Tuesday, 29 May 2018

ਨੌਜਵਾਨ ਸਭਾ ਤੇ ਪੀ.ਅੈਸ.ਅੈਫ. ਵੱਲੋਂ ਅਰਥੀ ਫੂਕ ਮੁਜ਼ਾਹਰਾ

ਫਰੀਦਕੋਟ : ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਨੌਜਵਾਨ ਸਭਾ ਤੇ ਪੀ.ਅੈਸ.ਅੈਫ. ਵੱਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ

ਸਰਦੂਲਗੜ੍ਹ ਵਿਖੇ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਨੌਜਵਾਨ ਸਭਾ ਤੇ ਪੀ.ਅੈਸ.ਅੈਫ. ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ

ਸਰਦੂਲਗੜ੍ਹ : ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਨੌਜਵਾਨ ਸਭਾ ਤੇ ਪੀ.ਅੈਸ.ਅੈਫ. ਵੱਲੋਂ ਫੱਤਾਮਾਲੋਕਾ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ

ਬਟਾਲਾ ਵਿਖੇ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਨੌਜਵਾਨ ਸਭਾ ਤੇ ਪੀ.ਅੈਸ.ਅੈਫ. ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ

ਬਟਾਲਾ : ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਨੌਜਵਾਨ ਸਭਾ ਤੇ ਪੀ.ਅੈਸ.ਅੈਫ. ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ

ਲੋਹਗੜ੍ਹ ਤੇ ਨਾਰੰਗਵਾਲ ਕਲਾਂ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਯੂਨਿਟਾਂ ਦਾ ਗਠਨ ਹੋਇਆ


ਜੋਧਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲਾ ਲੁਧਿਆਣਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਦੀ ਅਗਵਾਈ ਹੇਠ ਨੌਜਵਾਨਾਂ ਦੀ ਵੱਡੀ ਇਕੱਤਰਤਾ ਲੋਹਗੜ੍ਹ ਚੌਕ 'ਚ ਹੋਈ। ਇਸ ਮੌਕੇ 'ਤੇ ਇਕਠੇ ਹੋਏ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੈਂਬਰਸ਼ਿਪ ਕੀਤੀ ਤੇ ਅਹੁਦੇਦਾਰਾਂ ਦੀ ਚੋਣ ਕੀਤੀ। ਲੋਹਗੜ੍ਹ ਦੇ ਨੌਜਵਾਨਾਂ ਨੇ ਮਨਦੀਪ ਸਿੰਘ ਨੂੰ ਪ੍ਰਧਾਨ, ਜਗਜੀਤ ਸਿੰਘ ਨੂੰ ਸਕੱਤਰ, ਸੁਖਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਹਰਵਿੰਦਰ ਸਿੰਘ ਨੂੰ ਮੀਤ ਸਕੱਤਰ ਤੇ ਗੁਰਵਿੰਦਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਮੌਕੇ 'ਤੇ ਨਾਰੰਗਵਾਲ ਕਲਾਂ ਦੇ ਨੌਜਵਾਨਾਂ ਨੇ ਗੁਰਦੀਪ ਸਿੰਘ ਨੂੰ ਪ੍ਰਧਾਨ, ਲਵਪ੍ਰੀਤ ਸਿੰਘ ਨੂੰ ਸਕੱਤਰ, ਬਲਵੰਤ ਸਿੰਘ ਮੀਤ ਪ੍ਰਧਾਨ, ਵਰਿੰਦਰ ਸਿੰਘ ਮੀਤਪ੍ਰਧਾਨ, ਹਰਪ੍ਰੀਤ ਸਿੰਘ ਖ਼ਜ਼ਾਨਚੀ ਚੁਣ ਲਿਆ। ਇਸ ਮੀਟਿੰਗ ਦੇ ਪ੍ਰਬੰਧ ਬੂਟਾ ਸਿੰਘ ਗੁੱਜਰਵਾਲ, ਲਵਪ੍ਰੀਤ ਸਿੰਘ ਗੁੱਜਰਵਾਲ, ਅਨੀਕੇਤ ਸਿੰਘ ਗੁੱਜਰਵਾਲ, ਸਹਿਬਾਜ ਖਾਨ, ਗਗਨ ਗਰੇਵਾਲ, ਗੁਰਕੀਰਤ ਸਿੰਘ (ਸਾਰੇ ਏਰੀਆ ਆਗੂਆਂ) ਵੱਲੋਂ ਕੀਤਾ ਗਿਆ।

ਪੱਟੀ ਵਿਖੇ ਨੌਜਵਾਨ ਸਭਾ ਅਤੇ ਪੀ.ਅੈਸ.ਅੈਫ. ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ

ਪੱਟੀ : ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਪੱਟੀ ਵਿਖੇ ਨੌਜਵਾਨ ਸਭਾ ਅਤੇ ਪੀ.ਅੈਸ.ਅੈਫ. ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ

Monday, 28 May 2018

ਵਿਦਿਆਰਥੀਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।






ਫਿਲੌਰ - ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਨੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਦੇ ਵਿਰੁੱਧ ਬੇਗਮਪੁਰ ਵਿਖੇ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਹਰਪ੍ਰੀਤ ਹੈਪੀ ਨੇ ਕੀਤੀ।

ਇਸ ਮੌਕੇ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਦੇਸ਼ ਦੇ ਹਾਕਮ ਗਰੀਬ ਵਿਦਿਆਰਥੀਆਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹਣਾ ਚਾਹੁੰਦੇ ਹਨ ਅਤੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਸਕੀਮ ਵਿੱਚ ਸੋਧਾਂ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਉਣ ਲਈ ਹੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਕਮਾਂ ਵਲੋਂ ਬੜੀ ਤੇਜ਼ੀ ਨਾਲ ਸਿਖਿਆ ਦਾ ਨਿਜੀਕਰਨ, ਵਪਾਰੀਕਰਨ ਕਰਨ ਦੇ ਨਾਲ-ਨਾਲ ਫਿਰਕੂ ਤਾਕਤਾਂ ਨੂੰ ਸਿਖਿਅਕ ਸੰਸਥਾਵਾਂ 'ਤੇ ਕਾਬਜ ਕੀਤਾ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਹੱਕ ਮੰਗਦੇ ਵਿਦਿਆਰਥੀਆਂ 'ਤੇ ਕਹਿਰ ਢਾਹਿਆ ਜਾਂਦਾ ਹੈ।
ਇਸ ਮੌਕੇ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਪ੍ਰੈਸ ਦੀ ਆਜ਼ਾਦੀ ਨੂੰ ਖਤਰਾ ਦੱਸਦਿਆਂ ਕਿਹਾ ਕਿ ਗਰੀਬਾਂ ਅਤੇ ਮਜਦੂਰਾਂ ਦੀ ਗੱਲ ਕਰਨ ਵਾਲੇ ਐਨ.ਡੀ.ਟੀ.ਵੀ. ਦੇ ਪੱਤਰਕਾਰ ਰਵੀਸ਼ ਕੁਮਾਰ ਨੂੰ ਮੋਦੀ ਸਰਕਾਰ ਦੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆ ਜਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਚਹੇਤਿਆ ਨੂੰ ਖੁਸ਼ ਕਰਨ ਵਾਸਤੇ ਸਾਡੇ ਕੁਦਰਤੀ ਸ੍ਰੋਤਾਂ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੂਰਾ ਪੰਜਾਬ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ।
ਉਨ੍ਹਾਂ ਸਰਕਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੈਸ਼ਨ 2018-19 ਲਈ ਕੇਂਦਰ ਅਤੇ ਸੂਬਾ ਸਰਕਾਰ ਦਲਿਤ ਵਿਦਿਆਰਥੀਆਂ ਦੇ ਮੁਫ਼ਤ ਦਾਖ਼ਲੇ ਅਤੇ ਪੜ੍ਹਾਈ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਜਥੇਬੰਦੀ ਇਸ ਖਿਲਾਫ਼ ਲਾਮਬੰਦ ਘੋਲ ਕਰੇਗੀ। ਇਸ ਮੌਕੇ ਧਰਮਿੰਦਰ ਵਿਰਦੀ, ਇੰਦਰਜੀਤ, ਪਰਮਜੀਤ, ਉਂਕਾਰ ਵਿਰਦੀ, ਸੰਦੀਪ ਵਿਰਦੀ, ਕਰਮਵੀਰ, ਮਾਈਕਲ, ਗੁਰਚਰਨ, ਗੁਲਸ਼ਨ ਆਦਿ ਹਾਜ਼ਰ ਸਨ।

डीसी दफ्तर फतेहाबाद पर रोष प्रदर्शन किया


फतेहाबाद : शहीद करतार सिंह सराभा के जन्मदिन को समर्पित शहीद भगत सिंह नौजवान सभा हरियाणा छात्र यूनियन ने  डीसी दफ्तर फतेहाबाद पर रोष प्रदर्शन किया गया व धरना  दिया गया धरने का संचालन मनजीत अलीका। व परमजीत लाली द्वारा किया गया व अध्यक्षता सुनील झलनिया ने की मुख्य वक्ता तौर पर पहुंचे प्रदेश अध्यक्ष मनदीप नथवान ने  संबोधित करते हुए कहा की आज देश के नौजवानों के सामने आजादी के 70 वर्ष बाद भी चुनौतियां दिन-ब-दिन विकराल होती जा रही है नौजवान लड़के लड़कियां हाथ में डिग्रियां लिए दर-दर ठोकरें खा रहे हैं ₹9000 बेरोजगारी भत्ता देने का वादा भी मात्र जुमला बनकर रह गया है 32 करोड़ नौजवान देश में बेरोजगार है उन्हें रोजगार देने की बजाय पान बेचने वह पकौड़े बेचने की सलाह देते हैं शिक्षा स्वास्थ्य रोजगार देने की वंशों की दलदल जात पात और धर्म के नाम पर बांटने की राजनीति की जा रही है सरकारी स्कूलों में तत्काल प्रभाव से सभी रिक्त टीचरों के पद भरे जाएं  9455 जेबीटी टीचरों , गेस्ट टीचरों को पक्का किया जाना चाहिए सभी स्कूलों मैं R O युक्ता पीने का साफ पानी मुहैया करवाया जाए नशाखोरी व गुंडागर्दी तथा प्रदेश में बढ़ रही बलात्कार की घटनाओं पर सख्त कानून बनाकर नकेल डाली जानी चाहिए इस मौके पर समर्थन करने पहुंचे देहाती मजदूर सभा के जिला सचिव सुखचैन रत्ताखेड़ा ने कहा की देश में महंगाई भ्रष्टाचार वह अमीरी गरीबी की खाई बहुत बढ़ चुकी है पेट्रोल 80 rs पार जा चुका है सरकार की नाकामी है वादा था साल में दो करोड़ रोजगार देने का सौ दिन में महंगाई भ्रष्टाचार  व काला धन लाने का  व एक जुमला बनकर रह गया नौजवानों को शहीद-ए-आजम भगत सिंह की शहादत से पहले मुड़े हुए किताब के पन्ने से आगे की किताब को पढ़कर देश में हो रहे शोषण के खिलाफ संघर्ष करना होगा तभी शहीदों के सपने साकार हो सकेंगे प्रदर्शन में पहुंचे हरियाणा छात्र यूनियन सचिव परविंदर अलीका, उपप्रधान रवि रतिया, लकी जाखल, रवि कुमार चरणजीत सिंह,विजय ,मुकेश, सोनी ,मक्खन ,देवेंदर ,तजिंदर रतिया, सुखचैन रत्ताखेड़ा, रामदेव झलनिय, पवन व अन्य साथी बड़ी संख्या में मौजूद थे

Sunday, 27 May 2018

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸੈਮੀਨਾਰ ਆਯੋਜਿਤ





ਫਿਰੋਜਪੁਰ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਦੀ ਅਗਵਾਈ ਹੇਠ ਕੰਮ ਕਰਦੀਆਂ ਨਾਰਦਰਨ ਰੇਲਵੇ ਮੈਨਜ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਪੈਨਸ਼ਨਰਜ਼ ਐਸੋਸੀਏਸ਼ਨ, ਜਨਵਾਦੀ ਇਸਤਰੀ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾਂ ਬਾਰੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।

ਧੂਲਕੋਟ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ

 

ਅਹਿਮਦਗੜ੍ਹ : ਸ਼ਹੀਦ ਭਗਤ ਸਿੰੰਘ ਨੌਜਵਾਨ ਸਭਾ ਪੰਜਾਬ, ਯੂਨਿਟ ਧੂਲੋਕਟ ਦੀ ਚੋਣ ਜ਼ਿਲ੍ਹਾ ਲੁਧਿਆਣ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਦੀ ਨਿਗਰਾਨੀ ਹੇਠ ਹੋਈ। ਜਿਸ ਵਿਚ ਅਮਰੀਕ ਵਿੰਚ ਬੰਟੀ ਪ੍ਰਧਾਨ, ਰਣਜੀਤ ਸਿੰਘ ਪੰਚ ਸੈਕਟਰੀ, ਰੇਸ਼ਮ ਸਿੰਘ ਖਜਾਨਚੀ, ਤੋਹਫਾ ਸਿੰਘ ਸਹਿ. ਸਕੱਤਰ, ਪੁਸ਼ਪਿੰਦਰ ਸਿੰਘ ਸਹਿ. ਸਕੱਤਰ, ਗੁਰਮੀਤ ਸਿੰਘ ਪੰਚ ਸੀਨੀ. ਮੀਤ ਪ੍ਰਧਾਨ, ਜਸਵੀਰ ਸਿਘ ਮੀਤ ਪ੍ਰਧਾਨ, ਸਿਮਰਨ ਜੀਤ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਵਾਇਸ ਕੈਸ਼ੀਅਰ, ਪ੍ਰੈਸ ਸਕੱਤਰ ਏਕਮਜੀਤ ਸਿੰਘ ਸਰਬ ਸੰਮਤੀ ਨਾਲ ਚੁਣੇ ਗਏ। ਇਸ ਮੌਕੇ 24 ਮੈਂਬਰੀ ਵਰਕਿੰਗ ਕਮੇਟੀ ਚੁਣੀ ਗਈ। ਇਸ ਮੌਕੇ ਨੌਜਵਾਨਾਂ ਨੇ ਜਿਥੇ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦਾ ਅਹਿਦ ਕੀਤਾ, ਉਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰੋਗਰਾਮ ਨਾਲ ਸਹਿਮਤੀ ਪ੍ਰਗਟ ਕਰਦਿਆਂ ਸਰਗਰਮੀਆਂ ਨਾਲ ਕੰਮ ਕਰਨ ਦਾ ਵੀ ਫੈਸਲਾ ਲਿਆ ਗਿਆ।

शहीद भगत सिंह नौजवान सभा का यूनिट सम्मेलन हुआ


शहीद भगत सिंह नौजवान सभा का यूनिट सम्मेलन नागपुर में हुआ जिसकी अध्यक्षता गुरतेज नागपुर ने की सम्मेलन को संबोधित करते हुए तहसील सचिव साथी रवि कुमार ने कहा युवाओं को अपने अधिकार पाने के लिए शहीदे आजम भगत सिंह के रास्ते पर आगे बढ़ना होगा 70 साल की आजादी के बाद शिक्षा चिकित्सा रोजगार जैसी बुनियादी जरूरतें यह व्यवस्था नहीं दे पा रही निजी स्कूलों में खुल्लम खुल्ला लूट की जा रही है सरकारी स्कूलों में अध्यापकों की बहुत बड़ी कमी है गांव में पीने का पानी नहीं है नशा सरेआम बिक रहे हैं यह तमाम समस्याओं को हल करने के लिए हमें संगठित होना होगा इस सम्मेलन को जिला उपाध्यक्ष मनजीत अलीका ने संबोधित करते हुए कहा मोदी सरकार हर मोर्चे पर फेल हो चुकी है दो करोड़ युवाओं को रोजगार देने का वायदा किया था काला धन विदेशों से वापस लाने की बात कही थी आज भाजपा राज में फासीवादी ताकतों लोगों को बांटने का काम कर रही है मंदिर मस्जिद के नाम पर लोगों को लड़वाने की तैयारी हो रही है शिक्षा चिकित्सा रोजगार की बात करने वालों को देशद्रोही का दर्जा देने का काम सरकार कर रही 28 मई को डीसी कार्यालय पर शहीद भगत सिंह नौजवान सभा धरना देकर मांग पत्र सौंपा की आने वाले समय में हरियाणा स्तर पर एक बड़ा जन आंदोलन खड़ा करने का काम हमारा स्वागत करेगा कांग्रेस और भाजपा की आर्थिक नीतियों में कोई अंतर नहीं है सारी पूंजीपति पार्टियों की थाली के चट्टे-बट्टे हैं जिनके पास झूठे वादे के सिवाय कुछ नहीं सारी पार्टियां सत्ता के लिए लोगों को गुमराह करके वोट देने का काम करती है और जब सत्ता पर काबिज हो जाती है तो जन विरोधी की नीतियों को लागू किया जाता है युवाओं को अपने अधिकारों को पाने के लिए मैदान में लाने का काम शहीद भगत सिंह नौजवान सभा करेगी हम युवाओं से अहवान करते हैं झूठे वादे और झूठे नारे लगाने वाले नेताओं के खिलाफ मोर्चा खोलें सर्वसम्मति से चुनाव किया गया जिसमें पंकज कुमार को नागपुर यूनिट का अध्यक्ष चुना गया राजेश कुमार को सचिव चुना गया 21 मेंबर कमेटी का गठन किया गया

Saturday, 26 May 2018

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮ੍ਰਪਿਤ ਕਨਵੈਨਸ਼ਨ ਦੌਰਾਨ ਹਾਕਮਾਂ ਦੀਆਂ ਨੀਤੀਆਂ ਦਾ ਵਿਰੋਧ ਕਰਨ ਦਾ ਸੱਦਾ










ਜਲੰਧਰ -  ਮਹਾਨ ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 122ਵੇਂ ਜਨਮ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਅੱਜ ਇਥੇ ਸੂਬਾਈ ਕਨਵੈਨਸ਼ਨ ਕੀਤੀ ਗਈ। ਇਸ ਦੀ ਪ੍ਰਧਾਨਗੀ ਮਨਦੀਪ ਰਤੀਆ, ਨਵਦੀਪ ਕੋਟਕਪੂਰਾ, ਸੁਲੱਖਣ ਤੁੜ, ਰਵੀ ਕੁਮਾਰ ਪਠਾਨਕੋਟ, ਕੁਲਵੰਤ ਮੱਲੂਨੰਗਲ ਨੇ ਕੀਤੀ। ਜ਼ਿਕਰਯੋਗ ਹੈ ਕਿ ਇਹ ਕਨਵੈਨਸ਼ਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਨੂੰ ਸਮ੍ਰਪਿਤ ਸੀ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਗ਼ਦਰ ਪਾਰਟੀ ਦਾ ਅਹਿਮ ਯੋਗਦਾਨ ਹੈ ਅਤੇ ਕਰਤਾਰ ਸਿੰਘ ਸਰਾਭਾ ਇਸ ਲਹਿਰ ਦਾ ਅਹਿਮ ਸਿਪਾਹੀ ਸੀ, ਜਿਸ ਨੇ ਗ਼ਦਰ ਪਾਰਟੀ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾ ਕਿਹਾ ਕਿ ਸਰਾਭੇ ਦਾ ਵਿਚਾਰਾਂ ਵਾਲੀ ਆਜ਼ਾਦੀ ਨਹੀਂ ਆਈ ਸਗੋਂ ਵਿੱਦਿਆ ਖੋਹਣ ਅਤੇ ਬੇਰੁਜ਼ਾਗਾਰੀ ਪੈਦਾ ਕਰਨ ਵਾਲੀ 'ਆਜ਼ਾਦੀ' ਮਿਲੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪੋਸਟ ਮੈਟ੍ਰਿਕ ਸਕੀਮ ਖੋਹਣ ਅਤੇ ਰੁਜ਼ਗਾਰ ਨਾ ਦੇਣ ਦੇ ਮੁੱਦੇ 'ਤੇ 28-29 ਮਈ ਨੂੰ ਹਾਕਮਾਂ ਦੇ ਪੁਤਲੇ ਸਾੜ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ ਜਾਵੇਗਾ ਅਤੇ 4-5 ਜੂਨ ਨੂੰ ਐਸਡੀਐਮਜ਼ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮੰਗ ਪੱਤਰ ਭੇਜੇ ਜਾਣਗੇ


ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਦੀਪ ਰਤੀਆ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 70 ਸਾਲ ਬੀਤ ਜਾਣ ਬਾਅਦ ਵੀ ਕਰਤਾਰ ਸਿੰਘ ਸਰਾਭਾ ਦੇ ਸੁਪਨੇ ਅਜੇ ਅਧੂਰੇ ਹਨ ਕਿਉਂਕਿ ਦੇਸ਼ ਦੇ ਹਾਕਮਾਂ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਕਾਰਨ ਬੇਰੁਜ਼ਗਾਰੀ, ਅਨਪੜ੍ਹਤਾ, ਗਰੀਬੀ, ਮਹਿੰਗਾਈ 'ਚ ਅਥਾਹ ਵਾਧਾ ਹੋਇਆ ਹੈ। ਦੇਸ਼ ਦੀ ਜਵਾਨੀ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਹੈ। ਹਾਕਮਾਂ ਦੁਆਰਾ ਨੌਜਵਾਨਾਂ ਨੂੰ ਨਸ਼ੇ ਅਤੇ ਗੰਦਾ ਸਭਿਆਚਾਰ ਪਰੋਸਿਆਂ ਜਾ ਰਿਹਾ ਹੈ। ਦਲਿਤਾਂ, ਘੱਟ ਗਿਣਤੀਆਂ ਤੇ ਪਛੜੇ ਵਰਗ ਦੇ ਲੋਕਾਂ ਅਤੇ ਔਰਤਾਂ ਖਾਸ ਕਰ ਬਾਲੜੀਆਂ ਉੱਪਰ ਤਸ਼ਦੱਦ ਲਗਾਤਾਰ ਵੱਧ ਰਿਹਾ ਹੈ।
ਇੱਕ ਮਤੇ 'ਚ ਕਿਹਾ ਗਿਆ ਕਿ ਨਿੱਜੀ ਤੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਅਤੇ ਸੂਬੇ ਦੇ ਹਾਕਮਾਂ ਵੱਲੋਂ ਮੁਨਾਫੇ ਕਮਾਉਣ ਦੀ ਸ਼ਹਿ ਦੇਣ ਕਾਰਨ ਕਾਰਪੋਰਟ ਸੈਕਟਰ ਕੁਦਰਤੀ ਸਾਧਨਾਂ ਨਾਲ ਖਿਲਵਾੜ ਕਰ ਰਿਹਾ ਹੈ, ਜਿਸ ਦਾ ਤਾਜ਼ਾ ਮਿਸਾਲ ਬਿਆਸ ਦਰਿਆ ਤੇ ਤਾਮਿਲਨਾਡੂ ਦੀ ਹੈ। ਇਸ ਮਤੇ 'ਚ ਮੰਗ ਕੀਤੀ ਕਿ ਅਜਿਹੀਆਂ ਕੰਪਨੀਆਂ ਨੂੰ ਕੀਤੇ ਕਾਰੇ ਲਈ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਕੋਈ ਹੋਰ ਅਜਿਹਾ ਕਾਰਾ ਕਰਨ ਦੀ ਜੁਅਰਤ ਨਾ ਕਰ ਸਕੇ। ਕਨਵੈਨਸ਼ਨ ਵੱਲੋਂ ਡੀਜਲ ਅਤੇ ਪੈਟਰੋਲ ਦੀਆਂ ਨਿੱਤ ਵਧਦੀਆਂ ਕੀਮਤਾਂ ਰਾਹੀਂ ਖਪਤਕਾਰਾਂ ਦੀ ਕੀਤੀ ਜਾ ਰਹੀ ਲੁੱਟ ਦੀ ਨਿਖੇਧੀ ਵੀ ਕੀਤੀ ਗਈ।
ਕਨਵੈਨਸ਼ਨ ਨੂੰ ਪੀਐਸਐਫ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਸਿੱਖਿਆ ਲਈ ਹਰ ਸਾਲ ਰੱਖਿਆ ਬਜਟ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਸਿੱਖਿਆ ਕੇਂਦਰਾਂ ਅੰਦਰ ਭਾਜਪਾ ਵੱਲੋਂ ਫਿਰਕੂ ਤੱਤਾਂ ਦੀ ਘੁਸਪੈਠ ਕਰਵਾਈ ਜਾ ਰਹੀ ਹੈ। ਦੇਸ਼ ਦੇ ਇਤਿਹਾਸ ਨੂੰ ਤਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾ ਪੰਜਾਬ ਦੇ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਇਤਿਹਾਸ ਦੇ ਪਾਠ ਕ੍ਰਮਾਂ ਵਿੱਚ ਕੀਤੀਆਂ ਗੈਰਵਿਗਿਆਨਕ ਸੋਧਾਂ ਦੀ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਪੀਐਸਐਫ ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਸਿੱਖਿਆ ਨੂੰ ਮੰਡੀ ਦੀ ਜਿਣਸ ਬਣਾ ਦਿੱਤਾ ਗਿਆ ਹੈ ਅਤੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਵੱਲੋਂ ਫੀਸਾਂ ਵਿੱਚ ਆਪਣੀ ਮਨਮਰਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ।
ਪੀਐਸਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਸ਼ਿੱਪ ਸਕੀਮ ਨੂੰ ਬੰਦ ਕਰਨ ਦੀ ਸਖਤ ਸਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਦੇ ਹਾਕਮ ਗਰੀਬ ਵਿਦਿਅਰਥੀਆਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹਣਾ ਚਾਹੁੰਦੇ ਹਨ ਅਤੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਕਾਲਰਸ਼ਿੱਪ ਸਕੀਮ ਵਿੱਚ ਸੋਧਾਂ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਉਣ ਲਈ ਹੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸੈਸ਼ਨ 2018-19 ਲਈ ਕੇਂਦਰ ਅਤੇ ਸੂਬਾ ਸਰਕਾਰ ਦਲਿਤ ਵਿਦਿਆਰਥੀਆਂ ਦੇ ਮੁਫ਼ਤ ਦਾਖ਼ਲੇ ਅਤੇ ਪੜ੍ਹਾਈ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰੇ।
ਇਸ ਮੌਕੇ ਉਪਰੋਕਤ ਆਗੂਆਂ ਤੋਂ ਬਿਨ੍ਹਾਂ ਸੁਰਜੀਤ ਦੁਧਾਰਾਏ, ਗੁਰਦੀਪ ਬੇਗਮਪੁਰਾ, ਬੰਸੀ ਲਾਲ, ਮੱਖਣ ਸੰਗਰਾਮੀ, ਮਨਦੀਪ ਕੌਰ ਸ਼ਕਰੀ, ਕਰਮਜੀਤ ਪੱਖੋਕੇ, ਹਰਨੇਕ ਗੁੱਜ਼ਰਵਾਲ, ਜਤਿੰਦਰ ਫਰੀਦਕੋਟ, ਸੁਰੇਸ਼ ਸਮਾਣਾ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਕਨਵੈਨਸ਼ਨ 'ਚ ਜਥੇਬੰਦੀ ਦੇ ਸਾਬਕਾ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Thursday, 24 May 2018

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਜੋਸ਼ੋ ਖਰੋਸ਼ ਨਾਲ ਮਨਾਇਆ



ਜੋਧਾਂ : ਆਜਾਦੀ ਦੇ ਪਰਵਾਨੇ ਗਦਰ ਲਹਿਰ ਦੇ ਹੀਰੋ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 122ਵਾਂ ਜਨਮ ਦਿਨ ਪਿੰਡ ਸਰਾਭਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਟਸ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਵੱਲੋਂ ਹੋਰ ਹਮ ਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸ਼ਹੀਦ ਸਰਾਭਾ ਦੇ ਬੁੱਤ 'ਤੇ ਜੋਸ਼ੀਲੇ ਨਾਅਰਿਆਂ 'ਲੋਕ ਘੋਲ ਨਾ ਥੱਮਣਗੇ, ਘਰ ਘਰ ਸਰਾਭੇ ਜੰਮਣਗੇ', 'ਪਾਲਾ ਬੰਨਕੇ ਅੱਗੇ ਆਓ-ਬਣੋ ਸਰਾਭੇ ਗ਼ਦਰ ਮਚਾਓ' ਦੀ ਗੂੰਜ 'ਚ ਫੁੱਲਮਲਾਵਾਂ ਭੇਂਟ ਕਰਨ ਤੋਂ ਬਾਅਦ ਸ਼ਹੀਦ ਸਰਾਭਾ ਪਾਰਕ ਵਿਚ ਆਯੋਜਿਤ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸੁਫ਼ਨਾ ਸੀ ਕਿ ਦੇਸ਼ 'ਚ ਆਜਾਦ ਹੋਣ ਤੋਂ ਬਾਅਦ ਬਰਾਬਰਤਾ ਵਾਲਾ ਸਮਾਜ ਹੋਵੇ, ਦੇਸ਼ 'ਚ ਫਿਰਕੂ ਪਾੜਾ ਨਾ ਹੋਵੇ ਤੇ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਚੰਗੀਆ ਮਨੁੱਖੀ ਕਦਰਾਂ ਕੀਮਤਾਂ ਵਾਲਾ ਹੋਵੇ ਪਰ ਦੇਸ਼ ਆਜਾਦ ਹੋਣ ਤੋਂ ਬਾਅਦ ਰਾਜ ਸੱਤਾ 'ਤੇ ਕਾਬਜ ਹਾਕਮ ਧਿਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਦੇ ਸੁਫ਼ਨਿਆ ਨੂੰ ਚਕਨਾਚੂਰ ਕਰ ਦਿੱਤਾ ਹੈ। ਗੋਰੇ ਅੰਗਰੇਜਾਂ ਦੀ ਥਾਂ ਹੋਣ ਸਾਡੇ ਦੇਸ਼ ਦੇ ਕਾਲੇ ਅੰਗਰੇਜਾਂ ਨੇ ਲੈ ਲਈ ਹੈ। ਇਹਨਾਂ ਕਾਲੇ ਅੰਗਰੇਜਾਂ ਤੋਂ ਦੇਸ਼ ਨੂੰ ਮੁਕਤ ਕਰਵਾਉਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸੂਰਬੀਰਾਂ ਨੂੰ ਜਨਮ ਲੈਣਾ ਪਵੇਗਾ। ਦੇਸ਼ ਵਿਚ ਪਿਛਲੇ ਸਮੇਂ 'ਚ ਔਰਤਾਂ ਤੇ ਬੱਚੀਆਂ ਨਾਲ ਵਾਪਰੀਆਂ ਜਬਰ ਜਨਾਹ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆ ਉਨ੍ਹਾਂ ਅੱਗੇ ਕਿਹਾ ਕਿ ਇਹ ਘਟਨਾਵਾਂ ਦਰਸਾ ਰਹੀਆਂ ਹਨ ਕਿ ਦੇਸ਼ ਨੂੰ ਮੁੜ ਫਿਰਕੂ ਤਾਕਤਾਂ ਵੱਲੋਂ ਫਾਸ਼ੀਵਾਦ ਤੇ ਮਨੂੰਵਾਦ ਵੱਲ ਧੱਕਿਆ ਜਾ ਰਿਹਾ ਹੈ। ਇਸ ਦਾ ਮੁਕਾਬਲਾ ਕਰਨ ਲਈ ਸ਼ਹੀਦ ਸਰਾਭਾ ਦੇ ਇਨਕਲਾਬੀ ਵਿਚਾਰਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤੇ ਬੋਲਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਸਕੱਤਰ ਸ਼ਮਸੇਰ ਸਿੰਘ ਨਵਾ ਪਿੰਡ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਦਾ ਪ੍ਰੇਰਤਾ ਸਰੋਤ ਸੀ ਅਤੇ ਮੌਜੂਦਾ ਦੌਰ ਵਿਚ ਵੀ ਸ਼ਹੀਦ ਸਰਾਭਾ ਦੀ ਵਿਚਾਰਧਾਰਾ ਨੌਜਵਾਨਾਂ ਲਈ ਪਹਿਲਾਂ ਜਿੰਨੀ ਹੀ ਸਾਰਥਿਕ ਹੈ। ਇਸ ਮੌਕੇ ਤੇ ਪ੍ਰੋ: ਭਗਵੰਤ ਸਿੰਘ ਪਟਿਆਲਾ, ਡਾ. ਸਵਰਾਜ ਸਿੰਘ, ਰਘਬੀਰ ਸਿੰਘ ਬੈਨੀਪਾਲ, ਚਰਨਜੀਤ ਸਿੰਘ ਹਿਮਾਯੂਪੁਰ, ਮੱਖਣ ਸੰਗਰਾਮੀ, ਡਾ. ਜਸਵਿੰਦਰ ਕਾਲਖ, ਹਰਨੇਕ ਸਿੰਘ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਦਾ ਪ੍ਰਬੰਧ ਰਾਣਾ ਲਤਾਲਾ, ਸਿਕੰਦਰ ਮਨਸੂਰਾਂ, ਮੀਕਾ ਜੋਧਾਂ, ਲਵਪ੍ਰੀਤ ਗੁੱਜਰਵਾਲ, ਗੋਲਡੀ ਲਲਤੋਂ, ਸਤਪ੍ਰੀਤ ਗੁੱਜਰਵਾਲ, ਸ਼ਨੀ, ਮਨਦੀਪ ਸ਼ਹਿਜਾਦ, ਜਰਨੈਲ ਲੋਹਟਬੱਦੀ, ਪਰਮਜੀਤ ਹਿਮਾਯੂਪੁਰਾ ਆਦਿ ਦੀ ਪ੍ਰਧਾਨਗੀ ਹੇਠ ਹੋਇਆ। ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ ਕਲਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਇੰਸਟੀਚਿਊਟ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਦੀਪਕ ਸ਼ਾਹੀ, ਰਵਿੰਦਰ ਸਿੰਘ ਪਾਲੀ, ਜਗਦੇਵ ਭੀਮਾਂ, ਸਿਕੰਦਰ ਹਿਮਾਯੂਪੁਰਾ ਦੇ ਸਹਿਯੋਗ ਨਾਲ ਹੋਏ ਇਸ ਗਦਰੀ ਮੇਲੇ ਦੇ ਮੌਕੇ 'ਤੇ ਪ੍ਰੋ. ਜੈਪਾਲ ਸਿੰਘ, ਮਨਜੀਤ ਸੂਰਜਾ, ਹਰਬੰਸ ਲੋਹਟਬੱਦੀ, ਮਹਿੰਦਰ ਅੱਚਰਵਾਲ, ਜਗਤਾਰ ਚਕੌਹੀ, ਗੁਰਦੀਪ ਕਲਸੀ, ਡਾ. ਕੇਸਰ ਸਿੰਘ, ਗੁਰਜੀਤ ਕਾਲਾ, ਡਾ. ਭਗਵੰਤ ਬੜੂੰਦੀ, ਅਮਰਜੀਤ ਸ਼ਹਿਜਾਦ, ਬੂਟਾ ਸਰਾਭਾ, ਪਰਮਜੀਤ ਲੁਧਿਆਣਾ, ਚਰਨਜੀਤ ਲਤਾਲਾ, ਸਾਬਕਾ ਸਰਪੰਚ ਜਗਤਾਰ ਸਿੰਘ, ਲਖਵਿੰਦਰ ਗੁੱਜਰਵਾਲ ਆਦਿ ਵਿਸ਼ੇਸ਼ ਤੌਰ 'ਤੇ ਪੁੱਜੇ। ਇਨਕਲਾਬੀ ਸੱਭਿਆਚਾਰਕ ਮੇਲੇ ਦੌਰਾਨ ਉੱਘੇ ਕਲਾਕਾਰਾਂ ਜਗਸੀਰ ਜੀਦਾ, ਮਾ. ਕਰਮਜੀਤ ਲਲਤੋਂ, ਪ੍ਰਿੰਸ ਜੋਧਾਂ, ਰਾਮ ਸਿੰਘ ਹਠੂਰ, ਮੌਜੀ ਜੋਧਾਂ ਨੇ ਇਨਕਲਾਬੀ ਗੀਤ ਗਾਏ ਅਤੇ ਖੇੜੀ ਝਮੇੜੀ ਸਕੂਲ ਦੇ ਬੱਚਿਆਂ ਦੀਆਂ ਦੇਸ਼ ਭਗਤੀ ਦੇ ਗੀਤਾਂ 'ਤੇ ਅਧਾਰਿਤ ਕੋਰਿਓਗ੍ਰਾਫੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਮਨਜਿੰਦਰ ਜੋਧਾਂ ਵੱਲੋਂ ਪਿਨਸਲ ਆਰਟ ਨਾਲ ਤਿਆਰ ਕੀਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਸਾਥੀ ਪਾਸਲਾ ਨੂੰ ਭੇਂਟ ਕੀਤੀ ਗਈ।

Tuesday, 22 May 2018

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਇਨਕਲਾਬੀ ਭਾਵਨਾ ਨਾਲ ਮਨਾਇਆ ਜਾਵੇਗਾ


ਜੋਧਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ.) ਵੱਲੋਂ ਹੋਰ ਇਨਕਲਾਬੀ ਜਥੇਬੰਦੀਆਂ ਦੇ ਸਹਿਯੋਗ ਨਾਲ 24 ਮਈ ਦਿਨ ਵੀਰਵਾਰ ਨੂੰ ਸਵੇਰ 11 ਵਜੇ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਇਨਕਲਾਬੀ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਗੱਲ ਦਾ ਖ਼ੁਲਾਸਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਡਾ. ਜਸਵਿੰਦਰ ਕਾਲਖ, ਪੀ.ਐੱਸ.ਐੱਫ. ਦੇ ਸੂਬਾਈ ਮੀਤ ਪ੍ਰਧਾਨ ਮਨਜਿੰਦਰ ਢੇਸੀ, ਸੂਬਾਈ ਆਗੂ ਮੱਖਣ ਸੰਗਰਾਮੀ ਅਤੇ ਪੀ.ਐੱਸ.ਐੱਫ. ਤੇ ਏਰੀਆ ਕਮੇਟੀ ਜੋਧਾਂ ਦੇ ਪ੍ਰਧਾਨ ਲਵਪ੍ਰੀਤ ਸਿੰਘ ਗੁੱਜਰਵਾਲ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜਿੱਥੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਪ੍ਰਧਾਨ ਮਨਦੀਪ ਰਤੀਆ, ਸੂਬਾ ਸਕੱਤਰ ਸ਼ਮਸ਼ੇਰ ਨਵਾਂ ਪਿੰਡ, ਪੰਜਾਬ ਸਟੂਡੈਂਟਸ ਫੈਡਰੇਸ਼ਨ ਪੀ.ਐੱਸ.ਐੱਫ. ਦੇ ਸੂਬਾਈ ਸਕੱਤਰ ਅਜੈ ਫਿਲੌਰ ਸੰਬੋਧਨ ਕਰਨਗੇ, ਉੱਥੇ ਜਗਸੀਰ ਜੀਦਾ, ਮਾ. ਕਰਮਜੀਤ ਲਲਤੋਂ ਵੱਲੋਂ ਇਨਕਲਾਬੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਆਈ.ਟੀ.ਆਈ. ਦੇ ਵਿਦਿਆਰਥੀਆਂ ਦੀਆਂ ਵੱਖ ਵੱਖ ਟਰੇਡਾਂ ਵਿਚ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ। ਇਸ ਮੀਟਿੰਗ ਦਾ ਪ੍ਰਬੰਧ ਸਤਪ੍ਰੀਤ ਸੰਨੀ ਗੁੱਜਰਵਾਲ, ਮੈਵੀ ਗੁੱਜਵਰਾਲ, ਗੁਰਜੀਤ ਗੁੱਜਰਵਾਲ, ਹਰਜਿੰਦਰ ਗੁੱਜਰਵਾਲ, ਅਨੀਕੇਤ ਗੁੱਜਰਵਾਲ, ਤਰਨਜੀਤ, ਸੰਦੀਪ ਜੰਡਾਲੀ, ਗੁਰਪ੍ਰੀਤ ਜੁੜਾਹਾਂ ਪ੍ਰਿੰਸ ਕੁਮਾਰ, ਅਰਸ਼ ਤੇ ਹੋਰਨਾਂ ਵੱਲੋਂ ਕੀਤਾ ਗਿਆ।

Sunday, 20 May 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਭਿਖੀਵਿੰਡ ਹੋਈ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਣ ਵਾਲੀ ਕਨਵੈਂਨਸ਼ਨ ਸੰਬੰਧੀ


ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮੱਲੀਆ ਕਲਾਂ ਵਿੱਚ 26 ਮਈ ਦੀ ਕਨਵੈਨਸ਼ਨ ਦੇ ਸਬੰਧ ਵਿੱਚ ਮੀਟਿੰਗ


ਪੀ.ਐਸ.ਐਫ. ਵੱਲੋਂ ਸ਼ਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਦੀ ਕਰੜੇ ਸ਼ਬਦਾਂ 'ਚ ਨਿਖੇਧੀ


ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸ਼ਕਾਲਰਸ਼ਿਪ ਸਕੀਮ ਨੂੰ ਬੰਦ ਕਰਕੇ ਫੀਸਾਂ ਵਸੂਲਣ ਦੇ ਸਰਕਾਰੀ ਨਾਦਰਸ਼ਾਹੀ ਫੈਸਲੇ ਦੀ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱੱਲੋਂ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ।ਸੂਬਾ ਦਫਤਰ ਤੋਂ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਪੀ.ਐਸ.ਐਫ. ਦੇ ਪ੍ਰਧਾਨ ਨਵਦੀਪ ਕੋਟਕਪੂਰਾ, ਜਨਰਲ ਸਕੱਤਰ ਅਜੈ ਫਿਲੌਰ,ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਲਗਪੱਗ ਤਿੰਨ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱੱਖ ਹਨ੍ਹੇਰੇ ਵਿਚ ਚਲਾ ਗਿਆ ਹੈ,ਕਿਉਕਿ ਨਿੱਜੀ ਸਿੱਖਿਅਕ ਸੰਸਥਾਵਾਂ ਦੁਆਰਾ ਮਨਮਰਜ਼ੀ ਦੀਆਂ ਫੀਸਾਂ ਵਿਦਿਆਰਥੀਆਂ ਕੋਲੋਂ ਵਸੂਲੀਆਂ ਜਾ ਰਹੀਆ ਜਨ ਜਦ ਕਿ ਸਮਾਜ ਦਾ ਸਭ ਤੋਂ ਗਰੀਬ ਤੇ ਪਿਛੱੜਿਆ ਵਰਗ ਇਨ੍ਹਾਂ ਫੀਸਾਂ ਦਾ ਭਾਰ ਝੱਲ ਨਹੀਂ ਸਕਦਾ। ਜਿਕਰਯੋਗ ਹੈ ਕਿ ਇਸ ਫੈਸਲੇ ਤੋਂ ਪਹਿਲਾਂ ਦਲਿਤ ਵਿਦਿਆਰਥੀਆਂ ਦੀ ਸਾਰੀ ਫੀਸ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਭੇਜੀ ਜਾਦੀ ਸੀ ,ਅਤੇ ਫਿਰ ਕਾਲਜਾਂ ਨੂੰ ਇਸ ਫੀਸ ਦੇ ਪੈਸੇ ਜਾਰੀ ਕੀਤੇ ਜਾਂਦੇ ਸਨ ਪ੍ਰੰਤੂ ਸਰਕਾਰ ਨੇ ਸ਼ਕਾਲਰਸ਼ਿਪ ਦੇ ਪੈਸੇ ਦੇਣ ਤੋਂ ਆਪਣੇ ਹੱਥ ਖਿੱਚ ਲਏ ਹਨ ਜਦਕਿ ਸੂਬਾ ਸਰਕਾਰਾਂ ਉੱਪਰ ਪਹਿਲਾਂ ਹੀ ਸਕਾਲਸ਼ਿਪ ਦੇ ਪੈਸੇ ਨਾ ਜਾਰੀ ਕਰਨ ਅਤੇ ਹੋਰ ਕੰਮਾਂ 'ਤੇ ਵਰਤਣ ਦੇ ਦੋਸ਼ ਲੱਗ ਰਹੇ ਹਨ।ਉੱਥੇ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਸਿੱਖਿਅਕ ਸੰਸਥਾਵਾਂ ਹੁਣ ਪੂਰੀ ਫੀਸ ਲੈ ਕੇ ਹੀ ਵਿਦਿਆਰਥੀਆਂ ਨੂੰ ਦਾਖਲ ਕਰਨਗੀਆ ਜਦਕਿ ਪਹਿਲਾਂ ਅਜਿਹਾ ਨਹੀ ਸੀ।ਹੁਣ ਵਿਦਿਆਰਥੀਆਂ ਕੋਲ ਇਨ੍ਹੀ ਫੀਸ ਨਾ ਹੋਣ ਦੀ ਹਾਲਤ ਵਿਚ ਦਲਿਤ ਵਿਦਿਆਰਥੀ ਦਾਖਲੇ ਨਹੀਂ ਲੈ ਸਕਣਗੇ ।ਉਨ੍ਹਾਂ ਕਿਹਾ ਕਿ ਸਰਕਾਰ ਇਸ ਸਹੂਲਤ ਨੂੰ ਬੰਦ ਕਰਨ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੀ ਹੈ,ਅਤੇ ਹਰ ਸਾਲ ਨਵੀਆਂ ਸੋਧਾਂ ਕਰਕੇ ਇਸ ਨੂੰ ਵਧੇਰੇ ਗੂੰਝਲਦਾਰ ਬਣਾ ਰਹੀ ਸੀ।ਪ੍ਰੰਤੂ ਹੁਣ ਇਸ ਨੂੰ ਬੰਦ ਕਰਕੇ ਸਾਰੇ ਦਾ ਸਾਰਾ ਬੋਝ ਵਿਦਿਆਰਥੀਆ ਉਪਰ ਪਾ ਦਿੱਤਾ ਹੈ।ਜਿਸ ਨਾਲ ਦਲਿਤ  ਵਿਦਿਆਰਥੀ ਦਾਖਲੇ ਨਾ ਲੈਣ ਅਤੇ ਅਨਪੜ੍ਹ ਰਹਿਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਫੈਸਲੇ ਨੂੰ ਤੁਰੰਤ ਵਾਪਿਸ ਲੈ ਕੇ ਸ਼ੈਸ਼ਨ 2017-18 ਲਈ ਦਲਿਤ ਵਿਦਿਆਰਥੀਆਂ ਦੇ ਬਗੈਰ ਫੀਸ ਲੈਣ ਦਾਖਲੇ ਕੀਤੇ ਜਾਣ । 
ਆਗੂਆ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਫੈਸਲਾ ਨਾ ਲਿਆ ਤਾਂ ਆਉਣ ਵਾਲੇ ਸਮੇਂ 'ਚ ਸ਼ੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ 26 ਮਈ ਨੂੰ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਨ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ ), ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿਚ ਤਿੱਖੇ ਸ਼ੰਘਰਸ਼ ਦਾ ਐਲਾਣ ਕੀਤਾ ਜਾਵੇਗਾ।

Monday, 14 May 2018

ਪੀਐਸਐਫ ਦੀ ਜੋਧਾਂ ਏਰੀਆ ਕਮੇਟੀ ਦੀ ਚੋਣ ਹੋਈ


 

ਜੋਧਾਂ- ਪੰਜਾਬ ਸਟੂਡੈਂਟਸ ਫੈਡਰੇਸ਼ਨ ਜੋਧਾਂ ਏਰੀਆ ਕਮੇਟੀ ਦੀ ਅੱਜ ਚੋਣ ਕੀਤੀ ਗਈ। ਜਿਸ ਵਿੱਚ ਲਵਪ੍ਰੀਤ ਸਿੰਘ ਗੁੱਜਰਵਾਲ ਨੂੰ ਪ੍ਰਧਾਨ ਤੇ ਅਮਨਿੰਦਰ ਸਿੰਘ ਬੁਰਜ ਲਿੱਟਾ ਨੂੰ ਸਕੱਤਰ ਚੁਣਿਆਂ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਪੀਐਸਐਫ ਦੇ ਸੂਬਾਈ ਜਨਰਲ ਸਕੱਤਰ ਅਜੈ ਫਿਲੌਰ ਨੇ ਵਿਦਿਆਰਥੀਆਂ ਦੇ ਮਸਲਿਆਂ 'ਤੇ ਚਰਚਾ ਕਰਦੇ ਹੋਏ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ 'ਤੇ ਪਹਿਲਾ ਦਿੰਦੇ ਹੋਏ ਜਥੇਬੰਦੀ ਨੂੰ ਮਜ਼ਬੂਤ ਕਰਨ। ਇਨ੍ਹਾਂ ਕਿਹਾ ਕਿ ਹਾਕਮਾਂ ਵੱਲੋਂ ਦੋ ਤਰ੍ਹਾਂ ਦੀ ਵਿੱਦਿਆ ਦਿੱਤੀ ਜਾ ਰਹੀ ਹੈ ਅਤੇ ਗ਼ਰੀਬ ਵਰਗ ਤੋਂ ਵਿੱਦਿਆ ਖੋਹ ਕਿ ਅਮੀਰ ਘਰਾਣਿਆਂ ਦੀਆਂ ਤਿਜ਼ੋਰੀਆਂ ਭਰਨ 'ਚ ਵੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀ ਬੱਸ ਪਾਸਾਂ ਦੀ ਸਹੂਲਤ ਨੂੰ ਜਾਣ ਬੁੱਝ ਕੇ ਖੋਹਿਆਂ ਜਾ ਰਿਹਾ ਹੈ।

ਨਵੇਂ ਚੁਣੇ ਗਏ ਆਗੂਆਂ ਨੇ ਯਕੀਨ ਦਵਾਇਆ ਕਿ ਉਹ ਵਿਦਿਆਰਥੀਆਂ ਨੂੰ ਨਾਲ ਲੈ ਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਵਿਦਿਆਰਥੀਆਂ ਦੇ ਮਸਲੇ ਹੱਲ ਕਰਵਾਉਣਗੇ।

24 ਮਈ ਦੀ ਤਿਆਰੀ ਲਈ ਮੀਟਿੰਗਾਂ ਦਾ ਸਿਲਸਿਲਾ ਜ਼ੋਰਾਂ ਨਾਲ



 







ਜੋਧਾਂ-   ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ 24 ਮਈ ਨੂੰ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਗ਼ਦਰੀ ਮੇਲ਼ੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਤਹਿਤ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ। ਸਭਾ ਦੇ ਆਗੂ ਲਗਾਤਾਰ ਸਰਗਰਮੀ ਕਰ ਰਹੇ ਹਨ। ਇਸ ਲੜੀ ਤਹਿਤ ਪਿੰਡ ਲਤਾਲਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਅਜੇ ਫਿਲੌਰ ਨੇ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਹੋਏ। ਇਸ ਦੀ ਅਗਵਾਈ ਡਾ. ਪ੍ਰਦੀਪ ਜੋਧਾਂ, ਹਰਨੇਕ ਗੁਜ਼ਰਵਾਲ ਆਦਿ ਨੇ ਕੀਤੀ। 

ਇਨ੍ਹਾਂ ਆਗੂਆਂ ਤੋਂ ਬਿਨਾਂ ਸਭਾ ਦੇ ਸੂਬਾਈ ਆਗੂ ਮੱਖਣ ਸੰਗਰਾਮੀ ਨੇ ਵੀ ਵਿਚਾਰ ਪੇਸ਼ ਕੀਤੇ।

Saturday, 12 May 2018

शहीद भगत सिंह नौजवान सभा ने दिया अध्यापकों की मांग को लेकर धरना


रतिया- गांव अलिका के राजकीय वरिष्ठ माध्यमिक विद्यालय में अध्यापकों की कमी पूरा कराने की मांग को लेकर शहीद भगत सिंह नौजवान सभा यूनिटी लेकर द्वारा गांव में प्रदर्शन कर स्कूल के गेट के सामने धरना दिया गया। सभा ने धरना लगातार जारी रखने और मांग पूरी ना होने पर स्कूल को ताला लगाने की चेतावनी दी। धरने की अध्यक्षता यूनिट प्रधान हरप्रीत अलिका ने की इस दौरान सभा सदस्यों ने स्कूल के प्रचार्य के माध्यम से जिला शिक्षा अधिकारी को पत्र भेजकर जल्द से जल्द स्कूल मैं अध्यापकों की कमी दूर करने की मांग की शहीद भगत सिंह नौजवान सभा के यूनिट सचिव परमिंदर अलीका ने कहा कि गांव अलिका के स्कूल में करीब 600 विद्यार्थी शिक्षा हासिल कर रहे हैं लेकिन स्कूल में केवल 3 अध्यापक ही स्थाई है स्कूल में 22 पद अध्यापकों के हैं जिनमें से 19 खाली हैं उन्होंने कहा कि पहले भी नौजवान सभा व ग्राम वासियों की मदद से अध्यापकों की कमी को लेकर तालाबंदी की जा चुकी है सरकार के नुमाइंदों ने आश्वासन दिया था कि वह जल्द अध्यापकों की कमी को पूरा किया जाएगा लेकिन आश्वासन के बिना कुछ नहीं मिला उन्होंने कहा कि गांव की पंचायत ने भी आश्वासन दिया था कि 2 अध्यापक पंचायत की तरफ से स्कूल में लगाए जाएंगे लेकिन दो अध्यापकों की तनख्वाह तक नहीं दी उन्होंने कहा कि अब फिर से नौजवान सभा ने धरना जारी कर दिया है जब तक अध्यापकों की कमी को पूरा नहीं किया जाता तब तक का धरना प्रदर्शन जारी रहेगा और 14 मई को तालाबंदी की जाएगी जब तक नए अध्यापक खुद आकर ताला नहीं खोलेंगे तब तक नौजवान सभा के सदस्य व ग्रामवासी ताला जड़कर गेट पर धरना जारी रखेंगे इस मौके पर जिला उपप्रधान रवि कुमार सचिव चरणजीत सिंह सोहन लाल अंशुल विजय कुमार देवेंद्र सिंह नितिन साहिल सभा के अनेक सदस्य व ग्रामीण उपस्थित थे।

26 ਮਈ ਨੂੰ ਜਲੰਧਰ ਵਿਖੇ ਸੂਬਾਈ ਕਨਵੈਂਨਸ਼ਨ ਕਰਨ ਦਾ ਐਲਾਨ

 

ਜਲੰਧਰ-  ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਦੇ ਸਥਾਪਨਾ ਦਿਵਸ ਅਤੇ ਗ਼ਦਰੀ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਨੌਜਵਾਨ-ਵਿਦਿਆਰਥੀ ਮਸਲਿਆਂ ਨੂੰ ਲੈ ਕੇ 26 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈਂਨਸ਼ਨ ਕੀਤੀ ਜਾ ਰਹੀ ਹੈ, ਇਸ ਦੀ ਜਾਣਕਾਰੀ ਦਿੰਦਿਆਂ ਨੌਜਵਾਨ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਬਟਾਲਾ ਅਤੇ ਪੀ.ਐਸ.ਐਫ. ਦੇ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ 26 ਮਈ ਦੀ ਤਿਆਰੀ ਸਬੰਧੀ ਜਲੰਧਰ, ਅ੍ਰਮਿਤਸਰ, ਤਰਨਤਾਰਨ, ਪਠਾਨਕੋਟ, ਲੁਧਿਆਣਾ, ਪਟਿਆਲਾ, ਫਰੀਦਕੋਟ ਵਿਖੇ ਮੀਟਿੰਗਾਂ ਹੋ ਗਈਆ ਹਨ ਤੇ ਬਾਕੀ ਜਿਲ੍ਹਿਆ 'ਚ ਲਗਾਤਾਰ ਜਾਰੀ ਹਨ। ਉਨ੍ਹਾਂ ਅੱਗੇ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਸਿਖਿਆ ਦੇ ਕੀਤੇ ਜਾ ਰਹੇ ਨਿਜੀਕਰਨ, ਵਪਾਰੀਕਰਨ ਦੇ ਕਰਕੇ ਗਰੀਬ ਲੋਕਾਂ ਦੇ ਬੱਚਿਆ ਨੂੰ ਅਨਪੜ ਰੱਖਣ ਦੀਆਂ ਸਾਜਿਸ਼ਾਂ ਤਹਿਤ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀ. ਵਲੋਂ ਫੀਸਾਂ 'ਚ ਅਥਾਹ ਵਾਧਾ ਅਤੇ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਚੋਣ  ਵਾਅਦੇ ਹਰ ਘਰ ਸਰਕਾਰੀ ਨੌਕਰੀ ਜਾਂ 2500 ਬੇਰੁਜਗਾਰੀ ਭੱਤਾ ਦੇਣ, ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ ਦੇਣ, ਸਿੱਖਿਆ ਦਾ ਨਿੱਜੀਕਰਨ ਫਿਰਕੂਕਰਨ ਬੰਦ ਕਰਕੇ ਹਰ ਵਰਗ ਦੇ ਬੱਚਿਆ ਨੂੰ ਮੁਫਤ ਲਾਜਮੀ ਤੇ ਇਕਸਾਰ ਵਿਦਿਆ ਦੇਣ,ਵਿਦਿਆਰਥੀ ਸਕਾਲਰਸ਼ਿਪ ਸਕੀਮ ਦੇ ਰੁਕੇ ਪੈਸੇ ਨੂੰ ਫੌਰੀ ਜਾਰੀ ਕਰਵਾਉਣ ਅਤੇ ਵਜੀਫਾ ਸਕੀਮ ਨੂੰ ਸਖਤੀ ਨਾਲ ਲਾਗੂ ਕਰਵਾਉਣ, ਬੱਸ ਪਾਸ ਦੀ ਸਹੂਲਤ ਨੂੰ ਹਰ ਸਰਕਾਰੀ ਅਤੇ ਨਿਜੀ ਬੱਸਾਂ 'ਚ ਸਖਤੀ ਨਾਲ ਲਾਗੂ ਕਰਵਾਉਣ, ਸਿਹਤ ਸਹੂਲਤਾਂ ਦੀ ਪ੍ਰਾਪਤੀ ਲਈ, ਨਸ਼ਿਆਂ 'ਤੇ ਸਖਤੀ ਨਾਲ ਪਾਬੰਦੀ ਲਾਉਣ, ਲੜਕੀਆਂ ਨਾਲ ਹੋ ਰਹੇ ਦੁਰਵਿਵਹਾਰ ਨੂੰ ਬੰਦ ਕਰਵਾਉਣ ਅਤੇ ਸੁਰੱਖਿਆ ਲਈ ਆਦਿ ਮਸਲਿਆਂ ਨੂੰ ਲੈ ਕੇ ਨੌਜਵਾਨ-ਵਿਦਿਆਰਥੀ ਲਾਮਬੰਦੀ ਕਰਕੇ ਸੰਘਰਸ਼ ਨੂੰ ਤੇਜ਼ ਕਰੇੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਲਿਆਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ 100 ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਕੇ ਦੇ ਸ਼ਹੀਦਾਂ ਦੀ ਯਾਦ 'ਚ ਸਭਾ ਵਲੋਂ ਦੇਸ਼ ਅੰਦਰ ਮੋਦੀ ਸਰਕਾਰ ਵਲੋਂ ਫੈਲਾਏ ਜਾ ਰਹੇ ਜਾਤੀਵਾਦ ਅਤੇ ਫਿਰਕੂਕਰਨ ਦੇ ਖਿਲਾਫ਼ ਜਥੇਬੰਦ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ 26 ਮਈ ਨੂੰ ਕਰੇਗੀ ਨੌਜਵਾਨ-ਵਿਦਿਆਰਥੀਆ ਦੇ ਮਸਲਿਆ 'ਤੇ ਕਨਵੈਂਨਸ਼ਨ



 

ਗੋਰਾਇਆ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਜਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ ਮਨਜਿੰਦਰ ਢੇਸੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ, ਰੁੜਕਾ ਕਲਾਂ ਵਿਖੇ ਹੋਈ। ਇਸ ਮੌਕੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਦੇ ਸਥਾਪਨਾ ਦਿਵਸ ਅਤੇ ਗ਼ਦਰੀ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਨੌਜਵਾਨ-ਵਿਦਿਆਰਥੀ ਮਸਲਿਆਂ ਨੂੰ ਲੈ ਕੇ 26 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈਂਨਸ਼ਨ ਕੀਤੀ ਜਾ ਰਹੀ ਹੈ, ਜਿਸ 'ਚ ਜਿਲ੍ਹੇ ਭਰ 'ਚੋ ਨੌਜਵਾਨ ਅਤੇ ਵਿਦਿਆਰਥੀ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਸਿਖਿਆ ਦੇ ਕੀਤੇ ਜਾ ਰਹੇ ਨਿਜੀਕਰਨ, ਵਪਾਰੀਕਰਨ ਦੇ ਕਰਕੇ ਗਰੀਬ ਲੋਕਾਂ ਦੇ ਬੱਚਿਆ ਨੂੰ ਅਨਪੜ ਰੱਖਣ ਦੀਆਂ ਸਾਜਿਸ਼ਾਂ ਦੇ ਖਿਲਾਫ਼, ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਬੇਰੁਜਗਾਰਾਂ ਨੂੰ ਰੁਜਗਾਰ ਮੁਹੱਇਆ ਕਰਵਾਉਣ ਜਾਂ 2500 ਬੇਰੁਜਗਾਰੀ ਭੱਤਾ ਦੇਣ, ਸਿੱਖਿਆ ਦਾ ਨਿੱਜੀਕਰਨ ਫਿਰਕੂਕਰਨ ਬੰਦ ਕਰਕੇ ਹਰ ਵਰਗ ਦੇ ਬੱਚਿਆ ਨੂੰ ਮੁਫਤ ਲਾਜਮੀ ਤੇ ਇਕਸਾਰ ਵਿਦਿਆ ਦੇਣ,ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ ਦੇਣ, ਵਿਦਿਆਰਥੀ ਸਕਾਲਰਸ਼ਿਪ ਸਕੀਮ ਦੇ ਰੁਕੇ ਪੈਸੇ ਨੂੰ ਫੌਰੀ ਜਾਰੀ ਕਰਵਾਉਣ ਅਤੇ ਵਜੀਫਾ ਸਕੀਮ ਨੂੰ ਸਖਤੀ ਨਾਲ ਲਾਗੂ ਕਰਵਾਉਣ, ਬੱਸ ਪਾਸ ਦੀ ਸਹੂਲਤ ਨੂੰ ਹਰ ਸਰਕਾਰੀ ਅਤੇ ਨਿਜੀ ਬੱਸਾਂ 'ਚ ਸਖਤੀ ਨਾਲ ਲਾਗੂ ਕਰਵਾਉਣ, ਨਸ਼ਿਆਂ 'ਤੇ ਸਖਤੀ ਨਾਲ ਪਾਬੰਦੀ ਲਾਉਣ, ਲੜਕੀਆਂ ਨਾਲ ਹੋ ਰਹੇ ਦੁਰਵਿਵਹਾਰ ਨੂੰ ਬੰਦ ਕਰਵਾਉਣ ਆਦਿ ਮਸਲਿਆਂ  ਨੌਜਵਾਨ-ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਸੰਘਰਸ਼ ਨੂੰ ਤੇਜ਼ ਕਰੇੇਗੀ।

ਉਨ੍ਹਾਂ ਅੱਗੇ ਕਿਹਾ ਕਿ ਜਲਿਆਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ 100 ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਭਾ ਵਲੋਂ ਦੇਸ਼ ਅੰਦਰ ਮੋਦੀ ਸਰਕਾਰ ਵਲੋਂ ਫੈਲਾਏ ਜਾ ਰਹੇ ਜਾਤੀਵਾਦ ਅਤੇ ਫਿਰਕੂਕਰਨ ਦੇ ਖਿਲਾਫ਼ ਜਥੇਬੰਦ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸੰਗਰਾਮੀ, ਦਲਵਿੰਦਰ ਕੁਲਾਰ, ਜੱਸਾ ਰੁੜਕਾ, ਜਰਨੈਲ ਮਾਉਵਾਲ, ਰਿੱਕੀ ਮਿਉਵਾਲ, ਵਿਜੈ ਰੁੜਕਾਂ ਆਦਿ ਹਾਜ਼ਰ ਸਨ।

Friday, 11 May 2018

ਗੁੱਜਰਵਾਲ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ


ਜੋਧਾਂ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਯੂਨੀਟ ਗੁੱਜਰਵਾਲ ਦੀ ਹੋਈ ਚੋਣ ਮੀਟਿੰਗ ਦੌਰਾਨ ਇਕੱਠੇ ਹੋਏ ਨੌਜਵਾਨਾਂ ਨੇ ਲਵਪ੍ਰੀਤ ਸਿੰਘ ਨੂੰ ਪ੍ਰਧਾਨ ਅਤੇ ਅਨੀਕੇਤ ਨੂੰ ਸਕੱਤਰ ਚੁਣਿਆ। ਸਰਬਸੰਮਤੀ ਨਾਲ ਹੋਈ ਇਸ ਚੋਣ ਦੌਰਾਨ ਮੀਤ ਪ੍ਰਧਾਨ ਜਸਵੀਰ ਸਿੰਘ ਬੂਟਾ ਗੁੱਜਰਵਾਲ, ਖਜ਼ਾਨਚੀ ਸਹਿਬਾਗ ਖਾਨ, ਗੁਰਜੀਤ ਸਿੰਘ ਜੁਆਇੰਟ ਸਕੱਤਰ ਚੁਣੇ ਗਏ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਅਤੇ ਜ਼ਿਲਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦੇ ਹੋਏ ਜਿੱਥੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਉਸਾਰਨ ਦਾ ਹੌਕਾ ਦਿੱਤਾ, ਉੱਥੇ 24 ਮਈ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਪੀ.ਐੱਸ.ਐੱਫ. ਵੱਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ ਸਰਾਭਾ ਵਿਖੇ ਮਨਾਏ ਜਾ ਰਹੇ ਜਨਮ ਦਿਨ ਦਿਹਾੜੇ ਦੌਰਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਦਵਿੰਦਰ ਸਿੰਘ ਰਾਣਾ ਲਤਾਲਾ ਕੈਸ਼ੀਅਰ ਅਤੇ ਸੀ.ਟੀ.ਯੂ. ਆਗੂ ਗਿਆਨ ਸਿੰਘ ਗੁੱਜਰਵਾਲ ਵੀ ਵਿਸ਼ੇਸ਼ ਤੌਰ \'ਤੇ ਪੁੱਜੇ। ਇਸ ਮੀਟਿੰਗ ਵਿਚ ਇਲਾਕੇ ਦੇ ਨੌਜਵਾਨਾਂ ਜਸਮੀਤ ਸਿੰਘ, ਸੁਖਮਨ ਸਿੰਘ, ਗੋਪੀ ਸਿੰਘ, ਰਣਜੋਤ ਸਿੰਘ, ਚੇਤਨਦੀਪ ਸਿੰਘ (ਸਾਰੇ ਜੋਧਾਂ), ਬਲਵੰਤ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ, ਪਰਮਿੰਦਰ ਸਿੰਘ, ਪਰਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਜਗਪਾਲ ਸਿੰਘ, ਹਰਮਨ ਸਿੰਘ (ਸਾਰੇ ਨਾਰੰਗਵਾਲ), ਸੰਗਰਾਮ ਬੀਜ ਚਮਿੰਡਾ, ਸ਼ਨੀ ਲੋਹਗੜ੍ਹ, ਤਲਵਿੰਦਰ ਸਿੰਘ ਬੱਲੋਵਾਲ, ਜਸਵੀਰ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਸਿੰਘ, ਰਾਜ ਕੁਮਾਰ (ਸਾਰੇ ਗੁੱਜਰਵਾਲ) ਆਦਿ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।

Wednesday, 9 May 2018

11 मई को टीचरों की मांग को लेकर ताला लगाने का ऐलान

रतिया- शहीद भगत सिंह नौजवान सभा यूनिट कमेटी अलीका व ग्रामवासियों की तरफ से गांव के सीनियर सेकेंडरी स्कूल के गेट पर 11 मई को टीचरों की मांग को लेकर ताला लगाया जाएगा। पहले भी नौजवान सभा की तरफ से पिछले लंबे समय से टीचरों की मांग को लेकर कई बार संघर्ष किया जा चुका है मगर हर बार प्रशासन के आश्वासन के इलावा और कुछ नहीं मिला सभा के सदस्यों का कहना है कि इस बार आर-पार की लड़ाई लड़ी जाएगी। गांव के स्कूल में पढ़ने वाले बच्चों के माता-पिता से निवेदन है कि बढ़-चढ़कर सहयोग करें और बच्चों से निवेदन है कि वह भी 11 मई को क्लासों का बहिष्कार कर स्कूल से छुट्टी करें।

Monday, 7 May 2018

शिक्षा बचाओ मंच ने रतिया में धरना लगाया


रतिया - शिक्षा बचाओ मंच ने रतिया BEO ऑफिस के आगे धरना दिया। धरने की अध्यक्षता कमलजीत मान ने की और बताया कि निजी स्कूलों द्वारा अभिभावकों की लूट अभी भी जारी है। निजी स्कूल 134 ए के तहत दाखिला देने में लगातार आनाकानी कर रहे हैं और पैसों की मांग कर रहे हैं, प्रशासन शिकायत करने पर भी कोई कार्यवाही नहीं कर रहा।134 नियम की धज्जियां उड़ाई जा रही हैं अभिभावकों से फंड के नाम पर लाखों रुपए लूट रहे हैं और मनमर्जी से फिसों में बढ़ोतरी की जा रही है। निजी स्कूलों ने शिक्षा को व्यापार बना दिया है निजी स्कूलों में कखित तौर पर 50 प्रतिशत रिजल्ट नकली है इसकी जांच होनी चाहिए ! SLC सर्टिफिकेट काटने के नाम पर निजी स्कूल वाले अभिभावकों से ₹2000 ले रहे हैं यह अभिभावकों की सरेआम लूट हो रही है। प्रशासन इस पर कारवाई करने को तैयार नहीं। शिक्षा बचाओ मंच ने आवाज उठाई है कि खंड शिक्षा अधिकारी व नीजी स्कूलों की मिलीभगत होने के कारण अभिभावकों को लूटा जा रहा है और शिक्षा का स्तर लगातार गिरता जा रहा है। शिक्षा का व्यापार करने वाले स्कूलों की मान्यता रद्द की जाए व इनके रिकॉर्ड चेक किए जाएं व खंड शिक्षा अधिकारी का तबादला किया जाए। प्रशासन ने हमारी मांगे नहीं मानी तो अनिश्चितकालीन धरना शुरू किया जाएगा। धरने में मौजूद साथी गुरचरण सिंह, मनदीप नाथवान, अमरजीत सिंह, मनजीत सिंह आर्यन, गुरमीत सिंह, सुखविंदर सिंह, शम्मी, विजय चिलाना, जगजीत सिंह, कुलदीप नथवान, दर्शन सिंह, गुरदास सिधानी, हरप्रीत अलीका, मनजीत अलीका, रवि रतिया, निर्भय रतिया, दलेल सिंह आदि हाजर थे।

Friday, 4 May 2018

सालाना फंड के नाम पर पैसे लेने पर रोक लगाने की माँग

 

रतिया - शिक्षा बचाओ मंच हरियाणा के पदाधिकारी आज रतिया SDM से मिले व मांग की जो प्राइवेट स्कूल संविधान के तहत स्कूल नहीं चला रहे उन सभी स्कूलों के रिकॉर्ड चेक किए जाएं वह प्राइवेट स्कूलों द्वारा अभिभावकों से जो सालाना फंड के नाम पर पैसे लिए जा रहे हैं उन पर रोक लगाई जाए वह जिन से पैसे ले रखे हैं उनको पैसे वापस दिलवाया जाएं शिक्षा का व्यपार बनाने वाले स्कूलों की मान्यता रद्द की जाए निजी स्कूलों में जून के महीने की छुट्टियों की भी बच्चों से फीस ली जाती है इस पर रोक लगाई जाए सरकारी स्कूलों में अध्यापकों की कमी को पूरा किया जाए ,प्राइवेट स्कूलों में गरीब बच्चों को फ्री दाखिला दिया जाए, प्राइवेट स्कूल मनमर्जी फीस लेना बंद करें, प्राइवेट स्कूल सालाना फंड में और अन्य फंड लेने बंद करें ,प्राइवेट स्कूलों व संस्था के स्कूलों में एनसीआरटी की किताबें लागू होनी चाहिए ,प्राइवेट स्कूलों मैं बच्चों की फीस का बोर्ड स्कूल के बाहर लगा होना चाहिए, प्राइवेट स्कूलों में लगे अध्यापकों की तनख्वाह डीसी रेट की जाए व इस में हो रही धांधली को बंद किया जाए ,स्कूलों में 134 ए के तहत कितनी सीटें खाली हैं और वर्ष के अनुसार बोर्ड पर लगी होनी चाहिए, सभी प्राइवेट स्कूलों का कानून के तहत रिकॉर्ड चेक किया जाए, DAV स्कूल लगातार पढ़ने वाले बच्चों से हर साल बिल्डिंग फंड सालाना खर्च के नाम पर ले रहा है इस पर कार्रवाई हो ,सभी स्कूलों में RO युक्त पानी का प्रबंध किया जाए, प्राइवेट स्कूलों में 134 के तहत होने वाले दाखिलो का जो अनुदान सरकार द्वारा प्राइवेट स्कूलों को दिया जाता है वह नियमित रूप से दिया जाए जिससे प्राइवेट स्कूल दाखिला ना देने का बहाना ना बना सके प्राइवेट स्कूलों की बसें मे कंडक्टर व लेडीज स्टाफ का होना जरूरी किया जाए, सरकारी स्कूलों में खेल स्टेडियम में स्पोर्ट्स के टीचर रखे जाएं ! मौजूद साथी गुरचरण सिंह विजय चिलाना अमरजीत बाबा भीम सिंह गुरजोत सिंह निर्भय सिंह मनदीप नथवाना परमेंद्र अलीका देवेंद्र अलीका रवि रतिया

Wednesday, 2 May 2018

कॉलेज गेट पर यूनियन की तरफ से धरना देने का ऐलान


रतिया - हरियाणा छात्र यूनियन के सदस्य यूनियन के प्रधान गुरतेज नागपुर की अध्यक्षता में खालसा त्रिशताब्दी कॉलेज रतिया के प्राचार्य से स्टूडेंटों को लगाए गए जुर्माने को कम करने के लिए मिले स्टूडेंट का कहना कि जो स्टूडेंट लगातार कलास में आते रहे हैं उनका भी जुर्माना बहुत ज्यादा लगाया जा चुका है गया है सचिव परविंदर अलीका ने जानकारी देते हुए कहा कि अगर कल तक का उनका जुर्माना ना वापस लिया गया तो 3 मई को सुबह 10:00 बजे कॉलेज के गेट पर यूनियन की तरफ से धरना दिया जाएगा इस मौके गुरदीप शेरगढ़, रवि रतिया, अमरदीप सिंह, सचिन कुमार, राजकुमार, संदीप बैजलपुर, अभिषेक कुमार, सुखचैन कुमार, सुनील सिंह, बिंद्र रतिया, हरविंदर व अन्य विद्यार्थी मौजूद रहे।