ਹੋਰ ਨੌਜਵਾਨਾਂ ,ਵਿਦਿਆਰਥੀਆਂ ਦੀਆਂ ਮੰਗਾਂ
ਸਬੰਧੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਇਸ ਧਰਨੇ ਦੀ ਤਿਆਰੀ ਲਈ ਬਟਾਲਾ
ਦੇ ਵੱਖ-ਵੱਖ ਪਿੰਡਾਂ ਸ਼ਕਰੀ, ਖਾਨਫੱਤਾ, ਸਰੂਪਵਾਲੀ ਕਲਾਂ, ਨਵਾਂ ਪਿੰਡ, ਗੱਗੋਵਾਲੀ ਆਦਿ
ਪਿੰਡਾਂ ਵਿੱਚ ਮੀਟਿੰਗਾਂ ਕਰਕੇ ਧਰਨੇ ਦੀ ਤਿਆਰੀ ਕੀਤੀ ਗਈ, ਇਹਨਾਂ ਮੀਟਿੰਗਾਂ ਨੂੰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਸੰਬੋਧਨ
ਕੀਤਾ
No comments:
Post a Comment