ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਰੁਜ਼ਗਾਰ ਦੀ ਮੰਗ ਮਨਵਾਉਣ ਲਈ ਰੋਸ ਮਾਰਚ ਕੀਤਾ
ਰਾਏਕੋਟ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ
ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਿੰਡ ਲੋਹਟਬੱਦੀ ਵਿਖੇ ਉੱਘੇ ਦੇਸ਼ ਭਗਤ ਬਾਬਾ ਹਰਨਾਮ
ਸਿੰਘ ਚਮਕ ਦੇ ਆਦਮਕੱਦ ਬੁੱਤ 'ਤੇ ਫ਼ੁਲ ਮਾਲਾਵਾਂ ਭੇਂਟ ਕਰਨ ਉਪਰੰਤ ਪੈਦਲ ਮਾਰਚ ਕੀਤਾ।
ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਰਘਬੀਰ ਸਿੰਘ
ਬੈਨੀਪਾਲ ਤੇ ਮਹਿੰਦਰ ਸਿੰਘ ਅੱਚਰਵਾਲ ਨੇ ਸਾਂਝੇ ਤੌਰ 'ਤੇ ਕੀਤੀ। ਪਿੰਡ 'ਚ ਇਹ ਮਾਰਚ
ਕੈਪਟਨ ਸਰਕਾਰ ਵੱਲੋਂ ਰੁਜ਼ਗਾਰ ਨਾ ਦੇਣ ਤੋਂ ਟਾਲਾ ਵੱਟਣ ਖ਼ਿਲਾਫ਼ ਕੀਤਾ ਗਿਆ। ਇਸ ਮੌਕੇ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ, ਜ਼ਿਲ੍ਹਾ
ਸਕੱਤਰ ਹਰਨੇਕ ਸਿੰਘ ਗੱਜਰਵਾਲ, ਸੀਟੀਯੂ ਆਗੂ ਜਗਤਾਰ ਚਕੋਹੀ, ਚਰਨਜੀਤ ਹਿਮਾਯੂਪੁਰ,
ਗੁਰਦੀਪ ਕਲਸੀ, ਹਰਬੰਸ ਲੋਹਟਬੱਦੀ, ਅਮਰਜੀਤ ਹਿਮਾਯੂਪੁਰ, ਬਲਦੇਵ ਸਿੰਘ ਲੋਹਟਬੱਦੀ,
ਦਰਬਾਰਾ ਸਿੰਘ, ਸੁਖਦੇਵ ਸਿੰਘ ਮੰਡ, ਦਵਿੰਦਰ ਰਾਣਾ ਲਤਾਲਾ, ਚਰਨਜੀਤ ਲਤਾਲਾ, ਡਾ. ਅਜਾਇਬ
ਸਿੰਘ ਧੂਲਕੋਟ ਆਦਿ ਨੇ ਮਾਰਚ ਦੀ ਅਗਵਾਈ ਕੀਤੀ। ਸਭਾ ਦੀ ਇਕਾਈ ਲੋਹਟਬੱਦੀ ਨੇ ਆਗੂਆਂ
ਭਵਨਜੀਤ ਸਿੰਘ, ਗੁਰਪ੍ਰਕਾਸ਼ ਸਿੰਘ ਟੀਟੂ, ਜਸਪ੍ਰੀਤ ਸਿੰਘ ਜੱਸੀ, ਸੰਦੀਪ ਸਿੰਘ , ਜਰਨੈਲ
ਸਿੰਘ ਹੈਪੀ, ਬਸੰਤ ਸਿੰਘ, ਰਾਜ, ਤਾਰੀ ਆਦਿ ਵੱਲੋਂ ਕੀਤੀ ਗਈ। ਇਸ ਮਾਰਚ 'ਚ ਅਰਸ਼ਦੀਪ
ਸਿੰਘ ਕਾਲਖ, ਮਨਪ੍ਰੀਤ ਧੂਲਕੋਟ, ਜਸਬੀਰ ਲਤਾਲਾ, ਅਮਰ ਸਿੰਘ ਬੜੂੰਦੀ ਵੱਲੋਂ ਵਿਸ਼ੇਸ਼ ਤੌਰ
'ਤੇ ਹਾਜ਼ਰੀ ਲਵਾਈ ਗਈ।
No comments:
Post a Comment