ਪੀਐਸਐਫ ਦੀ ਜੋਧਾਂ ਏਰੀਆ ਕਮੇਟੀ ਦੀ ਚੋਣ ਹੋਈ
ਜੋਧਾਂ-
ਪੰਜਾਬ ਸਟੂਡੈਂਟਸ ਫੈਡਰੇਸ਼ਨ ਜੋਧਾਂ ਏਰੀਆ ਕਮੇਟੀ ਦੀ ਅੱਜ ਚੋਣ ਕੀਤੀ ਗਈ। ਜਿਸ ਵਿੱਚ
ਲਵਪ੍ਰੀਤ ਸਿੰਘ ਗੁੱਜਰਵਾਲ ਨੂੰ ਪ੍ਰਧਾਨ ਤੇ ਅਮਨਿੰਦਰ ਸਿੰਘ ਬੁਰਜ ਲਿੱਟਾ ਨੂੰ ਸਕੱਤਰ
ਚੁਣਿਆਂ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਪੀਐਸਐਫ ਦੇ ਸੂਬਾਈ ਜਨਰਲ ਸਕੱਤਰ ਅਜੈ ਫਿਲੌਰ ਨੇ
ਵਿਦਿਆਰਥੀਆਂ ਦੇ ਮਸਲਿਆਂ 'ਤੇ ਚਰਚਾ ਕਰਦੇ ਹੋਏ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ
ਦੇ ਵਿਚਾਰਾਂ 'ਤੇ ਪਹਿਲਾ ਦਿੰਦੇ ਹੋਏ ਜਥੇਬੰਦੀ ਨੂੰ ਮਜ਼ਬੂਤ ਕਰਨ। ਇਨ੍ਹਾਂ ਕਿਹਾ ਕਿ
ਹਾਕਮਾਂ ਵੱਲੋਂ ਦੋ ਤਰ੍ਹਾਂ ਦੀ ਵਿੱਦਿਆ ਦਿੱਤੀ ਜਾ ਰਹੀ ਹੈ ਅਤੇ ਗ਼ਰੀਬ ਵਰਗ ਤੋਂ ਵਿੱਦਿਆ
ਖੋਹ ਕਿ ਅਮੀਰ ਘਰਾਣਿਆਂ ਦੀਆਂ ਤਿਜ਼ੋਰੀਆਂ ਭਰਨ 'ਚ ਵੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ
ਕਿਹਾ ਕਿ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀ ਬੱਸ ਪਾਸਾਂ ਦੀ ਸਹੂਲਤ ਨੂੰ ਜਾਣ ਬੁੱਝ ਕੇ
ਖੋਹਿਆਂ ਜਾ ਰਿਹਾ ਹੈ।
ਨਵੇਂ ਚੁਣੇ ਗਏ ਆਗੂਆਂ ਨੇ ਯਕੀਨ ਦਵਾਇਆ ਕਿ ਉਹ
ਵਿਦਿਆਰਥੀਆਂ ਨੂੰ ਨਾਲ ਲੈ ਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ
ਵਿਦਿਆਰਥੀਆਂ ਦੇ ਮਸਲੇ ਹੱਲ ਕਰਵਾਉਣਗੇ।
No comments:
Post a Comment