Sunday, 20 May 2018

ਪੀ.ਐਸ.ਐਫ. ਵੱਲੋਂ ਸ਼ਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਦੀ ਕਰੜੇ ਸ਼ਬਦਾਂ 'ਚ ਨਿਖੇਧੀ


ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸ਼ਕਾਲਰਸ਼ਿਪ ਸਕੀਮ ਨੂੰ ਬੰਦ ਕਰਕੇ ਫੀਸਾਂ ਵਸੂਲਣ ਦੇ ਸਰਕਾਰੀ ਨਾਦਰਸ਼ਾਹੀ ਫੈਸਲੇ ਦੀ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱੱਲੋਂ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ।ਸੂਬਾ ਦਫਤਰ ਤੋਂ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਪੀ.ਐਸ.ਐਫ. ਦੇ ਪ੍ਰਧਾਨ ਨਵਦੀਪ ਕੋਟਕਪੂਰਾ, ਜਨਰਲ ਸਕੱਤਰ ਅਜੈ ਫਿਲੌਰ,ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਲਗਪੱਗ ਤਿੰਨ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱੱਖ ਹਨ੍ਹੇਰੇ ਵਿਚ ਚਲਾ ਗਿਆ ਹੈ,ਕਿਉਕਿ ਨਿੱਜੀ ਸਿੱਖਿਅਕ ਸੰਸਥਾਵਾਂ ਦੁਆਰਾ ਮਨਮਰਜ਼ੀ ਦੀਆਂ ਫੀਸਾਂ ਵਿਦਿਆਰਥੀਆਂ ਕੋਲੋਂ ਵਸੂਲੀਆਂ ਜਾ ਰਹੀਆ ਜਨ ਜਦ ਕਿ ਸਮਾਜ ਦਾ ਸਭ ਤੋਂ ਗਰੀਬ ਤੇ ਪਿਛੱੜਿਆ ਵਰਗ ਇਨ੍ਹਾਂ ਫੀਸਾਂ ਦਾ ਭਾਰ ਝੱਲ ਨਹੀਂ ਸਕਦਾ। ਜਿਕਰਯੋਗ ਹੈ ਕਿ ਇਸ ਫੈਸਲੇ ਤੋਂ ਪਹਿਲਾਂ ਦਲਿਤ ਵਿਦਿਆਰਥੀਆਂ ਦੀ ਸਾਰੀ ਫੀਸ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਭੇਜੀ ਜਾਦੀ ਸੀ ,ਅਤੇ ਫਿਰ ਕਾਲਜਾਂ ਨੂੰ ਇਸ ਫੀਸ ਦੇ ਪੈਸੇ ਜਾਰੀ ਕੀਤੇ ਜਾਂਦੇ ਸਨ ਪ੍ਰੰਤੂ ਸਰਕਾਰ ਨੇ ਸ਼ਕਾਲਰਸ਼ਿਪ ਦੇ ਪੈਸੇ ਦੇਣ ਤੋਂ ਆਪਣੇ ਹੱਥ ਖਿੱਚ ਲਏ ਹਨ ਜਦਕਿ ਸੂਬਾ ਸਰਕਾਰਾਂ ਉੱਪਰ ਪਹਿਲਾਂ ਹੀ ਸਕਾਲਸ਼ਿਪ ਦੇ ਪੈਸੇ ਨਾ ਜਾਰੀ ਕਰਨ ਅਤੇ ਹੋਰ ਕੰਮਾਂ 'ਤੇ ਵਰਤਣ ਦੇ ਦੋਸ਼ ਲੱਗ ਰਹੇ ਹਨ।ਉੱਥੇ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਸਿੱਖਿਅਕ ਸੰਸਥਾਵਾਂ ਹੁਣ ਪੂਰੀ ਫੀਸ ਲੈ ਕੇ ਹੀ ਵਿਦਿਆਰਥੀਆਂ ਨੂੰ ਦਾਖਲ ਕਰਨਗੀਆ ਜਦਕਿ ਪਹਿਲਾਂ ਅਜਿਹਾ ਨਹੀ ਸੀ।ਹੁਣ ਵਿਦਿਆਰਥੀਆਂ ਕੋਲ ਇਨ੍ਹੀ ਫੀਸ ਨਾ ਹੋਣ ਦੀ ਹਾਲਤ ਵਿਚ ਦਲਿਤ ਵਿਦਿਆਰਥੀ ਦਾਖਲੇ ਨਹੀਂ ਲੈ ਸਕਣਗੇ ।ਉਨ੍ਹਾਂ ਕਿਹਾ ਕਿ ਸਰਕਾਰ ਇਸ ਸਹੂਲਤ ਨੂੰ ਬੰਦ ਕਰਨ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੀ ਹੈ,ਅਤੇ ਹਰ ਸਾਲ ਨਵੀਆਂ ਸੋਧਾਂ ਕਰਕੇ ਇਸ ਨੂੰ ਵਧੇਰੇ ਗੂੰਝਲਦਾਰ ਬਣਾ ਰਹੀ ਸੀ।ਪ੍ਰੰਤੂ ਹੁਣ ਇਸ ਨੂੰ ਬੰਦ ਕਰਕੇ ਸਾਰੇ ਦਾ ਸਾਰਾ ਬੋਝ ਵਿਦਿਆਰਥੀਆ ਉਪਰ ਪਾ ਦਿੱਤਾ ਹੈ।ਜਿਸ ਨਾਲ ਦਲਿਤ  ਵਿਦਿਆਰਥੀ ਦਾਖਲੇ ਨਾ ਲੈਣ ਅਤੇ ਅਨਪੜ੍ਹ ਰਹਿਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਫੈਸਲੇ ਨੂੰ ਤੁਰੰਤ ਵਾਪਿਸ ਲੈ ਕੇ ਸ਼ੈਸ਼ਨ 2017-18 ਲਈ ਦਲਿਤ ਵਿਦਿਆਰਥੀਆਂ ਦੇ ਬਗੈਰ ਫੀਸ ਲੈਣ ਦਾਖਲੇ ਕੀਤੇ ਜਾਣ । 
ਆਗੂਆ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਫੈਸਲਾ ਨਾ ਲਿਆ ਤਾਂ ਆਉਣ ਵਾਲੇ ਸਮੇਂ 'ਚ ਸ਼ੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ 26 ਮਈ ਨੂੰ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਨ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ ), ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿਚ ਤਿੱਖੇ ਸ਼ੰਘਰਸ਼ ਦਾ ਐਲਾਣ ਕੀਤਾ ਜਾਵੇਗਾ।

No comments:

Post a Comment