ਜੋਧਾਂ-
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ 24 ਮਈ ਨੂੰ ਅਮਰ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਗ਼ਦਰੀ ਮੇਲ਼ੇ ਦੀਆਂ
ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਤਹਿਤ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ
ਦਾ ਸਿਲਸਿਲਾ ਚੱਲ ਰਿਹਾ ਹੈ। ਸਭਾ
ਦੇ ਆਗੂ ਲਗਾਤਾਰ ਸਰਗਰਮੀ ਕਰ ਰਹੇ ਹਨ। ਇਸ ਲੜੀ ਤਹਿਤ ਪਿੰਡ ਲਤਾਲਾ ਵਿਖੇ ਸ਼ਹੀਦ ਭਗਤ
ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਅਜੇ ਫਿਲੌਰ ਨੇ ਸੰਬੋਧਨ ਕੀਤਾ। ਇਸ ਮੌਕੇ ਵੱਡੀ
ਗਿਣਤੀ 'ਚ ਪਿੰਡ ਵਾਸੀ ਹਾਜ਼ਰ ਹੋਏ। ਇਸ ਦੀ ਅਗਵਾਈ ਡਾ. ਪ੍ਰਦੀਪ ਜੋਧਾਂ, ਹਰਨੇਕ ਗੁਜ਼ਰਵਾਲ
ਆਦਿ ਨੇ ਕੀਤੀ।
ਇਨ੍ਹਾਂ ਆਗੂਆਂ ਤੋਂ ਬਿਨਾਂ ਸਭਾ ਦੇ ਸੂਬਾਈ ਆਗੂ ਮੱਖਣ ਸੰਗਰਾਮੀ ਨੇ ਵੀ ਵਿਚਾਰ ਪੇਸ਼ ਕੀਤੇ।
No comments:
Post a Comment