ਗੋਰਾਇਆ- ਸ਼ਹੀਦ ਭਗਤ
ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਜਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ ਮਨਜਿੰਦਰ
ਢੇਸੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ, ਰੁੜਕਾ ਕਲਾਂ ਵਿਖੇ ਹੋਈ। ਇਸ ਮੌਕੇ
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਸਾਥੀ ਅਜੈ
ਫਿਲੌਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ
(ਪੀ.ਐਸ.ਐਫ) ਦੇ ਸਥਾਪਨਾ ਦਿਵਸ ਅਤੇ ਗ਼ਦਰੀ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ
ਜਨਮ ਦਿਨ ਨੂੰ ਸਮਰਪਿਤ ਨੌਜਵਾਨ-ਵਿਦਿਆਰਥੀ ਮਸਲਿਆਂ ਨੂੰ ਲੈ ਕੇ 26 ਮਈ ਨੂੰ ਦੇਸ਼ ਭਗਤ
ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈਂਨਸ਼ਨ ਕੀਤੀ ਜਾ ਰਹੀ ਹੈ, ਜਿਸ 'ਚ ਜਿਲ੍ਹੇ ਭਰ
'ਚੋ ਨੌਜਵਾਨ ਅਤੇ ਵਿਦਿਆਰਥੀ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿ ਪੰਜਾਬ ਅਤੇ ਕੇਂਦਰ
ਸਰਕਾਰ ਵਲੋਂ ਸਿਖਿਆ ਦੇ ਕੀਤੇ ਜਾ ਰਹੇ ਨਿਜੀਕਰਨ, ਵਪਾਰੀਕਰਨ ਦੇ ਕਰਕੇ ਗਰੀਬ ਲੋਕਾਂ ਦੇ
ਬੱਚਿਆ ਨੂੰ ਅਨਪੜ ਰੱਖਣ ਦੀਆਂ ਸਾਜਿਸ਼ਾਂ ਦੇ ਖਿਲਾਫ਼, ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ
ਬੇਰੁਜਗਾਰਾਂ ਨੂੰ ਰੁਜਗਾਰ ਮੁਹੱਇਆ ਕਰਵਾਉਣ ਜਾਂ 2500 ਬੇਰੁਜਗਾਰੀ ਭੱਤਾ ਦੇਣ, ਸਿੱਖਿਆ
ਦਾ ਨਿੱਜੀਕਰਨ ਫਿਰਕੂਕਰਨ ਬੰਦ ਕਰਕੇ ਹਰ ਵਰਗ ਦੇ ਬੱਚਿਆ ਨੂੰ ਮੁਫਤ ਲਾਜਮੀ ਤੇ ਇਕਸਾਰ
ਵਿਦਿਆ ਦੇਣ,ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ ਦੇਣ, ਵਿਦਿਆਰਥੀ ਸਕਾਲਰਸ਼ਿਪ ਸਕੀਮ
ਦੇ ਰੁਕੇ ਪੈਸੇ ਨੂੰ ਫੌਰੀ ਜਾਰੀ ਕਰਵਾਉਣ ਅਤੇ ਵਜੀਫਾ ਸਕੀਮ ਨੂੰ ਸਖਤੀ ਨਾਲ ਲਾਗੂ
ਕਰਵਾਉਣ, ਬੱਸ ਪਾਸ ਦੀ ਸਹੂਲਤ ਨੂੰ ਹਰ ਸਰਕਾਰੀ ਅਤੇ ਨਿਜੀ ਬੱਸਾਂ 'ਚ ਸਖਤੀ ਨਾਲ ਲਾਗੂ
ਕਰਵਾਉਣ, ਨਸ਼ਿਆਂ 'ਤੇ ਸਖਤੀ ਨਾਲ ਪਾਬੰਦੀ ਲਾਉਣ, ਲੜਕੀਆਂ ਨਾਲ ਹੋ ਰਹੇ ਦੁਰਵਿਵਹਾਰ ਨੂੰ
ਬੰਦ ਕਰਵਾਉਣ ਆਦਿ ਮਸਲਿਆਂ ਨੌਜਵਾਨ-ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਸੰਘਰਸ਼ ਨੂੰ ਤੇਜ਼
ਕਰੇੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਲਿਆਵਾਲੇ ਬਾਗ਼ ਦੇ
ਖ਼ੂਨੀ ਸਾਕੇ ਦੇ 100 ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਭਾ ਵਲੋਂ ਦੇਸ਼ ਅੰਦਰ ਮੋਦੀ
ਸਰਕਾਰ ਵਲੋਂ ਫੈਲਾਏ ਜਾ ਰਹੇ ਜਾਤੀਵਾਦ ਅਤੇ ਫਿਰਕੂਕਰਨ ਦੇ ਖਿਲਾਫ਼ ਜਥੇਬੰਦ ਸੰਘਰਸ਼ ਸ਼ੁਰੂ
ਕੀਤਾ ਜਾਵੇਗਾ। ਇਸ ਮੌਕੇ ਮੱਖਣ ਸੰਗਰਾਮੀ, ਦਲਵਿੰਦਰ ਕੁਲਾਰ, ਜੱਸਾ ਰੁੜਕਾ, ਜਰਨੈਲ
ਮਾਉਵਾਲ, ਰਿੱਕੀ ਮਿਉਵਾਲ, ਵਿਜੈ ਰੁੜਕਾਂ ਆਦਿ ਹਾਜ਼ਰ ਸਨ।
No comments:
Post a Comment