ਪੰਜਾਬ ਸਰਕਾਰ ਨੂੰ ਯਾਦ ਕਰਵਾਏ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨੌਜਵਾਨਾਂ ਨਾਲ ਕੀਤੇ ਵਾਅਦੇ
ਫਿਲੌਰ, 15 ਜਨਵਰੀ- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨੌਜਵਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਇਥੋਂ ਦੇ ਰੁਜ਼ਗਾਰ ਦਫ਼ਤਰ ਦਾ ਘਿਰਾਓ ਕੀਤਾ ਗਿਆ।।ਇਸ ਮੌਕੇ ਨੌਜਵਾਨ-ਵਿਦਿਆਰਥੀਆਂ ਦੀ ਅਗਵਾਈ ਸਾਥੀ ਗੁਰਦੀਪ ਗੋਗੀ, ਮੱਖਣ ਸੰਗਰਾਮੀ, ਮਨੀਸ਼ਾ ਰਾਣੀ ਨੇ ਕੀਤੀ।।ਧਰਨੇ ਤੋਂ ਪਹਿਲਾ ਨੌਜਵਾਨਾਂ ਵੱਲੋਂ ਸ਼ਹਿਰ ਅੰਦਰ ਰੋਹ ਭਰਪੂਰ ਮਾਰਚ ਵੀ ਕੱਢਿਆ ਗਿਆ।।ਇਸ ਮੌਕੇ ਸੰਬੋਧਨ ਕਰਦਿਆਂ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ, ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸੱਤਾ ਹਾਸਲ ਕਰਨ ਲਈ ਨੌਜਵਾਨਾਂ ਨਾਲ ਗੁਟਕਾ ਸਾਹਿਬ ਉੱਪਰ ਹੱਥ ਰੱਖ ਕੇ ਕਸਮਾਂ ਖਾਣ ਵਾਲਾ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਆਪਣੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਚੁੱਕੀ ਹੈ ਕਿਉਂਕਿ ਨਾ ਤਾਂ ਸਰਕਾਰ ਦੁਆਰਾ ਕਿਸੇ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਨਾ ਹੀ ਸਰਕਾਰ ਇਸ ਪ੍ਰਤੀ ਚਿੰਤਤ ਹੈ।ਉਨ੍ਹਾਂ ਸਰਕਾਰ ਦੁਆਰਾ ਨੌਜਵਾਨਾਂ ਨੂੰ 2500 ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਨੂੰ ਯਾਦ ਕਰਵਾਇਆ ਅਤੇ ਹਰ ਘਰ ਨੌਕਰੀ ਦੇਣ, ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦੇ ਰੁਕੇ ਬਕਾਏ ਤੁਰੰਤ ਜਾਰੀ ਕਰਨ, ਬਰਾਬਰ ਅਤੇ ਮੁਫ਼ਤ ਵਿੱਦਿਆ ਦਾ ਪ੍ਰਬੰਧ ਕਰਨ, ਨਸ਼ੇ ਰੋਕਣ ਲਈ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਿਸ ਗੱਠਜੋੜ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ, ਬੱਸ ਪਾਸ ਸਹੂਲਤ ਨੂੰ ਸਾਰੀਆਂ ਬੱਸਾਂ ਵਿਚ ਲਾਗੂ ਕਰਨ, ਲੜਕੀਆਂ ਦੀ ਮੁਫ਼ਤ ਵਿੱਦਿਆ ਦੇ ਕਾਨੂੰਨ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿਚ ਸਖ਼ਤੀ ਨਾਲ ਲਾਗੂ ਕਰਨ, ਸ਼ਹੀਦਾਂ ਦੇ ਦਿਨਾਂ 'ਤੇ ਛੁੱਟੀਆਂ ਮੁੜ ਬਹਾਲ ਕਰਨ ਆਦਿ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ।।ਆਗੂਆਂ ਨੇ ਕਿਹਾ ਕਿ ਕੇਂਦਰ ਵਿਚ ਸਥਾਪਿਤ ਭਾਜਪਾ ਸਰਕਾਰ ਆਪਣੇ ਫ਼ਿਰਕੂ ਏਜੰਡੇ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ।ਹਰ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਅੰਦਰ ਫ਼ਿਰਕੂ ਤੱਤਾਂ ਦੀ ਦਖ਼ਲ-ਅੰਦਾਜ਼ੀ ਕਾਫ਼ੀ ਵੱਧ ਗਈ ਹੈ,।ਜਿਸ ਦਾ ਸਪਸ਼ਟ ਪਤਾ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੁਆਰਾ ਦਿੱਤੇ ਗਏ ਬਿਆਨਾਂ ਤੋਂ ਲੱਗ ਜਾਂਦਾ ਹੈ।ਕਿਉਂਕਿ ਨਿਰਪੱਖ ਦਿਖਾਈ ਦੇਣ ਵਾਲੀ ਨਿਆਂ ਪਾਲਿਕਾ ਵੀ ਹੁਣ ਫ਼ਿਰਕੂ ਤਾਕਤਾਂ ਦੀ ਦਖ਼ਲ-ਅੰਦਾਜ਼ੀ ਦਾ ਸ਼ਿਕਾਰ ਹੋ ਚੁੱਕੀ ਹੈ। ਆਗੂਆਂ ਨੇ।ਕਿਹਾ ਕਿ ਨੌਜਵਾਨ, ਹਾਕਮਾਂ ਦੇ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।।ਆਗੂਆਂ ਨੇ ਨੌਜਵਾਨਾਂ ਨੂੰ ਇਸ ਖ਼ਿਲਾਫ਼ ਵੱਡੀ ਪੱਧਰ 'ਤੇ ਲਾਮਬੰਦੀ ਕਰਨ ਅਤੇ ਸ਼ੰਘਰਸ਼ ਵਿੱਢਣ ਦਾ ਸੁਨੇਹਾ ਦਿੱਤਾ।।ਇਸ ਮੌਕੇ ਜੱਸਾ ਰੁੜਕਾ, ਰਿੱਕੀ ਮਿਉਵਾਲ, ਪ੍ਰਭਾਤ ਕਵੀ, ਵਿਜੇ ਰੁੜਕਾ, ਅਰਸ਼ਪ੍ਰੀਤ ਆਸ਼ੂ, ਲਵਪ੍ਰੀਤ ਸਿੰਘ, ਰਣਜੋਧ ਸੰਗੋਵਾਲ, ਸੰਦੀਪ, ਹਰਪ੍ਰੀਤ ਹੈਪੀ ਆਦਿ ਵੀ ਹਾਜ਼ਰ ਸਨ
।
ਜਾਰੀ ਕਰਤਾ
ਮੱਖਣ ਸੰਗਰਾਮੀ
(98728-19404)
No comments:
Post a Comment