Saturday, 12 May 2018

26 ਮਈ ਨੂੰ ਜਲੰਧਰ ਵਿਖੇ ਸੂਬਾਈ ਕਨਵੈਂਨਸ਼ਨ ਕਰਨ ਦਾ ਐਲਾਨ

 

ਜਲੰਧਰ-  ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਦੇ ਸਥਾਪਨਾ ਦਿਵਸ ਅਤੇ ਗ਼ਦਰੀ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਨੌਜਵਾਨ-ਵਿਦਿਆਰਥੀ ਮਸਲਿਆਂ ਨੂੰ ਲੈ ਕੇ 26 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈਂਨਸ਼ਨ ਕੀਤੀ ਜਾ ਰਹੀ ਹੈ, ਇਸ ਦੀ ਜਾਣਕਾਰੀ ਦਿੰਦਿਆਂ ਨੌਜਵਾਨ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਬਟਾਲਾ ਅਤੇ ਪੀ.ਐਸ.ਐਫ. ਦੇ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ 26 ਮਈ ਦੀ ਤਿਆਰੀ ਸਬੰਧੀ ਜਲੰਧਰ, ਅ੍ਰਮਿਤਸਰ, ਤਰਨਤਾਰਨ, ਪਠਾਨਕੋਟ, ਲੁਧਿਆਣਾ, ਪਟਿਆਲਾ, ਫਰੀਦਕੋਟ ਵਿਖੇ ਮੀਟਿੰਗਾਂ ਹੋ ਗਈਆ ਹਨ ਤੇ ਬਾਕੀ ਜਿਲ੍ਹਿਆ 'ਚ ਲਗਾਤਾਰ ਜਾਰੀ ਹਨ। ਉਨ੍ਹਾਂ ਅੱਗੇ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਸਿਖਿਆ ਦੇ ਕੀਤੇ ਜਾ ਰਹੇ ਨਿਜੀਕਰਨ, ਵਪਾਰੀਕਰਨ ਦੇ ਕਰਕੇ ਗਰੀਬ ਲੋਕਾਂ ਦੇ ਬੱਚਿਆ ਨੂੰ ਅਨਪੜ ਰੱਖਣ ਦੀਆਂ ਸਾਜਿਸ਼ਾਂ ਤਹਿਤ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀ. ਵਲੋਂ ਫੀਸਾਂ 'ਚ ਅਥਾਹ ਵਾਧਾ ਅਤੇ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਚੋਣ  ਵਾਅਦੇ ਹਰ ਘਰ ਸਰਕਾਰੀ ਨੌਕਰੀ ਜਾਂ 2500 ਬੇਰੁਜਗਾਰੀ ਭੱਤਾ ਦੇਣ, ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ ਦੇਣ, ਸਿੱਖਿਆ ਦਾ ਨਿੱਜੀਕਰਨ ਫਿਰਕੂਕਰਨ ਬੰਦ ਕਰਕੇ ਹਰ ਵਰਗ ਦੇ ਬੱਚਿਆ ਨੂੰ ਮੁਫਤ ਲਾਜਮੀ ਤੇ ਇਕਸਾਰ ਵਿਦਿਆ ਦੇਣ,ਵਿਦਿਆਰਥੀ ਸਕਾਲਰਸ਼ਿਪ ਸਕੀਮ ਦੇ ਰੁਕੇ ਪੈਸੇ ਨੂੰ ਫੌਰੀ ਜਾਰੀ ਕਰਵਾਉਣ ਅਤੇ ਵਜੀਫਾ ਸਕੀਮ ਨੂੰ ਸਖਤੀ ਨਾਲ ਲਾਗੂ ਕਰਵਾਉਣ, ਬੱਸ ਪਾਸ ਦੀ ਸਹੂਲਤ ਨੂੰ ਹਰ ਸਰਕਾਰੀ ਅਤੇ ਨਿਜੀ ਬੱਸਾਂ 'ਚ ਸਖਤੀ ਨਾਲ ਲਾਗੂ ਕਰਵਾਉਣ, ਸਿਹਤ ਸਹੂਲਤਾਂ ਦੀ ਪ੍ਰਾਪਤੀ ਲਈ, ਨਸ਼ਿਆਂ 'ਤੇ ਸਖਤੀ ਨਾਲ ਪਾਬੰਦੀ ਲਾਉਣ, ਲੜਕੀਆਂ ਨਾਲ ਹੋ ਰਹੇ ਦੁਰਵਿਵਹਾਰ ਨੂੰ ਬੰਦ ਕਰਵਾਉਣ ਅਤੇ ਸੁਰੱਖਿਆ ਲਈ ਆਦਿ ਮਸਲਿਆਂ ਨੂੰ ਲੈ ਕੇ ਨੌਜਵਾਨ-ਵਿਦਿਆਰਥੀ ਲਾਮਬੰਦੀ ਕਰਕੇ ਸੰਘਰਸ਼ ਨੂੰ ਤੇਜ਼ ਕਰੇੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਲਿਆਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ 100 ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਕੇ ਦੇ ਸ਼ਹੀਦਾਂ ਦੀ ਯਾਦ 'ਚ ਸਭਾ ਵਲੋਂ ਦੇਸ਼ ਅੰਦਰ ਮੋਦੀ ਸਰਕਾਰ ਵਲੋਂ ਫੈਲਾਏ ਜਾ ਰਹੇ ਜਾਤੀਵਾਦ ਅਤੇ ਫਿਰਕੂਕਰਨ ਦੇ ਖਿਲਾਫ਼ ਜਥੇਬੰਦ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

No comments:

Post a Comment